Share on Facebook

Main News Page

ਗੁਰੂ ਨਾਨਕ ਦੇ ਨਿਖੇਧੇ "ਜਗਤ ਕਸਾਈ" ਅਤੇ "ਮਾਣਸ ਖਾਂਣੇ" ਅੱਜ ਵੀ ਸਿੱਖੀ ਵਿੱਚ ਮੌਜੂਦ ਹਨ

ਸੌਦਾ ਸਾਧ ਦੇ ਗੁੰਡੇ ਪ੍ਰੇਮੀ ਪੰਜਾਬ ਵਿੱਚ 3 ਦਿਨ ਸੜਕਾਂ ਤੇ ਨੰਗਾ ਨਾਚ ਕਰਦੇ ਰਹੇ। ਬਸਾਂ ਸਾੜੀਆਂ, ਸਰਕਾਰੀ ਪ੍ਰਾਪਰਟੀ ਸਾੜੀ, ਸਿੱਖਾਂ ਨੂੰ ਮਾਰਦੇ ਕੁਟਦੇ ਰਹੇ। ਉਨਾਂ ਦੇ ਘਰ ਅਤੇ ਦੁਕਾਨਾਂ ਸਾੜਦੇ ਰਹੇ। ਨੀਲੀਆਂ ਪੱਗਾਂ ਵਾਲੇ ਸਿਆਸਤ ਦਾਨ ਅਤੇ ਇਨਾਂ ਦਾ ਸਾਰਾ ਸਰਕਾਰੀ ਅਮਲਾ ਮੂਕ ਦਰਸ਼ਕ ਬਣ ਕੇ ਇਹ ਸਾਰਾ ਨੰਗ ਵੇਖਦੇ ਰਹੇ, ਇਸ ਵਿੱਚ ਇਨਾਂ ਨੂੰ ਕੋਈ "ਲਾਅ ਏੰਡ ਆਰਡਰ" ਵਿਗੜਦਾ ਨਜਰ ਨਹੀ ਆਇਆ। ਜੇ ਇਸ ਦਾ ਵਿਰੋਧ ਸਿੱਖਾਂ ਨੇ ਕੀਤਾ ਤੇ ਭਾਈ ਕਮਲਜੀਤ ਸਿੰਘ ਨਾਮ ਦਾ ਨਿਹੱਥਾ, ਗੁਰੂ ਦਾ ਪੁੱਤਰ ਗੋਲੀ ਨਾਲ ਉਡਾ ਦਿਤਾ ਗਇਆ ਅਤੇ ਇਸੇ ਲੜੀ ਵਿਚ ਨਿਹੱਥੇ ਭਾਈ ਬਲਕਾਰ ਸਿੰਘ ਦੀ ਵੀ ਸ਼ਹਾਦਤ ਹੋ ਗਈ।

ਲੁਧਿਆਣਾ ਵਿੱਚ ਸਿੱਖੀ ਦਾ ਘਾਣ ਕਰਣ ਵਾਲੇ ਆਸ਼ੂਤੋਸ਼ ਦੇ ਸਮਾਗਮ ਕਰਵਾਉਣ ਲਈ ਸਾਰਾ ਸਰਕਾਰੀ ਅਮਲਾ ਲਾ ਦਿਤਾ ਗਇਆ । ਸਿੱਖਾਂ ਨੇ ਇਤਰਾਜ ਕੀਤਾ ਲੇਕਿਨ ਕੋਈ ਅਸਰ ਨਹੀ ਹੋਇਆ। ਜੇ ਵਾਹਿਗੁਰੂ ਦਾ ਜਾਪ ਕਰਦਿਆ ਸਿੱਖਾਂ ਨੇ ਸ਼ਾਂਤੀ ਪੂਰਣ ਮਾਰਚ ਕੀਤਾ, ਤੇ ਇਨਾਂ ਪੱਗਾਂ ਸਿਆਸਤ ਦਾਨਾਂ ਨੂੰ ਖਤਰਾ ਦਿਸਣ ਲਗਾ। ਭਾਈ ਦਰਸ਼ਨ ਸਿੰਘ ਨਾਮ ਦਾ ਗੁਰੂ ਦਾ ਸਿੱਖ ਗੋਲੀ ਨਾਲ ਭੁਨ ਦਿਤਾ ਗਇਆ ਅਤੇ ਅਨੇਕਾ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਗਈ ।

