Share on Facebook

Main News Page

ਕੌਮ ਦੇ ਸਿੱਰ ਤੇ ਇਕ ਨਵੀਂ ਮੁਸੀਬਤ ! ਮਿਸ਼ਨਰੀ ਕਾਲੇਜ ਉਹ ਹੀ ਪੜ੍ਹਾ ਸਕਣਗੇ, ਜੋ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਤੈਅ ਕਰੇਗੀ। ਬਚਿੱਤਰ ਨਾਟਕ ਰਾਂਹੀ ਕੌਮ ਦਾ ਹਿੰਦੂਕਰਣ ਕਰਨ ਦੀ ਤਿਆਰੀ ਸ਼ੁਰੂ!

ਅੱਜ ਜੋ ਕੁੱਝ ਹੋਇਆ ਉਸ ਬਾਰੇ ਬਹੁਤਾ ਕਹਿਣ ਅਤੇ ਸੁਨਣ ਲਈ ਸ਼ਾਇਦ ਇਸ ਵਕਤ ਸਾਡੇ ਕੋਲ ਕੁੱਝ ਵੀ ਨਹੀਂ ਬਚਿਆ, ਲੇਕਿਨ ਅੱਜ ਇੱਕ ਧੂੰਦੇ ਨੂੰ ਪੇਸ਼ ਕਰਨ ਵਾਲੇ ਬਹੁਤ ਸਿਆਣੇ ਸਲਾਹਕਾਰਾਂ ਨੇ ਸ਼ਗਨ ਦੇ ਨਾਲ ਨਾਲ ਪੂਰਾ ਦਾਜ ਹੀ ਬੁਰਛਾਗਰਦਾਂ ਨੂੰ ਪੰਹੁਚਾ ਦਿੱਤਾ ਹੈ। ਇਹ ਖਬਰ ਪੜ੍ਹ ਕੇ ਪੈਰਾਂ ਥਲੋਂ ਜਮੀਨ ਨਿਕਲ ਗਈ ਹੈ। ਇਸ ਬਾਰੇ ਗਲ ਕਰਨ ਤੋਂ ਪਹਿਲਾਂ ਜਰਾ ਬੁਰਛਾਗਰਦਾਂ ਦੀ ਮੀਟਿੰਗ ਵਿੱਚ ਹੋਈ ਕਾਰਵਾਹੀ ਦੀ ਖਬਰ ਦੇ ਇਹ ਅੰਸ਼ ਪੜ੍ਹੋ ਜੀ-

"ਗੁਰਮਤਿ ਗਿਆਨ ਦੇਣ ਵਾਲੇ ਮਿਸ਼ਨਰੀ ਕਾਲਜਾਂ ਤੇ ਸਕੂਲਾਂ ਵਿੱਚ ਇਕਸਾਰਤਾ ਪੈਦਾ ਕਰਨ, ਲਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹਨਾਂ ਸੰਸਥਾਵਾਂ ਦੀ ਇੱਕ ਮੀਟਿੰਗ 6 ਮਾਰਚ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਵਿਖੇ ਰੱਖੀ ਗਈ ਹੈ, ਅਤੇ ਸਮੂੰਹ ਸੰਸਥਾਵਾਂ ਨੂੰ ਹਦਾਇਤ ਕੀਤੀ ਗਈ ਹੈ, ਕਿ ਉਹ ਆਪਣੇ ਆਪਣੇ ਲਿਟਰੇਚਰ ਤੇ ਸਲੇਬਸ ਤੇ ਹੋਰ ਲੋੜੀਂਦਾ ਰਿਕਾਕਡ ਲੈ ਕੇ ਸਮੇਂ ਸਿਰ ਪਹੁੰਚਣ।"

