Share on Facebook

Main News Page

੧੯੮੪ ਘੱਲੂਘਾਰੇ ਦੀ ਯਾਦਗਾਰ
ਪ੍ਰੋਫ਼ੈਸਰ ਭੁਪਿੰਦਰ ਸਿੰਘ ਸਾਲਿਸਟਰ, ਮੁੱਖ ਸੇਵਾਦਾਰ ਸਿੱਖ ਪਾਰਲੀਮੇਂਟ

ਸ਼ਹੀਦਾਂ ਦੀਯਾਂ ਯਾਦਗਾਰਾਂ ਉਸਾਰਨੀਯਾਂ ਗੁਰੂ ਖ਼ਾਲਸਾ ਪੰਥ ਦੇ ਜਾਗਦੇ ਹੋਣ ਦਾ ਸਬੂਤ ਹੈ, ਪਰ ਸਿਆਸਤ ਅਤੇ ਧੜੇ-ਬੰਦੀਆਂ ਤੋਂ ਪ੍ਰੇਰਤ ਹੋ ਕੇ ਨਿਜੀ ਹਿਤਾਂ ਨੂੰ ਅਤੇ ਨਿੱਜ ਦੇ ਫ਼ੈਦਿਆਂ ਲਈ ਯਾਦਗਾਰਾਂ ਉਸਾਰਨ ਦੇ ਫ਼ੇਸਲੇ ਲੇਣਾ ਕੌਮ ਲਈ ਘਾਤਿਕ ਸਾਬਿਤ ਹੋ ਸਕਦੇ ਹਨ। ਤਾਕਤ ਦੇ ਨਸ਼ੇ ਵਿਚ ਅੰਨੇ ਹੋ ਕੇ ਪਹਿਲਾਂ ਹੀ ਵੰਡੀ ਪਈ ਕੌਮ ਵਿਚ ਤਰੇੜਾਂ ਅਤੇ ਵੰਡੀਆਂ ਨੂੰ ਹੋਰ ਪੱਕਾ ਕਰੇਗੀ।

ਜੇਕਰ ਸ਼ਹੀਦਾਂ ਦੀ ਯਾਦਗਾਰ ਉਸਾਰਨ ਨਾਲ ਕੌਮ ਅੰਦਰ ਜਾਗਰਤੀ, ਉਤਸਾਹ ਅਤੇ ਏਕਤਾ ਪੈਦਾ ਹੋਵੇ ਤਾਂ ਅੈਸੇ ਫ਼ੇਸਲੇ ਕੌਮੀ ਹਿੱਤ ਵਿਚ ਹੁੰਦੇ ਹਨ, ਪਰ ਜੇਕਰ ਜਾਤੀ-ਮੁਫ਼ਾਦ ਅਤੇ ਕੌਮ ਵਿਚ ਹੋਰ ਵੰਡੀਆਂ ਪੈਦਾ ਕਰੇ ਤਾਂ ਐਸੀ ਯਾਦਗਾਰ ਨੁਕਸਾਨਦਾਯਕ ਹੋਵੇਗੀ।

ਅਜੋਕੀ ਸ਼੍ਰੋਮਣੀ ਕਮੇੱਟੀ ਵਲੋਂ ਪਹਿਲਾਂ ਵੀ ਅੈਸਾ ਉਪਰਾਲਾ "ਨਾਨਕਸ਼ਾਹੀ ਕਲੰਡਰ" ਦੇ ਰੂਪ ਵਿਚ ਕੀਤਾ ਗਿਆ ਸੀ, ਪਰ ਕੁਝ ਸਾਲਾਂ ਬਾਅਦ ਹੀ ਬ੍ਰਾਹਮਣਵਾਦੀ ਸਿੱਖੀ ਵਿਰੋਧੀ ਸੋਚ ਅਧੀਨ ਸ਼੍ਰੋਮਣੀ ਕਮੇਟੀ ਵਲੋਂ ਅਸਲ "ਨਾਨਕਸ਼ਾਹੀ ਕਲੰਡਰ ਦਾ ਕਤਲ" ਕਰ ਦਿਤਾ ਗਿਆ ਅਤੇ ਅਜੇ ਤੀਕ ਉਸ ਮਹਾਂ ਗਲਤੀ, ਘੋਰ ਅਪਰਾਧ ਨੂੰ ਦਰੁਸਤ ਕਰਕੇ "ਅਸਲ ਨਾਨਕਸ਼ਾਹੀ ਕਲੰਡਰ" ਨੂੰ ਲਾਗੂ ਨਹੀਂ ਕੀਤਾ ਗਿਆ ਅਤੇ ਕੌਮ ਨੂੰ ਦੋ ਧੜਿਅਾਂ ਵਿਚ ਸ਼੍ਰੋਮਣੀ ਕਮੇਟੀ ਨੇ ਵੰਡ ਦਿਤਾ ਹੋਇਆ ਹੈ।

