Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) (ਭਾਗ-ਚੌਥਾ)
- ਇੰਦਰਜੀਤ ਸਿੰਘ, ਕਾਨਪੁਰ

(ਦਸਮ ਗ੍ਰੰਥੀਆਂ ਦੇ ਗੁਰੂ ਦੀ  ਬਹੁਤੀ ਬਾਣੀ ਦਾ ਲਿਖਣ ਵਾਲਾ "ਕਵੀ ਸਯਾਮ" ਹੈ, ਗੁਰੂ ਗੋਬਿੰਦ ਸਿੰਘ ਜੀ ਨਹੀਂ। ਦਸਮ ਗ੍ਰੰਥੀਆਂ ਨੂੰ ਖੁਲਾ ਚੈਲੇਂਜ ਦੇ ਰਹੀ ਹੈ,  "ਕਾਲੀ ਕਿਤਾਬ" ਦੀ "ਸਯਾਮ ਬਾਣੀ")

ਪਿਛਲੇ ਇਕ ਲੇਖ ਵਿੱਚ ਦਾਸ ਨੇ ਇਕ ਉਦਾਹਰਣ ਦਿਤੀ ਸੀ ਕਿ ਕਿਸੇ ਨੂੰ ਆਇਨਾਂ ਵਖਾ ਕੇ ਇਹ ਪੁਛਿਆ ਜਾਵੇ ਕਿ ਇਹ ਕੌਨ ਹੈ? ਤੋ ਉਹ ਬੰਦਾ ਕਹੀ ਜਾਵੇ ਕੇ ਇਹ ਮੈਂ ਨਹੀਂ ਹਾਂ, ਇਹ ਤਾਂ ਫਲਾਣਾਂ ਹੈ। ਇਹੋ ਜਹੇ ਬੰਦੇ ਨੁੰ ਕੋਈ ਨੀਮ ਪਾਗਲ ਹੀ ਕਹੇਗਾ, ਕੋਈ ਸਿਆਣਾਂ ਤਾਂ ਕਹੇਗਾ ਨਹੀਂ। ਇਹੋ ਹੀ ਹਾਲ ਇਸ "ਕਾਲੀ ਕਿਤਬ" ਵਿੱਚ ਲਿਖੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਕਹਿਨ ਵਾਲਿਆ ਦਾ ਹੈ। ਜੇ ਇਨਾਂ ਰਚਨਾਵਾਂ ਨੂੰ ਲਿਖਣ ਵਾਲਾ ਅਪਣੀ ਹਰ ਰਚਨਾਂ ਦੇ ਥੱਲੇ ਅਪਣਾ ਨਾਮ ਲਿਖ ਰਿਹਾ ਹੈ, ਕਿ ਇਹ ਮੈਂ ਲਿਖੀ ਹੈ  ਤੇ, ਉਹ ਦਸਮ ਗ੍ਰੰਥੀਏ  ਕੀ  ਅਖਵਾਉਣਗੇ,  ਜੋ ਇਸ ਨੂੰ "ਦਸਮ ਬਾਣੀ" ਕਹੀ ਜਾ ਰਹੇ ਨੇ?

ਆਉ ਉਸ ਵਿਚਾਰੇ  "ਸਯਾਮ ਕਵੀ"  ਦੀ ਬਦਕਿਸਮਤੀ ਵੇਖੀਏ, ਕਿ ਉਹ ਸੰਗ ਪਾੜ ਪਾੜ ਕੇ ਇਹ ਕਹਿ ਰਿਹਾ ਹੈ ਕਿ ਇਹ ਕਵਿਤਾ ਮੈਂ ਲਿਖ ਰਿਹਾ ਹਾਂ, ਲੇਕਿਨ ਇਹ ਦਸਮ ਗ੍ਰੰਥੀ ਉਸ ਗਰੀਬ ਦੀ ਗਲ ਸੁਨਣ, ਮੰਨਣ ਨੂੰ ਤਿਆਰ ਹੀ ਨਹੀਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਦਸਮ ਗ੍ਰੰਥੀਏ ਕੀ ਗੁਰੂ ਗੋਬਿੰਦ ਸਿੰਘ ਨੂੰ ਹੀ "ਕਬਿ ਸਯਾਮ" ਸਮਝਦੇ ਨੇ ਜਾ "ਕਬਿ ਸਯਾਮ" ਅਖਰ ਪੜ੍ਹਨ ਵੇਲੇ ਇਨਾਂ ਦੀਆਂ ਅੱਖਾਂ ਵਿਚ ਮੋਤੀਆਂ ਬਿੰਦ ਦੀ ਬਿਮਾਰੀ ਹੋ ਜਾਂਦੀ ਹੈ, ਜੋ ਇਨਾਂ ਨੂੰ "ਕਬਿ ਸਯਾਮ" ਲਿਖਿਆ ਨਜਰ ਨਹੀਂ ਆਉਂਦਾ। ਕਾਲੀ ਕਿਤਾਬ ਵਿੱਚ ਕਿਸ ਕਿਸ ਬਾਣੀ ਦਾ ਲੇਖਕ "ਕਵੀ ਸਯਾਮ"  ਹੈ ਇਹ ਵੀ ਸਾਫ ਪਤਾ ਲਗ ਰਿਹਾ ਹੈ।  ਇਥੇ ਪਹਿਲਾਂ ਇਸ ਕਿਤਾਬ ਵਿੱਚ ਦਰਜ "ਚੌਬੀਸ ਅਵਤਾਰ" ਵਲ ਨਜਰ ਮਾਰਦੇ ਹਾਂ, ਜੋ ਸਯਾਮ ਕਵੀ ਦੀ ਲਿਖੀ ਹੋਈ ਹੈ-

ਚੌਪਈ ॥
ਅਬ ਚਉਬੀਸ ਉਚਰੋਂ ਅਵਤਾਰਾ ॥ ਜਿਹ ਬਿਧ ਤਿਨ ਕਾ ਲਖਾ ਅਖਾਰਾ ॥
ਸੁਨੀਅਹੁ ਸੰਤ ਸਭੈ ਚਿਤ ਲਾਈ ॥ "ਬਰਨਤ ਸਯਾਮ" ਜਥਾ ਮਤ ਭਾਈ ॥੧॥

ਇਸ ਨੂੰ ਦਸਮ ਬਾਣੀ ਕਹਿਨ ਵਾਲਿਆ ਕੋਲੋ ਪੁਛੋ ਕੇ ਕੀ ਇਤਿਹਾਸ ਵਿੱਚ ਕੋਈ ਇਹੋ ਜਿਹਾ ਪ੍ਰਮਾਣ ਵੀ ਮਿਲਦਾ ਹੈ, ਜਿਸ ਵਿਚ ਇਹ ਲਿਖਿਆ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ "ਸਯਾਮ" ਸੀ। ਜੇ ਨਹੀਂ, ਤੇ ਇਸ ਗਲ ਦੀ ਪ੍ਰੌੜਤਾ ਹੋ ਜਾਂਦੀ ਹੈ ਕਿ ਇਹ ਰਚਨਾਂ ਸਯਾਮ ਕਵੀ ਦੀ ਲਿਖੀ ਹੈ ਗੁਰੂ ਕ੍ਰਿਤ ਨਹੀਂ। ਹਲੀ ਪਾਠਕਾਂ ਨੂੰ ਹੋਰ ਪ੍ਰਮਾਣਾਂ ਦੀ ਜਰੂਰਤ ਹੈ ਜੋ ਇਸ ਕੂੜ ਕਿਤਾਬ ਵਿੱਚ ਬਹੁਤ ਵਡੀ ਗਿਣਤੀ ਵਿੱਚ ਮੌਜੂਦ ਹਨ। ਆਉ ਅਗੇ  ਚਲਦੇ ਹਾਂ-

