Share on Facebook

Main News Page

"ਕ੍ਰਿਪਾਨ" ਦੇਵੀ ਦੀ ਹੈ, "ਕੇਸ" ਵਿਸ਼ਨੂੰ ਦੇ ਹਨ, "ਕਛਿਹਰਾ" ਹਨੂਮਾਨ ਦਾ ਹੈ, "ਕੜਾ" ਸ਼ਿਵਜੀ ਦਾ ਹੈ, ਅਤੇ "ਕੰਘ" ਬਾਬਾ ਦੀਪ ਸਿੰਘ ਦਾ ਹੈ
ਨਿਹੰਗ ਬਾਬਾ ਬਲੀ ਸਿੰਘ, ਬਾਬਾ ਬਕਾਲਾ ਦਲ

 

ਭੰਗ ਪੀਣੇ ਨਿਹੰਗਾ ਨੇ ਸ਼ਾਇਦ ਹੀ ਕਦੇ ਕੋਈ ਗੱਲ ਅਕਲ ਵਾਲੀ ਕੀਤੀ ਹੋਵੇ। ਆਪਣੇ ਆਪ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਅਖਵਾਉਣ ਵਾਲੇ, ਜਿਨ੍ਹਾਂ ਦਾ ਵੱਡੇ ਵੱਡੇ ਦੁਮਾਲੇ ਬੰਨ ਕੇ, ਦਿਮਾਗ ਸੁੰਨ ਹੋ ਗਿਆ ਹੈ, ਆਪਣੇ ਹੀ ਗੁਰੂ ਨਾਲ ਧ੍ਰੋਹ ਕਮਾ ਰਹੇ ਨੇ। ਗੁਰੂ ਵਲੋਂ ਦਿੱਤੇ ਕਿਰਤ ਕਰਨ ਦੇ ਉਪਦੇਸ਼ ਨੂੰ ਇਹ ਨਹੀਂ ਮੰਨਦੇ। ਨਸ਼ਿਆਂ ਤੋਂ ਦੂਰ ਰਹਿਣ ਦੇ ਉਪਦੇਸ਼ ਨੂੰ ਇਹ ਅਕਲੋਂ ਪੈਦਲ, ਭੰਗ ਤੇ ਸੁੱਖਾ ਪੀ ਕੇ, ਟਿੱਚ ਨਹੀਂ ਜਾਣਦੇ। ਗੁਰੂ ਵਲੋਂ ਇੱਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗੱਣ ਦੇ ਉਪਦੇਸ਼ ਨੂੰ ਵੀ ਇਹ ਅਖੌਤੀ ਦਸਮ ਗ੍ਰੰਥ ਜਿਹੇ ਕੂੜ ਗ੍ਰੰਥ ਨੂੰ ਗੁਰੂ ਮੰਨਦੇ ਹਨ... ਕਿਹੜਾ ਕੰਮ ਇਹ ਸਿੱਖੀ ਵਾਲਾ ਕਰਦੇ ਹਨ???

ਆ ਸੁਣ ਲਉ ਅਖੌਤੀ ਨਿਹੰਗ ਬਾਬਾ ਬਲੀ ਸਿੰਘ, ਬਾਬਾ ਬਕਾਲਾ ਦਲ ਵਾਲੇ ਦੀ ਬਚਨ, ਅਖੇ "ਕ੍ਰਿਪਾਨ" ਦੇਵੀ ਦੀ ਹੈ, "ਕੇਸ" ਵਿਸ਼ਨੂੰ ਦੇ ਹਨ, "ਕਛਿਹਰਾ" ਹਨੂਮਾਨ ਦਾ ਹੈ, "ਕੜਾ" ਸ਼ਿਵਜੀ ਦਾ ਹੈ, ਅਤੇ "ਕੰਘਾ" ਬਾਬਾ ਦੀਪ ਸਿੰਘ ਦਾ ਹੈ....

ਕੋਈ ਹੈ ਇਨ੍ਹਾਂ ਭੰਗ ਪੀਣੇ, ਵਿਹਲੜਾਂ ਨੂੰ ਪੁਛਣ ਵਾਲਾ???

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top