ਸਤਿਕਾਰਯੋਗ ਜਥੇਦਾਰ ਜੀ,
ਸ੍ਰੀ ਅਕਾਲ ਤਖਤ ਸਾਹਿਬ ,
ਸ੍ਰੀ ਅੰਮ੍ਰਿਤਸਰ।
ਵਿਸ਼ਾ- ਮੰਗੇ ਸ਼ਪੱਸ਼ਟੀਕਰਨ ਸੰਬੰਧੀ ਬੇਨਤੀ
ਆਪ ਜੀ ਵਲੋਂ ਮੇਰੇ ਕੋਲੋਂ ਮੰਗੇ ਸ਼ਪਸ਼ਟੀਕਰਨ ਸੰਬੰਧੀ
ਇੱਕ ਲਿਖਤੀ ਚਿੱਠੀ ਲੈ ਕੇ 13 ਜਨਵਰੀ 2012 ਨੂੰ ਆਪ ਜੀ ਕੋਲ ਗਿਆਨੀ ਕੇਵਲ
ਸਿੰਘ ਜੀ ਅਤੇ ਭਾਈ ਸੁਖਵਿੰਦਰ ਸਿੰਘ ਪਹੁੰਚੇ ਸਨ।ਆਪ ਜੀ ਨੇ ਉਹ ਚਿਠੀ ਪੜ੍ਹ
ਕੇ ਮੈਨੂੰ ਵੀ ਇੱਕ ਵਾਰ ਹਾਜ਼ਰ ਹੋਣ ਲਈ ਆਖਿਆ ਸੀ।ਸੋ ਅੱਜ ਮੈਂ ਆਪ ਜੀ ਕੋਲ
ਖੁਦ ਉਸ ਸੰਬੰਧੀ ਹਾਜ਼ਰ ਹੋਇਆ ਹਾਂ।
ਦਾਸ ਪਿਛਲੇ ਲਗਭਗ 12 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਸਰਵਉੱਚਤਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਪੰਥ
ਪ੍ਰਵਾਣਤ ਸਿੱਖ ਰਹਿਤ ਮਰਯਾਦਾ ਤੇ ਸਿਖ ਪਰੰਪਰਾਵਾਂ ਨੂੰ ਪ੍ਰਚਾਰਨ ਅਤੇ
ਪ੍ਰਸਾਰਨ ਲਈ ਯਤਨਸ਼ੀਲ ਹੈ। ਕੁਝ ਦਿਨ ਪਹਿਲਾਂ ਜੋ ਸ਼ਿਕਾਇਤ ਦਾਸ ਦੀ ਕੈਨੇਡਾ
ਦੀ ਪ੍ਰਚਾਰ ਫੇਰੀ ਦੌਰਾਨ ਆਪ ਜੀ ਕੋਲ ਪਹੁੰਚੀ ਹੈ ਅਤੇ ਜਿਸ ਬਾਰੇ ਆਪ ਜੀ ਵਲੋਂ
ਦਾਸ ਕੋਲੋਂ ਸ਼ਪੱਸ਼ਟੀਕਰਨ ਮੰਗਿਆ ਗਿਆ ਹੈ ਉਸ ਬਾਰੇ ਦਾਸ ਆਪ ਜੀ ਦੀ ਸੇਵਾ ਵਿਚ
ਬੇਨਤੀ ਕਰਦਾ ਹੈ ਕਿ “ਕਈ ਵਾਰ ਅੰਤਰੀਵ ਭਾਵਾਂ ਨੂੰ ਜ਼ਾਹਰ ਕਰਨ ਵੇਲੇ ਸ਼ਬਦਾਂ
ਅਤੇ ਮਨੋਭਾਵਾਂ ਵਿਚਕਾਰ
ਅੰਤਰ ਰਹਿ ਜਾਂਦਾ ਹੈ ਜਿਸ ਕਾਰਨ ਅਣਜਾਣੇ ਹੀ ਕਿੱਧਰੇ
ਬੋਲ ਸ਼ਪੱਸ਼ਟ ਹੋਣੋਂ ਵੀ ਰਹਿ ਜਾਂਦੇ ਹਨ। ਕੁੱਝ ਸੱਜਣਾਂ ਦੀ ਸ਼ਿਕਾਇਤ ਦਾ ਸ਼੍ਰੀ
ਅਕਾਲ ਤਖ਼ਤ ਸਾਹਿਬ ਵਲੋਂ ਨੋਟਿਸ ਲਿਆ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ
ਜਾਰੀ ਆਦੇਸ਼ ਉਪਰੰਤ ਦਾਸ ਨੇ ਆਪਣੇ ਵਰਤੇ ਸ਼ਬਦਾਂ ਦੇ ਪਿੱਛੇ ਦੇ ਭਾਵ ਨੂੰ
ਸੰਗਤਾਂ ਵਿਚ ਸਪੱਸ਼ਟ ਕੀਤਾ ਹੈ।
ਮੇਰੀ ਭਾਵਨਾ ਕਾਹਨਾਂ ਢੇਸੀਆਂ ਅਤੇ ਨੀਲ ਧਾਰੀ ਸੰਪਰਦਾ
ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਗੀਤ ਗਾ ਕੇ ਭੰਗੜੇ ਪਾਉਣ
ਵਰਗੇ ਮਨਮਤੀ ਕਰਮ ਅਤੇ ਹੋਰ ਅਜਿਹੀਆਂ ਮਨਮਤਾਂ ਜਿਵੇਂ ਕਿ ਵਿਆਹਾਂ ਵਿੱਚ ਨਸ਼ੇ
ਅਤੇ ਲਚਰਤਾ ਤੇ ਕਟਾਖਸ਼ ਕਰਨਾ ਸੀ। ਮੇਰਾ
ਇਸ਼ਾਰਾ ਉਹਨਾਂ ਬੁਰਾਈਆਂ ਵੱਲ ਸੀ ਜੋ ਗੁਰਮਤ ਤੋਂ ਉੱਲਟ ਸਨ ਅਤੇ ਸਿੱਖ ਰਹਿਤ
ਮਰਿਯਾਦਾ ਦੀ ਉਲੰਘਣਾ ਕਰਦੀਆਂ ਹਨ। ਮੇਰੀ
ਭਾਵਨਾ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਸ਼ਾਨ ਵਿਰੁੱਧ ਕੋਈ ਗੁਸਤਾਖੀ ਕਰਨਾ
ਨਹੀਂ ਸੀ/ਹੈ। ਦਾਸ ਨੇ ਹਮੇਸ਼ਾ ਗੁਰਬਾਣੀ ਅਤੇ
ਇਤਿਹਾਸ ਦੀ ਰੌਸ਼ਨੀ ਵਿੱਚ ਸਿੱਖ ਸੰਗਤਾਂ ਨੂੰ ਗੁਰਮਤਿ ਸਿਧਾਂਤ ਅਤੇ ਪੰਥਕ
ਮਰਿਯਾਦਾ ਨਾਲ ਹੀ ਜੋੜਨ ਦਾ ਉਪਰਾਲਾ ਕੀਤਾ ਹੈ।
ਇਸ ਗੱਲ ਦਾ ਸਬੂਤ ਮੇਰੀਆਂ ਬਾਕੀ ਆਡੀਓ,
ਵੀਡੀਓ ਰਿਕਾਰਡਿੰਗਾਂ ( ਜੋ ਆਪ ਜੀ ਸੁਣ ਸਕਦੇ ਹੋ) ਅਤੇ ਦੇਸ਼ ਵਿਦੇਸ਼
ਦੀਆਂ ਉਹ ਸੰਗਤਾਂ, ਪ੍ਰਬੰਧਕ ਕਮੇਟੀਆਂ ਹਨ ਜਿਨਾਂ ਵਿੱਚ ਦਾਸ ਨੇ ਗੁਰਮਤਿ ਦਾ
ਪ੍ਰਚਾਰ ਕੀਤਾ ਹੈ।
ਵੈਸੇ ਵੀ ਸਟੇਜ ਤੋਂ ਗੁਰਮਤਿ ਵਿਚਾਰ ਦੀ ਸਮਾਪਤੀ
ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕਿਸੇ ਵੀ ਹੋਈ ਭੁੱਲ ਚੁੱਕ ਦੀ ਖਿਮਾ
ਜਾਚਨਾ ਕੀਤੀ ਜਾਂਦੀ ਹੈ ਜਿਸ ਦਾ ਦਾਸ ਵੀ ਪਾਲਣ ਕਰਦਾ ਹੈ। ਫਿਰ ਵੀ ਦਾਸ ਬਾ-ਅਦਬ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਾਰਫ਼ਤ ਗੁਰੂ ਦੇ ਪੰਥ ਅੱਗੇ ਆਪਣੇ ਸ਼ਬਦਾਂ ਵਿਚ
ਅਣਜਾਣੇ ਹੋ ਗਈ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹੈ। ਦਾਸ ਸ੍ਰੀ ਦਰਬਾਰ
ਸਾਹਿਬ (ਅੰਮ੍ਰਿਤਸਰ) ਦੇ ਸਤਿਕਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ
ਮਰਯਾਦਾ ਅਤੇ ਪ੍ਰਤਿਸ਼ਠਾ ਪ੍ਰਤੀ ਵਚਨਬੱਧ ਹੈ।