Share on Facebook

Main News Page

ਅਸੀ ਤਾਂ "ਹੋਸ਼" ਵਿੱਚ ਸੀ "ਬੇ ਹੋਸ਼ੇ" ਤਾਂ ਉਹ ਨਿਕਲੇ

ਨਿਉਜੀਲੈਂਡ ਵਾਲੇ ਵੀਰੋ, ਅਤੇ ਧੂੰਦਾ ਸਾਹਿਬ ਨੂੰ ਸਕਤਰੇਤ ਵਿੱਚ ਭੇਜਣ ਦੀਆਂ ਸਲਾਹਾਂ ਦੇਣ ਵਾਲੇ ਵੀਰੋ! ਮੈਂ ਤਾਂ 6 ਦਿਨ ਪਹਿਲਾਂ ਹੀ ਲਿੱਖ ਦਿਤਾ ਸੀ ਕਿ "ਰੇਸ" ਤਾਂ "ਫਿਨਿਸ਼" ਹੋ ਗਈ ਹੈ। ਉਸ ਤੋਂ ਬਾਦ ਕੁਝ ਲਿਖਣ ਜੋਗਾ ਰਹਿ ਵੀ ਨਹੀਂ ਸੀ ਗਇਆ ਤੇ ਇਹ ਵੀ ਲਿੱਖ ਦਿਤਾ ਸੀ, ਕਿ ਸਾਨੂੰ 25 ਤੱਕ ਦਾ ਇੰਤਜਾਰ ਕਰਨ ਦੀ ਸਲਾਹ ਨਾਂ ਦਿਉ ਤੇ ਨਾਂ ਸਾਨੂੰ "ਹੋਸ਼ਾ" ਤੇ "ਖੇਡਾਂ ਖੇਡਨ ਵਾਲਿਆਂ" ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰੋ। ਅਸੀ ਤਾਂ 25 ਤੱਕ ਹੀ ਲਿਖਣਾ ਹੈ, ਇਸ ਤੋਂ ਬਾਦ ਤਾਂ ਇਤਿਹਾਸ ਹੀ ਲਿਖਿਆ ਜਾਣਾ ਬਾਕੀ ਰਹਿ ਜਾਣਾ ਹੈ। ਅਸੀਂ ਉਸੇ ਦਿਨ ਹੀ ਮੰਨ ਲਿਆ ਸੀ, ਕਿ ਤੁਸੀਂ ਜਿੱਤ ਗਏ ਹੋ, ਤੇ ਸਿਧਾਂਤ ਹਾਰ ਗਇਆ ਹੈ। ਹੁਣ ਵਧਾਈਆਂ ਵੀ ਤੁਸੀਂ ਹੀ ਇਕ ਦੂਜੇ ਨੂੰ ਦੇ ਰਹੇ ਹੋ, ਜਿਵੇਂ ਧੂੰਦਾ ਸਾਹਿਬ ਨੇ ਕੋਈ ਬਹੁਤ ਵੱਡਾ ਤੀਰ ਮਾਰ ਲਿਆ ਹੈ, ਜਾਂ ਤੁਹਾਡੇ ਘਰ ਕੋਈ ਮੂੰਡਾ ਜੰਮ ਪਿਆ ਹੈ। ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਤੁਸੀਂ ਗਲਤ ਬਿਆਨੀ ਵੀ ਕਰ ਰਹੇ ਹੋ, ਕਿ ਧੂੰਦਾ ਸਾਹਿਬ ਦਾ ਅੰਦਰ ਬਹੁਤ ਸਤਕਾਰ ਕੀਤਾ ਗਇਆ, ਅਤੇ ਉਨਾਂ ਨੂੰ "ਗਿਆਨੀ ਜੀ" ਕਹਿ ਕੇ ਸਤਕਾਰਿਆ ਗਇਆ।

ਸਿਧਾਂਤ ਨੂੰ ਮੂੰਹ ਚਿੜਾਉਨ ਵਾਲਿਉ ! ਕਿਸ ਗਲ ਦੀਆਂ ਵਧਾਈਆਂ ਦੇ ਰਹੇ ਹੋ?

