Share on Facebook

Main News Page

ਹੁਣ ਇਲਾਜ ਕਰਵਾਉਣਾ ਹੋਇਆ ਹੋਰ ਵੀ ਸੌਖਾ - ਅਖੌਤੀ ਦਸਮ ਗ੍ਰੰਥ ਰਾਹੀਂ ਘੋੜੀ ਦੀ ਮੂਤਨੀ ਨੂੰ ਜਿੱਭ ਨਾਲ ਚੱਟ ਕੇ ਆਪਣੀਆਂ ਬਿਮਾਰੀਆਂ ਦੂਰ ਕਰੋ
- ਗੁਰਿੰਦਰ ਸਿੰਘ ਫਰੀਦਾਬਾਦ

(13 ਮਈ 2012; ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ.ਗੁਰਿੰਦਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਵਿਚ ਹੁਣ ਇਲਾਜ ਕਰਵਾਉਣ ਲਈ ਕਿਸੇ ਹਸਪਤਾਲ ਵਿਚ ਜਾਣ ਦੀ ਲੋੜ ਨਹੀਂ ਅਖੌਤੀ ਦਸਮ ਗ੍ਰੰਥ ਦੇ ਚਰਿਤ੍ਰ ਨੰ. 68 ਵਿਚ ਘੋੜੀ ਦੀ ਮੂਤਨੀ/ਭਗ ਨੂੰ ਜਿੱਭ ਨਾਲ ਚੱਟ ਲਵੋ ਬੀਮਾਰੀ ਆਪੇ ਦੂਰ ਹੋ ਜਾਵੇਗੀ।

ਸ. ਗੁਰਿੰਦਰ ਸਿੰਘ ਨੇ ਚਰਿਤ੍ਰ ਨੰ. 68 ਦਾ ਵੇਰਵਾ ਦਿੰਦਾ ਦਸਿਆ ਕਿ ਕਿਸ ਤਰ੍ਹਾਂ ਇਸ ਚਰਿਤ੍ਰ ਵਿਚ ਧੋਖੇ ਨਾਲ ਨੌਕਰ ਅਪਣੇ ਮਾਲਕ ਦਾ ਰੂਪ ਬਣਾ ਕੇ ਉਸ ਦੇ ਸੋਹਰੇ ਜਾ ਕੇ ਜਵਾਈ ਵਾਲਾ ਸਤਿਕਾਰ ਹਾਸਲ ਕਰ ਲੈਂਦਾ ਹੈ ਅਤੇ ਅਪਣੇ ਮਾਲਕ ਤੋਂ ਬਕਰੀਆ ਚਰਵਾਉਂਦਾ ਹੈ। ਇਕ ਦਿਨ ਸ਼ਿਵ ਤੇ ਪਾਰਬਤੀ ਵੱਲੋਂ ਮਿਲੇ ਵਰ “ਚੰਬੜ ਜਾ” ਅਨੁਸਾਰ ਉਹ ਸੋਹਰੇ ਪਿੰਡ ਦੇ ਲੋਕਾਂ ਨੂੰ ਤੰਗ ਕਰਦਾ ਹੈ ਅਤੇ ਲੋਕਾਂ ਦਾ ਇਲਾਜ ਕਰਣ ਆਏ ਹਕੀਮ ਦੇ ਗੁਦੇ ਵਿਚ “ਚੰਬੜ ਜਾ” ਆਖ ਕੇ ਮਿੱਟੀ ਦਾ ਢੇਲਾ ਚੰਬੇੜ ਦਿੰਦਾ ਹੈ ਅਤੇ ਝੂਠ ਬੋਲਦਾ ਹੈ ਕਿ ਘੋੜੀ ਦੀ ਮੂਤਨੀ ਨੂੰ ਜਿੱਭ ਨਾਲ ਚੱਟਣ ਨਾਲ ਤੇਰੀ ਇਹ ਬਿਮਾਰੀ ਦੂਰ ਹੋ ਜਾਵੇਗੀ ਜਦ ਹਕੀਮ ਇੰਜ ਕਰਦਾ ਹੈ ਤਾਂ ਉਹ ਫਿਰ “ਚੰਬੜ ਜਾ” ਆਖ ਕੇ ਉਸ ਦੀ ਜਿੱਭ ਨੂੰ ਘੋੜੀ ਦੀ ਮੂਤਨੀ ਨਾਲ ਚੰਬੇੜ ਲੈਂਦਾ ਹੈ ਅਤੇ ਉਸ ਨੂੰ ਪਿੰਡ ਲਿਜਾ ਕੇ ਉਸ ਦਾ ਹਾਸਾ ਬਣਾਉਂਦਾ ਹੈ।

ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਦੂਜਿਆਂ ਦਾ ਮਾਖੌਲ ਬਣਾਉਣ ਦੀ ਇਹ ਸਾਰੀ ਸਿੱਖਿਆ ਸਾਨੂੰ ਉਸ ਗ੍ਰੰਥ ਵਿਚੋਂ ਮਿਲਦੀ ਹੈ ਜਿਸ ਦਾ ਪ੍ਰਕਾਸ਼ ਪੰਜਾਬ ਤੋਂ ਬਾਹਰਲੇ ਦੋਵੇਂ ਤਖ਼ਤਾਂ ਉਪਰ ਹੁੰਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਸ ਅੱਗੇ ਮੱਥੇ ਟਿਕਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਆਪ ਫੈਸਲਾ ਕਰਣ ਕਿ ਚਰਿਤ੍ਰੋਪਖਿਆਨ ਦੀਆਂ ਇਹੋ ਜਿਹੀਆਂ ਗੰਦੀਆਂ ਕਹਾਣੀਆਂ ਜਿਸ ਵਿਚ ਗੁਰਮਤਿ ਦੀ ਸਿੱਖਿਆ ਦੂਰ-ਦੂਰ ਤਕ ਨਹੀਂ ਦਿਸਦੀ। ਕੀ ਇਸ ਦੇ ਰਚੈਤਾ ਗੁਰੂ ਗੋਬਿੰਦ ਸਿੰਘ ਜੀ ਹੋ ਸਕਦੇ ਹਨ ? ਜੇ ਨਹੀਂ ਤਾਂ ਇਸ ਗੁਰਮਤਿ ਵਿਰੋਧੀ ਗ੍ਰੰਥ ਦੀ ਸੱਚਾਈ ਸੰਗਤਾਂ ਸਾਹਮਣੇ ਲਿਆਉਣਾ ਸਾਡਾ ਸਭ ਦਾ ਫਰਜ਼ ਹੈ।

ਇਸ ਮੌਕੇ ਹਰ ਮਹੀਨੇ ਦੀ 13 ਨੂੰ ਛੱਪਣ ਵਾਲਾ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਜਿਸ ਵਿਚ ਚਰਿਤ੍ਰ ਨੰ 68 ਦਾ ਸੰਪੂਰਨ ਵੇਰਵਾ ਸੀ ਉਹ ਵੀ ਸੰਗਤਾਂ ਵਿਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top