Share on Facebook

Main News Page

ਬਾਦਲਾਂ ਦੇ ਦੋਵੇਂ ਹਥੀਂ ਲੱਡੂ

ਭਾਈ ਰਾਜੋਆਣਾ ਦੀ ਫਾਂਸੀ ਰੱਦ ਕਵਾਉਣ ਦੇ ਮੁੱਦੇ ਉੱਤੇ ਬਾਦਲਾਂ ਦੇ ਦੋਵੇਂ ਹਥੀਂ ਲੱਡੂ ਹਨ। ਵੱਡਾ ਤੇ ਛੋਟਾ ਬਾਦਲ ਅੱਜ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਜੇਕਰ ਫਾਂਸੀ ਦੇ ਫੈਸਲੇ ਵਿਚ ਕੋਈ ਤਬਦੀਲੀ ਹੁੰਦੀ ਹੈ, ਭਾਵ ਕਿ ਰੱਦ ਜਾਂ ਤਰੀਕ ਅੱਗੇ ਪੈਂਦੀ ਹੈ, ਤਾਂ ਬਾਦਲ ਇਸਦਾ ਪੂਰਾ ਪੂਰਾ ਰਾਜਸੀ ਲਾਹਾ ਲੈਣ ਤੇ ਹੀਰੋ ਬਣਨ ਦੀ ਕੋਸ਼ਿਸ਼ ਕਰਨਗੇ। ਜੇਕਰ ਓਥੋਂ ਖਾਲੀ ਹਥ ਵੀ ਮੁੜ ਆਉਂਦੇ ਹਨ, ਤਾਂ ਕਾਂਗਰਸ ਦੇ ਸਿਰ ਭਾਂਡਾ ਭੰਨਦਿਆਂ ਕਾਂਗਰਸ ਸਿੱਖਾਂ ਦੀ ਦੁਸ਼ਮਨ ਹੋਣ ਦਾ ਰੌਲਾ ਪਾਉਂਦਿਆਂ, ਆਪਣੇ ਆਪ ਨੂੰ ਪੰਥ ਹਿਤੈਸ਼ੀ ਦਰਸਾਉਣਗੇ। ਸੋ ਇਸ ਤਰਾਂ ਇੱਕ ਵਾਰ ਫਿਰ ਪੰਥ ਨਾਲ ਕੋਈ ਵਾਹ ਵਾਸਤਾ ਨਾ ਰਖਣ ਵਾਲੇ ਬਾਦਲ ਪੰਥਕ ਹਮਦਰਦੀ ਲੈਣ ਵਿਚ ਕਾਮਯਾਬ ਹੋ ਜਾਣਗੇ।

ਜਸਵੰਤ ਸਿੰਘ ਸ਼ਾਦ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top