Share on Facebook

Main News Page

ਸਾਧ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਮੁੱਖੀ ਪਰਮਜੀਤ ਸਿੰਘ ਦੀ ਸੌੜੀ ਸੋਚ

ਸ਼ਿਕਾਇਤ ਕਰਤਾ, ਸਾਧ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਮੁੱਖੀ ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਡੇਰੇਦਾਰ ਅਤੇ ਤਖਤਾਂ ਦੇ ਜੱਥੇਦਾਰ ਕਿਉਂ ਨਜ਼ਰ ਨਹੀਂ ਆਏ, ਜੋ ਆਪੋ ਆਪਣੀਆਂ ਵੱਖੋ-ਵੱਖ ਮਰਿਆਦਾਵਾਂ ਅਤੇ ਆਪੋ ਆਪਣੇ ਵਖੋ-ਵੱਖਰੇ ਸਿਲੇਬਸ ਰਾਂਹੀਂ ਸੰਗਤਾਂ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ, ਹੋਰ ਤਾਂ ਹੋਰ ਆਪਣੇ ਤਖਤਾਂ ਦਾ ਸਿਲੇਬੱਸ ਅਤੇ ਮਰਿਆਦਾ ਤਾਂ ਅੱਜ ਤੱਕ ਇਹ ਜੱਥੇਦਾਰ ਇਕ ਨਹੀਂ ਕਰ ਸਕੇ।

ਅਚਾਨਕ ਮਿਸ਼ਨਰੀ ਕਾਲੇਜਾਂ ਦੇ ਸਿਲੇਬਸ ਨੂੰ ਇਕਸਾਰ ਕਰਣ ਦੇ ਬਹਾਨੇ ਮਿਸ਼ਨਰੀ ਕਾਲੇਜਾਂ ਦਾ ਗਲਾ ਘੁੱਟ ਦਿੱਤਾ ਜਾਏਗਾ, ਤਾਂਕਿ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਫੈਲਾਵ ਵਿੱਚ ਕੋਈ ਰੁਕਾਵਟ ਹੀ ਨਾ ਰਹੇ। ਧੰਨ ਹਨ, ਸ਼ਿਕਾਇਤ ਕਰਨ ਵਾਲੇ, ਅਤੇ ਧੰਨਤਾ ਦੇ ਹੀ ਪਾਤਰ ਹੋਣਗੇ ੬ ਮਾਰਚ ਨੂੰ ਰਿਕਾਰਡ ਲੈਕੇ ਜਾਣ ਵਾਲੇ।

 

ਸਾਧ ਫੈਡਰੇਸ਼ਨ ਦੇ ਮੁਖੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਦਾ ਮਿਸ਼ਨਰੀ ਕਾਲੇਜ ਨਾਲ ਕੋਈ ਸੰਬੰਧ ਨਹੀਂ। ਬਾਦਲ ਦੇ ਚਮਚਿਆਂ ਨੂੰ ਸਿਵਾਏ ਚਮਚਾਗਿਰੀ ਤੋਂ ਹੋਰ ਕਿਸੀ ਚੀਜ਼ ਦੀ ਜਾਣਕਾਰੀ ਨਹੀਂ, ਇਨ੍ਹਾਂ ਨੂੰ ਪਖੰਡੀ ਸਾਧ ਨਹੀਂ ਦਿਸਦੇ, ਜਿਨ੍ਹਾਂ ਨੇ ਪੰਜਾਬ ਦਾ, ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾਂ ਪਖੰਡੀ ਸਾਧਾਂ ਕੋਲ਼ ਇਨ੍ਹਾਂ ਦਾ ਪਿਓ, ਵੋਟਾਂ ਮੰਗਣ ਜਾਂਦਾ ਹੈ, ਉਦੋਂ ਇਨ੍ਹਾਂ ਨੂੰ ਨਹੀਂ ਦਿਖਦਾ? ਇਨ੍ਹਾਂ ਨੂੰ ਸਿਰਫ ਤੱਤ ਗੁਰਮਤਿ ਦੇ ਰਾਹ ਦੇ ਪਾਂਧੀ ਹੀ ਦਿਸਦੇ ਹਨ?

ਜਿਹੜਾ ਤਾਜ਼ਾ ਘਟਨਾਕ੍ਰਮ ਵਾਪਰਿਆ ਹੈ, ਉਹ ਤਾਂ ਹਾਲੇ ਟਰੇਲਰ ਸੀ, ਪੂਰੀ ਫਿਲਮ ਤਾਂ ਬਾਕੀ ਹੈ। 6 ਮਾਰਚ ਨੂੰ ਪਤਾ ਚੱਲ ਹੀ ਜਾਣਾ ਹੈ ਕਿ ਊਂਠ ਕਿਸ ਕਰਵਟ ਬੈਠਦਾ ਹੈ, ਜੇ ਪੰਜ ਜੋਕਰਾਂ ਦੀ ਮੀਟਿੰਗ ਮੁਲਤਵੀ ਵੀ ਹੋਈ, ਤਾਂ ਵੀ ਕਿਹੜਾ ਕਾਲੇਜ ਵਾਲਿਆਂ ਦਾ ਖਹਿੜਾ ਛੁੱਟ ਜਾਣਾ ਹੈ। ਕਾਲੇਜ ਨੇ ਆਪਣਾ ਸਭਤੋਂ ਵੱਡਾ ਪਰਚਾਰਕ ਤਾਂ ਬਲੀ ਚੜ੍ਹਾ ਦਿੱਤਾ, ਰਹੀ ਸਹੀ ਕਸਰ ਵੀ ਨਿਕਲ ਜਾਣੀ ਹੈ। ਪਰ ਇੱਕ ਗੱਲ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਹੈ, ਕਿ ਕਾਲੇਜ ਦਾ ਸਿਲੈਬਸ ਘੋਗਣ ਨਾਲ ਸਿੱਖੀ ਖਤਮ ਨਹੀਂ ਹੋ ਜਾਣੀ। ਕਾਲੇਜ ਤੋਂ ਤਿਆਰ ਹੋਰੇ ਪਰਚਾਰਕਾਂ ਦਾ ਹਾਲ ਸਭ ਦੇ ਸਾਹਮਣੇ ਹੈ, ਘੋਗਣ ਤੋਂ ਬਾਅਦ ਜਿਹੜਾ ਚੰਨ ਚੜਨਾ ਹੈ, ਇਸਦਾ ਅੰਦਾਜ਼ਾ ਲਗਾਉਣਾ ਕੋਈ ਰਾਕੇਟ ਸਾਇੰਸ ਨਹੀਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top