Share on Facebook

Main News Page

ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਣ
-
ਸਰਬਜੋਤ ਸਿੰਘ ਦਿੱਲੀ

ਕੌਮਾਂ ਓਹੀ ਜਿੰਦਾ ਹੁੰਦਿਆਂ ਨੇ ਜੋ ਆਪਣੀ ਹੋਂਦ ਨੂੰ ਬਚਾ ਕੇ ਰਖਣ ਅਤੇ ਆਪਣੀ ਪਹਿਚਾਨ ਨੂੰ ਬਰਕਰਾਰ ਰਖਣ, ਆਪਣੇ ਉੱਤੇ ਥੋਪੇ ਗਏ ਅਤੇ ਵੇਖਾ ਵੇਖੀ ਅਪਨਾਏ ਗਏ ਸੰਸਕਾਰ ਅਤੇ ਰਿਵਾਜ ਨਿਭਾਉਣ ਵਾਲੇ ਕਦੀ ਵੀ ਆਪਣੇ ਆਪ ਨੂੰ ਜਿੰਦਾ ਨਹੀਂ ਅਖਵਾ ਸਕਦੇ!

ਅਕਸਰ ਵੇਖਿਆ ਜਾਂਦਾ ਹੈ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਲੋਕਾਂ ਅਤੇ ਪਰਿਵਾਰਾਂ ਵੱਲੋਂ ਰਿਵਾਜ ਅਤੇ ਸੰਸਕਾਰ ਦੇ ਨਾਮ ਤੇ ਬਿਪਰਵਾਦੀ ਕਰਮਕਾਂਡ ਵਧ ਚੜ੍ਹ ਕੇ ਕੀਤੇ ਜਾ ਰਹੇ ਹਨ! ਇਹੋ ਜੇਹੇ ਕਰਮਕਾਂਡ ਸਾਡੇ ਘਰਾਂ ਚ ਹਰ ਮੌਕੇ ਚਾਹੇ ਉਹ ਬੱਚੇ ਦਾ ਜਨਮ ਹੋਵੇ, ਕੋਈ ਵਿਆਹ ਹੋਵੇ ਜਾਂ ਕਿਸੇ ਦਿ ਮੌਤ ਹੋਈ ਹੋਵੇ ਅਸੀਂ ਆਪਣੇ ਹਰ ਕਾਰਜ ‘ਚ ਉਹੀ ਸਭ ਕਰਦੇ ਹਾਂ, ਜੋ ਜਾਂ ਤਾਂ ਬਿਪਰ ਨੇ ਸਾਨੂੰ ਸਿਖਾਯਾ ਹੋਵੇ, ਭਾਂਵੇ ਅਸੀਂ ਆਪਣੇ ਆਸਪਾਸ ਹੁੰਦੇ ਅਨਮਤੀ ਲੋਕਾਂ ਦੇ ਉਹੋ ਜੇਹੇ ਕਾਰਜਾਂ ‘ਚ ਹੁੰਦੇ ਵੇਖਦੇ ਹਾਂ!

ਇਥੋਂ ਤਕ ਕੇ ਅਸੀਂ ਆਪਣੇ ਗੁਰੂਆਂ ਨਾਲ ਸਬੰਧਤ ਦਿਹਾੜੇ ਅਤੇ ਆਪਣੀ ਇਤਿਹਾਸਕ ਘਟਨਾਵਾਂ ਨੂੰ ਵੀ ਅਸਲ ਤਰੀਕਾਂ ਦਿ ਥਾਂ, ਉਨ੍ਹਾਂ ਤਰੀਕਾਂ ਤੇ ਮਨਾਉਂਦੇ ਹਾਂ ਜਦ ਸਾਨੂੰ ਬਿਪਰ ਨੇ ਦਸਿਆ ਹੈ, ਸਾਡੀ ਆਪਣੀ ਕੋਈ ਖੋਜ ਇਸ ਬਾਰੇ ਹੈ ਹੀ ਨਹੀਂ, ਜੇਕਰ ਕੁੱਝ ਇਤਿਹਾਸਕਾਰਾਂ ਅਤੇ ਕੁੱਝ ਸੂਝਵਾਨ ਸਿੱਖਾਂ ਨੇ ਇਸ ਬਾਰੇ ਖੋਜਬੀਨ ਕਰ ਕੇ ਸੱਚ ਸਾਹਮਣੇ ਲਿਆਉਣ ਦੇ ਉਪਰਾਲੇ ਕੀਤੇ, ਉਨ੍ਹਾਂ ਦਿ ਆਵਾਜ ਕਿਸੇ ਨਾ ਕਿਸੇ ਤਰੀਕੇ ਦਬਾ ਦਿੱਤੇ ਗਈ ਹੈ।

