Share on Facebook

Main News Page

ਸਾਂਝੀ ਅਪੀਲ

ਮਿਸ਼ਨਰੀ ਲਹਿਰ ਅਤੇ ਗੁਰਮਤਿ ਦਾ ਸਹੀ ਪ੍ਰਚਾਰ ਕਰਨ ਲਈ ਯਤਨਸ਼ੀਲ ਮਿਸ਼ਨਰੀ ਕਾਲਜ ਅਤੇ ਇਸ ਨਾਲ ਜੁੜਿਆ ਹਰ ਵਿਅਕਤੀ ਜੋ ਸੰਸਾਰ ਪੱਧਰ ਤੇ ਬਾਬੇ ਨਾਨਕ ਦੇ ਸਿਧਾਂਤਾਂ ਦਾ ਬੋਲਬਾਲਾ ਚਾਹੁੰਦਾ ਹੈ, ਉਸ ਲਈ ਜ਼ਰੂਰੀ ਹੈ ਕਿ ਹੁਣ ਇੱਕ ਵਾਰ ਫਿਰ ਤੋਂ ਆਪੋ-ਆਪਣੇ ਮਿਸ਼ਨ ਵਿੱਚ ਜੁੜ ਜਾਵੇ। ਕਿਉਂਕਿ ਪਿਛਲੇ ਸਮੇਂ ਇਸ ਲਹਿਰ ਨੂੰ ਤੇਜ਼ ਕਰਨ ਵਾਲੇ ਪ੍ਰੋ. ਸਰਬਜੀਤ ਸਿੰਘ ਧੂੰਦਾ ਖਿਲਾਫ ਚੱਲ ਰਹੇ ਝੂਠੇ ਵਿਵਾਦ ਦਾ ਅਧਾਰ ਬਣਾ ਕੇ ਪੰਥ ਵਿੱਚੋਂ ਛੇਕਣ ਜਾਂ ਉਸਦੇ ਪ੍ਰਚਾਰ ਤੇ ਪਾਬੰਦੀ ਲਗਾ ਕੇ ਇਸ ਲਹਿਰ ਨੂੰ ਰੋਕਣ ਲਈ ਯਤਨ ਕੀਤਾ ਜਾ ਰਿਹਾ ਸੀ, ਜਿਸ ਵਿੱਚ ਜਾਗਰੂਕ ਸਿੱਖ ਇਹ ਮੰਨਦੇ ਸਨ ਕਿ ਧੂੰਦਾ ਸਾਹਿਬ ਨੂੰ ਪੁਜਾਰੀਆਂ ਅੱਗੇ ਪੇਸ਼ ਨਹੀਂ ਹੋਣਾ ਚਾਹੀਦਾ, ਉੱਥੇ ਨਾਲ ਇੱਕ ਜਾਗਰੂਕ ਧਿਰ ਮੰਨਦੀ ਸੀ ਕਿ ਪੇਸ਼ ਹੋਣ ਜਾਂ ਨਾ ਹੋਣ ਦਾ ਮਸਲਾ ਪ੍ਰੋ. ਧੂੰਦਾ ਦਾ ਨਿੱਜੀ ਮਾਮਲਾ ਹੈ। ਖੈਰ! ਜੋ ਹੋਇਆ ਸੋ ਹੋ ਗਿਆ। ਹੁਣ ਸਮਾਂ ਬਣਿਆ ਹੈ, ਕਿ ਅਸੀਂ ਮੁੜ ਤੋਂ ਆਪਣਾ ਜੇਹਾਦ ਅੰਧ ਵਿਸ਼ਵਾਸਾਂ/ਕਰਮਕਾਂਡਾਂ ਵੱਲ ਨੂੰ ਸ਼ੁਰੂ ਕਰੀਏ ਤੇ ਉਪਰੋਕਤ ਦੋਵੇਂ ਧਿਰਾਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਜੋ ਕੰਮ ਪਹਿਲਾਂ ਕਰ ਰਹੀਆਂ ਸਨ, ਉਸਨੂੰ ਬਿਨ੍ਹਾਂ ਰੋਕ ਟੋਕ ਜਾਰੀ ਰੱਖੀਏ, ਤਾਂ ਕਿ ਪੰਥ ਵਿਰੋਧੀਆਂ ਨੂੰ ਸਾਡੇ ਖਿਲਾਫ ਹਾਸਾ ਠੱਠਾ ਕਰਨ ਦਾ ਮੌਕਾ ਨਾ ਦਿੱਤਾ ਜਾਵੇ।

ਜੇਹਾ ਕਿ ਤੁਸੀਂ ਸੱਕਤਰੇਤ ਦੇ ਬਾਹਰ ਦਸ਼ਮ ਗ੍ਰੰਥ ਨੂੰ ਮਾਨਤਾ ਦੇਣ ਵਾਲੇ ਤਨਖਾਹਦਾਰ ਰਾਗੀਆਂ ਦਾ ਖਚਰਾ ਹਾਸਾ ਯੂ-ਟਿਊਬ ਤੇ ਸੁਣ ਸਕਦੇ ਹੋ। ਉਹ ਸ਼ਰੇਆਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਦੇ ਪੰਨਾ ਨੰ. 15 ਭਾਗ (ੲ) ਕੀਰਤਨ ਸਿਰਲੇਖ ਦੀ ਉਲੰਘਣਾ ਕਰਕੇ ਸਿੱਖ ਰਹਿਤ ਮਰਿਯਾਦਾ ਨੂੰ ਸਿੱਧੇ ਰੂਪ ਵਿੱਚ ਚੈਲੇਂਜ ਹੀ ਕਰ ਰਹੇ ਹਨ, ਪਰ ਇਹਨਾਂ ਵੱਲ ਇਹਨਾਂ ਪੁਜਾਰੀਆਂ ਦਾ ਧਿਆਨ ਨਹੀਂ ਜਾਣਾ, ਤੇ ਨਾ ਹੀ ਕੋਈ ਕਾਰਵਾਈ ਹੋਣੀ ਹੈ। ਸੋ ਆਪਾਂ ਇਹਨਾਂ ਨੁੰ ਛੱਡੀਏ ਤੇ ‘ਕਰਨਾ ਸਿੱਖੀ ਦਾ ਪ੍ਰਚਾਰ, ਸਾਰੀ ਦੁਨੀਆਂ ਦੇ ਵਿਚਕਾਰ’ ਦਾ ਨਾਅਰਾ ਬੁਲੰਦ ਕਰੀਏ।

ਇਕਵਾਕ ਸਿੰਘ ਪੱਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top