Share on Facebook

Main News Page

ਗਦਰੀ ਬਾਬਿਆਂ ਦੇ ਅਸਥਾਨ ਸਟਾਕਟਨ ਵਿਖੇ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੀ ਧਾਰਮਿਕ ਸਟਾਲ 'ਤੇ ਦਸਮ ਗ੍ਰੰਥ ਹਮਾਇਤੀ ਅਤੇ ਡੇਰੇਦਾਰ-ਸੰਪ੍ਰਦਾਈਆਂ ਵੱਲੋਂ ਕੀਤੀ ਗਈ ਧੱਕੇਸ਼ਾਹੀ, ਲੁੱਟਖੋਹ ਅਤੇ ਗੁਰਬਾਣੀ ਦੀ ਬੇਅਦਬੀ ਦੀ ਪੰਥਕ ਜਥੇਬੰਦੀਆਂ ਵੱਲੋਂ ਜੋਰਦਾਰ ਨਿਖੇਧੀ

(ਡਾ. ਬਰਸਾਲ / ਦੁਪਾਲਪੁਰ): ਖਾਲਸਾ ਸਾਜਨ ਦਿਵਸ ਦੇ ਮਹਾਂਨ ਜੋੜ ਮੇਲੇ ਤੇ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਂਨ ਸਟਾਕਟਨ ਵਿਖੇ, ਹਰ ਸਾਲ ਅਸਲੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਵੈਸਾਖੀ ਦਾ ਪੁਰਬ ਜੋੜਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਿੱਥੇ ਰਾਗੀ,ਢਾਡੀ, ਕਥਾਕਾਰ, ਪ੍ਰਚਾਰਕ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਵੀ ਸੰਗਤਾਂ ਨੂੰ ਸੰਬੋਧਨ ਕਰਦੇ ਹਨ। ਗੁਰਮਤਿ ਤੇ ਸੈਮੀਨਾਰ ਵੀ ਹੁੰਦੇ ਅਤੇ ਖਾਲਸੇ ਦੀ ਮਾਰਸ਼ਲ ਖੇਡ ਗਤਕੇ ਦੇ ਵੀ ਜੌਹਰ ਦਿਖਾਏ ਜਾਂਦੇ ਹਨ। ਵੱਖ ਵੱਖ ਤਰ੍ਹਾਂ ਦੀਆਂ ਸਟਾਲਾਂ ਵੀ ਲੱਗਦੀਆਂ ਹਨ। ਮਹਾਂਨ ਨਗਰਕੀਰਤਨ ਵੀ ਕੱਢਿਆ ਜਾਂਦਾ ਹੈ। ਦੂਸਰੀਆਂ ਕਮਿਊਨਟੀਆਂ ਦੇ ਲੋਕ ਵੀ ਇਹ ਖਾਲਈ ਨਜਾਰਾ ਦੇਖਦੇ ਹਨ। ਰਲ ਮਿਲ ਕੇ ਗੁਰਪੁਰਬ ਮਨਾਉਣ ਨਾਲ ਆਪਸੀ ਪ੍ਰੇਮ ਪਿਆਰ ਵੀ ਵਧਦਾ ਹੈ। ਵੱਖ ਵੱਖ ਵਿਚਾਰਾਂ ਵਾਲੇ ਲੋਗ ਅਤੇ ਜਥੇਬੰਦੀਆਂ ਆਪੋ ਆਪਣੇ ਵਿਚਾਰਾਂ ਦੀ ਸਾਂਝ ਵੀ ਪਾਉਂਦੇ ਹਨ।

ਪਰ ਕੁਝ ਕੁ ਲੋਕ ਜਾਂ ਤਾਂ ਉਹ ਗੁਰਬਾਣੀ ਗਿਆਨ ਤੋਂ ਅਣਜਾਣ ਹਨ ਜਾਂ ਕਿਸੇ ਡੇਰੇ ਸੰਪ੍ਰਦਾ ਦੇ ਪ੍ਰਭਾਵ ਥੱਲੇ ਹਨ, ਅਜਿਹੇ ਧਾਰਮਿਕ ਸਮਾਗਮਾਂ-ਜੋੜਮੇਲਿਆਂ ਤੇ ਖਲਲ ਪਾਉਣੋ ਬਾਜ ਨਹੀਂ ਆਉਂਦੇ। ਭਾਵੇਂ ਉਹ ਲੋਕ ਪੁਰਾਤਨ ਧਾਰਮਿਕ ਲਬਾਸ ਧਾਰਨ ਕਰਕੇ ਆਉਂਦੇ ਹਨ, ਦੇਖਣ ਨੂੰ ਬੜੇ ਦਰਸ਼ਨੀ ਅਤੇ ਧਾਰਮਿਕ ਲਗਦੇ ਹਨ ਪਰ ਅੰਦਰੋਂ ਦੂਸਰਿਆਂ ਨਾਲ ਬੇਹੱਦ ਈਰਖਾ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਵਿਚਾਰ ਨਹੀਂ ਮਿਲਦੇ, ਉਨ੍ਹਾਂ ਨੂੰ ਉਹ ਦੇਖਣਾ ਵੀ ਪਸੰਦ ਨਹੀਂ ਕਰਦੇ-ਜਦ ਕਿ ਗੁਰਮਤਿ ਤਾਂ ਗੁਣਾਂ ਦੀ ਸਾਂਝ ਦੀ ਹਾਮੀ ਅਤੇ ਪ੍ਰਚਾਰਕ ਹੈ-ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ॥ ਐਸੇ ਗੁਰ ਉਪਦੇਸ਼ਾਂ ਨੂੰ ਅੱਖੋਂ ਪਰੋਖੇ ਕਰਕੇ ਕੁਝ ਈਰਖਾਵਾਦੀ ਲੋਕਾਂ ਨੇ ਬੀਤੇ 15 ਅਪ੍ਰੈਲ 2012 ਦੀ ਵੈਸਾਖੀ ਨੂੰ ਧਾਰਮਿਕ ਸਟਾਲ ਲਗਾ ਰਹੇ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੂੰ ਬੁਰਾ-ਭਲਾ ਕਹਿੰਦੇ ਅਤੇ ਧਕਾ-ਮੁੱਕੀ ਕਰਦੇ ਹੋਏ ਹਿਰਾਸ ਕੀਤਾ ਜਦੋਂ ਸਾਂਮ ਦੇ ਸਾਡੇ ਛੇ ਵਜੇ ਦੇ ਕਰੀਬ ਸੰਗਤ ਵੀ ਜਾ ਚੁੱਕੀ ਸੀ ਅਤੇ ਮਿਸ਼ਨਰੀ ਸਟਾਲਾਂ ਵਾਲੇ ਨੌਜਵਾਨ ਸਿੰਘ ਜੋ ਵਿਦਵਾਨਾਂ ਦੀਆਂ ਗੁਰਬਾਣੀ ਪ੍ਰਚਾਰ ਦੀਆਂ ਸੀਡੀਆਂ ਫਰੀ ਵੰਡ ਰਹੇ ਸਨ ਵੀ ਚਲੇ ਗਏ। ਇਹ ਲੋਕ ਆਉਂਦੇ ਹੀ ਅਖੋਤੀ ਦਸਮ ਗ੍ਰੰਥ ਤੇ ਬਹਿਸ ਕਰਨ ਲੱਗ ਪਏ ਕਿ ਕੀ ਤੁਸੀਂ ਇਸ ਨਾਲ ਸਹਿਮਤ ਹੋ ਜਦ ਭਾਈ ਮਿਸ਼ਨਰੀ ਅਤੇ ਹਰਸਿਮਰਤ ਕੌਰ ਨੇ ਦੱਸਿਆ ਕਿ ਜਰੂਰੀ ਨਹੀਂ ਅਸੀਂ ਹਰੇਕ ਲਿਖਾਰੀ ਜਾਂ ਪੁਸਤਕ ਨਾਲ ਸਹਿਮਤ ਹੋਈਏ ਸਗੋਂ ਸਾਨੂੰ ਗਿਆਨ ਵਾਸਤੇ ਵੱਧ ਤੋਂ ਵੱਧ ਗ੍ਰੰਥ ਪੜ੍ਹਨੇ ਚਾਹੀਦੇ ਹਨ।

ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਖਾਲਸਾ ਦੇ ਦੱਸਣ ਮੁਤਾਬਕ ਉਨ੍ਹਾਂ ਲੋਕਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਹ ਨਾਂ ਕਰਦੇ ਹੋਇਆਂ ਬੜੇ ਧਮਕੀ ਭਰੇ ਲਹਿਜੇ ਵਿੱਚ ਉਨ੍ਹਾਂ ਨੂੰ ਹਿਰਾਸ ਕੀਤਾ ਅਤੇ ਮਿਸ਼ਨਰੀ ਕਾਲਜ, ਸ੍ਰੋਮਣੀ ਕਮੇਟੀ ਅਤੇ ਸਿੰਘ ਬ੍ਰਦਰਜ ਕੰਪਨੀ ਦੇ ਪ੍ਰਕਾਸ਼ਕ ਗੁਟਕੇ, ਪ੍ਰੋ. ਸਾਹਿਬ ਸਿੰਘ ਦੇ ਭਗਤ ਬਾਣੀ ਦੇ ਟੀਕੇ, ਮਿਸ਼ਨਰੀ ਕਾਲਜ ਦਾ ਲਿਟ੍ਰੇਚਰ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਦੀਆਂ ਰਚਿਤ ਪੁਸਤਕਾਂ, ਪ੍ਰਸਿੱਧ ਵਿਦਵਾਨ ਲਿਖਾਰੀ ਸ੍ਰ. ਇੰਦਰ ਸਿੰਘ ਘੱਗਾ ਦੀਆਂ ਸਾਰੀਆਂ ਪੁਸਤਕਾਂ ਅਤੇ ਸੀਡੀਆਂ, ਕੀਰਤਨੀਏ ਅਤੇ ਪ੍ਰਚਾਰਕ ਵੀਰ ਭੁਪਿੰਦਰ ਸਿੰਘ ਰਚਿਤ ਪੁਸਤਕਾਂ, ਗਿ. ਭਾਗ ਸਿੰਘ ਅੰਬਾਲਾ ਦੀਆਂ ਕਿਤਾਬਾਂ, ਪ੍ਰੋ. ਸਰਬਜੀਤ ਸਿੰਘ ਧੂੰਦਾ ਦੀਆਂ ਗੁਰਬਾਣੀ ਦੀਆਂ ਸੀਡੀਆਂ, ਅਕਾਲ ਤਖਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀਆਂ ਗੁਰਬਾਣੀ ਕੀਰਤਨ ਵਿਆਖਿਆ ਦੀਆਂ ਸੀਡੀਆਂ ਅਤੇ ਬ੍ਰਾਹਮਣਵਾਦ ਅਤੇ ਕਰਮਕਾਂਡਾਂ ਵਿਰੁੱਧ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਦੀਆਂ ਲਿਖੀਆਂ ਪੁਸਤਕਾਂ-ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਜਿਨੀਆਂ ਵੀ ਸਨ ਧੱਕੇ ਨਾਲ ਚੁੱਕ ਕੇ ਲੈ ਗਏ ਅਤੇ ਧਮਕੀ ਦਿੰਦੇ ਰਹੇ ਕਿ ਅੱਗੋਂ ਤੋਂ ਤੁਹਾਨੂੰ ਧਰਮ ਪ੍ਰਚਾਰ ਲਈ ਸਟਾਲ ਨਹੀਂ ਲੌਣ ਦਿੱਤੀ ਜਾਵੇਗੀ। ਅਮੈਰਕਨ ਤੋਂ ਸਿੰਘ ਸਜੀ ਬੀਬੀ ਹਰਸਿਮਰਤ ਕੌਰ ਖਾਲਸਾ ਨਾਲ ਬਹੁਤ ਹੀ ਬੁਰਾ ਵਰਤਾਅ ਕੀਤਾ ਗਿਆ, ਉਹ ਘਬਰਾਈ ਹੋਈ ਕਹਿ ਰਹੀ ਸੀ ਕਿ ਜੋ ਮੈਂ ਅਫਗਾਨਿਸਤਾਂਨ ਵਿੱਚ ਤਾਲੇਬਾਨਾਂ ਬਾਰੇ ਖਬਰਾਂ ਵਿੱਚ ਪੜ੍ਹਿਆ ਅਤੇ ਦੇਖਿਆ ਸੀ ਉਹ ਮੈਨੂੰ ਇਨ੍ਹਾਂ ਗੁੱਸੇਖੋਰ ਬਾਣਾਧਾਰੀ ਸਿੱਖਾਂ ਵਿੱਚ ਵੀ ਝਲਕ ਰਿਹਾ ਸੀ। ਬੀਬੀ ਜੀ ਨੇ ਅਣਸੁਖਾਵੀਂ ਘਟਨਾਂ ਤੋਂ ਬਚਣ ਲਈ ਪੁਲੀਸ ਰਿਪੋਰਟ ਲਿਖਵਾ ਦਿੱਤੀ ਹੈ ਕਿ ਇਹ ਲੋਕ ਕੁਝ ਸਾਲ ਪਹਿਲੇ ਯੁਬਾ ਸਿਟੀ ਦੇ ਜੋੜਮੇਲੇ ਅਤੇ ਹੋਰ ਥਾਂ ਵੀ ਸਾਨੂੰ ਹਿਰਾਸ ਕਰ ਚੁੱਕੇ ਹਨ। ਇਹ ਲੋਕ ਸੰਪ੍ਰਦਾਵਾਂ ਜਾਂ ਡੇਰਿਆਂ ਨਾਲ ਸਬੰਧਤ ਲਗਦੇ ਹਨ।

