Share on Facebook

Main News Page

ਨਿਰਮਲ ਬਾਬਾ ਦੇ ਚੱਕਰ 'ਚ ਮਹਿਲਾ ਨੇ ਗਵਾਈ ਜਾਨ!

ਨਵੀਂ ਦਿੱਲੀ:¸ ਨਿਰਮਲਜੀਤ ਸਿੰਘ ਨਰੂਲਾ ਉਰਫ ਨਿਰਮਲ ਬਾਬਾ ਆਪਣੀ ਕਿਰਪਾ ਨਾਲ ਲੋਕਾਂ ਦੀਆਂ ਔਕੜਾਂ ਹੱਲ ਕਰਨ ਦਾ ਦਾਅਵਾ ਤਾਂ ਕਰਦਾ ਹੈ ਪਰ ਉਸ ਦੀਆਂ ਆਪਣੀਆਂ ਔਕੜਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪੱਛਮੀ ਬੰਗਾਲ ਦੇ ਤਰਕਧਾਰੀਆਂ ਨੇ ਬਾਬੇ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਉਸਦੀ ਕਿਰਪਾ ਵਿਚ ਸ਼ਕਤੀ ਹੈ ਤਾਂ ਤਿੰਨ ਮਰੀਜ਼ਾਂ ਨੂੰ ਠੀਕ ਕਰਕੇ ਦਿਖਾ ਦੇਵੇ। ਇਨ੍ਹਾਂ ਵਿਚੋਂ ਇਕ ਮਰੀਜ਼ ਨੇਤਰਹੀਣ, ਦੂਸਰਾ ਲੰਗੜਾ ਅਤੇ ਤੀਸਰਾ ਕੈਂਸਰ ਦਾ ਮਰੀਜ਼ ਹੈ। ਨਿਰਮਲ ਬਾਬੇ 'ਤੇ ਝਾਰਖੰਡ ਸਟੇਟ ਮਾਈਨਿੰਗ ਵਿਕਾਸ ਬੋਰਡ ਦਾ 65 ਹਜ਼ਾਰ ਰੁਪਏ ਲੈ ਕੇ ਫਰਾਰ ਹੋਣ ਦਾ ਦੋਸ਼ ਹੈ।

ਦੱਸਿਆ ਜਾਂਦਾ ਹੈ ਕਿ ਇਹ ਕੰਪਨੀ ਨਿਰਮਲ ਬਾਬੇ ਦੀ ਹੀ ਸੀ। ਇਸ ਕੰਪਨੀ ਨੇ ਪੂਰਬੀ ਸਿੰਘ ਭੂਮ ਦੇ ਬਹਿਰਾਕੋਟਾ ਵਿਖੇ ਪੱਥਰ ਦੇ ਖਨਨ ਦਾ ਕੰਮ ਲਿਆ ਸੀ। ਕੰਪਨੀ ਨੇ ਬੋਰਡ ਤੋਂ 65 ਹਜ਼ਾਰ ਰੁਪਏ ਦਾ ਪੱਥਰ ਖਰੀਦਿਆ ਸੀ ਪਰ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ ਅਤੇ 1999 ਵਿਚ ਕੰਪਨੀ ਦੇ ਲੋਕ ਅਚਾਨਕ ਗਾਇਬ ਹੋ ਗਏ। ਕੰਪਨੀ ਨੇ ਆਪਣਾ ਪਤਾ ਨਰੂਲਾ ਮਿਨਰਲ, ਆਰਗੋੜਾ, ਰਾਂਚੀ ਲਿਖਿਆ ਸੀ। ਬੋਰਡ ਨੇ ਕਈ ਵਾਰ ਇਸ 'ਤੇ ਚਿੱਠੀਆਂ ਭੇਜੀਆਂ ਜੋ ਗਲਤ ਪਤਾ ਹੋਣ ਕਾਰਨ ਵਾਪਸ ਆ ਗਈਆਂ। ਨਾਗਪੁਰ ਵਿਖੇ ਬਾਬੇ ਵਿਰੁੱਧ ਅੰਧਵਿਸ਼ਵਾਸ ਫੈਲਾਉਣ ਅਤੇ ਠੱਗੀ ਦੀਆਂ ਚਾਰ ਸ਼ਿਕਾਇਤਾਂ ਦਰਜ ਹੋਈਆਂ ਹਨ। ਪੁਲਸ ਨੇ ਇਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਹੈ।

ਝਾਂਸੀ - ਨਿਰਮਲ ਬਾਬਾ ਖਿਲਾਫ ਉਨ੍ਹਾਂ ਦੇ ਇਕ ਭਗਤ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਬਾਬਾ ਦੇ ਉਪਾਆਂ ਦੇ ਚੱਕਰ 'ਚ ਪੈ ਕੇ ਉਸਦੀ ਭੈਣ ਨੇ ਆਪਣੀ ਜਾਨ ਗਵਾਂ ਦਿੱਤੀ।

ਨਿਰਮਲ ਬਾਬਾ ਦੀ ਭਗਤ ਦੇ ਭਰਾ ਦਿਨੇਸ਼ ਮਿਸ਼ਰਾ, ਜੋ ਪੇਸ਼ੇ ਤੋਂ ਵਕੀਲ ਹਨ, ਦਾ ਕਹਿਣਾ ਹੈ ਕਿ ਨਿਰਮਲ ਬਾਬਾ ਨਹੀਂ, ਸਗੋਂ ਠੱਗ ਹੈ ਅਤੇ ਸੱਪ ਹੈ।

