Share on Facebook

Main News Page

ਬੁੱਢਾ ਦਲ ਗੱਦੀ ਵਿਵਾਦ ਪਹੁੰਚਿਆ ਸੁਖਬੀਰ ਦੇ ਦਰਬਾਰ

ਟਿੱਪਣ: ਵਿਹਲੜ ਨਿਹੰਗਾਂ ਨੇ ਸਿੱਖੀ ਲਈ ਡੱਕਾ ਨਹੀਂ ਤੋੜਿਆ। ਗੁਰੂ ਦਾ ਖਾ ਖਾ ਕੇ, ਇਨ੍ਹਾਂ ਭੰਗ ਪੀਣੇ ਅਖੌਤੀ ਨਿਹੰਗਾਂ ਨੇ ਕੋਈ ਕੰਮ ਵੀ ਚੱਜ ਦਾ ਕੀਤਾ ਹੈ? ਸਿੱਖ ਸੰਘਰਸ਼ ਦੌਰਾਨ ਲੱਖਾਂ ਨੌਜਵਾਨ ਸ਼ਹੀਦ ਹੋਏ, ਇਨ੍ਹਾਂ ਦੇ ਰੱਖੇ ਹੋਏ ਸ਼ਸਤਰ ਸਿਰਫ ਬੱਕਰੇ ਝਟਕਾਉਣ ਜਾਂ ਗੱਦੀਆਂ ਦੀ ਲੜਾਈਆਂ ਲਈ ਹੀ ਹਨ?

ਬਠਿੰਡਾ 21 ਅਪ੍ਰੈਲ (ਅਨਿਲ ਵਰਮਾ): ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਗੱਦੀ ਨੂੰ ਲੈਕੇ ਚਲ ਰਿਹਾ ਵਿਵਾਦ ਦਿਨੋਂ ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਤੇ ਹੁਣ ਇਹ ਵਿਵਾਦ ਉਪ ਮੁੱਖ ਮੰਤਰੀ ਦਰਬਾਰ ਵੀ ਪਹੁੰਚ ਚੁੱਕਾ ਹੈ ਜਿੱਥੇ ਅੱਜ ਬੁੱਢਾ ਦਲ ਮੁਖੀ ਬਾਬਾ ਬਲਵੀਰ ਸਿੰਘ ਨੇ ਮਿੰਨੀ ਸਕੱਤਰੇਤ ਬਠਿੰਡਾ ਪਹੁੰਚ ਕੇ ਐਸ.ਐਸ.ਪੀ. ਬਠਿੰਡਾ ਡਾ.ਸੁਖਚੈਨ ਸਿੰਘ ਗਿੱਲ ਨਾਲ ਮੁਲਾਕਾਤ ਕਰਕੇ ਵਾਪਰੀ ਬੀਤੇ ਦਿਨ ਦੀ ਘਟਨਾ ਅਤੇ ਸਾਰੇ ਮਾਮਲੇ ਪ੍ਰਤੀ ਜਾਣੂ ਕਰਵਾਇਆ ਉਥੇ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸਾਰੀ ਸਥਿਤੀ ਬਾਰੇ ਜਾਣੂ ਕਰਵਾ ਦਿੱਤਾ ਹੈ। ਬਾਬਾ ਬਲਵੀਰ ਸਿੰਘ ਨੇ ਪਹਿਰੇਦਾਰ ਨਾਲ ਵਿਸੇਸ਼ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨ ਉਹਨਾਂ ਦੇ ਗਰੁੱਪ ਤੇ ਕਰਵਾਏ ਨਜਾਇਜ਼ ਪਰਚੇ ਰਕਬਾ ਗਰੁੱਪ ਵੱਲੋਂ ਮਨਘੜੰਤ ਡਰਾਮਾ ਹੈ ਜਦੋਂ ਕਿ ਇਸ ਹਮਲੇ ਨਾਲ ਉਹਨਾਂ ਦੇ ਗਰੁੱਪ ਦਾ ਕੋਈ ਲੈਣ ਦੇਣ ਨਹੀਂ ਤੇ ਗ੍ਰਿਫਤਾਰ ਵਿਅਕਤੀ ਵੀ ਉਹਨਾਂ ਦੇ ਗੁੱਟ ਦੇ ਨਹੀਂ ਹਨ ਨਾ ਹੀ ਬਰਾਮਦ ਕੀਤੀ ਗਈ ਬੰਦੂਕ ਉਹਨਾਂ ਦੇ ਸਮਰੱਥਕ ਦੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਡਰਾਮਾ ਰੱਚ ਕੇ ਪਹਿਲਾਂ ਦਰਜ ਕੇਸਾਂ ਦੇ ਮੁੱਖ ਗਵਾਹਾਂ ਤੇ ਦਬਾਅ ਬਨਾਊਣ ਲਈ ਸਾਜਿਸ਼ ਰਚੀ ਗਈ ਹੈ ਜਿਸ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਉਹਨਾਂ ਐਸ.ਐਸ.ਪੀ. ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਉਹਨਾਂ ਦੇ ਸਮਰੱਥਕਾਂ ਖਿਲਾਫ ਦਰਜ ਕੀਤਾ ਕੇਸ ਰੱਦ ਕਰਕੇ ਰਕਬਾ ਗਰੁੱਪ ਤੇ ਪਰਚਾ ਦਰਜ ਕੀਤਾ ਜਾਵੇ। ਜਿਸ ਤੇ ਐਸ ਐਸ ਪੀ ਵੱਲੋਂ ਮਾਮਲਾ ਦੀ ਗਹਿਰਾਈ ਨਾਲ ਜਾਂਚ ਕਰਕੇ ਸਾਰੀ ਸਥਿਤੀ ਸਾਹਮਣੇ ਲਿਆਉਣ ਦਾ ਭਰੋਸਾ ਦਿੱਤਾ। ਬਾਬਾ ਬਲਵੀਰ ਸਿੰਘ ਨੇ ਦੱਸਿਆ ਕਿ ਗੱਦੀ ਤੇ ਕਬਜੇ ਨੂੰ ਲੈਕੇ ਰਕਬਾ ਗਰੁੱਪ ਵੱਲੋਂ ਕੀਤੀਆਂ ਜਾਂਦੀਆਂ ਸਾਜਿਸ਼ਾਂ ਪ੍ਰਤੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣੂ ਕਰਵਾ ਦਿੱਤਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਨੂੰ ਵੀ ਨਿੱਜੀ ਤੌਰ ਤੇ ਮਿਲਕੇ ਇਸ ਮਾਮਲੇ ਵਿੱਚ ਵਿਰੋਧੀ ਗੁੱਟ ਵੱਲੋਂ ਪੈਦਾ ਕੀਤਾ ਜਾ ਰਿਹਾ ਤਨਾਅ ਦਾ ਮਾਹੌਲ ਖਤਮ ਕਰਨ ਦੀ ਮੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਾਬਾ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਵਿਰੋਧੀ ਗੁੱਟ ਵੱਲੌਂ ਕਈ ਵਾਰ ਉਹਨਾਂ ਦੇ ਪਰਿਵਾਰ ਤੇ ਉਹਨਾਂ ਤੇ ਵੀ ਹਮਲੇ ਕੀਤੇ ਗਏ।

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top