ਸ਼੍ਰੀ ਭਗਉਤੀ ਜੀ ਸਹਾਇ ॥
ਤੋਟਕ ਛੰਦ ॥
ਮਿਲਿ ਦੇਵ ਅਦੇਵਨ ਸਿੰਧੁ ਮਥਿਯੋ ॥ "ਕਬਿ ਸਯਾਮ" ਕਵਿਤਨ ਮਧਿ ਕਥਿਯੋ ॥
ਤਬ ਰਤਨ ਚਤੁਰਦਸ ਯੋਂ ਨਿਕਸੇ ॥ ਅਸਿਤਾ ਨਿਸਿ ਮੋ ਸਸਿ ਸੇ ਬਿਗਸੇ ॥੧॥

ਦੇਵਤੇ ਅਤੇ ਦਾਨਵਾਂ ਨੇ ਮਿਲ ਕੇ ਸਮੰਦਰ ਨੂੰ ਰਿੜਕਿਆ। "ਕਬਿ ਸਯਾਮ"  ਇਸ ਕਵਿਤਾ ਵਿਚ ਇਹ ਦਸ ਰਿਹਾ ਹੈ। ਇਸ ਮੰਥਨ ਤੋ ਇਸ ਵਿੱਚੋਂ ਚੌਦਹ ਰਤਨ ਪ੍ਰਾਪਤ ਹੋਏ (ਉਹ ਇਸ ਤਰ੍ਹਾ ਚਮਕ ਰਹੇ ਸਨ ਕੇ)
ਜਿਵੇ ਅੰਧੇਰੀ ਰਾਤ ਵਿੱਚ ਪੂਰਾ ਚੰਦ੍ਰਮਾਂ ਚਮਕਦਾ ਹੈ।

ਸਭ ਨਾਮ ਜਥਾ ਮਤਿ "ਸਯਾਮ" ਧਰੋ ॥ ਘਟ ਜਾਨ ਕਵੀ ਜਿਨਿ ਨਿੰਦ ਕਰੋ ॥੮॥
"ਕਵੀ  ਸਯਾਮ" ਨੇ ਅਪਣੀ ਮਤਿ ਅਨੁਸਾਰ ਇਹ ਸਾਰੇ ਨਾਮ ਲਏ ਨੇ॥ ਜੇ ਕਿਝ ਨਾਮ ਘਟ ਰਹਿ ਗਏ ਹੋਣ ਤੇ "ਸਯਾਮ ਕਵੀ" ਨੂੰ ਮਾਫ ਕਰ ਦੇਣਾ।

ਧੁ ਕੀਟਭ ਕੇ ਬਧ ਨਮਿਤ ਜਾ ਦਿਨ ਜਗਤ ਮੁਰਾਰਿ ॥
ਸੁ "ਕਬਿ ਸਯਾਮ" ਤਾਕੋ ਕਹੈ ਚੌਦਸਵੋ ਅਵਤਾਰ ॥੪॥
ਜਿਸ ਦਿਨ ਵਿਸ਼ਨੂ ਨੇ ਇਹ ਧਿਆ ਕਰ ਲਇਆ ਕਿ ਮਧੂ ਅਤੇ ਕੈਤਭ ਦਾ ਵੱਧ ਕਰ ਦੇਵੇਗਾ। ਉਸ ਦਿਨ ਤੋਂ ਹੀ "ਸਯਾਮ ਕਵੀ" ਕਹਿੰਦਾ ਹੈ ਕਿ ਵਿਸ਼ਨੂੰ ਚੌਦ੍ਹਵਾਂ ਅਵਤਾਰ ਮਨ ਲਿਆ ਗਇਆ।

ਸੁ "ਕਬਿ ਸਯਾਮ" ਇਹ ਬਿਧਿ ਕਹਿਯੋ ਰਘੁਬਰ ਜੁੱਧ ਪ੍ਰਸੰਗ ॥੩੨੩॥
"ਕਬਿ ਸਯਾਮ"  ਇਸ ਤਰ੍ਹਾਂ ਇਸ ਅਧਾਇ ਵਿਚ ਰਘੁਬਰ (ਰਾਮ ਚੰਦਰ) ਦੇ ਯੁਧ ਦਾ ਵਰਨਣ ਕਰ ਰਿਹਾ ਹੈ।

ਅਉਰ ਹਵਾਇ ਚਲੀ ਨਭਕੋ ਉਪਮਾ ਤਿਹਕੀ "ਕਬਿ ਸਯਾਮ"  ਸੁਨਾਏ ॥ ਦੋਖਹਿ ਕਉਤਕ ਦੇਵ ਸਭੈ ਤਿਹ ਤੇ ਮਨੋ ਕਾਗਦ ਕੋਟ ਪਠਾਏ ॥੩੩॥
ਅਕਾਸ਼ ਵਲ ਇਹੋ ਜਹੀ ਹਵਾ ਚਲੀ ਜਿਸ ਦਾ ਵਰਨਣ "ਕਬਿ ਸਯਾਮ"  ਕਰ ਰਿਹਾ ਹੈ। ਇਹ ਕੌਤਕ ਦੇਖ ਕੇ ਇੰਜ ਲਗਦਾ ਸੀ ਕਿ ਦੇਵਤੇ ਨਹੀਂ ਕਰੋੜਾਂ ਕਾਗਜ ਦੇ ਟੁਕੜੇ ਉੱਡ ਰਹੇ ਹੋਣ।

ਮੇਰੇ ਪਿਆਰੇ ਵੀਰੋ! ਇਨਾਂ ਬੇ ਫਜੂਲ ਦੀਆਂ ਚੋਬੀਸ ਅਵਤਾਰਾਂ ਦੀਆਂ ਕਹਾਣੀਆ ਲਿਖਨ ਦਾ ਮੇਰੇ ਸਤਗੁਰੂ ਕੋਲ ਨਾਂ ਤੇ ਐਨਾ ਵੇਲ੍ਹ ਹੀ ਸੀ ਅਤੇ ਨਾਂ  ਕੋਈ ਲੋੜ ਹੀ ਸੀ। ਇਨਾਂ ਚੌਬੀਸ ਅਵਤਾਰਾਂ ਦੀ ਮਹਿਮਾਂ ਸੁਨਣ ਅਤੇ ਸਮਝਣ ਦੀ ਇਕ ਸਿੱਖ ਨੂੰ ਕੀ ਲੋੜ ਪਈ ਹੈ। ਇਹ "ਕਬਿ ਸਯਾਮ" ਦੀ ਲਿਖੀ ਕਵਿਤਾ ਇਕ ਗੁਰਸਿੱਖ ਨੂੰ ਕੀ ਸਿਖਿਆ ਦੇ ਰਹੀ ਹੈ। ਇਨਾਂ ਅਵਤਾਰਾਂ ਦੀ ਮਹਿਮਾ ਨਾਲ ਇਸ ਕਿਤਾਬ ਦੇ ਕਈ ਪੰਨੇ ਭਰੇ ਹੋਏ ਹਨ। ਅਗੇ ਕਵੀ ਸਯਾਮ ਵਚਾਰਾ ਸੰਘ ਪਾੜ ਪਾੜ ਕੇ ਇਹ ਕਹਿ ਰਿਹਾ ਹੈ, ਕਿ ਇਹ ਸਭ ਮੈਂ ਕਹਿ ਰਿਹਾ ਹਾਂ, ਲੇਕਿਨ ਦਸਮ ਗ੍ਰੰਥੀਆਂ ਦਾ ਬੇੜਾ ਤਰ ਜਾਵੇ!  ਉਹ ਕਹੀ ਜਾ ਰਹੇ ਨੇ ਕਿ ਇਹ ਗੁਰੂ ਰਚਿਤ ਗ੍ਰੰਥ ਹੈ। ਫੈਸਲਾ ਆਪ ਨੇ ਕਰਨਾਂ ਹੈ, ਸ਼ੀਸ਼ਾ ਅਸੀਂ ਵਖਾਉਣਾ ਹੈ। ਆਉ ਹੋਰ ਵੇਖੋ ਸਯਾਮ ਕਵੀ ਕਹਿੰਦਾ ਕਹਿੰਦਾ ਥੱਕ ਜਾਵੇਗਾ। ਅਸੀਂ ਲਿਖਦੇ ਲਿਖਦੇ ਥੱਕ ਜਾਵਾਂਗੇ। ਤੁਸੀਂ ਪੜ੍ਹਦੇ ਪੜ੍ਹਦੇ ਥੱਕ ਜਾਵੋਗੇ ਕਿ ਇਹ ਸਯਾਮ ਕਵੀ ਦੀਆਂ ਰਚਨਾਵਾਂ ਨੇ। ਲੇਕਿਨ ਇਹ ਦਸਮ ਗ੍ਰੰਥੀਏ ਇਹ ਕਹਿੰਦੇ ਹੀ ਰਹਿਣਗੇ ਕਿ ਇਹ "ਦਸਮ ਬਾਣੀ" ਹੀ ਹੈ ।