ਸ਼ਿਵ ਸੈਨਾ ਅਤੇ ਹਿੰਦੂਵਾਦੀ ਸੰਗਠਨਾਂ ਦੇ ਦੱਲੇ ਕਚਹਿਰੀ ਦੇ ਅੰਦਰ ਵੜ ਕੇ ਭਾਈ ਜਗਤਾਰ ਸਿੰਘ ਹਵਾਰਾ ਤੇ ਜਾਨਲੇਵਾ ਹਮਲਾ ਕੀਤਾ, ਇਨਾਂ ਨੀਲੀਆਂ ਪੱਗਾਂ ਵਾਲਿਆ ਦੇ ਮੂੰਹ ਵਿਚੋ ਅਵਾਜ ਤਕ ਨਾਂ ਨਿਕਲੀ। ਇਹ ਕੱਟਰ ਹਿੰਦੂ ਵਾਦੀ ਭਾਈ ਰਾਜੋਆਣਾਂ ਨੂੰ ਫਾਂਸੀ ਦੇਣ ਲਈ ਜੱਲਾਦ ਬਨਣ ਲਈ ਸਰੇਆਮ ਅਰਜਿਆ ਲਿਖਦੇ ਰਹੇ ਤੇ ਸੜਕਾਂ ਤੇ ਮੁਜਾਹਿਰੇ ਕਰਦੇ ਰਹੇ, ਕੇਸਾਧਾਰੀ ਬ੍ਰਾਹਮਣ ਹਾਕਿਮ ਇਨਾਂ ਦਾ ਇਹ ਪਾਖੰਡ ਚੁਪ ਚਾਪ ਵੇਖਦਾ ਰਿਹਾ। ਇੰਝ ਲਗ ਰਿਹਾ ਸੀ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਨਹੀ ਬਲਕਿ ਠਾਕਰੇ ਦੀ ਸ਼ਿਵ ਸੈਨਾ ਹਕੂਮਤ ਕਰ ਰਹੀ ਹੈ।

ਸਿੱਖਾਂ ਦੀ ਪੱਗ ਬਜਾਰਾਂ ਵਿੱਚ ਰੋਲੀ ਗਈ, ਇਹ ਸਿੱਖ ਅਖਵਾਉਣ ਵਾਲੇ ਸਿਆਸਤਦਾਨ ਸਾਰਾ ਨਜਾਰਾ ਚੁਪ ਚਾਪ ਵੇਖਦੇ ਰਹੇ। ਸਿੱਖਾਂ ਦੀ ਪੱਗ ਨੂੰ ਇਨਾਂ ਦੇ ਸਿਆਸੀ ਭਾਈਵਾਲਾਂ ਨੇ ਸਰੇ ਬਜਾਰ ਸਾੜ ਦਿਤਾ ਤੇ ਮੀਡੀਏ ਵਿੱਚ ਤਸਵੀਰਾਂ ਅਤੇ ਖਬਰਾਂ ਛਪਦੀਆਂ ਰਹਿਆਂ ਇਹ ਕੇਸਾਧਾਰੀ ਬ੍ਰਾਹਮਣ, ਜਿਨਾਂ ਨੇ ਸਿੱਖੀ ਬਾਣਾ ਪਾਇਆ ਹੋਇਆ ਹੈ, ਤਮਾਸ਼ਬੀਨ ਬਣ ਕੇ ਸਾਰਾ ਨਜਾਰਾ ਚੁਪ ਚਾਪ ਵੇਖਦੇ ਰਹੇ, ਅਤੇ ਇਕ ਅੱਖਰ ਵੀ ਇਨਾਂ ਦੇ ਮੂਹ ਤੋਂ ਨਾ ਨਿਕਲਿਆ। ਬ੍ਰਾਹਮਣਵਾਦੀਆਂ ਦੇ ਇਹ ਰਿਸ਼ਤੇਦਾਰ, ਕੱਟਰ ਹਿੰਦੂਵਾਦੀਆਂ ਦੀਆਂ ਇਨ੍ਹਾਂ ਹਰਕਤਾਂ ਨੂੰ ਨਜ਼ਰ ਅੰਦਾਜ ਕਰਦੇ ਰਹੇ ਅਤੇ ਇਨਾਂ ਦੀਆਂ ਰਗਾਂ ਵਿੱਚ ਪਾਣੀ ਬਣ ਚੁਕਾ ਖੂਨ ਬਰਫ ਵਾਂਗ ਜੱਮਿਆ ਰਹਿਆ।

