Share on Facebook

Main News Page

ਪ੍ਰੋ: ਦਰਸ਼ਨ ਸਿੰਘ ਖਾਲਸਾ ਵਲੋਂ ਖਾਲਸਾ ਦੀਵਾਨ ਸੁਸਾਇਟੀ ਐਬਟਸਵੋਰਡ ਬੀ.ਸੀ. ਵਿਖੇ ਕੀਤੇ ਗੁਰਮਤਿ ਸਮਾਗਮ ਸਫਲਤਾਪੂਰਵਕ ਸੰਪੰਨ

ਖਾਲਸਾ ਦੀਵਾਨ ਸੁਸਾਇਟੀ ਐਬਟਸਵੋਰਡ ਬੀ.ਸੀ. ਵੱਲੋ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰੋ: ਦਰਸ਼ਨ ਸਿੰਘ ਖਾਲਸਾ ਦੇ ਲੜੀਵਾਰ 7 ਕੀਰਤਨ ਸਮਾਗਮ ਕਰਵਾਏ ਗਏ। 7 ਮਈ ਸੋਮਵਾਰ ਤੋਂ 13 ਮਈ ਐਤਵਾਰ ਤੱਕ ਲਗਾਤਾਰ ਚੱਲੇ ਗੁਰਮਤਿ ਪ੍ਰਚਾਰ ਦੇ ਸਮਾਗਮਾਂ ਵਿੱਚ ਹੋਏ ਸਿੱਖ ਸੰਗਤਾਂ ਦੇ ਇਕੱਠ ਇਕ ਵਾਰ ਫੇਰ ਇਹ ਸਾਬਤ ਕਰ ਦਿੱਤਾ ਕਿ ਸੱਚੇ ਸਿੱਖ ਅੱਜ ਵੀ ਸੱਚ ਦੇ ਨਾਲ ਖੜੇ ਹਨ।

ਸਮਾਗਮਾਂ ਦੇ ਦੌਰਾਨ ਪ੍ਰੋ : ਦਰਸ਼ਨ ਸਿੰਘ ਖਾਲਸਾ ਨੇ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਸਿਧਾਂਤ ਤੇ ਹੋਣ ਵਾਲੇ ਹਮਲਿਆਂ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਅਤੇ ਇਕ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਗੁਰੂ ਸ਼ਬਦ ਦੇ ਆਸ਼ੇ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ।

13 ਮਈ ਨੂੰ ਆਖਰੀ ਸਮਾਗਮ ਤੋਂ ਪਹਿਲਾਂ ਗੁਰੂ ਘਰ ਦੇ ਸਹਾਇਕ ਸਕੱਤਰ ਸ: ਜਸਕਰਨ ਸਿੰਘ ਨੇ ਸੰਗਤਾਂ ਤੋਂ ਵਾਅਦਾ ਲਿਆ ਕਿ ਸੰਗਤਾਂ ਵਿੱਚੋਂ ਕੋਈ ਵੀ ਸਿੱਖ ਕਿਸੇ ਵੀ ਹਾਲਾਤ ਵਿੱਚ ਕਿਸੇ ਵੀ ਦੇਹਧਾਰੀ ਅਖੌਤੀ ਸਾਧ ਸੰਤ ਦੇ ਨਾਲ ਸਬੰਧ ਨਹੀਂ ਰੱਖੇਗਾ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਰਹਿਣਗੇ।

ਸਮਾਗਮ ਤੋਂ ਉਪਰੰਤ ਗੁਰੂ ਘਰ ਦੇ ਮੁੱਖ ਸੇਵਾਦਾਰ ਸ: ਮਹਿੰਦਰ ਸਿੰਘ ਗਿੱਲ ਨੇ ਪ੍ਰੋ: ਦਰਸ਼ਨ ਸਿੰਘ ਖਾਲਸਾ ਨੂੰ ਸਿਰੋਪਾਓ ਅਤੇ ਇਕ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਤ ਕੀਤਾ।

ਇਸ ਅਹਿਮ ਧਰਮ ਪ੍ਰਚਾਰ ਸਮਾਗਮ ਸਫਲਤਾ ਪੂਰਬਕ ਨੂੰ ਨੇਪਰੇ ਚਾੜਨ ਲਈ ਇੰਦਰਜੀਤ ਸਿੰਘ ਸੰਧੂ, ਸਕੱਤਰ ਸ: ਸਤਨਾਮ ਸਿੰਘ ਗਿੱਲ, ਉਪ ਸਕੱਤਰ ਸ: ਜਸਕਰਨ ਸਿੰਘ ਧਾਲੀਵਾਲ, ਸ: ਜਤਿੰਦਰ ਸਿੰਘ ਗਿੱਲ, ਸ: ਦਰਸ਼ਨ ਸਿੰਘ ਮਾਹਲ ਦਾ ਅਹਿਮ ਯੋਗਦਾਨ ਰਿਹਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top