Share on Facebook

Main News Page

ਹਰੀ ਸਿੰਘ ਰੰਧਾਵੇ ਵਾਲੇ (ਸੰਤ) ਨੂੰ ਅਖੌਤੀ ਦਸਮ ਗ੍ਰੰਥ ਬਾਰੇ ਕੁੱਝ ਸਵਾਲ
- ਮਨਦੀਪ ਸਿੰਘ

2009 ਕੋਈ ਮਈ ਮਹੀਨੇ ਦੀ ਗੱਲ ਹੈ ਕਿ ਤੁਸੀਂ ਦਸਮ ਗ੍ਰੰਥ ਬਾਰੇ ਗੱਲਬਾਤ ਕਰਨ ਲਈ ਲੋਕਾਂ ਨੂੰ ਚੈਲਿੰਜ ਕੀਤਾ। ਤੁਹਾਡੇ ਨਾਲ ਗੱਲਬਾਤ ਕਰਨ ਲਈ ਗੁਰਚਰਨ ਸਿੰਘ ਜਿਉਣਵਾਲਾ ਨੂੰ ਟੋਰਾਂਟੋ ਤੋ ਬੁਲਾਇਆ ਗਿਆ ਪਰ ਤੁਸੀਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕੇ ਉਹ ਮੇਰੇ ਕੱਦ ਦਾ ਵਿਦਵਾਨ ਨਹੀਂ। ਹਰੀ ਸਿੰਘ ਰੰਧਾਵਾ ਜੀ ਕੱਦ ਵੱਡਾ ਹੋਵੇ ਜਾਂ ਛੋਟਾ, ਕੱਦ ਦਾ ਤਾਂ ਓਦੋਂ ਪਤਾ ਚੱਲਦਾ ਹੈ ਜਦੋਂ ਅਖਾੜੇ ਚ ਉਤਰੀਦਾ ਹੈ ਤੇ ਆਹਮਣੇ ਸਾਹਮਣੇ ਮੁਕਾਬਲਾ ਹੁੰਦਾ ਹੈ। ਇਕ ਦਿਨ ਬਾਅਦ ਹੀ ਪ੍ਰੋ. ਦਰਸ਼ਨ ਸਿੰਘ, ਸਾਬਕਾ ਜੱਥੇਦਾਰ ਅਕਾਲ ਤਖਤ, ਨੂੰ ਸੱਦ ਲਿਆ ਗਿਆ। ਪਰ ਤੁਸੀਂ ਸਟੇਜ ਤੋਂ ਇਹ ਕਹ ਕੇ ਥੱਲੇ ਉਤਰ ਗਏ ਕਿ ਮੈਂ ਅਕਾਲ ਤਖਤ ਤੋਂ ਹੋਏ ਹੁਕਮ ਦੀ ਪਾਲਣਾ ਕਰਦਾ ਹੋਇਆ ਸਿਰੀ ਸਿਰੀ..... ਦਸਮ ਗ੍ਰੰਥ ਸਾਹਿਬ ਜੀ ਬਾਰੇ ਚਰਚਾ ਨਹੀਂ ਕਰ ਸਕਦਾ। ਤੁਹਾਡੇ ਬਾਰੇ ਲੋਕਾਂ ਨੇ ਬਹੁਤ ਤੋਏ ਤੋਏ ਕੀਤੀ।

ਹੁਣ ਫਿਰ ਤੋਂ ਤੁਸੀਂ ਮਾਲਟਨ ਵਿਚ ਸਟੇਜ ਤੋਂ ਸਿਰੀ ਸਿਰੀ... ਦਸਮ ਗ੍ਰੰਥ ਸਾਹਿਬ ਜੀ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹੋ। ਕੀ ਹੁਣ ਅਕਾਲ ਤਖਤ ਦਾ ਹੁਕਮ, ਕਿਸੇ ਨੇ ਵੀ ਸਿਰੀ ਦਸਮ ਗ੍ਰੰਥ ਸਾਹਿਬ ਜੀ ਦੇ ਹੱਕ ਜਾਂ ਵਿਰੋਧ ਵਿਚ ਪ੍ਰਚਾਰ ਨਹੀਂ ਕਰਨਾ ਖਤਮ ਹੋ ਗਿਆ ਹੈ? ਹੁਣ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕੁਲਦੀਪ ਸਿੰਘ ਬਰਾੜ, ਸਾਬਕਾ ਲੈਫਟੀਨੈਂਟ ਜਨਰਲ, ਜਿਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਮਲਾ ਕਰਨ ਵੇਲੇ ਅਹਿਮ ਭੂਮਕਾ ਨਭਾਈ ਸੀ, ਨੇ ਆਪਣੀ ਕਿਤਾਬ, ਬਲਿਊ ਸਟਾਰ ਮੇਰੀ ਸੱਚੀ ਕਹਾਣੀ ਦੇ ਪੰਨਾ 85 ਤੇ ਇਹ ਲਿਖਦਾ ਹੈ। ਇੰਦਰਾ ਜੀ ਨੇ ਕਿਹਾ ਕਿ ਕਿਸੇ ਦੇ ਧਰਮ ਵਿਚ ਘੁਸਪੈਠ ਕਰਨ ਨਾਲ ਸੰਤ ਜਰਨੈਲ ਸਿੰਘ ਵਰਗੇ ਖੂੰਖਾਰ ਅਤਿਵਾਦੀ ਪੈਦਾ ਹੁੰਦੇ ਹਨ। ਅਗੇ ਵਾਸਤੇ ਅਸੀਂ ਅਜਿਹਾ ਨਹੀਂ ਕਰਾਂਗੇ। ਇਸ ਤੋਂ ਬਾਅਦ ਆਰ.ਐਸ. ਐਸ. ਦੇ ਸ਼ੋਸ਼ੀਲ ਕੁਮਾਰ ਨੇ ਕਿਹਾ ਕਿ ਸਾਡੀ ਘੁਸਪੈਠ ਇਕ ਬੋਹੜ ਦੇ ਦਰਖੱਤ ਵਾਂਗਰ ਹੋਣੀ ਚਾਹੀਦੀ ਹੈ। ਬੋਧੀ ਤੇ ਜੈਨੀ ਹਿੰਦੂ ਧਰਮ ਵਿਚੋਂ ਨਿਕਲੇ ਤੇ ਉਸੇ ਵਿਚ ਸਮਾ ਗਏ। ਦਸਮ ਗ੍ਰੰਥ ਦੇ ਅਰਥ ਐਸੇ ਤਰੀਕੇ ਨਾਲ ਕੀਤੇ ਜਾ ਸਕਦੇ ਹਨ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕੀਤਾ ਜਾਵੇ ਤੇ ਇਹ ਵੀ ਮੁੱਖਧਾਰਾ ਵਿਚ ਹੀ ਸਮਾ ਜਾਣ।