ਹੁਣ ਫਿਰ ਕਿਸੇ ਸੋਚੀ ਸਮਝੀ ਸਾਜਿਸ਼ ਅਧੀਨ ਹੀ 'ਸ੍ਰੋਮਣੀ ਕਮੇਟੀ' ਨੇ ਬਿਨਾਂ ਸਮੂਹ ਸਿੱਖ ਜਥੇਬੰਦੀਆਂ ਅਤੇ ਵਿਦਵਾਨਾਂ ਦੀ ਰਾਇ ਲੈਣ ਦੇ ਅਤੇ ਪੰਥ ਦਾ ਸਾਂਝਾਂ ਫੈਸਲਾ ਅਤੇ ਪਲੇਟਫਾਰਮ ਅਤੇ ਏਕਤਾ ਦਾ ਮਾਹੌਲ ਪੈਦਾ ਕਰਨ ਦੀ ਬਜਾਏ ਪਹਿਲਾਂ ਹੀ ਦੋ ਧੜਿਆਂ ਵਿਚ ਵੰਡੇ ਗਏ ਪੰਥ ਦੀ ਵੰਡੀ ਨੂੰ ਅਤੇ ਫੁੱਟ ਨੂੰ ਹੋਰ ਪੱਕਿਆਂ ਕਰਨ ਲਈ ੩ ਮਈ ੨੦੧੨ ਦੀ ਸ੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੁਆਰਾ ਫ਼ੇਸਲਾ ਲੈ ਕੇ 'ਅਕਾਲ ਤਖ਼ਤ' ਸਾਹਿਬ ਦੇ ਸਨਮੁਖ 'ਸ਼ਹੀਦਾਂ ਦੀ ਯਾਦਗਾਰ' ਉਸਾਰਨ ਦਾ ਫ਼ੇਸਲਾ ਅਤੇ ਦਾਗੀ ਹੋ ਚੁਕੀ ਅਤੇ ਸੁਆਲਾਂ ਦੇ ਘੇਰੇ ਵਿਚ ਘਿਰੀ 'ਧੁਮੇਂ ਦੀ ਟਕਸਾਲ' ਨੂੰ ਉਸਾਰੀ ਕਰਨ ਦਾ ਅਖਤਿਆਰ ਦੇ ਕੇ ਲਗੀ ਹੋਈ ਅੱਗ ਵਿਚ ਤੇਲ ਪਾਉਣ ਦਾ ਕੰਮ ਕੀਤਾ ਹੈ।

ਇਸ ਸਭ ਕੁੱਝ ਦੇ ਪਿਛੇ ਇੰਡੀਆ ਸਟੇਟ ਅਤੇ ਆਰ.ਐਸ.ਐਸ ਦੀ ਸੋਚ ਕੰਮ ਕਰ ਰਹੀ ਹੈ, ਜੋਕੇ ਪਿਛਲੇ ਦਿਨੀਂ ਆਏ ਪੰਜਾਬ ਵਿਚ ਕੋਮੀ ਉਭਾਰ ਤੋ ਤਿਲਮਿਲਾ ਗਏ ਹਨ ਅਤੇ ਨਹੀਂ ਚਾਹੁੰਦੇ ਕਿ ਪੰਥ ਵਿਚ ਏਕਤਾ ਹੋਵੇ ਜਾਂ ਪੰਜਾਬ ਵਿਚ ਕੋਮੀ ਉਭਾਰ ਜੋ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਇੰਡਿਯਨ ਸਟੇਟ ਵਲੋਂ ਫਾਂਸੀ ਦੇਣ ਦੀ ਕੋਸਿਸ਼ ਦੌਰਾਨ ਪੈਦਾ ਹੋਇਆ ਹੈ।

