Share on Facebook

Main News Page

ਕੌਮ ਦੀਆਂ ਜਾਗਰੂਕ ਧਿਰਾਂ ਡੇਰਾਵਾਦ ਵਿਰੁੱਧ ਵਿੱਢੀ ਲਹਿਰ ਵਿੱਚ ਸੱਭ ਤੋਂ ਅੱਗੇ ਹੋ ਕੇ ਲੜ੍ਹ ਰਹੇ ਭਾਈ ਸੁਖਵਿੰਦਰ ਸਿੰਘ ਅਤੇ ਫ਼ਤਹਿ ਮਲਟੀਮੀਡੀਆ ਦੇ ਨਾਲ ਖੜ੍ਹੀਆਂ ਹੋਣ
-
ਇਕਵਾਕ ਸਿੰਘ ਪੱਟੀ

ਬੀਤੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਡੇਰਾ ਜਮਾਈ ਬੈਠੇ ਕੁੱਝ ਵਿਹਲੜ ਕਿਸਮ ਦੇ ਸਾਧਾਂ ਦੇ ਖਿਲਾਫ ਫੇਸਬੁੱਕ ਤੇ ਗਰੁੱਪ ਬਣਾ ਕੇ, ਯੂ-ਟਿਊਬ ਆਂਦਿਕ ਅਤੇ ਹੋਰ ਨਿੱਜੀ ਸਾਧਨਾਂ ਰਾਹੀਂ ਲੋਕਾਈ ਨੂੰ ਜਾਗਰੂਕ ਕਰਨ ਵਾਲੀਆਂ ਸਮੁੱਚੀਆਂ ਪੰਥਕ ਅਤੇ ਜਾਗਰੂਕ ਧਿਰਾਂ ਜੋ ਪੰਜਾਬ ਵਿੱਚ ਬਾਬਾਵਾਦ ਨਹੀਂ, ਨਾਨਕਵਾਦ ਦੇਖਣ ਦੀਆਂ ਮੁੱਦਈ ਹਨ, ਅੱਜ ਭਾਈ ਸੁਖਵਿੰਦਰ ਸਿੰਘ, ਭਾਈ ਸਤਪਾਲ ਸਿੰਘ ਦੁੱਗਰੀ ਅਤੇ ਫਤਹਿ ਮਲਟੀਮੀਡੀਆ ਦੀ ਪੂਰੀ ਟੀਮ ਜੋ ਇਸ ਅਖੌਤੀ ਸੰਤਵਾਦ ਵਿਰੁੱਧ ਸੱਭ ਤੋਂ ਮੋਹਰੀ ਹੋ ਕੇ ਲੜ ਰਹੀ ਹੈ, ਦੇ ਮੋਢੇ ਨਾਲ ਮੌਢਾ ਜੋੜ ਕੇ ਖੜ੍ਹਨ ।

ਨਿੱਜੀ ਤੌਰ ਤੇ ਵੀਰ ਸਤਪਾਲ ਸਿੰਘ ਨਾਲ ਹੋਈ ਗੱਲਬਾਤ ਤੋਂ ਸਾਫ ਜ਼ਾਹਿਰ ਹੈ ਕਿ ਪੂਰਾ ਮੀਡੀਆ, ਅਖੌਤੀ ਪੁਜਾਰੀ ਸ਼੍ਰੇਣੀ, ਅਖੌਤੀ ਫੈਡਰੇਸ਼ਨ ਅਤੇ ਪੁਲਿਸ ਪ੍ਰਸ਼ਾਸਨ ਇਨਸਾਫ ਨਹੀਂ ਹੋਣ ਦੇਣਗੇ ਅਤੇ ਸ਼ਰਾਰਤੀ ਅਨਸਰ ਹੱਕ ਸੱਚ ਵਾਸਤੇ ਲੜ੍ਹਨ ਅਤੇ ਖੜ੍ਹਨ ਵਾਲਿਆਂ ਦਾ ਕਿਸੇ ਵੀ ਤਰਹਾਂ ਜਾਨੀ/ਮਾਲੀ ਨੁਕਸਾਨ ਕਰ ਸਕਦੇ ਹਨ।

ਸੋ, ਇਸ ਵਕਤ ਆਪਸੀ ਨਿੱਜੀ ਗਿਲੇ ਸ਼ਿਕਵੇ ਭੁਲਾ ਕੇ ਉਪਰੋਕਤ ਵੀਰਾਂ ਦਾ ਸਾਥ ਤਨ, ਮਨ ਧਨ ਨਾਲ ਦੇਣ ਲਈ ਲਾਮਬੱਧ ਹੋਣਾ ਜ਼ਰੂਰੀ ਹੈ । ਤਾਂ ਕਿ ਪੰਜਾਬ ਦੇ ਲੋਕਾਂ ਦੀ ਕਿਰਤ ਕਮਾਈ ਦੀ ਲੁੱਟ ਜੋ ਸ਼ਰਧਾ ਦੇ ਨਾਮ ਤੇ ਅਖੌਤੀ ਡੇਰੇਦਾਰਾਂ ਵੱਲੋਂ ਕੀਤੀ ਜਾ ਰਹੀ ਹੈ, ਉਸਨੂੰ ਰੋਕਿਆਂ ਜਾ ਸਕੇ ਅਤੇ ਗੁਰੂ ਸਾਹਿਬਾਨ ਦੀ ਬਰਾਬਰੀ ਕਰਕੇ, ਗੁਰਬਾਣੀ ਸਿਧਾਂਤਾਂ ਦੇ ਉਲਟ ਕੱਚੀ ਬਾਣੀ ਅਤੇ ਕੱਚੀਆਂ-ਪਿੱਲੀਆਂ ਸਾਖੀਆਂ ਸੁਨਾਉਣ ਵਾਲੇ ਅਖੌਤੀ ਸਾਧਾਂ ਨੂੰ ਨੱਥ ਪਾਈ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top