ਹਰੀ ਸਿੰਘ ਰੰਧਾਵੇ ਵਾਲਿਓ! ਜੇਕਰ ਮਹਾਂਵਾਰੀ ਆਉਣ ਕਰਕੇ ਇਸਤਰੀਆਂ ਮਾੜੀਆਂ ਹਨ ਤਾਂ ਤੁਹਾਨੂੰ ਆਪਣੀ ਮਾਂ ਦੇ ਪੇਟ ਤੋਂ ਪੈਦਾ ਹੀ ਨਹੀਂ ਸੀ ਹੋਣਾ ਚਾਹੀਦਾ। ਜੇਕਰ ਇਸਤਰੀ, ਜਿਸੇ ਨੇ ਤੁਹਾਨੂੰ ਤੇ ਬਾਕੀ ਸਾਰੀ ਜਨਤਾ ਨੂੰ ਜਨਮ ਦਿੱਤਾ ਹੈ, ਮਾੜੀ ਹੈ ਤਾਂ ਤੁਸੀਂ ਕਿਵੇਂ ਚੰਗੇ ਹੋਏ? ਜੇਕਰ ਇਸਤਰੀ ਨੂੰ ਮਹਾਂਵਾਰੀ ਨਾ ਆਵੇ ਤਾਂ ਇਹ ਸਾਰਾ ਸੰਸਾਰ ਹੀ ਨਹੀਂ ਅੱਗੇ ਚੱਲ ਪਾਏਗਾ। ਕੁਦਰਤ ਦੇ ਅਟੱਲ ਨਿਯਮ ਮੁਤਾਬਕ ਇਸਤਰੀ ਨੂੰ ਮਹਾਂਵਰੀ ਆਉਂਦੀ ਹੈ ਤੇ ਇਸੇ ਨਿਯਮ ਅਧੀਨ ਅਸੀਂ ਸਾਰੇ ਪੈਦਾ ਹੁੰਦੇ ਹਾਂ। ਜੇਕਰ ਇਹ ਨਿਯਮ ਨਾ ਵਰਤਦਾ ਤਾਂ ਅੱਜ ਤੁਸੀਂ ਸਟੇਜ ਤੇ ਬੈਠ ਕੇ ਝੂਠ ਦਾ ਪ੍ਰਚਾਰ ਨਾ ਕਰ ਰਹੇ ਹੁੰਦੇ। ਹਰੀ ਸੰਘ ਜੀ! ਆਪਣੀ ਅਕਲ ਨੂੰ ਕੁੱਝ ਹੱਥ ਮਾਰੋ। ਜੇਕਰ ਮੀਟ ਖਾਣਾ ਮਾੜਾ ਹੈ ਤਾਂ ਮੀਟ ਖਾਣ ਵਾਲੇ ਵੀ ਮਾੜੇ ਹੋਣਗੇ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਤੁਸੀਂ ਮੀਟ ਖਾਣ ਵਾਲਿਆਂ ਦੇ ਮੁਲਕ ਵਿਚ ਡਾਲਰ ਡਾਲਰ ਇਕੱਠਾ ਕਰਨ ਕਿਉਂ ਆਉਂਦੇ ਹੋ? ਤੁਸੀਂ ਇਹ ਵੀ ਕਹਿੰਦੇ ਹੋ ਕਿ ਮੀਟ ਖਾਣ ਨਾਲ ਬੁੱਧੀ ਭਰਿਸ਼ਟ ਹੋ ਜਾਂਦੀ ਹੈ। ਮੀਟ ਖਾਣ ਵਾਲਿਆਂ ਦੀਆਂ ਬਾਣਾਈਆਂ ਕਾਰਾਂ ਵੀ ਤੁਹਾਨੂੰ ਚੰਗੀਆਂ ਲੱਗਦੀਆਂ ਹਨ, ਬਸਤਰ ਵੀ ਚੰਗੇ ਲਗਦੇ ਹਨ, ਜੁਤੀਆਂ ਵੀ ਇਨ੍ਹਾ ਦੀਆਂ ਬਣਾਈਆਂ ਚੰਗੀਆਂ ਲੱਗਦੀਆਂ ਹਨ, ਪੈਨ ਵੀ ਇਨ੍ਹਾਂ ਦੇ ਤੇ ਹੋਰ ਵੀ ਬਹੁਤ ਕੁੱਝ... ਚੰਗਾ ਲੱਗਦਾ ਹੋਊ ਤੁਹਾਨੂੰ ਇਨ੍ਹਾਂ ਦਾ। ਇਨ੍ਹਾ ਭਰਿਸ਼ਟ ਬੁੱਧੀ ਵਾਲੇ ਲੋਕਾਂ ਨੇ ਆਪਣੇ ਬਾਹੂਬਲ ਨਾਲ ਸਾਰੀ ਦੁਨੀਆਂ ਤੇ ਰਾਜ ਕਾਇਮ ਕੀਤਾ ਤੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ 1906 ਵਿਚ ਸੰਤ ਕੌਮ ਵੀ ਇਨ੍ਹਾ ਨੇ ਹੀ ਪੈਦਾ ਕੀਤੀ। ਉਨੀਵੀਂ ਸਦੀ ਦੇ ਅਖੀਰ ਤਕ 80% ਦੁਨੀਆਂ ਦੀ ਅਬਾਦੀ ਸਿਰਫ ਖੇਤੀ ਕਰਦੀ ਸੀ ਤੇ ਰੋਟੀ ਨੂੰ ਤਰਸਦੀ ਭੁੱਖੀ ਮਰਦੀ ਸੀ। ਦੁਨੀਆਂ ਦੀਆਂ ਸਾਰੀਆਂ ਕਾਢਾਂ ਇਨ੍ਹਾ ਭਰਿਸ਼ਟ ਬੁੱਧੀ ਵਾਲੇ ਮੀਟ ਖਾਣੇ ਲੋਕਾਂ ਨੇ ਕੱਢੀਆਂ ਤੇ ਰੱਜ ਕੇ ਰੋਟੀ ਖਾਦੇ ਹਨ ਤੇ ਤੁਹਾਡੇ ਵਰਗੇ ਆਏ ਸਾਧਾਂ ਨੂੰ ਡਾਲਰਾਂ ਦੀ ਬੁਰਕੀ ਵੀ ਇਨ੍ਹਾ ਦੀ ਹੀ ਬਦੌਲਤ ਪੈਂਦੀ ਹੈ।