'ਧੁੰਮਾਂ-ਰੋਡਾ' ਦੀ ਸੁਖਬੀਰ ਬਾਦਲ ਨਾਲ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੌਰਾਨ ਇਹ ਸਭ ਕੁਝ ਉਲੀਕਿਆ ਗਿਆ ਕਿ ਪੰਥ ਵਿਚ ਫੁੱਟ ਨੂੰ ਹੋਰ ਕਿਵੇਂ ਪੱਕਿਆਂ ਕੀਤਾ ਜਾਵੇ. 'ਸ਼੍ਰੋਮਣੀ ਕਮੇਟੀ' ਹੁਣ ਸਪਸ਼ਟ ਤੌਰ ਉਤੇ ਬ੍ਰਾਹਮਣੀ ਸੋਚ ਦੀ ਗੁਲਾਮ ਬਣ ਚੁਕੀ ਹੈ, ਜਿਸ ਵਿਚ 'ਧੁੰਮਾਂ ਟਕਸਾਲ' ਮੋਹਰੀ ਹੋ ਕੇ ਰੋਲ ਅਦਾ ਕਰ ਰਹੀ ਹੈ ਅਤੇ ਬਾਬਾ ਜਰਨੇਲ ਸਿੰਘ ਭਿੰਡਰਾਂਵਾਲਾ ਅਤੇ ਸਾਰੇ ਹਿੰਦੁਸਤਾਨ ਵਿਚ ੧੯੮੪ ਵਿਚ ਹੋਏ ਲੱਖਾਂ ਸਿੱਖਾਂ ਦੀਯਾਂ ਸਹੀਦੀਆਂ ਨੂੰ ਘੱਟੇ ਵਿਚ ਰੋਲਣ ਲਈ ਤੁਲੇ ਹੋਏ ਹਨ।

ਗੁਰੂ ਖ਼ਾਲਸਾ ਪੰਥ, ਸ਼੍ਰੋਮਣੀ ਕਮੇਟੀ ਅਤੇ ਧੁੰਮਾਂ ਟਕਸਾਲ, ਜੋ ਕਿ ਬ੍ਰਾਹਮਣੀ ਸੋਚ ਅਧੀਨ ਕੰਮ ਕਰ ਰਹੇ ਹਨ ਨੂੰ ਮਾਨਤਾ ਨਹੀਂ ਦਿੰਦਾ ਅਤੇ ਸਮੁਚੇ ਗੁਰੂ ਖ਼ਾਲਸਾ ਪੰਥ ਨੂੰ ਭਰੋਸੇ ਵਿਚ ਲੈਣ ਤੋਂ ਬਗੈਰ ਕਿਸੇ ਯਾਦਗਾਰ ਨੂੰ ਪਰਵਾਨ ਨਹੀਂ ਕਰੇਗਾ ਅਤੇ ਨਾ ਹੀ ਉਸਰਨ ਦੇਵੇਗਾ, ਅੈਸੀ ਯਾਦਗਾਰ ਦਾ ਹਸ਼ਰ ਵੀ ਉੱਦਾਂ ਦਾ ਹੀ ਹੋਵੇਗਾ, ਜਿਵੇਂ ਇੰਦਰਾਗਾਂਧੀ ਵਲੋਂ ਉਸਾਰੇ ਗਏ ਅਕਾਲ ਤਖ਼ਤ ਦੀ ਬਿਲਡਿੰਗ ਦਾ ਹੋਇਆ ਸੀ, ਜੇਕਰ ਬ੍ਰਾਹਮਣੀ ਸੋਚ ਨੇ ਜਬਰਨ ਕੋਈ ਅੈਸੀ ਬਿਲਡਿੰਗ ਬਣਾਈ ਜਿਸ ਨਾਲ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੀ ਦਿਖ ਨੂੰ ਨੁਕਸਾਨ ਪੁੱਜੇ, ਤਾਂ ਗੁਰੂ ਖ਼ਾਲਸਾ ਪੰਥ ਸ਼ਹੀਦੀਆਂ ਦੇਣ ਤੋਂ ਪਿਛੇ ਨਹੀਂ ਹੱਟੇਗਾ। ਇਸ ਸਭ ਦੀ ਜ਼ਿਮ੍ਮੇਵਾਰੀ ਬ੍ਰਾਹਮਣੀ ਸੋਚ ਦੀ ਧਾਰਨੀ ਸ਼੍ਰੋਮਣੀ ਕਮੇਟੀ-ਧੁੰਮਾਂ ਜੁੰਡਲੀ ਦੀ ਹੋਵੇਗੀ।

ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੇ ਮਾਨ ਸਤਕਾਰ ਨੂੰ ਕਾਇਮ ਰਖਣ ਦੀ ਖਾਤਿਰ ੧੯੮੪ ਤੋਂ ਪਹਿਲਾਂ ਅਨੇਕਾਂ ਵਾਰ ਲਖਾਂ ਸਿਖਾਂ ਨੇ ਸ਼ਹੀਦੀ ਜਾਮ ਪੀਤੇ ਹਨ, ਮਿਸਾਲ ਦੇ ਤੌਰ ਉਤੇ ਅਹਮਦ ਸ਼ਾਹ ਅਬਦਾਲੀ, ਦੁਰਾਨੀ ਦੇ ਹਮਲੇ, ਅੰਗਰੇਜਾਂ ਦੇ ਵੇਲੇ ਜਥੇਦਾਰ ਬਾਬਾ ਗੁਰਬਖਸ ਸਿੰਘ ਅਤੇ ਅਨੇਕਾਂ ਸਿੰਘਾਂ ਦੀਯਾਂ ਸ਼ਹੀਦੀਆਂ ਅਕਾਲ ਤਖ਼ਤ ਦਰਬਾਰ ਸਾਹਿਬ ਮਾਨ ਮਰਯਾਦਾ ਨੂੰ ਕਾਇਮ ਰਖਣ ਦੀ ਖਾਤਿਰ ਹੋਈਆਂ ਹਨ, ਪਰ ਅਕਾਲ ਤਖ਼ਤ ਦਰਬਾਰ ਸਾਹਿਬ ਦੇ ਨੇੜੇ ਜਾਂ ਸਾਹਮਣੇ ਕੋਈ ਯਾਦਗਾਰ ਨਹੀਂ ਉਸਾਰੀ ਗਈ, ਤਾਂਕਿ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੀ ਸ਼ਾਨ ਨਾ ਘੱਟੇ।

ਸਾਰੇ ਹਿੰਦੁਸਤਾਨ ਵਿਚ ਹੋਏ ੧੯੮੪ ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਕਿਹੋ ਜੇਹੀ ਹੋਵੇ ਅਤੇ ਦਰਬਾਰ ਸਾਹਿਬ ਦੇ ਕੰਪਲੈਕਸ ਵਿਚ ਕਿਥੇ ਹੋਵੇ- ਇਸਦਾ ਫੈਸਲਾ ਕਰਨ ਲਈ ਸਮੂਹ ਸਿੱਖ ਇਤਿਹਾਸਕਾਰਾਂ, ਵਿਦਵਾਨਾਂ ਦਾ ਇਕ ਪੈਨਲ ਸਰਬ ਸੰਮਤੀ ਨਾਲ ਬਣਾਇਆ ਜਾਵੇ, ਜੋ ਫੇਸਲਾ ਕਰੇ ਕਿ ਯਾਦਗਾਰ ਕਿਹੋ ਜੇਹੀ ਅਤੇ ਕੰਪਲੈਕਸ ਵਿਚ ਇਸ ਜਗ੍ਹਾ ਉਤੇ ਉਸਾਰੀ ਜਾਵੇ. ਇਸ ਨਾਲ ਸਮੁਚੇ ਪੰਥ ਵਿਚ ਏਕ੍ਕਾ ਹੋਵੇਗਾ ਅਤੇ ਖ਼ਾਲਸਾ ਜੀ ਕੇ ਬੋਲ ਬਾਲੇ ਹੋਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top