Share on Facebook

Main News Page

ਦਿੱਲੀ ਕੇ ਦਿਲਵਾਲੀ

ਦੋਸਤੋ, ੧੬ ਮਾਰਚ ੨੦੧੨ ਦਿਨ ਸ਼ੁੱਕਰਵਾਰ ਨੂੰ ਜਿਹੜਾ ਵੀ ਕੀਰਤਨੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਆਸਾ ਕੀ ਵਾਰ ਦਾ ਕੀਰਤਨ ਕਰ ਰਿਹਾ ਸੀ, ਮੈਨੂੰ ਓਸ ਜਥੇ ਦੇ ਨਾਮ ਦਾ ਤਾਂ ਪਤਾ ਨਹੀਂ, ਪਰ ਉਨ੍ਹਾਂ ਦਾ ਕੀਰਤਨ ਕਦੇ ਨਹੀਂ ਭੁੱਲੇਗਾ, ਜਦ ਗੁਰੂ ਸਾਹਿਬ ਜੀ ਦੇ ਆਉਣ ਦਾ ਸਮਾਂ ਸੀ ਓਹ ਜੋ ਕੁਝ ਗਾ ਰਹੇ ਸਨ, ਮੁਆਫ਼ ਕਰਨਾ ਜੋ ਮੈਂ ਮਹਿਸੂਸ ਕੀਤਾ ਓਹੀ ਲਿਖ ਰਿਹਾ ਹਾਂ, ਮੈਂਨੂੰ ਇੰਜ ਮਹਿਸੂਸ ਕੀਤਾ ਜਿਵੇਂ ਓਹ ਦਿੱਲੀ ਕੇ ਦਿਲਵਾਲੀ ਗਾ ਰਹੇ ਸਨ, ਦਿੱਲੀ ਵਾਲੀ ਦੇ ਨਾਲ ਫਰੰਗਾ ਫਰੰਗੀ ਵੀ ਗਾ ਰਹੇ ਸਨ, ਦਿੱਲੀ ਦੀ ਆਗਿਆ ਮਨਨਾ ਵੀ ਗਾ ਰਹੇ ਸਨ, ਸਿਖਾਂ ਧਰਮ ਦਾ ਤਾਂ ਜਨਮ ਸਮੇ ਤੋਂ ਹੀ ਦਿੱਲੀ ਨਾਲ ਇੱਟ ਖੜਿਕਾ ਰਿਹਾ ਹੈ, ਫਿਰ ਗੁਰੂ ਸਾਹਿਬ ਜੀ ਜਾਂ ਭਗਤ ਸਾਹਿਬ ਵੀ ਇਸ ਤਰਾਂ ਦੀ ਰਚਨਾ ਨਹੀਂ ਲਿਖ ਸਕਦੇ, ਮੈ ਰਿਕਾਰਡ ਤਾਂ ਕੀਤਾ ਹੈ ਪਰ ਦੋਬਾਰਾ ਸੁਣਨਾ ਨਹੀਂ ਚਾਹੁੰਦਾ, ਕਿਉਂਕਿ ਇੱਕ ਵਾਰ ਸੁਣਨਾ ਵੀ ਔਖਾ ਸੀ।

ਇਹੋ ਜਿਹੇ ਕੀਰਤਨੀ ਜਥੇ ਬਾਰੇ ਰਿਕਾਰਡ ਰਖਣਾ ਚਾਹੀਦਾ ਹੈ, ਅਤੇ ਜਦ ਇਹ ਵਿਦੇਸ਼ਾਂ ਦੀਆਂ ਸਟੇਜਾਂ ਤੇ ਆਉਂਦੇ ਹਨ, ਇਹਨਾਂ ਦੇ ਰੋਲ ਬਾਰੇ ਜਰੂਰ ਪੁਛਣਾ ਚਾਹੀਦਾ ਹੈ, ਕਿ ਕਿਹਨਾਂ ਕਿਹਨਾਂ ਨੂੰ ਖੁਸ਼ ਕਰਨ ਲਈ ਦਰਬਾਰ ਸਾਹਿਬ 'ਚ ਆਸਾ ਕਿ ਵਾਰ 'ਚ ਇਹ ਗੁਰਬਾਣੀ ਦੀ ਬਜਾਏ ਇਹ ਰਚਨਾਵਾਂ ਪੜਦੇ ਹਨ..