ਤਾ ਛਬਿ ਕੀ ਉਪਮਾ ਅਤਿ ਹੀ "ਕਬਿ ਸਯਾਮ"  ਕਹੀ ਮੁਖ ਤੇ ਫੁਨਿ ਐਸੇ ॥ ਭੂਮਿ ਦੁਖੀ ਮਨ ਮੈ ਅਤਿ ਹੀ ਜਨੁ ਪਾਲਤ ਹੈ ਰਿਪ ਦ੍ਵੈ ਤਨ ਜੈਸੇ ॥ ੧੦੩॥
ਫਿਰ ਬੈਠ ਬਰੇਤਨ ਮੱਧਿ ਮਨੋ ਹਰਿ ਸੋ ਵਹ ਤਾਲ ਬਜਾਵਤ ਹੈ ॥  "ਕਬਿ ਸਯਾਮ" ਕਹੈ ਤਿਨਕੀ ਉਪਮਾ ਗੀਤ ਭਲੇ ਮੁਖ ਗਾਵਤ ਹੈ ॥੧੧੯॥
"ਕਬਿ ਸਯਾਮ"  ਲਖੀ ਤਿਨਕੀ ਉਪਮਾ ਮਨੋ ਮੱਧਿ ਅਨੰਤ ਅਪਾਰਨ ਸੋਂ ॥ ਬਲ ਜਾਤ ਸਭੈ ਮੁਨ ਦੇਖਨ ਕੌ ਕਰਿਕੈ ਬਹੁ ਜੋਗ ਹਜਾਰਨ ਸੋਂ ॥੧੨੨॥
ਬਾਕੀ ਬਚਯੋ ਅਪਨੇ ਕਰਿ ਲੈਕਰ ਬਾਨਰ ਕੇ ਮੁਖ ਭੀਤਰਿ ਪਾਵੈ ॥  "ਕਬਿ ਸਯਾਮ"  ਤਿਹ ਕੀ ਉਪਮਾ ਇਹ ਕੈ ਬਿਪ ਗੋਪਨ ਕਾਨ੍ਹ ਖਿਝਾਵੈ ॥੧੨੩॥
"ਸਯਾਮ ਕਹੀ" ਉਪਮਾ ਤਿਹ ਕੀ ਅਪਨੇ ਮਨ ਮੈ ਫੁਨਿ ਜੋ ਪਹਿਚਾਨੀ ॥ ਰੰਗਨ ਕੇ ਪਟ ਲੈ ਤਨ ਪੈ ਜੁ ਮਨੋ ਇਹ ਕੀ ਹੁਇਬੇ ਪਟਰਾਨੀ ॥੧੯੬॥
ਕਹੈ "ਕਬਿ ਸਯਾਮ" ਤਿਨ ਕਾਮ ਕਰਯੋ ਦੁਖੁ ਕਰਿ ਤਾਕੋ ਫੁਨ ਫੈਲ ਰਹਯੋ ਦਸੋ ਦਿਸ ਨਾਵਰਾ ॥ ਦਿਸਟਿ ਬਚਾਇ ਸਾਥ ਦਾਤਨ ਚਬਾਇ ਸੋ ਤੋ ਗਯੋ ਹੈ ਪਚਾਇ ਜੈਸੇ ਖੇਲੇ ਸਾਂਗ ਬਾਵਰਾ ॥੨੨੪॥
ਜੈਤਸਿਰੀ ਅਰੁ ਮਾਲਸਿਰੀ ਅਉ ਪਰਜ ਸੁ ਰਾਗ ਸਿਰੀ ਠਟ ਪਾਵੈ ॥ "ਸਯਾਮ ਕਹੈ" ਹਰਿ ਜੀ ਰਿਝ ਕੈ ਮੁਰਲੀ ਸੰਗ ਕੋਟਕ ਰਾਗ ਬਜਾਵੈ ॥੨੩੧॥
"ਸਯਾਮ ਕਿਧੋ" ਉਪਮਾ ਤਿਹ ਕੀ ਮਨ ਮੱਧਿ ਬਿਚਾਰੁ ਕਬਿੱਤੁ ਸੁ ਜੋਰੋ ॥ ਮੈਨ ਉਠਯੋ ਜਗਿ ਕੈ ਤਿਨ ਕੈ ਤਨ ਲੇਤ ਹੈ ਪੇਚ ਮਨੋ ਅਹਿ ਤੋਰੋ ॥੨੩੩॥
ਕੈ ਕਿ ਪੜੀ ਸਿਤ ਬਾਨ ਹੁ ਤੇ ਕਿ ਕਿਧੋ ਚਤੁਰਾਨਨ ਆਪ ਬਨਾਈ ॥ "ਸਯਾਮ ਕਹੈ" ਉਪਮਾ ਤਿਹਕੀ ਇਹ ਤੇ ਹਰਿ ਓਠਨ ਸਾਥ ਲਗਾਈ ॥੨੩੪॥
ਸੁਤ ਨੰਦ ਬਜਾਵਤ ਹੈ ਮੁਰਲੀ ਉਪਮਾ ਤਿਹ ਕੀ "ਕਬਿ ਸਯਾਮ" ਗਨੋ ॥ ਤਿਹ ਕੀ ਧੁਨਿ ਕੋ ਸੁਨਿ ਮੋਹਿ ਰਹੇ ਮੁਨ ਰੀਝਤ ਹੈ ਸੁ ਜਨੋਰੁ ਕਨੋ ॥
"ਸਯਾਮ ਕਹੈ" ਤਿਨ ਕੇ ਮੁਖ ਕੌ ਪਿਖਿ ਜੋਤਿ ਕਲਾ ਸਸਿ ਕੀ ਫੁਨਿ ਹਾਰੀ ॥ਨ੍ਹਾਵਤ ਹੈ ਜਮੁਨਾ ਜਲ ਮੈ ਜਨੁ ਫੂਲ ਰਹੀ ਗ੍ਰਿਹ ਮੈ ਫੁਲਵਾਰੀ ॥੨੪੧॥
ਮੁਖਿ ਤੇ ਉਚਰੈ ਇਹ ਭਾਂਤਿ ਸਭੈ ਇਤਨੋ ਸੁਖ ਨਾ ਹਰਿ ਧਉਲਨ ਕੋ ॥ "ਕਬਿ ਸਯਾਮ" ਬਿਰਾਜਤ ਹੈ ਅਤਿ ਹੀ ਕਿ ਬਨਯੋ ਸਰ ਸੁੰਦਰ ਕਉਲਨ ਕੋ ॥੨੪੨॥
ਰਸ ਹੀ ਕੀ ਬਾਤੈ ਰਸ ਰੀਤ ਹੀ ਕੇ ਪ੍ਰੇਮ ਹੂੰ ਮੈ ਕਹੈ "ਕਬਿ ਸਯਾਮ" ਸਾਥ ਕਾਨ੍ਹ ਜੂ ਕੇ ਖਰੀਆ ॥ ਮਦਨ ਕੇ ਹਾਰਨ ਬਨਾਇਬੇ ਕੇ ਕਾਜ ਮਾਨੋ ਹਿਤ ਕੈ ਪਰੋਵਤ ਹੈ ਮੋਤਨ ਕੀ ਲਰੀਆ ॥੨੭੦॥
ਕਾਨ੍ਹ ਲਗਯੋ ਕਹਨੇ ਤਿਨ ਸੌ ਹਸਿ ਕੈ "ਕਬਿ ਸਯਾਮ" ਸਹਾਇਕ ਧੈਨਨ ॥ ਮੋਹਿ ਲਯੋ ਸਭਹੀ ਮਨੁ ਮੋਰੌ ਸੁ ਭਉਹ ਨਚਾਇ ਤੁਮੈ ਸੰਗ ਸੈਨਨ ॥੨੭੩॥
ਦੈਤਨ ਕੀ ਮ੍ਰਿਤ ਸਾਧ ਸੇਵਕ ਕੀ ਬਰਤਾ ਤੂੰ ਕਹੈ "ਕਬਿ ਸਯਾਮ" ਆਦਿ ਅੰਤਹੂੰ ਕੀ ਕਰਤਾ ॥ ਦੀਜੈ ਬਰਦਾਨ ਮੋਹਿ ਕਰਤ ਬਿਨੰਤੀ ਤੋਹਿ ਕਾਨ੍ਹ ਕਰ ਦੀਜੈ ਦੋਖ ਦਾਰਦ ਕੀ ਹਰਤਾ ॥
"ਸਯਾਮ ਭਏ"  ਭਗਵਾਨ ਇਨੈ ਬਸ ਦੈਤਨ ਕੇ ਜਿਹ ਤੇ ਦਲ ਹਾਰੇ ॥ ਖੇਲ ਦਿਖਾਵਤ ਹੈ ਜਗ ਕੌ ਦਿਨ ਥੋਰਨ ਮੈ ਅਬ ਕੰਸ ਪਛਾਰੇ ॥੨੯੪॥
ਪ੍ਰਾਤ ਭਯੋ ਚੁਹਲਾਤ ਚਿਰੀ ਜਲਜਾਤ ਖਿਰੇ ਬਨ ਗਾਇ ਛਿਰਾਨੀ ॥ ਗੋਪ ਜਗੇ ਪਤਿ ਗੋਪ ਜਗਯੋ "ਕਬਿ ਸਯਾਮ" ਜਗੀ ਅਰੁ ਗੋਪਨ ਰਾਨੀ ॥
ਧਾਇ ਸਭੈ ਹਰਿ ਕੇ ਮਿਲਬੇ ਕਹੁ ਬਿੱਪਨ ਕੀ ਪਤਨੀ ਬਡਭਾਗਨ ॥ ਚੰਦ੍ਰਮੁਖੀ ਮ੍ਰਿਗ ਸੇ ਦ੍ਰਿਗਨੀ "ਕਬਿ ਸਯਾਮ" ਚਲੀ ਹਰਿ ਕੇ ਪਗ ਲਾਗਨ ॥
"ਸਯਾਮ ਕਹੈ"  ਤਿਨ ਕੌ ਬਿਰਹਾਗਨਿ ਯੌ ਭਰਕੀ ਜਿਮੁ ਤੇਲ ਸੋ ਧੂਈ ॥ ਜਿਉ ਟੁਕਰਾ ਪਿਖ ਚੁੰਮਕ ਡੋਲਤ ਬੀਚ ਮਨੋ ਜਲ ਲੋਹ ਕੀ ਸੂਈ ॥੩੧੯॥
ਫੁਨ ਖੀਰ ਦਹੀ ਅਰੁ ਦੂਧ ਕੇ ਸਾਥ ਬਰੇ ਬਹੁ ਅਉਰ ਨ ਜਾਤ ਗਨੇ ॥ ਇਹ ਖਾਇ ਚਲਯੋ ਭਗਵਾਨ ਗ੍ਰਿਹੰ "ਕਹੁ ਸਯਾਮ ਕਬੀਸੁਰ" ਭਾਵ ਭਨੇ ॥੩੨੯॥
ਪਾਥਰ ਪੈ ਜਲ ਪੈ ਨਗ ਪੈ ਤਰ ਪੈ ਧਰ ਪੈ ਅਰ ਅਉਰ ਨਰੀ ਹੈ ॥ ਦੇਵਨ ਪੈ ਅਰੁ ਦੈਤਨ ਪੈ "ਕਬਿ ਸਯਾਮ" ਕਹੈ ਅਉ ਮੁਰਾਰ ਹਰੀ ਹੈ ॥
ਕਉਤਕ ਏਕ ਬਿਚਾਰ ਜਦੁੱਪਤਿ ਸੂਰਤ ਏਕ ਧਰੀ ਗਿਰਬਾ ਕੀ ॥ ਸ੍ਰਿੰਗ ਬਨਾਇ ਧਰੀ ਨਗ ਕੈ "ਕਬਿ ਸਯਾਮ" ਕਹੈ ਜਹ ਗਮਯ ਨ ਕਾ ਕੀ ॥
ਨ ਚਲੀ ਤਿਨਕੀ ਕਿਛੁ ਗੋਪਨ ਪੈ "ਕਬਿ ਸਯਾਮ" ਕਹੈ ਗਜ ਜਾਹਿ ਰਥਾ ॥ਮੁਖਿ ਨਯਾਇ ਖਿਸਾਇ ਚਲਯੋ ਗ੍ਰਿਹ ਪੈ ਇਹ ਬੀਚ ਚਲੀ ਜਗ ਕੇ ਸੁ ਕਥਾ ॥੩੬੮॥
ਨੰਦ ਕੋ ਨੰਦ ਬਡੋ ਸੁਖਕੰਦ ਰਿਪੁਅਰਿ ਸੁਰੰਦ ਸਬੁੱਧਿ ਬਿਸਾਰਦ ॥ ਆਨਨ ਚੰਦ ਪ੍ਰਭਾ ਕਹੁ ਮੰਦ ਕਹੈ "ਕਬਿ ਸਯਾਮ" ਜਪੈ ਜਿਹ ਨਾਰਦ ॥
ਅਤ ਤਾ ਛਬਿ ਕੇ ਜਸ ਉਚ ਮਹਾ "ਕਬਿ ਸਯਾਮ" ਕਿਧੋ ਇਹ ਭਾਤ ਭਣੇ ॥ਜਿਮੁ ਬੀਰ ਬਡੋ ਕਰ ਸਿੱਪਰ ਲੈ ਕਛੁ ਕੈ ਨ ਗਨੈ ਪੁਨਿ ਤੀਰ ਘਣੇ ॥੩੮੩॥
ਸਭ ਲੋਗ ਕਹੈ ਫੁਨ ਥਾਪਤ ਯਾ "ਕਬਿ ਸਯਾਮ" ਕਹੈ ਭਗਵਾਨ ਬਡੈ ॥ ਤਿਹ ਮੋ ਛਲਹੀ ਛਿਨ ਮੈ ਇਹ ਤੇ ਜਿਨ ਕੇ ਮਨ ਮੈ ਜਰਰਾ ਕੁ ਜਡੈ ॥੩੮੪॥
ਫੁਨ ਤਾ ਛਬਿ ਕੀ ਅਤਿ ਹੀ ਉਪਮਾ "ਕਬਿ ਸਯਾਮ" ਕਿਧੋ ਇਹ ਭਾਂਤ ਭਨੀ ॥ਪਛੁਤਾਇ ਗਯੋ ਪਤ ਲੋਕਨ ਕੋ ਜਿਮ ਲੂਟ ਲਏ ਅਹਿ ਸੀਸ ਮਨੀ ॥ ੩੮੮॥
ਜਾਹਿ ਨ ਜਾਨਤ ਭੇਦ ਮੁਨੀ ਮਨਿ ਭਾ ਇਹ ਜਾਪਨ ਕੋ ਇਹ ਜਾਪੀ ॥ ਰਾਜ ਦਯੋ ਇਨਹੀਂ ਬਲ ਕੋ ਇਨਹੀਂ "ਕਬਿ ਸਯਾਮ" ਧਰਾ ਸਭ ਥਾਪੀ ॥
ਜਬ ਕਾਨ੍ਹ ਸਤੱਕ੍ਰਿਤ ਕੀ ਉਪਮਾ ਤਬ ਕਾਮ ਸੁ ਧੈਨ ਗਊ ਚਲਿ ਆਈ ॥ਆਇ ਕਰੀ ਉਪਮਾ ਹਰਿ ਕੀ ਬਹੁ ਭਾਂਤਨ ਸੌ "ਕਬਿ ਸਯਾਮ" ਬਡਾਈ ॥
ਭਿਲਰਾ ਡਰ ਨੈਨ ਕੇ ਸੈਨਨ ਕੋ ਸਭ ਗੋਪਨ ਕੋ ਮਨ ਚੋਰ ਲੀਯਾ ॥ "ਕਬਿ ਸਯਾਮ" ਕਹੈ ਭਗਵਾਨ ਕਿਧੋ ਰਸ ਕਾਰਨ ਕੋ ਠਗ ਬੇਸ ਕੀਯਾ ॥੪੪੪॥