ਇਨਾਂ ਦੇ ਥਾਪੇ ਪੁਲਿਸ ਅਫਸਰਾਂ ਨੂੰ ਇਥੇ "ਲਾਅ ਏੰਡ ਆਰਡਰ" ਵਿਗੜਨ ਦਾ ਕੋਈ ਖਤਰਾ ਨਜਰ ਨਾ ਆਇਆ। ਜੇ ਸਿੱਖਾਂ ਨੇ ਇਸ ਬੇਪਤੀ ਦਾ ਵਿਰੋਧ ਕੀਤਾ ਤੇ ਇਨਾਂ ਕੇਸਾਧਾਰੀ ਬ੍ਰਾਹਮਣਾਂ ਦਾ ਖੂਨ ਫੌਰਨ ਉਬਾਲ ਮਾਰ ਪਇਆ, ਤੇ ਗੁਰਦਾਸ ਪੁਰ ਦੇ ਘਰ ਘਰ ਦਾ ਦਰਵਾਜਾ ਭੰਨ ਭੰਨ ਕੇ ਸਿੱਖ ਨੌਜੁਆਨ ਬੱਚਿਆਂ ਨੂੰ ਬਾਹਰ ਕੱਢ ਕੱਢ ਕੇ ਕੁੱਟਿਆ ਅਤੇ ਮਾਰਿਆ ਗਇਆ। ਅਕਾਲੀਆਂ ਦੀ ਲਾਡਲੀ ਸ਼ਿਵ ਸੈਨਾ ਦੇ ਮੁਜਾਹਿਰੇ ਅਤੇ ਜਲੂਸ ਇਨਾਂ ਨੂੰ ਖਤਰਾ ਨਹੀਂ ਜਾਪੇ, ਜੇ ਇਸ ਦਾ ਵਿਰੋਧ ਸਿੱਖਾਂ ਨੇ ਕੀਤਾ ਤੇ ਨਿਹੱਥੇ ਸਿੱਖ ਭਾਈ ਜਸਪਾਲ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿਤਾ ਗਇਆ ।

ਖਾਲਸਾ ਜੀ ! ਗੁਰੂ ਨਾਨਕ ਦੀ "ਆਸਾ ਕੀ ਵਾਰ" ਵਾਲੇ "ਜਗਤ ਕਸਾਈ" ਅਤੇ "ਮਾਣਸ ਖਾਂਣੇ" ਕੋਈ ਹੋਰ ਨਹੀਂ, ਇਹ ਨੀਲੀਆਂ ਪੱਗਾਂ ਵਾਲੇ ਕੇਸਾਧਾਰੀ ਬ੍ਰਾਹਮਣਾਂ ਦੇ ਰੂਪ ਵਿੱਚ ਅਜ ਵੀ ਸਿੱਖੀ ਵਿੱਚ ਮੌਜੂਦ ਹਨ, ਜੋ ਸਿੱਖਾਂ ਦੀਆਂ ਲਾਸ਼ਾਂ ਤੇ ਅਪਣਾ ਸਿਆਸੀ ਤਖਤ ਵਿਛਾ ਕੇ ਸਿਆਸਤ ਕਰਦੇ ਹਨ । ਅਤੇ ਜਦੋਂ ਵੀ ਜਰੂਰਤ ਹੁੰਦੀ ਹੈ ਇਹ "ਜਗਤ ਕਸਾਈ", ਸਿੱਖਾਂ ਨੂੰ ਵੱਢਦੇ ਤੇ ਮੁੱਸਦੇ ਹਨ। ਇਹ "ਮਾਣਸ ਖਾਂਣੇ" (ਕੇਨਿਬਲਸ) ਹਨ ਜਿਨ੍ਹਾਂ ਨੂੰ ਨਾ ਸਿੱਖੀ ਨਾਲ ਪਿਆਰ ਹੈ, ਅਤੇ ਨਾਂ ਹੀ ਕੋਈ ਸਿੱਖੀ ਨਾਲ ਵਾਸਤਾ ਹੈ। ਇਹ ਨੀਲੀਆਂ ਪੱਗਾਂ ਵਾਲੇ "ਜਗਤ ਕਸਾਈ" (ਬੁੱਚਰਸ) ਹਨ ਅਤੇ ਅਪਣੇ ਹਿੰਦੂਵਾਦੀ ਭਾਈਵਾਲਾਂ ਦੇ ਹੀ ਸਕੇ ਹਨ ਅਤੇ ਸਿੱਖੀ ਦਾ ਨਾਸ਼ ਕਰਨਾਂ ਹੀ ਇਨ੍ਹਾਂ ਦਾ ਮੁੱਖ ਏਜੈਂਡਾ ਹੈ। ਪੰਜ ਵਰ੍ਹਿਆਂ ਲਈ ਅਸਾਂ ਇਨਾਂ "ਜਗਤ ਕਸਾਈਆਂ" ਦੇ ਹੱਥ "ਸੱਤਾ ਦੀ ਖੜਗ" ਫੜਾ ਦਿਤੀ ਹੈ, ਹੁਣ ਇਹ ਸਭ ਕੁਝ ਭੁਗਤਣ ਲਈ ਤਿਆਰ ਰਹੋ ! ਖਾਲਸਾ ਜੀ!

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top