ਇਕ ਧੂੰਦੇ ਦੀ ਬਲੀ ਚੜ੍ਹਾ ਕੇ, ਕਾਲੇਜ ਦੇ ਪ੍ਰਬੰਧਕਾਂ ਅਤੇ ਡਾਲਰ ਦੇਣ ਵਾਲੇ ਪੰਥ ਦੇ ਪ੍ਰਧਾਨਾਂ ਨੇ ਇਹ ਸੋਚਿਆ ਸੀ, ਕਿ ਇਨਾਂ ਨੂੰ ਬੁਰਛਾਗਰਦਾਂ ਦੇ ਅੱਗੇ ਲੰਮਾ ਪੈਣ ਤੋਂ ਰੋਕਣ ਵਾਲੇ ਵਾਲੇ ਸਾਰੇ ਪੰਥ ਦਰਦੀ ਮੂਰਖ ਹਨ, ਅਸੀਂ ਹੀ ਨੀਤੀ ਬਣਾਉਣ ਵਾਲੇ ਸਭ ਤੋਂ ਵਡੇ ਵਿਦਵਾਨ ਹਾਂ। ਧੂੰਦੇ ਨੂੰ ਪੇਸ਼ ਕਰਵਾ ਕੇ ਇਨ੍ਹਾਂ ਨੇ ਪੰਥ ਦਾ ਇਨਾਂ ਵੱਡਾ ਨੁਕਸਾਨ ਕੀਤਾ ਹੈ, ਜਿਸਨੂੰ ਕੌਮ ਕਈ ਸਦੀਆਂ ਤੱਕ ਇਨਾਂ ਮੂਰਖਾਂ ਦੀ ਮੂਰਖਤਾ ਅਤੇ ਹੋਸ਼ੀ ਨੀਤੀ ਨੂੰ ਯਾਦ ਕਰਕੇ ਕੋਸਦੀ ਰਹੇਗੀ। ਅੱਜ ਇਨ੍ਹਾਂ ਨੇ ਇਕ ਧੂੰਦਾ ਪੇਸ਼ ਕੀਤਾ ਹੈ, ਤੇ ਉਸ ਦੀ ਜੁਬਾਨ ਬੰਦ ਕਰਵਾਈ ਹੈ।

6 ਮਾਰਚ ਤੋਂ ਬਾਅਦ ਹੁਣ ਹਜਾਰਾਂ ਧੂੰਦਿਆ ਦੀ ਜੁਬਾਨ ਕੱਟ ਦਿਤੀ ਜਾਵੇਗੀ, ਜੋ ਮਿਸ਼ਨਰੀ ਸੋਚ ਨੂੰ ਕੌਮ ਤਕ ਪਹੁੰਚਾ ਕੇ, ਗੁਰਮਤਿ ਦਾ ਪ੍ਰਚਾਰ ਕਰ ਰਹੇ ਸਨ, ਕਿਉਂਕਿ ਇਹ ਉਹ ਹੀ ਪੜ੍ਹਾ ਸਕਣਗੇ, ਜੋ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਚਾਹੇਗੀ। ਅਤੇ ਸ਼ੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਉਹ ਹੀ ਚਾਹੇਗੀ, ਜੋ ਆਰ. ਐਸ ਐਸ ਦਾ ਬਣਾਇਆ ਸਲੇਬਸ ਹੋਵੇਗਾ। ਇਸ ਵਿੱਚ ਉਹ ਸਲੇਬਸ ਵੀ ਹੋ ਸਕਦਾ ਹੈ, ਜੋ "ਸਾਂਝੀਵਾਲਤਾ" ਦੇ ਨਾਮ ਤੇ ਸਿੱਖਾਂ ਦਾ "ਹਿੰਦੂਕਰਣ" ਕਰ ਦੇਵੇਗਾ। ਇੱਕ ਵਾਰ ਇਹ ਸਲੇਬਸ ਇਨਾਂ ਬੁਰਛਾਗਰਦਾਂ ਕੋਲ ਚਲੇ ਗਏ ਤੇ ਫੇਰ ਹਮੇਸ਼ਾਂ ਲਈ ਸਲੇਬਸ ਸੋਧਣ ਅਤੇ ਤੈਆਰ ਕਰਨ ਦਾ ਅਧਿਕਾਰ, ਇਨ੍ਹਾਂ ਨੂੰ ਮਿਲ ਜਾਵੇਗਾ। ਇਨ੍ਹਾਂ ਦੀ ਅੱਖ ਸਿਰਫ ਇਕ ਧੂੰਦੇ 'ਤੇ ਨਹੀਂ ਸੀ । ਇਨ੍ਹਾਂ ਦੀ ਅੱਖ ਉਨ੍ਹਾਂ ਹਜਾਰਾਂ ਧੂੰਦਿਆਂ 'ਤੇ ਸੀ, ਜੋ ਗੁਰਮਤਿ ਦੀ ਸੋਝੀ ਕੌਮ ਦੀ ਨਵੀਂ ਪਨੀਰੀ ਨੂੰ ਦੇਣ ਲਈ ਤਿਆਰ ਕੀਤੇ ਜਾ ਰਹੇ ਸਨ। ਇਹ ਨੀਤੀ ਕਿਸੇ ਹੋਰ ਦੀ ਰਚੀ ਹੋਈ ਹੈ, ਜੋ ਇਹ ਬੁਰਛਾਗਰਦ ਲਾਗੂ ਕਰਨ ਜਾ ਰਹੇ ਨੇ, ਅਤੇ ਹੁਣ ਇਸ ਤੋਂ ਇਨ੍ਹਾਂ ਨੂੰ ਕੋਈ ਰੋਕ ਵੀ ਨਹੀਂ ਸਕੇਗਾ।