ਉਏ ਭਲਾ ਹੋ ਜਾਵੇ ਤੁਹਾਡਾ ਦਸਮ ਗ੍ਰੰਥੀਉ ! ਇਨੀ ਵਾਰ ਜੇ ਕੋਈ "ਵਾਹਿਗੁਰੂ" ਦਾ ਨਾਮ ਲੈ ਲਵੇ ਤੇ ਉਹ ਤਰ ਜਾਵੇ, ਜਿਨੀ ਵਾਰ ਇਹ "ਕਬਿ ਸਯਾਮ" ਦਾ ਨਾਮ ਇਸ "ਕਾਲੀ ਕਿਤਾ" ਨੂੰ ਪੜ੍ਹਨ ਵਾਲੇ ਲੈੰਦੇ ਨੇ।  ਇਨਾਂ ਬੰਦ ਅੱਖਾਂ ਵਾਲੇ "ਦਸਮ ਗ੍ਰੰਥੀਆਂ" ਨੂੰ ਇਨੀ ਵਾਰ ਲਿਖਿਆ ਨਾਮ ਨਜਰ ਕਿਉ ਨਹੀਂ ਆਉਂਦਾ ?   ਹਲੀ ਇਸ ਕਿਤਾਬ ਦਾ ਚਾਰ , ਪੰਜ ਸੌ ਪੰਨਾ ਹੋਇਆ ਹੈ। "ਕਬਿ ਸਯਾਮ" ਦੇ ਪ੍ਰਮਾਣ ਲਿਖਦਿਆਂ ਲਿਖਦਿਆਂ ਮੇਰੀ ਧੌਣ ਆਕੜ ਗਈ ਹੈ। ਲੇਕਿਨ ਮੈਂ ਵੀ ਅਪਣੇ ਵੀਰਾਂ ਨੂੰ ਇਹ ਦਸ ਕੇ ਰਹਾਂ ਗਾ ਕਿ ਇਸ ਕੂੜ ਕਿਤਾਬ ਦਾ 80% ਹਿੱਸਾ  ਉਸ ਸਿਯਾਮ ਕਵੀ ਦਾ ਲਿਖਿਆ ਹੋਇਆ ਹੈ। ਇਸ ਲੇਖ ਵਿੱਚ ਜਦੋਂ ਤਕ ਮੈਂ ਥੱਕ ਨਾਂ ਜਾਵਾਂ, ਇਸ ਸਯਾਮ ਕਵੀ ਦੇ ਨਾਮ ਦੇ ਪ੍ਰਮਾਣ ਲਿਖੀ ਜਾਵਾਂਗਾ। ਇਹ ਸਯਾਮ ਕਵੀ ਹੀ ਇਸ ਗਲ ਦੀ ਪ੍ਰੋੜਤਾ ਕਰੇਗਾ ਕਿ ਇਹ ਕਵਿਤਾ ਮੈਂ ਬੜੀ ਮੇਹਨਤ ਨਾਲ ਅਪਣੇ  ਲਈ ਲਿਖੀ ਸੀ, ਤੁਹਾਡੇ ਧਰਮ ਤੇ ਕਾਬਿਜ ਮੀਣੇ, ਮਸੰਦ ਤੇ ਮਹੰਤਾ ਨੇ ਇਸ ਨੂੰ ਚੁਰਾ ਕੇ ਤੁਹਾਡੇ ਮਥੇ ਮੜ੍ਹ ਦਿਤਾ। ਇਹ ਮੇਰੀ ਰਚਨਾਂ ਹੈ ਤੁਹਾਡੇ ਗੁਰੂ ਦੀ ਨਹੀਂ।