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥

ਅਸੀਂ ਆਪਣੇ ਜੀਵਨ ਦਾ ਢੰਗ ਅਤੇ ਆਪਣੇ ਦਿਨ ਤਿਓਹਾਰ ਆਪਣੇ ਗੁਰੂ ਵੱਲੋਂ ਦੱਸੇ ਤਰੀਕੇ ਵਾਂਗ ਮਨਾਉਣ ਦੀ ਬਜਾਏ ਆਪਣੇ ਆਲੇ ਦੁਆਲੇ ਕਿਤੇ ਜਾ ਰਹੇ ਕਰਮਕਾਂਡਾ ਅਤੇ ਉਹੋ ਜੇਹੀ ਸੋਚ ਜਿਸਨੂੰ ਗੁਰੂ ਸਾਹਿਬ ਵੱਲੋਂ ਨਿਰਸਤ ਕੀਤਾ ਗਿਆ ਸੀ, ਤੇ ਅਧਾਰਿਤ ਕਰ ਕੇ ਹੀ ਕਰਦੇ ਹਾਂ, ਸਾਡੀ ਸਭ ਤੋਂ ਵੱਡੀ ਘਾਟ ਹੈ, ਕੀ ਅਸੀਂ ਕਦੀ ਆਪਣੇ ਗੁਰੂ ਨਾਲ ਗੱਲ ਹੀ ਨਹੀਂ ਕੀਤੀ ਨਾ ਕਦੀ ਆਪਣੇ ਗੁਰੂ ਨਾਲ ਵਿਚਾਰ ਕੀਤੀ ਹੈ!

ਆਓ, ਅੱਜ ਅਸੀਂ ਸਾਰੇ ਨਾਨਕ ਨਾਮ ਲੇਵਾ ਆਪਣੇ ਜਿੰਦਾ ਹੋਣ ਦਾ ਸਬੂਤ ਦਿੰਦੇ ਹੋਏ ਆਪਣੀ ਅਾਜ਼ਾਦ ਹੋਂਦ ਦਾ ਪ੍ਰਗਟਾਵਾ ਕਰੀਏ। ਇਸ ਵਾਸਤੇ ਅੱਜ ਆਪਣੇ ਆਪ ਨਾਲ ਇਹ ਪ੍ਰਣ ਕਰੀਏ ਕੀ ਅਸੀਂ ਆਪਣੇ ਗੁਰੂ ਨਾਲ ਗੱਲ ਕਰਾਂਗੇ ਅਤੇ ਆਪਣੇ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਾਂਗੇ, ਅਸੀਂ ਘਟ ਤੋਂ ਘਟ ਇਕ ਵਾਰ ਸਹਿਜ ਪਾਠ ਅਰਥਾਂ ਸਹਿਤ ਜਰੂਰ ਕਰਾਂਗੇ, ਅਸੀਂ ਆਪਣੇ ਗੁਰੂ ਵੱਲੋਂ ਦਰਸਾਏ ਰਾਹ 'ਤੇ ਚਲਦੇ ਹੋਏ ਆਪਣੇ ਘਰ ‘ਚ ਹੋਣ ਵਾਲੇ ਹਰ ਜਨਮ ਮਰਨ ਅਤੇ ਵਿਆਹ ਆਦਿ ਤੇ ਕਾਰਵਾਹੀ ਕਰਾਂਗੇ, ਅਸੀਂ ਗੁਰੂ ਸਾਹਿਬਾਨ ਦੇ ਦਿਨ ਤਿਓਹਾਰ ਅਤੇ ਆਪਣੇ ਇਤਿਹਾਸਕ ਦਿਹਾੜ੍ਹੇ ਭਰੋਸੇ ਜੋਗ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਾਵਾਂਗੇ, ਨਾ ਕੀ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਅਖਵਾਉਣ ਵਾਲਿਆਂ ਵੱਲੋਂ ਜਾਂ ਬਿਪਰ ਵੱਲੋਂ ਦੱਸੀਆਂ ਤਰੀਕਾਂ ਤੇ, ਜੇ ਅਸੀਂ ਆਪਣੇ ਗੁਰੂ ਵੱਲੋਂ ਦਰਸਾਏ ਗਏ ਰਾਹ 'ਤੇ ਨਹੀਂ ਚੱਲ ਸਕਦੇ ਜੇ ਅਸੀਂ ਨਸ਼ਿਆਂ ਨੂੰ ਨਹੀਂ ਛੱਡ ਸਕਦੇ ਤੇ ਅਸੀਂ ਸਿੱਖ ਅਖਵਾਉਣ ਦੇ ਹਕਦਾਰ ਨਹੀਂ ਸਾਨੂੰ ਸਿਖ ਹੋਣ ਦਾ ਨਾਟਕ ਬੰਦ ਕਰ ਦੇਣਾ ਚਾਹਿਦਾ ਹੈ, ਸਾਨੂੰ ਕੋਈ ਹਕ ਨਹੀਂ ਆਪਣੇ ਗੁਰੂ ਦੇ ਨਾਮ ਤੇ ਕਾਲਖ ਮਲਣ ਦਾ, ਸਾਨੂੰ ਕੋਈ ਹਕ ਨਹੀਂ ਆਪਣੇ ਗੁਰੂ ਦੇ ਨਾਮ ਨੂੰ ਮਿੱਟੀ ਚ ਰੋਲਣ ਦਾ !