ਹੁਣ ਤੁਸੀਂ ਦੱਸੋ ਕਿ ਮੂੰਗੀ ਖਾਣੀ ਕੌਮ ਨੇ ਸਿਵਾਏ 1000 ਸਾਲ ਦੀ ਗੁਲਾਮੀ ਦੇ ਕੀ ਭੋਗਿਆ ਹੈ? ਜਿਸ ਬ੍ਰਾਹਮਣ ਦੇ ਦੇਵਤੇ ਮੀਟ ਖਾਦੇ ਹਨ (ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ) ਗੁ. ਗ੍ਰੰ. ਪੰਨਾ 1290) ਕੀ ਉਹ ਬ੍ਰਾਹਮਣ ਆਪ ਮੂੰਗੀ ਦੀ ਦਾਲ ਖਾਂਦਾ ਹੋਊ ਤੇ ਉਹ ਵੀ ਧੋਵੀਂ? ਇਨ੍ਹਾ ਮੂੰਗੀ ਦੀ ਦਾਲ ਖਾਣ ਵਾਲਿਆਂ ਨੇ ਕੋਈ ਕਾਢ ਕੱਢੀ? ਕਿਸੇ ਮੁਲਕ ਤੇ ਰਾਜ ਕੀਤਾ? ਕੀ ਆਪਣੇ ਮੁਲਕ ਦੇ ਲੋਕਾਂ ਵਾਸਤੇ ਆਪਣੇ ਪਾਠਾਂ ਦੇ ਜੰਤਰਾਂ-ਮੰਤਰਾਂ ਨਾਲ ਇਨ੍ਹਾ ਨੇ ਆਪਣੇ ਦੇਸ ਨੂੰ ਸਵਰਗ ਵਰਗਾ ਬਣਾ ਦਿੱਤਾ?

ਕੀ ਜਿਸ ਦਸਮ ਗ੍ਰੰਥ ਨੂੰ ਤੁਸੀਂ ਗੁਰੂ ਕਿਰਤ ਸਾਬਤ ਕਰ ਰਹੇ ਹੋ ਉਸਦਾ ਨਮੂਨਾ ਅੱਗੇ ਰੱਖ ਰਹੇ ਹਾਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top