ਹਰਿ ਕੋ ਪੁਨ ਸੁੱਧ ਸੁ ਆਨਨ ਪੇਖਿ ਕਿਧੌ ਤਿਨ ਕੀ ਠਗ ਡੀਠ ਲਗੀ ॥ਭਗਵਾਨ ਪ੍ਰਸੰਨ ਭਯੋ ਪਿਖ ਕੈ "ਕਬਿ ਸਯਾਮ" ਮਨੋ ਮ੍ਰਿਗ ਦੇਖ ਮ੍ਰਿਗੀ ॥੪੪੯॥
ਕਾਨ੍ਹ ਕੋ ਰੂਪ ਨਿਹਾਰ ਸਭੈ ਗੁਪੀਆ "ਕਬਿ ਸਯਾਮ" ਭਈ ਇਕ ਰੰਙਾ ॥ ਹੋਇ ਗਈ ਤਨ ਮੈ ਸਭ ਹੀ ਇਕ ਰੰਗ ਮਨੋ ਸਭ ਛੋਡ ਕੈ ਸੰਙਾ ॥੪੫੧॥
ਸੋਹਤ ਹੈ ਸਭ ਗੋਪਿਨ ਕੇ "ਕਬਿ ਸਯਾਮ ਕਹੈ" ਦ੍ਰਿਗ ਅੰਜਨ ਆਂਜੇ ॥ ਕਉਲਣ ਕੀ ਜਨੁ ਸੁੱਧਿ ਪ੍ਰਭਾ ਸਰ ਸੁੰਦਰ ਸਾਣ ਕੇ ਊਪਰਿ ਮਾਂਜੇ ॥
ਠਗਨੀਸ਼੍ਵਰ ਹ੍ਵੈ "ਕਬਿ ਸਯਾਮ"  ਕਹੈ ਇਨ ਅੰਤਰ ਕੀ ਸਭ ਮੱਤ ਲੁਟੀ ॥ ਮ੍ਰਿਗਨੀ ਸਮ ਹ੍ਵੈ ਚਲਤਯੋ ਇਨ ਕੇ ਮਗ ਲਾਜ ਕੀ ਬੇਲ ਤਰਾਕ ਟੁਟੀ ॥੪੫੮॥
ਹਸਿ ਬਾਤ ਕਰੈ ਹਰਿ ਸੌ ਗੁਪੀਆ "ਕਬਿ ਸਯਾਮ"  ਕਹੈ ਜਿਨ ਭਾਗ ਬਡੇ ॥ ਮੋਹਿ ਸਭੈ ਪ੍ਰਗਟਯੋ ਇਨ ਕੋ ਪਿਖ ਕੈ ਹਰਿ ਪਾਪਨ ਜਾਲ ਲਡੇ ॥
ਆਜ ਭਯੋ ਝੜ ਹੈ ਜਮਨਾ ਤਟ ਖੇਲਨ ਕੀ ਅਬ ਘਾਤ ਬਣੀ ॥ ਤਜ ਕੈ ਡਰੁ ਖੇਲ ਕਰੈ ਹਮ ਸੋ "ਕਬਿ ਸਯਾਮ"  ਕਹਯੋ ਹਸਿ ਕਾਨ੍ਹ ਅਣੀ ॥
ਹਸਿ ਕੈ ਸੁ ਕਹੀ ਬਤੀਆ ਤਿਨ ਸੋ "ਕਬਿ ਸਯਾਮ" ਕਹੈ ਹਰਿ ਜੋ ਰਸ ਰਾਤੋ ॥ਨੈਨ ਮ੍ਰਿਗੀਪਤਿ ਸੇ ਹਿਤ ਕੇ ਇਮ ਚਾਲ ਚਲੈ ਜਿਮ ਗੱਈਯਰ ਮਾਤੋ ॥
ਸੋ ਤਿਹ ਕੀ ਤਿਹੁ ਲੋਗਨ ਮੱਧ ਕਹੈ "ਕਬਿ ਸਯਾਮ"  ਚਲੈ ਜੈਸੇ ਗਾਥਾ ॥ ਸੋ ਬ੍ਰਿਜ ਭੂਮ ਬਿਖੈ ਰਸ ਕੇ ਹਿਤ ਖੇਲਤ ਹੈ ਫੁਨ ਗੋਪਨ ਸਾਥਾ ॥ ੪੬੪॥
ਜਿਹ ਕੀ ਜਗ ਬੀਚ ਪ੍ਰਸਿੱਧ ਕਲਾ "ਕਬਿ ਸਯਾਮ" ਕਹੈ ਕਛੁ ਨਾਹਿ ਛਪੀ ॥ਤਿਹ ਸੰਗ ਕਰੈ ਰਸ ਕੀ ਚਰਚਾ ਜਿਨਹੂ ਤਿਰੀਯਾ ਫੁਨ ਚੰਡ ਜਪੀ ॥੪੬੭॥
ਹਰਿ ਜੀ ਕਰਿ ਖੇਲ ਕਿਧੌ ਇਨ ਸੋ ਜਨੁ ਕਾਮ ਜਰੀ ਇਹ ਕੀ ਨ ਜਰੀ ॥"ਕਬਿ ਸਯਾਮ" ਕਹੈ ਪਿਖਵੋ ਤੁਮ ਕੌਤਕ ਕਾਨ ਹਰਯੋ ਕਿ ਹਰੀ ਸੁ ਹਰੀ ॥੪੭੨॥
ਸਾਮੁਹਿ ਧਾਇ ਚਲੀ ਹਰਿ ਕੇ ਉਪਮਾ ਤਿਹਕੀ "ਕਬਿ ਸਯਾਮ" ਕਹੀ ਹੈ ॥ ਮਾਨਹੁ ਪੇਖ ਸਮਸਨ ਕੇ ਮੁਖ ਧਾਇ ਚਲੀ ਮਿਲਿ ਜੂਥ ਅਹੀ ਹੈ ॥੪੭੬॥
ਗੋਪਿਨ ਕੀ ਜਬ ਯੌ ਗਤ ਭੀ ਤਬ ਤਾ ਛਬਿ ਕੋ "ਕਬਿ ਸਯਾਮ" ਕਹੱਯਾ ॥ ਜਿਉ ਸੰਗ ਮੀਨਨ ਕੇ ਲਰ ਕੈ ਤਿਨ ਤਯਾਗ ਸਭੋ ਮਨੋ ਬਾਰਧ ਰੱਯਾ ॥੪੮੦॥
ਚੰਪਕ ਮਉਲਸਿਰੀ ਬਟ ਤਾਲ ਲਵੰਗ ਲਤਾ ਕਚਨਾਰ ਸੁਹਾਈ ॥ ਬਾਰ ਝਰੈ ਝਰਨਾ ਗਿਰ ਤੇ "ਕਬਿ ਸਯਾਮ ਕਹੈ" ਅਤਿ ਹੀ ਸੁਖਦਾਈ ॥੪੮੩॥
ਜਾਹਿ ਭਭੀਛਨ ਲੰਕ ਦਈ ਅਰੁ ਦੈਤਨ ਕੇ ਕੁਪਿ ਕੈ ਗਨ ਮਾਰੇ ॥ ਪੈ ਤਿਨਹੂ "ਕਬਿ ਸਯਾਮ ਕਹੈ" ਸਭ ਸਾਧਨ ਰਾਖ ਅਸਾਧ ਸੰਘਾਰੇ ॥
ਕਾਨ੍ਹ ਚਰਿਤ੍ਰ ਸਭੈ ਕਰਕੇ ਗ੍ਵਾਰਨ ਫੇਰ ਲਗੀ ਗੁਨ ਗਾਵਨ ॥ ਤਾਲ ਬਜਾਇ ਬਜਾ ਮੁਰਲੀ "ਕਬਿ ਸਯਾਮ ਕਹੈ" ਅਤਿ ਹੀ ਕਰਿ ਭਾਵਨ ॥
ਕੈ ਕੇਹੂੰ ਤੰਤ੍ਰ ਕੇ ਸਾਧ ਕਿਧੋ "ਕਬਿ ਸਯਾਮ" ਕਹੈ ਅਤਿ ਹੀ ਕਰਿ ਧਾਧੋ ॥ ਚੋਰ ਲਯੋ ਮਨੁ ਗ੍ਵਾਰਨ ਕੋ ਛਿਨ ਭੀਤਰ ਦੀਨ ਦਯਾਨਿਧਿ ਮਾਧੋ ॥੫੦੭॥
ਗੋਪਿਨ ਸਾਥ ਕ੍ਰਿਪਾ ਕਰਿ ਕੈ "ਕਬਿ ਸਯਾਮ" ਕਹਯੋ ਮੁਸਲੀਧਰ ਭੱਈਯੈ ॥ ਜਾ ਸੰਗ ਹੇਤ ਮਹਾ ਕਰੀਯੈ ਬਿਨ ਦਾਮਨ ਤਾਹੀ ਕੇ ਹਾਥ ਬਿਕੱਈਯੈ ॥੫੧੬॥
ਗਾਵਤ ਏਕ ਬਜਾਵਤ ਤਾਲ ਸਭੈ ਬ੍ਰਿਜ ਨਾਰ ਮਹਾ ਹਿਤ ਸੌ ॥ ਭਗਵਾਨ ਕੋ ਮਾਨ ਕਹਯੋ ਤਬ ਹੀ "ਕਬਿ ਸਯਾਮ ਕਹੈ" ਅਤਿ ਹੀ ਚਿਤ ਸੌ ॥
ਜੋ ਰਿਪ ਪੈ ਮਗ ਜਾਤ ਚਲਯੋ ਸੁਨ ਕੈ ਉਪਮਾ ਚਲਿ ਦੇਖਤ ਓਊ ॥ "ਅਉਰ ਕੀ ਬਾਤ ਕਹਾ "ਕਹੀਯੋ ਕਬਿ ਸਯਾਮ" ਸੁਰਾਦਿਕ ਰੀਝਤ ਸੋਊ ॥੫੧੯॥
ਚਾਂਦਨੀ ਸੁੰਦਰ ਰਾਤ ਬਿਖੈ "ਕਬਿ ਸਯਾਮ" ਕਹੈ ਸੁ ਬਿਖੈ ਰੁਤ ਸਾਵਨ ॥ਗ੍ਵਾਰਨੀਯਾ ਤਜਿ ਕੈ ਪੁਰ ਕੋ ਮਿਲਿ ਖੇਲਿ ਕਰੈ ਰਸ ਨੀਕਨਿ ਠਾਵਨ ॥੫੨੨॥
ਦਰ ਠਉਰ ਬਿਖੈ " ਕਬਿ ਸਯਾਮ ਕਹੈ " ਮਿਲਿ ਗ੍ਵਾਰਨ ਖੇਲ ਕਰਯੋ ਹੈ ॥ ਮਾਨਹੁ ਆਪਹੁ ਹੀ ਤੇ ਬ੍ਰਹਮਾ ਸੁਰ ਮੰਡਲ ਸੁੱਧਿ ਬਨਾਇ ਧਰਯੋ ਹੈ ॥
ਇਤ ਤੇ ਨੰਦਲਾਲ ਸਖਾ ਲੀਏ ਸੰਗ ਉਤੈ ਫੁਨ ਗ੍ਵਾਰਨ ਜੂਥ ਸਬੈ ॥ ਬਹਸਾ ਬਹਸੀ ਤਹ ਹੋਨ ਲਗੀ ਰਸ ਬਾਤਨ ਸੋ "ਕਬਿ ਸਯਾਮ" ਤਬੈ
ਰਸ ਕੀ ਚਰਚਾ ਤਿਨ ਸੋ ਭਗਵਾਨ ਕਰੀ ਹਿਤ ਸੋਨ ਕਛੂ ਕਮ ਕੈ ॥ ਇਹ ਭਾਂਤਿ ਕਹਯੋ "ਕਬਿ ਸਯਾਮ ਕਹੈ" ਤੁਮਰੇ ਮਹਿ ਖੇਲ ਬਨਿਓ ਹਮ ਕੈ ॥
ਖੇਲਤ ਗ੍ਵਾਰਨ ਮਧ ਸੋਊ "ਕਬਿ ਸਯਾਮ" ਕੇ ਹੈ  ਹਰਿ ਜੂ ਛਬਿ ਵਾਰੋ ॥ ਖੇਲਤ ਹੈ ਸੋਊ ਮੈਨ ਭਰੀ ਇਨਹੂੰ ਪਰ ਮਾਨਹੁ ਚੇਟਕ ਡਾਰੋ ॥
ਖੇਲਤ ਗ੍ਵਾਰਨ ਮਧ ਸੋਊ "ਕਬਿ ਸਯਾਮ" ਕੇ ਹੈ ਹਰਿ ਜੂ ਛਬਿ ਵਾਰੋ ॥ ਖੇਲਤ ਹੈ ਸੋਊ ਮੈਨ ਭਰੀ ਇਨਹੂੰ ਪਰ ਮਾਨਹੁ ਚੇਟਕ ਡਾਰੋ ॥