ਸਾਨੂੰ ਸਾਰਿਆਂ ਨੂੰ ਅੱਜ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ, ਕਿ ਕੀ ਅਸੀਂ ਸੱਚ ‘ਚ ਗੁਰੂ ਦੇ ਦਿਖਾਏ ਰਾਹ ਤੇ ਚਲ ਰਹੇ ਹਾਂ ਜਾਂ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਅਖਾਉਣ ਵਾਲਿਆਂ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਪ੍ਰੇਰਤ ਲੋਕਾਂ ਵੱਲੋਂ ਦਿਖਾਏ ਰਾਹ ਤੇ, ਸਾਨੂੰ ਆਪਣੇ ਆਪ ਤੋਂ ਇਹ ਸਵਾਲ ਪੁਛਣਾ ਚਾਹੀਦਾ ਹੈ ਕੀ ਸੱਚਮੁੱਚ ਅਸੀਂ ਗੁਰੂ ਦੇ ਸਿੱਖ ਹਾਂ ਜਾਂ ਆਪਣੇ ਆਪਣੇ ਮਨ ਦੇ, ਸੱਚ ਕੀ ਅਸੀਂ ਆਪਣੇ ਗੁਰੂ ਦੀ ਮੰਨਦੇ ਹਾਂ ਜਾਂ ਆਪਣੇ ਮਨ ਦੀ!

ਮੈਂ ਆਪਜੀ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕਰਦਾ ਹਾਂ ਕੀ ਮੇਰੇ ਵਰਗੇ ਪਾਪੀ ਦੀ ਗੱਲ ਨਾ ਸੁਣਨਾ, ਨਾ ਹੀ ਧਿਆਨ ਦੇਣਾ ਕਿਓਂਕਿ ਹੋ ਸਕਦਾ ਹੈ, ਮੇਰੇ ਵਿਚਾਰ ਮੇਰੇ ਮੰਨ ਦੇ ਵਿਚਾਰ ਹੋਣ, ਆਪਜੀ ਨੂੰ ਦੋਵੇਂ ਹਥ ਬੰਨ੍ਹ ਦੇ ਬੇਨਤੀ ਹੈ ਕਿ ਇਸ ਬਾਰੇ ਵੀ ਅਸੀਂ ਗੁਰੂ ਦੇ ਵੱਲੋਂ ਦੱਸੇ ਰਾਹ ਤੇ ਚਲੀਏ ਅਤੇ ਆਪਣੇ ਸਾਰੇ ਫੈਸਲੇ ਗੁਰੂ ਤੋਂ ਪੁਛ ਕੇ ਹੀ ਕਰੀਏ।

ਸੋਚੋ ਅਤੇ ਵੀਚਾਰੋ ! ਗੁਰੂ ਸਹਾਈ

ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਿਹ !!

ਸਰਬਜੋਤ ਸਿੰਘ ਦਿੱਲੀ
+91.9212660333


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top