ਖਾਲਸਾ ਜੀ ਇਸ ਰਚਨਾ ਬਾਰੇ ਆਪਣੇ ਗਰੁੱਪਾਂ 'ਚ ਵਿਸਥਾਪਿਤ ਜਾਣਕਾਰੀ ਦਿਓ, ਜੇਕਰ ਮੈ ਗਲਤ ਹੋਵਾਂ ਤਾਂ ਮੁਆਫੀ ਮੰਗਦਾ ਹਾਂ ਤੁਹਾਡੇ ਸਭ ਦੋਸਤਾਂ ਤੋਂ ਜੇਕਰ ਇਹੋ ਜਿਹੇ ਪ੍ਰਚਾਰਕ ਗਲਤ ਹੋਣ, ਮਰਿਆਦਾ ਦੇ ਉਲਟ ਦਰਬਾਰ ਸਾਹਿਬ ਵਿਖੇ ਰਚਨਾਵਾਂ ਪੜਦੇ ਹੋਣਗੇ ਤਾਂ ਇਹਨਾਂ ਜਥਿਆਂ ਦੇ ਨਾਮ ਵੀ ਯਾਦ ਰਖਣਾ।

ਅਫਸੋਸ ਇਸ ਗੱਲ ਦਾ ਹੈ ਕਿ ਅਖੌਤੀ ਬਚਿਤ੍ਰ ਨਾਟਕ ਦੇ ਸਭ ਵਿਰੋਧੀ ਵੀ ਰਲਕੇ ਨਹੀਂ ਚੱਲ ਸਕਦੇ, ਵਾਹਿਗੁਰੂ ਭਲੀ ਕਰੇ ਦੋਸਤੋ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ----ਬਚਪਨ ਤੋਂ ਅੱਜ ਤੱਕ ਮਤਲਬ ੧੬ ਮਾਰਚ ਤੱਕ ਮੈ ਤਾਂ ਆਸਾ ਕੀ ਵਾਰ ਨਿਰੋਲ ਗੁਰਬਾਣੀ ਹੀ ਸੁਣਦਾ ਆਇਆ ਹਾਂ, ਅੱਜ ਚਸਕਾ ਕਿਤਾਬ ਦੀ ਰਚਨਾ ਵੀ ਆਸਾ ਕੀ ਵਾਰ 'ਚ ਸੁਣੀ ਅਤੇ ਓਹ ਵੀ ਕਿਸੇ ਪੰਥਿਕ.ਓਰਗ ਤੇ ਨਹੀਂ ਬਲਕਿ ਦਰਬਾਰ ਸਾਹਿਬ ਅਮ੍ਰਿਤਸਰ ਤੋਂ ਸੁਣੀ ਹੈ, ਜਾਗਣ ਦਾ ਸਮਾ ਹੈ, ਜਿਹੜੇ ਜਾਗੇ ਹਨ ਹੋਰਨਾ ਨੂੰ ਜਗਾਓ, ਨਹੀਂ ਤਾਂ ਕੁਝ ਨਹੀਂ ਬਚੇਗਾ ਮਿਲਾਵਟ ਤੋਂ ਬਗੈਰ--ਸਾਡੇ ਪਿੰਡ ੮ ਗੁਰਦੁਆਰੇ ਹਨ ੩ -੪ ਗੁਰਦੁਆਰਿਆਂ 'ਚ ਰੋਜ਼ਾਨਾ ਆਸਾ ਕੀ ਵਾਰ ਪੜੀ ਜਾਂਦੀ ਹੈ - ਇਹ ਰਵਾਇਤ ਸਦੀਆਂ ਪੁਰਾਣੀ ਹੈ, ਹੁਣ ਚਸਕਾ ਕਿਤਾਬ ਦੀ ਬੰਗ ਕੇ ਬੰਗਾਲੀ ਦਿੱਲੀ ਦਿਲ ਵਾਲੀ ਵਰਗੀਆਂ ਰਚਨਾਵਾਂ ਨਿਕ੍ਰਧਾਰੀਆਂ ਅਤੇ ਡੇਰੇਦਾਰ ਬੂਬਨਿਆਂ ਦੇ ਦਬਾ ਥੱਲੇ, ਦਰਬਾਰ ਸਾਹਿਬ ਤੋਂ ਪੜੀਆਂ ਜਾ ਰਹੀਆਂ ਹਨ, ਦੋਸਤੋ ਆਪਣੇ ਵਿਚਾਰ ਦਿਓ ਜੀ...

ਜਸਵਿੰਦਰ ਸਿੰਘ ਖ਼ਾਲਸਾ
ਕਾਰਟਰੈਟ, ਨਿਊਜਰਸੀ, ਅਮਰੀਕਾ 732-969-2832


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top