ਉਨ੍ਹਾਂ ਦੀ ਨੀਤੀ ਵੇਖੋ !! ਕਿ ਉਹ ਹਜਾਰਾਂ ਧੂੰਦਿਆ ਦੀ ਜੁਬਾਨ ਇੱਕ ਇੱਕ ਕਰਕੇ ਤੇ ਕਟ ਨਹੀਂ ਸਕਦੇ ਸਨ। ਉਨਾਂ ਮਿਸ਼ਨਰੀ ਕਾਲੇਜਾਂ ਦੇ ਸਲੇਬਸ, ਪਾਠਕ੍ਰਮ ਅਤੇ ਪਾਠ ਸਮੱਗਰੀ ਅਤੇ ਰਿਕਾਰਡ ਉਪਰ ਹੀ ਅਪਣਾ ਕਬਜਾ ਕਰ ਲਿਆ ਹੈ। ਸਾਰੇ ਮਿਸ਼ਨਰੀ ਕਾਲੇਜ 6 ਮਾਰਚ ਨੂੰ ਉਨਾਂ ਕੋਲ ਅਪਣਾ ਅਪਣਾ ਸਲੇਬਸ, ਉਹ ਕੀ ਪੜ੍ਹਾਂਦੇ ਨੇ, ਉਨਾਂ ਨੂੰ ਕਿਥੋਂ ਕਿਨਾਂ ਪੈਸਾ ਆਉਂਦਾ ਹੈ, ਇਹ ਸਭ ਰਿਕਾਰਡ ਗਹਿਣੇ ਰੱਖ ਆਂਉਣਗੇ, ਤੇ ਆਰ.ਐਸ.ਐਸ ਦਾ ਮਿੱਥਿਆ ਸਲੇਬਸ, ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਅਨੁਸਾਰ "ਇਕ ਸਾਰ" ਕਰ ਦਿੱਤਾ ਜਾਵੇਗਾ। ਇਨ੍ਹਾਂ ਮਿਸ਼ਨਰੀ ਕਾਲੇਜਾਂ ਦੇ ਹਜ਼ਾਰਾਂ ਧੂੰਦੇ ਉਹ ਹੀ ਪੜ੍ਹਾਣਗੇ, ਜੋ ਆਰ.ਐਸ.ਐਸ ਦਾ ਮਿਥਿਆ ਸਲੇਬਸ ਹੋਵੇਗਾ। ਇਸ ਤੋਂ ਬਾਹਰ ਜਾਣ ਵਾਲੇ ਮਿਸ਼ਨਰੀ ਕਾਲੇਜ ਬੰਦ ਕਰ ਦਿਤੇ ਜਾਂਣਗੇ, ਨਾ ਮਨਣ ਵਾਲੇ ਪ੍ਰਧਾਨ ਛੇਕ ਦਿੱਤੇ ਜਾਣਗੇ, ਤੇ ਉਨਾਂ "ਧੂੰਦਿਆਂ" ਨੂੰ ਪੰਥ ਤੋਂ ਛੇਕ ਦਿਤਾ ਜਾਵੇਗਾ, ਜੋ ਇਸ ਤੋਂ ਬਾਹਰ ਜਾ ਕੇ "ਗੁਰਮਤਿ" ਦੀ ਗਲ ਕਰਣਗੇ।

