ਆਹ
ਕੈਸਾ ਅਜੀਬ ਨਜ਼ਾਰਾ ਹੈ, ਅਜੀਬ ਸੋਚ ਹੈ, ਇੱਕ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ
ਦਾ ਜ਼ਾਲਮ ਫੈਸਲਾ ਸੁਣਕੇ ਸਾਰੀ ਕੌਮ ਤ੍ਰਾਹ ਉਠੀ ਹੈ, ਹਰ ਪਾਸਿਓਂ ਹਰ ਦੇਸ਼ ਵਿਚੋਂ ਇਸ
ਫੈਸਲੇ ਦੇ ਖਿਲਾਫ ਹਾ ਹਾ ਕਾਰ ਦੀ ਆਵਾਜ਼ ਹੈ। ਗੁਰਸਿੱਖ ਸੰਗਤਾਂ ਵਲੋਂ ਥਾਂ ਥਾਂ ਮੀਟਿਂਗਾਂ
ਹੋ ਰਹੀਆਂ ਹਨ, ਕਿ ਕਿਸੇ ਤਰਾਂ ਇਸ ਫਾਂਸੀ ਨੂੰ ਰੋਕਿਆ ਜਾ ਸੱਕੇ, ਸਿੱਖ ਆਗੂਆਂ ਨੂੰ ਅੱਗੇ
ਆਉਣ ਲਈ ਪ੍ਰੇਰਣਾ, ਇਸ ਤੋਂ ਪੈਦਾ ਹੋਣ ਵਾਲੇ ਹਾਲਾਤਾਂ ਲਈ ਸਰਕਾਰ ਨੂੰ ਚੇਤਾਵਨੀਆਂ, ਤਾਂ
ਕਿ ਇਹ ਕਹਿਰ ਨਾ ਵਾਪਰੇ। ਕੁੱਛ ਭੋਲੇ ਭਾਲੇ ਲੋਕਾਂ ਵਲੋ ਜੱਥੇਦਾਰਾਂ ਨੂੰ ਭੀ ਇਹ ਫਾਂਸੀ
ਰੁਕਵਾੳਣ ਲਈ ਅਪੀਲਾਂ ਹੋ ਰਹੀਆਂ ਹਨ।
ਦੁਜੇ ਪਾਸੇ ਜੱਥੇਦਾਰਾਂ ਵਲੋਂ ਫਾਂਸੀ ਰੁਕਵਾਉਣ ਲਈ ਉਪਰਾਲੇ ਤਾਂ ਕੀ
ਕਰਣੇ ਹਨ, ਦਸ ਦਿਨ ਪਹਿਲੇ ਹੀ ਫਾਂਸੀ ਲਈ ਤਿਆਰੀਆਂ ਹੋ ਰਹੀਆਂ ਹਨ, ਅਤੇ ਭਾਈ ਬਲਵੰਤ
ਸਿੰਘ ਨੂੰ ਮੁਲਾਕਾਤ ਸਮੇਂ ਆਖਿਆ ਜਾ ਰਿਹਾ ਹੈ, ਆਹ ਲੈ ਮੇਰੇ ਵਲੋਂ ਦਰਬਾਰ ਸਾਹਿਬ ਦੇ ਜਲ
ਦੀਆਂ ਕੈਨੀਆਂ, ਮੈਂ ਨਾਲ ਲੈਕੇ ਆਇਆ ਹਾਂ ਫਾਂਸੀ ਵਾਲੇ ਦਿਨ ਇਸ ਜਲ ਨਾਲ ਇਸ਼ਨਾਨ ਕਰ ਲਈਂ।
ਜੱਥੇਦਾਰ ਜੀ, ਐਡੀ ਕਿਹੜੀ ਕਾਹਲੀ ਸੀ,
ਪਹਿਲਾਂ ਬਲਵੰਤ ਸਿੰਘ ਦੀ ਫਾਂਸੀ ਰੁਕਵਾਉਣ ਲਈ ਕੋਈ ਮੋਰਚਾ ਤਾਂ ਲਾਉਂਦੇ, ਉਪਰਾਲਾ ਤਾਂ
ਕਰਦੇ, ਜੇਕਰ ਇਨ੍ਹਾਂ ਜ਼ਾਲਮ ਸਰਕਾਰ ਦੇ ਹਥਕੰਡਿਆਂ ਸਾਹਮਣੇ ਸਾਰੀ ਕੌਮ ਬੇਵੱਸ ਹੋ ਜਾਂਦੀ,
ਤਾਂ ਇਹ ਜਲ ਦੀਆਂ ਕੈਨੀਆਂ ਤਾਂ ਇਕ ਦਿਨ ਪਹਿਲਾਂ ਭੀ ਪਹੁਚਾਈਆਂ ਜਾ ਸਕਦੀਆਂ ਸਨ, ਪਰ ਤੁਸੀ
ਤਾਂ ਆਪਣੇ ਵੱਲੋਂ ਇਹ ਜਲ ਦੀਆਂ ਕੈਨੀਆਂ ਦੇਕੇ ਫਾਂਸੀ ਨੂੰ ਪ੍ਰਵਾਣ ਕਰ ਆਏ।