ਅੱਗ ਉਗਲ ਰਹੀ ਇਹ ਜੁਬਾਨ ਨਿਰਮਲ ਬਾਬਾ ਦੇ ਉਸ ਭਗਤ ਦੀ ਹੈ, ਜੋ ਪਿਛਲੇ ਸਾਲ ਭਰ ਤੋਂ ਉਨ੍ਹਾਂ ਨੂੰ ਪੂਜਦਾ ਆਇਆ ਸੀ ਜਿਸ ਦਿਲ 'ਚ ਬਾਬਾ ਲਈ ਸ਼ਰਧਾ ਦੇ ਫੁੱਲ ਖਿਡਦੇ ਸਨ, ਉਥੇ ਹੁਣ ਨਫਰਤ ਦੇ ਕੰਢੇ ਉਘ ਆਏ ਹਨ।

ਦਿਨੇਸ਼ ਮਿਸ਼ਰਾ ਦਾ ਦੋਸ਼ ਹੈ ਕਿ ਬਾਬਾ ਦੇ ਉਪਾਅ ਅਜਮਾਉਣ ਦੇ ਚੱਕਰ 'ਚ ਉਸਦੀ ਭੈਣ ਦੀ ਜਾਨ ਗਈ ਹੈ। ਨਿਰਮਲ ਬਾਬਾ ਦੇ ਭਗਤ ਦਿਨੇਸ਼ ਮਿਸ਼ਰਾ ਦੀ ਭੈਣ ਆਭਾ ਮਿਸ਼ਰਾ ਨੂੰ ਇਸੇ ਸਾਲ ਫਰਵਰੀ 'ਚ ਢਿੱਡ ਦਰਦ ਦੀ ਸ਼ਿਕਾਇਤ ਹੋਈ ਸੀ। ਬਾਬਾ ਦੀ ਕ੍ਰਿਪਾ ਦੇ ਚੱਕਰ 'ਚ ਉਸਨੇ ਇਲਾਜ ਨਹੀਂ ਕਰਵਾਇਆ, ਸਿੱਟਾ ਇਹ ਨਿਕਲਿਆ ਕਿ 6ਵੇਂ ਦਿਨ ਹੀ ਆਭਾ ਨੇ ਦਮ ਤੋੜ ਦਿੱਤਾ । ਦਿਨੇਸ਼ ਦਾ ਦਾਅਵਾ ਹੈ ਕਿ ਪਿਛਲੇ ਦਿਨੀਂ ਬਾਬਾ ਦੇ ਸਮਾਗਮ 'ਚ ਇਕ ਮਹਿਲਾ ਨੇ ਅਜਿਹੇ ਹੀ ਉਪਾਅ ਅਜਮਾਉਣ ਦੇ ਚੱਕਰ 'ਚ ਪਤੀ ਦੀ ਮੌਤ ਦਾ ਦੋਸ਼ ਲਗਾਇਆ ਸੀ ਉਦੋਂ ਜਾ ਕੇ ਉਸਦੀ ਅੱਖ ਖੁੱਲ੍ਹੀ।

ਦਿਨੇਸ਼ ਮਿਸ਼ਰਾ ਦਾ ਕਹਿਣਾ ਹੈ ਕਿ ਉਸਦੀ ਭੈਣ ਨਿਰਮਲ ਬਾਬਾ ਦੀ ਭਗਤ ਬਣ ਗਈ ਅਤੇ ਇਸੇ ਚੱਕਰ 'ਚ ਉਸਨੇ ਇਲਾਜ ਨਹੀਂ ਕਰਾਇਆ ਜਿਸ ਕਾਰਨ ਉਸਦੀ ਮੌਤ ਹੋ ਗਈ। ਦਿਨੇਸ਼ ਮਿਸ਼ਰਾ ਮੁਤਾਬਕ ਪਿਛਲੇ ਸਾਲ ਭਰ ਤੋਂ ਉਹ ਆਪਣੀ ਕਮਾਈ ਦਾ ਦੱਸਵਾਂ ਹਿੱਸਾ ਦਸਵੰਤ ਵਜੋਂ ਬਾਬਾ ਨੂੰ ਭੇਜਦਾ ਰਿਹਾ ਹੈ। ਇਸੇ ਸਾਲ ਜੂਨ 'ਚ ਦਿੱਲੀ 'ਚ ਹੋਣ ਵਾਲੇ ਬਾਬਾ ਦੇ ਸਮਾਗਮ ਲਈ ਉਸਨੇ ਚਾਰ ਹਜ਼ਾਰ 'ਚ ਦੋ ਟਿਕਟ ਵੀ ਬੁੱਕ ਕਰਾਏ ਸਨ ਪਰ ਉਸ ਤੋਂ ਪਹਿਲਾਂ ਹੀ ਬਾਬਾ ਦੀ ਅਸਲੀਅਤ ਸਾਹਮਣੇ ਆ ਗਈ। ਮਾਮਲਾ ਹੁਣ ਪੁਲਸ 'ਚ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top