ਖਾਲਸਾ ਜੀ ਹੋਸ਼ ਵਿਚ ਆਉ ! ਹੁਣ ਇਹ ਦੱਸੋ ਕੇ ਕੀ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਵਾਲਿਆਂ ਨੇ ਕੋਈ ਅਕਲ ਦਾ ਕੰਮ ਕੀਤਾ ਹੈ, ਕਿ ਕੌਮ ਦੀਆ ਜੜਾਂ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ। ਜੇ ਉਨ੍ਹਾਂ ਕੋਲੋਂ ਅਸੀਂ ਹੁਣ ਪੁਛੀਏ ਕਿ "ਕੀ ਚੇਯਰਮੈਨ ਸਾਹਿਬ ! ਤੁਸਾਂ ਇਕ ਧੂੰਦਾ ਤੇ ਸਾਡੇ ਹਥੋਂ ਗਵਾ ਦਿਤਾ ਹੈ, ਸਾਨੂੰ ਉਸ ਦਾ ਤਾਂ ਕੋਈ ਫਰਕ ਨਹੀਂ ਸੀ ਪੈਂਣਾ। ਹੁਣ 6 ਮਾਰਚ ਨੂੰ ਕਾਲੇਜ ਦਾ ਸਲੇਬਸ ਅਤੇ ਰਿਕਾਰਡ ਆਪ ਲੈ ਕੇ ਬੁਰਛਾਗਰਦਾਂ ਕੋਲ ਪੇਸ਼ ਹੋਵੋਗੇ, ਕਿ ਇਸ ਵਿੱਚ ਵੀ ਗਿਆਨੀ ਕੇਵਲ ਸਿੰਘ ਨੂੰ ਹੀ ਵਿਚੋਲਾ ਬਣਾਉਗੇ? ਅਤੇ ਹੁਣ ਤੁਹਾਡੇ ਡਾਲਰਾਂ ਵਾਲੇ ਉਹ ਸਿਯਾਣੇ ਪ੍ਰਬੰਧਕ ਤੁਹਾਨੂੰ ਇਸ ਲਈ ਕੀ ਸਲਾਹ ਦੇਣਗੇ, ਜਿਨ੍ਹਾਂ ਨੂੰ ਸਾਡੀ ਗਲ ਤੇ ਲਹਿਜਾ ਸੁਖਾਂਦਾ ਹੀ ਨਹੀਂ ਸੀ। ਹੁਣ ਇਹ ਤਾਂ ਤੁਸੀਂ ਕਹਿ ਨਹੀਂ ਸਕਦੇ ਕਿ ਧੂੰਦਾ ਪੇਸ਼ ਕੀਤਾ ਹੈ, ਤੇ ਸਲੇਬਸ ਅਸੀਂ ਪੇਸ਼ ਨਹੀਂ ਕਰਾਂਗੇ। ਇਹ ਨਾਂ ਭੁਲਿਉ! ਹੱਲੀ ਤੁਹਾਡੇ ਉਸ ਧੂੰਦੇ ਦੀ ਕਿਸਮਤ ਦਾ ਫੈਸਲਾ ਵੀ ਉਨ੍ਹਾਂ ਬੁਰਛਾਗਰਦਾਂ ਕੋਲ ਰਾਖਵਾਂ ਹੈ, 6 ਮਾਰਚ ਵੀ ਨੇੜੇ ਹੈ। ਕੀ ਕਰੋਗੇ? ਇਕ ਧੂੰਦੇ ਦੇ ਨਾਲ ਨਾਲ ਹਜਾਰਾਂ ਧੂੰਦਿਆ ਦੀ ਬਲੀ ਤੁਸੀਂ ਚੜ੍ਹਾ ਚੁਕੇ ਹੋ। ਕੌਮ ਨੂੰ ਇਸ ਦਾ ਜਵਾਬ ਦਿਉ, ਕਿ ਤੁਸੀਂ ਇਸ ਪੰਥਿਕ ਫੈਸਲੇ ਨੂੰ, ਹੋਰਾਂ ਵਿਦਵਾਨਾਂ ਦੀ ਰਾਇ ਨੂੰ ਨਜਰਅੰਦਾਜ ਕਰਕੇ, ਆਪ ਹੁਦਰੇ ਤਰੀਕੇ ਨਾਲ ਕਿਉਂ ਹੱਲ ਕਰਨ ਦੀ ਕੋਸ਼ਿਸ਼ ਕੀਤੀ? ਇਸ ਲਈ ਹੁਣ ਤੁਹਾਡੇ ਕੋਲ ਕਿਹੜੀ ਨਫੇ ਨੁਕਸਾਨ ਵਾਲੀ ਨੀਤੀ ਮੌਜੂਦ ਹੈ?

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top