Share on Facebook

Main News Page

'ਸੰਤ' ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਸਹਿਯੋਗ ਨਾਲ 'ਏਕ ਸ਼ਾਮ ਸਾਂਈਂ ਕੇ ਨਾਮ'

.................................................ਆਹ ਕੀ...?

"ਮੈਂ ਕਿਸੇ ਸੱਚੀ ਸੰਤ ਰੂਹ 'ਤੇ ਇਲਜ਼ਾਮ ਨਹੀਂ ਲਾਉਂਦਾ, ਮੇਰਾ ਕੋਈ ਹੱਕ ਨਹੀਂ ਕਿਸੇ ਪ੍ਰਮਾਤਮਾ ਨਾਲ ਇੱਕ-ਮਿੱਕ ਸਖਸ਼ੀਅਤ 'ਤੇ ਉਂਗਲ ਚੁੱਕਾਂ ਪਰ ਆਹ ਕੀ...?

ਅੱਜ ਕੱਲ੍ਹ ਅਜੀਤਗੜ੍ਹ (ਮੁਹਾਲੀ) ਦੇ ਸੈਕਟਰ 78, ਸੋਹਾਣਾ ਦੇ ਗੁਰਦੁਆਰਾ 'ਸਿੰਘ ਸ਼ਹੀਦਾਂ' ਨੇੜੇ 'ਧੰਨ-ਧੰਨ ਬਾਬਾ ਹਨੂੰਮਾਨ ਸਿੰਘ ਜੀ ਸਪੋਰਟਸ ਕਲੱਬ, ਸੋਹਾਣਾ' ਵੱਲੋਂ 'ਸੰਤ' ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਸਹਿਯੋਗ ਨਾਲ 'ਏਕ ਸ਼ਾਮ ਸਾਂਈਂ ਕੇ ਨਾਮ' ਮਨਾਉਣ ਜਾ ਰਹ
ੇ ਹਨ, ਜਿਸ ਨਾਲ ਸੰਬੰਧਿਤ ਪੋਸਟਰ ਸ਼ਹਿਰ ਵਿੱਚ ਆਮ ਦੇਖੇ ਜਾ ਸਕਦੇ ਹਨ ਪਰ ਇਹ ਹੈ ਕੀ...?

ਸਿੱਖਾਂ ਦਾ ਸਾਈਂ ਨਾਲ ਕੀ ਸੰਬੰਧ...?

ਇਹ ਸਾਈਂ ਆਖਿਰ ਸੀ ਕੌਣ...?

ਸੰਗਤ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਹਾਂ ਕਿ ਇਹ ਗੁਰਦੁਆਰਾ ਵੱਡੇ ਘੱਲੂਘਾਰੇ ਦੇ ਸ਼ਹੀਦ ਜਥੇਦਾਰ ਹਨੂੰਮਾਨ ਸਿੰਘ ਜੀ ਸੀ ਯਾਦ ਵਿੱਚ ਬਣਾਇਆ ਗਿਆ ਹੈ, ਜਥੇਦਾਰ ਹਨੂੰਮਾਨ ਸਿੰਘ ਜੀ (ਜੋ ਸ਼ਾਇਦ ਅਕਾਲ ਤਖਤ ਦੇ ਜਥੇਦਾਰ ਵੀ ਰਹੇ) ਨੇ ਸਿੱਖ ਰਵਾਇਤਾਂ ਅਨੁਸਾਰ ਸ਼ਹਾਦਤ ਪ੍ਰਾਪਤ ਕੀਤੀ, ਕੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਇਸ ਤਰ੍ਹਾਂ ਦੇ ਦਿਨ ਮਨਾਉਣੇ ਸਿੱਖੀ ਹੈ...?

ਸਾਂਈਂ ਨੇ ਐਸਾ ਕੀ ਕੀਤਾ ਸੀ ਜਿਸ ਕਾਰਨ ਇਸ ਦੇ ਦਿਨ ਸਿੱਖ ਧਰਮ ਵਿੱਚ ਮਨਾਉਣ ਦੀ ਰਵਾਇਤ ਸ਼ੁਰੂ ਕਰਨ ਦੀ ਪਹਿਲ ਇਹ 'ਬ੍ਰਹਮਗਿਆਨੀ' ਕਰ ਰਹੇ ਹਨ...?

ਨੋਟ: ਮੇਰਾ ਮਕਸਦ ਕਿਸੇ ਦੀ 'ਅੰਨ੍ਹੀ ਸ਼ਰਧਾ' ਦੇ ਥੱਪੜ ਮਾਰਨਾ ਨਹੀਂ, ਬਲਕਿ ਸਿੱਖ ਧਰਮ ਵਿੱਚ ਸ਼ੁਰੂ ਹੋਣ ਜਾ ਰਹੇ ਨਵੇਂ 'ਦਿਹਾੜੇ' ਜੋ ਕਿ ਆਉਣ ਵਾਲੇ ਸਮੇਂ ਵਿੱਚ ਕਿਤੇ ਧੂੰਮ-ਧਾਮ ਨਾਲ ਮਨਾਉਣਾ ਨਾ ਸ਼ੁਰੂ ਹੋ ਜਾਵੇ ਦੇ ਪਿਛੋਕੜ ਸੰਬੰਧੀ ਜਾਣਕਾਰੀ ਲੈਣਾ ਹੈ...

'ਸੱਚੀ ਗੱਲ ਕੌੜੀ ਹੁੰਦੀ ਆ' ਹੋ ਸਕਦਾ ਕਿਸੇ ਗੂੰਗੀ ਸ਼ਰਧਾ ਦੇ ਮੂੰਹੋਂ ਚੀਕ ਨਿਕਲ ਜਾਵੇ...!

ਸਤਿੰਦਰਜੀਤ ਸਿੰਘ (ਫੇਸਬੁੱਕ 'ਚੋਂ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top