ਮੇਰੇ ਵੀਰੋ! ਹਲੀ ਤੇ ਇਹ ਅਧੀ ਕਿਤਾਬ ਹੀ ਮੁੱਕੀ ਹੈ ਅਧੀ ਬਾਕੀ ਹੈ। "ਕਬਿ ਸਯਾਮ",  "ਕਬਿ ਸਯਾਮ"  ਲਿਖ ਲਿਖ ਕੇ ਪੜ੍ਹ ਪੜ੍ਹ ਕੇ  ਅੱਖਾਂ ਤੇ ਦਿਮਾਗ ਥੱਕ ਚੁਕਾ ਹੈ, ਤੇ ਬਹੁਤ ਹੈਰਾਨੀ ਹੈ ਕਿ ਇਨਾਂ ਦਸਮ ਗ੍ਰੰਥੀਆਂ ਨੂੰ "ਸਯਾਮ ਕਵੀ" ਦਾ ਨਾਮ ਇਕ ਵਾਰ ਵੀ ਨਝਰ ਨਹੀਂ ਆਉਂਦਾ ? ਚਲੋ ਅਗੇ ਚਲਦੇ ਹਾਂ। ਇਥੇ "ਕਬਿ ਸਯਾਮ" ਦਾ ਨਾਮ ਜੋ ਆ ਰਿਹਾ ਹੈ ਇਹ ਪੂਰੀਆਂ ਪੌੜੀਆਂ, ਦੋਹਰੇ, ਚੌਪਈ, ਅਤੇ ਬੰਦਾਂ ਦੀ ਇਕ ਲਾਈਨ ਹੈ। ਪੂਰਾ ਗ੍ਰੰਥ ਤੇ ਤੁਸੀਂ ਆਪ ਪੜ੍ਹ ਕੇ ਵੇਖ ਸਕਦੇ ਹੋ। ਇਥੇ ਉਸ ਰਚਨਾ ਦੀ ਸਿਰਫ ਇਕ ਇਕ ਲਾਈਨ ਪਾਈ ਜਾ ਰਹੀ ਹੈ ਜਿਸ ਵਿੱਚ ਸਯਾਮ ਕਵੀ ਦਾ ਨਾਮ ਆ ਰਿਹਾ ਹੈ।