ਭਾਈ ਮਿਸ਼ਨਰੀ ਨੇ ਇਹ ਸਟਾਲ ਪ੍ਰਬੰਧਕਾਂ ਤੋਂ ਥਾਂ ਬੁੱਕ ਕਰਵਾ ਅਤੇ ਪਰਚੀ ਕਟਵਾ ਕੇ ਲਾਈ ਸੀ। ਜਦ ਪ੍ਰਬੰਧਕ ਸਜਨਾਂ ਨੂੰ ਇਸ ਘਟਨਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਇਸ ਹੁਲੜਬਾਜੀ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜਰੂਰੀ ਨਹੀਂ ਸਭ ਦੇ ਵਿਚਾਰ ਮਿਲਣ। ਐਸ ਵੇਲੇ ਪੰਥ ਉੱਤੇ ਸਿੱਖ ਵਿਰੋਧੀਆਂ ਅਤੇ ਡੇਰੇਦਾਰਾਂ ਵੱਲੋਂ ਆਏ ਦਿਨ ਹਮਲੇ ਹੋ ਰਹੇ ਹਨ ਅਤੇ ਸਿੱਖੀ ਦਾ ਬ੍ਰਾਹਮਣੀਕਰਣ ਕੀਤਾ ਜਾ ਰਿਹਾ ਹੈ। ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਬੀਰ ਬਹਾਦਰ ਨੌਜਵਾਨਾਂ ਨੂੰ ਚਿਰਾਂ ਤੋਂ ਕਾਲ ਕੋਠੜੀਆਂ ਵਿੱਚ ਡੱਕ ਕੇ ਇਲੱਕੇ-2 ਨੂੰ ਫਾਹੇ ਲਾਇਆ ਜਾ ਰਿਹਾ ਹੈ। ਐਸੇ ਬਿਖੜੇ ਸਮੇਂ ਸਾਨੂੰ ਸਭ ਨੂੰ ਇੱਕਮੁੱਠ ਹੋਣਾ ਚਾਹੀਦਾ ਹੈ ਭਾਵੇਂ ਸਾਡੇ ਵਿਚਾਰ ਕੁਝ ਵੱਖਰੇ ਵੀ ਕਿਉਂ ਨਾਂ ਹੋਣ। ਭਾਈ ਮਿਸ਼ਨਰੀ ਨੇ ਗਲਬਾਤ ਕਰਦੇ ਦੱਸਿਆ ਕਿ ਅਸੀਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ ਦੇ ਸੇਵਾਦਾਰ ਹਾਂ ਅਤੇ ਅਸੀਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਗੁਰਇਤਿਹਾਸ, ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦਾ ਹੀ ਪ੍ਰਚਾਰ ਕਰਦੇ ਹਾਂ।

ਅਸੀਂ ਸਿੱਖ ਕੌਮ ਦੀ ਵਿਲੱਖਣਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੇ ਹਾਮੀ ਹਾਂ। ਭਾਈ ਮਿਸ਼ਨਰੀ ਨੇ ਬੜੇ ਦੁੱਖ ਨਾਲ ਕਿਹਾ ਕਿ ਅਜੋਕੇ ਬਹੁਤੇ ਪ੍ਰਬੰਧਕ ਅਕਾਲ ਤਖਤ ਦੀ ਸਰਬੁਚਤਾ ਦੀ ਗੱਲ ਤਾਂ ਬੜੇ ਜੋਰ ਨਾਲ ਕਰਦੇ ਹਨ ਪਰ ਜੋ ਅਕਾਲ ਤਖਤ ਦਾ ਵਿਧਾਨ ਸਿੱਖ ਰਹਿਤ ਮਰਯਾਦਾ ਹੈ ਉਸ ਦੀ ਥਾਂ ਗੁਰਦੁਆਰਿਆਂ ਵਿੱਚ ਸੰਪਰਦਾਈ-ਡੇਰਾਵਾਦੀ ਮਰਯਾਦਾ ਚਲਾ ਰਹੇ ਹਨ। ਸਿੱਖਾਂ ਦਾ ਸਰਬਉੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਹੈ ਜਿਸ ਦੀ ਛਤਰ ਛਾਇਆ ਹੇਠ ਅਕਾਲ ਤਖਤ ਤੋਂ ਪ੍ਰਚਾਰ ਹੋਣਾ ਚਾਹੀਦਾ ਹੈ ਪਰ ਓਥੇ ਤਾਂ ਬੀ. ਜੇ. ਪੀ, ਆਰ. ਐੱਸ. ਐੱਸ ਦੀ ਭਾਈਵਾਲ ਪਾਰਟੀ ਬਾਦਲ ਅਕਾਲੀ ਦਲ ਦਾ ਕਬਜਾ ਹੈ। ਜਥੇਦਾਰ ਵੀ ਉਨ੍ਹਾਂ ਦੇ ਹਨ ਨਾਂ ਕਿ ਸਰਬਤ ਖਾਲਸਾ ਦੇ ਥਾਪੇ ਹੋਏ। ਅੱਜ ਸਿੱਖਾਂ ਨੂੰ ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ, ਇੱਕ ਨਿਸ਼ਾਨ ਅਤੇ ਇੱਕ ਵਿਧਾਨ (ਸਿੱਖ ਰਹਿਤ ਮਰਯਾਦਾ) ਨਾਲੋਂ ਕਰੀਬ ਤੋੜ ਹੀ ਦਿੱਤਾ ਗਿਆ ਹੈ ਤਾਂ ਗੁਰੂ ਗ੍ਰੰਥ ਦੇ ਬਰਾਬਰ ਹੋਰ ਗ੍ਰੰਥ ਵੀ ਪ੍ਰਕਾਸ਼ ਕੀਤੇ ਜਾ ਰਹੇ ਹਨ। ਅਸੀਂ ਨਿਤ ਕਈ ਵਾਰ ਪੜ੍ਹਦੇ ਹਾਂ-ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ਪਰ ਅਸੀਂ ਇਸ ਦੇ ਉਲਟ ਹੋਰ ਕਈ ਗ੍ਰੰਥਾਂ ਨੂੰ ਅਖੌਤੀ ਆਗੂਆਂ ਅਤੇ ਡੇਰੇਦਾਰ ਸੰਪ੍ਰਦਾਈਆਂ ਦੇ ਕਹੇ ਮੰਨੀ ਜਾ ਰਹੇ ਹਾਂ। ਭਾਈ ਸਾਹਿਬ ਨੇ ਕਿਹਾ ਕਿ ਹੁਣ ਤਾਂ ਪੰਥ ਦਾ ਰੱਬ ਹੀ ਰਾਖਾ ਹੈ। ਯਾਦ ਰਹੇ ਕਿ ਹਾਲੇ ਕੁਝ ਸਮਾਂ ਪਹਿਲੇ ਭਾਈ ਮਿਸ਼ਨਰੀ ਵੱਲੋਂ ਬੜੀ ਸਖਤ ਮਿਹਨਤ ਨਾਲ ਲਿਖੀ ਪੁਸਤਕ-ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਪੰਥਕ ਜਥੇਬੰਦੀਆਂ ਅਤੇ ਸਹਿਤ ਸਭਾ ਬੇਏਰੀਏ ਵੱਲੋਂ ਰੀਲੀਜ ਕੀਤੀ ਗਈ ਸੀ ਜੋ ਸੰਪ੍ਰਕ ਕਰਕੇ ਭਾਈ ਮਿਸ਼ਨਰੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਕੋਝੀ ਹਰਕਤ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀਆਂ ਹੋਈਆਂ ਪੰਥਕ ਜਥੇਬੰਦੀਆਂ ਅਤੇ ਪੰਥ ਦਰਦੀ:

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ, ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ, ਅਦਾਰਾ ਸਿੰਘ ਸਭਾ ਯੂ. ਐੱਸ. ਏ, ਅਦਾਰਾ ਸਿੱਖ ਮਾਰਗ, ਅਦਾਰਾ ਖਾਲਸਾ ਨਿਊਜ਼, ਇੰਟ੍ਰਨੈਸ਼ਨਲ ਸਿੰਘ ਸਭਾ ਅਮਰੀਕਾ ਯੂਨਿਟ, ਸਾਕਾ ਜਥੇਬੰਦੀ ਨਿਊਯਾਰਕ, ਅਖੌਤੀ ਸੰਤਾਂ ਦੇ ਕੌਤਕ, ਬਚਿਤ੍ਰ ਨਾਟਕ ਗਰੁੱਪ, ਵਰਲਡ ਸਿੱਖ ਫੇਡਰੇਸ਼ਨ, ਟਾਈਗਰ ਜਥਾ ਯੂ ਕੇ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਇੰਟ੍ਰਨੈਸ਼ਨਲ ਸਿੱਖ ਮਿਸ਼ਨਰੀ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ, ਸਾਬਕਾ ਜਥੇਦਾਰ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ, ਚੋਟੀ ਦੇ ਲਿਖਾਰੀ ਤੇ ਪ੍ਰਚਾਰਕ ਸ੍ਰ. ਇੰਦਰ ਸਿੰਘ ਘੱਗਾ ਫਤਿਹ ਪਬਲੀਕੇਸ਼ਨ, ਭਾਈ ਗੁਰਦਾਸ ਮਿਸ਼ਨਰੀ ਸਭਾ ਦੇ ਭਾਈ ਕੁਲਵੰਤ ਸਿੰਘ ਨਿਸ਼ਨਰੀ, ਹੋਮਿਓਂਪੈਥੀ ਦੇ ਪ੍ਰਸਿੱਧ ਡਾ. ਗੁਰਦੀਪ ਸਿੰਘ, ਪ੍ਰੋ. ਮੱਖਨ ਸਿੰਘ ਸੈਕਰਾਮੈਨਟੋ, ਬੇਏਰੀਆ ਸਹਿਤ ਸਭਾ ਦੇ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾਂ, ਭਾਈ ਅਮਰੀਕ ਸਿੰਘ ਚੰਡੀਗੜ੍ਹ, ਗਿ. ਰਣਜੋਧ ਸਿੰਘ ਸਾਬਕਾ ਗ੍ਰੰਥੀ ਅਨੰਦਪੁਰ ਸਾਹਿਬ, ਪ੍ਰੋਫੈਸਰ ਪਿਆਰਾ ਸਿੰਘ ਮਿਸ਼ੀਗਨ, ਸ੍ਰ ਜਸਬੀਰ ਸਿੰਘ ਸਾਬਕਾ ਪ੍ਰਿਸੀਪਲ ਮਿਸ਼ਨਰੀ ਕਾਲਜ ਰੋਪੜ, ਅਦਾਰਾ ਸਿੱਖ ਵਿਰਸਾ ਕੈਲਗਰੀ, ਅਦਾਰਾ ਗਿਆਨੀ ਦਿੱਤ ਸਿੰਘ ਪੱਤ੍ਰਕਾ ਚੰਡੀਗੜ੍ਹ, ਪ੍ਰਸਿੱਧ ਅਤੇ ਨਵੀਨ ਲਿਖਾਰੀ ਬੀਬੀ ਰਾਜਵਿੰਦਰ ਕੌਰ ਛੇਹਰਟਾ (ਅੰਮ੍ਰਿਤਸਰ) ਗਿ. ਰਣਜੀਤ ਸਿੰਘ ਟਕਸਾਲੀ ਮਿਸ਼ਨਰੀ, ਭਾਈ ਬਲਵਿੰਦਰ ਸਿੰਘ ਮਿਸ਼ਨਰੀ, ਭਾਈ ਚਮਕੌਰ ਸਿੰਘ ਫਰਿਜਨੋ, ਸ. ਗੁਰਪ੍ਰੀਤ ਸਿੰਘ ਮਾਨ ਸੈਕਟਰੀ ਡਾਕਟਰਾਂ ਦਾ ਗੁਰਦੁਆਰਾ ਫਰਿਜ਼ਨੋ, ਪ੍ਰਸਿੱਧ ਕਥਾਵਾਚਕ ਗਿ. ਅੰਮ੍ਰਿਤਪਾਲ ਸਿੰਘ ਅਤੇ ਸ੍ਰ ਗੁਰਚਰਨ ਸਿੰਘ ਜਿਉਣਵਾਲਾ ਕਨੇਡਾ, ਸਰਬ ਸਾਂਝਾ ਗੁਰਦੁਆਰਾ ਸਾਹਿਬ ਬੇਪੁਆਂਇੰਟ ਦੇ ਸੈਕਟਰੀ ਭਾਈ ਜੋਗਾ ਸਿੰਘ ਜੀ ਅਤੇ ਹੋਰ ਸੰਗਤਾਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top