1-ਕੇਸਾ ਧਾਰੀ ਬ੍ਰਾਹਮਣਾਂ ਦੇ ਅੱਗੇ ਲੰਮੇ ਪੈ ਕੇ ਉਨ੍ਹਾਂ ਦੀਆਂ ਈਨ ਮਨਣ ਲਈ ?
2- ਸਿੱਖ ਸਿਧਾਤਾਂ ਨੂੰ ਤਿਲਾਂਜਲੀ ਦੇਣ ਲਈ ?
3- ਇਕ ਚੰਗੇ ਪ੍ਰਚਾਰਕ ਦਾ ਭਵਿੱਖ ਖਰਾਬ ਕਰਣ ਲਈ ?
4- ਸਕਤੱਰੇਤ ਨਾਮ ਦੇ ਨਜਾਇਜ ਕਮਰੇ ਨੂੰ ਜਿਸ ਵਿੱਚ ਗੁਰੂ ਦੀ ਮੌਜੂਦਗੀ ਵੀ ਨਹੀਂ, ਉਸ ਵਿੱਚ ਢੀਠਾਂ ਤੇ ਵਿੱਕੀ ਹੋਈ ਜਮੀਰ ਦੇ ਬੰਦਿਆਂ ਨੂੰ ਮੱਥਾ ਟੇਕਣ ਲਈ ?
5-ਕਥਨੀ ਤੇ ਕਰਣੀ ਵਿੱਚ ਕਿਨਾਂ ਫਰਕ ਹੁੰਦਾ ਹੈ, ਇਹ ਦਸਣ ਲਈ ?
6- ਸਿੱਖੀ ਸਿਧਾਂਤਾਂ ਨਾਲੋਂ ਡਾਲਰਾਂ ਨੂੰ ਜਿਆਦਾ ਮਹੱਤਵ ਦੇਣ ਲਈ ?
7-ਅਣਖ ਦੀ ਬਜਾਇ ਜਿੱਲਤ ਨੂੰ ਚੁਨਣ ਲਈ ?
8- ਅਕਾਲ ਤਖਤ ਦੀ ਸ਼ਰੀਕ ਉਸ ਕਾਲ ਕੋਠਰੀ ਨੂੰ ਮਾਨਤਾ ਦੇਂਣ ਲਈ ?
9- ਪੁਜਾਰੀਵਾਦ ਦੇ ਖਿਲਾਫ ਛਿੜੀ ਜੰਗ ਨੂੰ ਢਾਅ ਲਾਉਣ ਲਈ ?
10- ਪੰਥ ਦੇ ਇਕ ਚੰਗੇ ਪ੍ਰਚਾਰਕ ਨੂੰ ਬੁਜਦਿਲ ਸਾਬਿਤ ਕਰਨ ਲਈ ?
11- ਮਿਸ਼ਨਰੀ ਸਕੂਲਾਂ, ਕਾਲਜਾਂ ਦਾ ਪ੍ਰਬੰਧ ਅਤੇ ਸਲੇਬਸ "ਧੁਮੱਕੜ ਜੁੰਡਲੀ" ਦੇ ਹੱਥ ਫੜਾ ਦੇਂਣ ਲਈ ?

ਵਾਹ ਮੇਰੇ ਪੰਥ ਦੇ ਸ਼ੇਰੋ, ਹੁਣ ਕੀ ਜਵਾਬ ਦਿਉਗੇ ਕੌਮ ਨੂੰ, 6 ਮਾਰਚ ਨੂੰ ਤਾਂ ਮਿਸ਼ਨਰੀ ਸਕੂਲ ਵੀ ਉਨਾਂ ਦੇ ਹੱਥੇ ਚੜ੍ਹ ਜਾਣੇ ਨੇ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top