ਰਸ ਕਾਰਨ ਕੋ ਭਗਵਾਨ ਤਹਾ "ਕਬਿ ਸਯਾਮ" ਕਹੈ ਰਸ ਖੇਲ ਕਰਯੋ ॥ ਮਨ ਯੌ ਉਪਜੀ ਉਪਮਾ ਹਰਿ ਜੂ ਇਨ ਪੈ ਜਨ ਚੇਟਕ ਮੰਤ੍ਰ ਡਰਯੋ ॥
ਸੰਗ ਗ੍ਵਾਰਨ ਕਾਨ੍ਹ ਕਹੀ ਹਸਿ ਕੈ "ਕਬਿ ਸਯਾਮ ਕਹੈ" ਅਧ ਰਾਤ ਸਮੈ ॥ ਹਮਹੂੰ ਤੁਮਹੂੰ ਤਜਿ ਕੈ ਸਭ ਖੇਲ ਸਭੈ ਮਿਲ ਕੈ ਹਮ ਧਾਮ ਰਮੈ ॥
ਰਾਸ ਕਥਾ "ਕਬਿ ਸਯਾਮ ਕਹੈ" ਸੁਨ ਕੈ ਬ੍ਰਿਖ ਭਾਨ ਸੁਤਾ ਸੋਊ ਧਾਈ ॥ ਜਾ ਮੁਖ ਸੁੱਧ ਨਿਸਾਪਤਿ ਸੋ ਜਿਹ ਕੇ ਤਨ ਕੰਚਨ ਸੀ ਛਬਿ ਛਾਈ ॥
ਮੋਤਿਨ ਹਾਰ ਗਰੇ ਡਾਰ ਰੁਚ ਸੋ ਸੁਧਾਰ ਕਾਨ੍ਹ ਜੂ ਪੈ ਚਲੀ "ਕਬਿ ਸਯਾਮ" ਰਸ ਕੇ ਲਈ ॥ ਸੇ ਤੈ ਸਾਜ ਸਾਜ ਚਲੀ ਸਾਵਰੇ ਕੀ ਪ੍ਰੀਤ ਕਾਜ ਚਾਂਦਨੀ ਮੈ ਰਾਧਾ ਮਾਨੋ ਚਾਂਦਨੀ ਸੀ ਹ੍ਵੈ ਗਈ ॥੫੩੮॥
ਹਰਿ ਕੇ ਪਗ ਭੇਟਨ ਕਾਜ ਚਲੀ "ਕਬਿ ਸਯਾਮ ਕਹੈ" ਸੰਗ ਰਾਧੇ ਅਲੀ ॥ ਜਨੁ ਜੋਤ ਤਰੀਯਨ ਗ੍ਵਾਰਨ ਤੇ ਇਹ ਚੰਦ ਕੀ ਚਾਂਦਨੀ ਬਾਲ ਭਲੀ ॥੫੩੯॥
ਰਾਸ ਮੈ ਖੈਲਨ ਕਾਜ ਚਲੀ ਸਜਿ ਸਾਜ ਸਭੈ "ਕਬਿ ਸਯਾਮ" ਨਟੀ ਹੈ ॥ ਸੁੰਦਰ ਗ੍ਵਾਰਨ ਕੈ ਘਨ ਮੈ ਮਨੋ ਰਾਧਕਾ ਚੰਦ੍ਰਕਲਾ ਪ੍ਰਗਟੀ ਹੈ ॥੫੪੦॥
ਕਾਨ੍ਹ ਕੇ ਪੂਜਨ ਪਾਇ ਚਲੀ ਬ੍ਰਿਖਭਾਨ ਸੁਤਾ ਸਭ ਸਾਜ ਸਜੈ ॥ ਜਿਹ ਕੋ ਪਿਖ ਕੈ ਮਨ ਮੋਹਿ ਰਹੈ "ਕਬਿ ਸਯਾਮ ਕਹੈ" ਦੁਤਿ ਸੀਸ ਰਜੈ ॥
ਹਸਿ ਬਾਤ ਕਹੀ ਸੰਗ ਗੋਪਿਨ ਕੇ "ਕਬਿ ਸਯਾਮ ਕਹੈ" ਬ੍ਰਿਖਭਾਨ ਜਈ ॥ ਮਨੋ ਆਪ ਹੀ ਤੇ ਬ੍ਰਹਮਾ ਸੁ ਰਚੀ ਰੁਚ ਸੋ ਇਹ ਰੂਪ ਅਨੂਪ ਮਈ ॥
ਫੁਨ ਊਚ ਪ੍ਰਭਾ ਅਤਿ ਹੀ ਤਿਨ ਕੀ "ਕਬਿ ਸਯਾਮ" ਬਿਚਾਰ ਕਹੀ ਚਿਤ ਤੇ ॥ ਉਤ ਤੇ ਘਨਸਯਾਮ ਬਿਰਾਜਤ ਹੈ ਹਰਿ ਰਾਧਿਕਾ ਬਿੱਦੁਲਤਾ ਇਤ ਤੇ ॥੫੪੬॥
ਤਾਕੀ ਪ੍ਰਭਾ "ਕਬਿ ਸਯਾਮ ਕਹੈ" ਉਪਜੀ ਹੈ ਜੋਊ ਅਪਨੇ ਮਨੂਆ ਸੋ ॥ ਗ੍ਵਾਰਨ ਜੋਤ ਤਰੱਈਯਨ ਕੀ ਛਪਗੀ ਦੁਤ ਰਾਧਿਕਾ ਚੰਦ੍ਰਕਲਾ ਸੋ ॥੫੪੮॥
ਰਾਸਹਿ ਕੀ ਰਚਨਾ ਭਗਵਾਨ "ਕਹੈ ਕਬਿ ਸਯਾਮ" ਬਚਿਤ੍ਰ ਕਰੀ ਹੈ ॥ ਰਾਜਤ ਹੈਂ ਤਰਏ ਜਮੁਨਾ ਅਤਿ ਹੀ ਤਹ ਚਾਂਦਨੀ ਚੰਦ ਕਰੀ ਹੈ ॥
ਭੂਖਨ ਅੰਗ ਸਭੈ ਸਜਿ ਸੁੰਦਰ ਆਂਖਨ ਭੀਤਰ ਕਾਜਰ ਦੀਨੋ ॥ ਤਾਹੀ ਸੁ ਤੇ "ਕਬਿ ਸਯਾਮ ਕਹੈ" ਭਗਵਾਨ ਕੋ ਚਿੱਤ ਚੁਰਾਇ ਕੈ ਲੀਨੋ ॥੫੫੭॥
ਚੰਦ ਕੀ ਚਾਂਦਨੀ ਮੈ 'ਬਿ ਸਯਾਮ ਜਬੈ " ਹਰਿ ਖੇਲਨਿ ਰਾਸ ਲਗਯੋ ਹੈ ॥ ਰਾਧੇ ਕੋ ਆਨਨ ਸੁੰਦਰ ਪੇਖਿ ਕੈ ਚਾਂਦ ਸੋ ਤਾਹੀ ਕੇ ਬੀਚ ਪਗਯੋ ਹੈ॥

