Share on Facebook

Main News Page

ਜੋ ਜਿਉਂਦਾ ਹੈ ਉਸਨੂੰ ਸ਼ਹੀਦ ਦਾ ਦਰਜਾ ਦੇਣਾ ਠੀਕ ਨਹੀਂ ਹੈ ਕਿਉਂਕਿ ਇਸ ਖਿਤਾਬ ਨਾਲ ਕੌਮ ਗਿਰਾਵਟ ਵੱਲ ਜਾਵੇਗੀ

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖਤ ਵੱਲੋਂ 'ਜ਼ਿੰਦਾ ਸ਼ਹੀਦ' ਦਾ ਖਿਤਾਬ ਦੇਣਾ 'ਸਹਿਜਧਾਰੀ ਸਿੱਖ' ਦੇ ਨਾਮਕਰਣ ਵਾਂਗ ਹੀ ਹੈ, ਜੋ ਕਿ ਗ਼ੈਰ-ਸਿਧਾਂਤਕ ਗੱਲ ਹੈ ਕਿਉਂਕਿ ਕੋਈ ਵਿਅਕਤੀ ਜਾਂ 'ਸ਼ਹੀਦ' ਹੋ ਸਕਦਾ ਹੈ ਜਾਂ 'ਜ਼ਿੰਦਾ'! ਇਸੇ ਤਰ੍ਹਾਂ ਕੋਈ ਵਿਅਕਤੀ ਜਾਂ 'ਸਹਿਜਧਾਰੀ' ਹੋ ਸਕਦਾ ਹੈ ਜਾਂ ਫਿਰ 'ਸਿੱਖ'! ਜਿਹੜੇ ਲੋਕ ਇਨ੍ਹਾਂ ਦੋਨਾਂ ਗੱਲਾਂ ਨੂੰ ਰਲਗੱਡ ਕਰਕੇ ਪੇਸ਼ ਕਰ ਰਹੇ ਹਨ, ਉਹ ਸਿਧਾਂਤਕ ਪੱਖੋਂ ਸਪੱਸ਼ਟ ਨਹੀਂ ਹਨ। ਹੁਣ 'ਜ਼ਿੰਦਾ ਸ਼ਹੀਦ' ਦਾ ਖਿਤਾਬ ਦੇਣ ਵਾਲੀ ਇਹ ਨਵੀਂ ਪਿਰਤ ਕੌਮ ਲਈ ਬਹੁਤ ਮਾਰੂ ਸਾਬਤ ਹੋਵੇਗੀ।

ਭਾਈ ਬਲਵੰਤ ਸਿੰਘ ਰਾਜੋਆਣਾ ਇਸ ਸਬੰਧੀ ਪੂਰੀ ਤਰ੍ਹਾਂ ਸੁਚੇਤ ਹਨ, ਇਸ ਲਈ ਉਨ੍ਹਾਂ ਕੱਲ੍ਹ ਆਪਣੇ ਬਿਆਨ ਵਿਚ ਇਹ ਲਿਖਿਆ ਹੈ ਕਿ "ਖਾਲਸਾ ਜੀ ਮੇਰੇ ਬਾਰੇ ਜੋ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਹਨ, ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ, ਪਰ ਇਕ ਜਿਉਂਦੇ ਵਿਅਕਤੀ ਨੂੰ ਚਾਹੇ ਉਹ ਮੈਂ ਹੋਵਾਂ, ਚਾਹੇ ਕੋਈ ਹੋਰ, ਸ਼ਹੀਦ ਦਾ ਦਰਜਾ ਨਹੀਂ ਦਿਤਾ ਜਾ ਸਕਦਾ, ਕਿਉਂਕਿ ਇਹ ਦੋ ਵੱਖ-ਵੱਖ ਸੱਚ ਹਨ "ਜਾਂ ਸ਼ਹੀਦ ਜਾਂ ਜ਼ਿੰਦਾ", ਜੋ ਜਿਉਂਦਾ ਹੈ ਉਸਨੂੰ ਸ਼ਹੀਦ ਦਾ ਦਰਜਾ ਦੇਣਾ ਠੀਕ ਨਹੀਂ ਹੈ ਕਿਉਂਕਿ ਇਸ ਖਿਤਾਬ ਨਾਲ ਕੌਮ ਗਿਰਾਵਟ ਵੱਲ ਹੀ ਜਾਵੇਗੀ। ਹਰ ਕੋਈ ਵਕਤ ਆਉਣ ਤੇ ਸ਼ਹੀਦ ਹੋਣ ਦੀ ਬਜਾਏ 'ਜ਼ਿੰਦਾ ਸ਼ਹੀਦ' ਦਾ ਖਿਤਾਬ ਹਾਸਲ ਕਰਕੇ ਮਾਣ ਹਾਸਲ ਕਰਨਾ ਚਾਹੇਗਾ"! ਕੌਮ ਦੇ ਜਥੇਦਾਰਾਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਇਸ ਸਿਧਾਂਤਕ ਸਪੱਸ਼ਟਤਾ ਤੋਂ ਸੇਧ ਲੈਣੀ ਚਾਹੀਦੀ ਹੈ।

ਮਹਿੰਦਰ ਸਿੰਘ ਚਚਰਾੜੀ
ਸੰਪਾਦਕ ਸਿੱਖ ਗਾਰਡੀਅਨ ਫੋਨ: 98148-90308


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top