ਬਹੁਤ ਹੋ ਗਇਆ। ਹੁਣ ਮੈਂ ਕੁੱਝ ਪੰਨੇ ਥੱਲ ਕੇ ਅੱਗੇ ਟੱਪਣ ਹਾਂ ਹਲੀ ਤੇ ਅੱਧੀ ਕਿਤਾਬ ਬਾਕੀ ਹੈ। ਅੱਕ ਕੇ ਥੱਕ ਕੇ ਇਸ ਕਿਤਾਬ ਦੇ ਲਗਭਗ ਸੌ ਪੰਨੇ ਥੁਲ ਦਿਤੇ ਨੇ ਕੇ ਅਗੇ ਚਲਦੇ ਹਾਂ। ਫੇਰ ਆ ਗਇਆ "ਕਬਿ ਸਯਾਮ"

..........................................................................................................................................................................
ਤਾ ਛਬਿ ਕੀ ਉਪਮਾ "ਕਬਿ ਸਯਾਮ" ਕਹੈ ਮਨ ਮੈ ਸੁ ਬਿਚਾਰ ਉਚਾਰੇ ॥ ਮਾਨਹੁ ਇੰਦ੍ਰ ਕੇ ਆਗਮ ਤੇ ਡਰ ਭੂ ਧਰ ਕੈ ਧਰ ਪੰਖ ਪਧਾਰੇ ॥੧੧੧੨॥
ਯੌ ਸੁਨਕੈ ਤਿਨਕੇ ਮੁਖ ਤੇ ਗਜਿ ਸਿੰਘ ਬਲੀ ਅਤ ਕੋਪ ਭਰਯੋ ॥ "ਕਬਿ ਸਯਾਮ" ਨਿਹਾਰ ਕੈ ਰਾਮ ਕੀ ਓਰ ਧਵਾਇ ਤਹਾਂ ਰਥੁ ਜਇ ਪਰਯੋ ॥
ਜਾਹੁ ਕਹਾਂ ਬਲਭਦ੍ਰ ਅਬੈ "ਕਬਿ ਸਯਾਮ" ਕਹੈ ਇਹ ਭਾਂਤ ਉਚਾਰਯੋ ॥ ਸੋ ਬਰ ਕੈ ਕਰ ਕੋ ਤਨ ਕੋ ਜਦੁਬੀਰ ਕੇ ਭ੍ਰਾਤ ਕੇ ਊਪਰਿ ਡਾਰਯੋ ॥੧੧੨੨॥

ਕਬਿ ਸਯਾਮ ਦੀਆ ਰਚਨਾਵਾਂ ਤੇ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹਿਆ, ਸੌ  ਡੇੜ ਸੌ ਪੰਨਾ ਹੋਰ ਅਗੇ ਵਧ ਜਾਂਦੇ ਹਾਂ
...........................................................................................................................................................................

ਬ੍ਰਿਜਭੂਖਨ ਚਕ੍ਰ ਸੰਭਾਰਤ ਹੀ ਤਬ ਹੀ ਦਲੁ ਬੈਰਨ ਕੋ ਧਸਿ ਕੈ ॥ ਬਿਨ ਪ੍ਰਾਨ ਕੀਏ ਬਲਵਾਨ ਘਨੇ "ਕਬਿ ਸਯਾਮ ਭਨੈ" ਸੁ ਕਛੂ ਹਸਿ ਕੈ ॥
ਸ਼ੱਤ੍ਰ ਬਿਦਾਰ ਹਨਿਓ ਜਬ ਹੀ ਤਬ ਹੀ ਸ੍ਰੀ ਬ੍ਰਿਜਭੂਖਨ ਕੋਪ ਭਰਯੋ ਹੈ ॥ "ਸਯਾਮ ਭਨੈ" ਤਜਿ ਕੈ ਸਭ ਸ਼ੰਕ ਨਿਸ਼ੰਕ ਹੁਇ ਬੈਰਨ ਮਾਝ ਪਰਯੋ ਹੈ ॥
ਮਾਨ ਭਰੇ ਅਸ ਪਾਨ ਧਰੇ ਚਹੂੰ ਓਰਨ ਤੇ ਬਹੁਰੋ ਅਰ ਆਏ ॥ ਸ੍ਰੀ ਜਦੁਬੀਰ ਕੇ ਜਿਤੇ "ਕਬਿ ਸਯਾਮ ਕਹੈ" ਇਤ ਤੇ ਤੇਊ ਧਾਏ ॥

ਸੌ ਕੂ ਪੰਨੇ ਹੋਰ ਥੱਲ ਦੇਂਦੇ ਹਾਂ.......................................................................................................................................

ਫਿਰ ਅਉਰ ਹਨੇ ਬਲਵੰਡ ਘਨੇ "ਕਬਿ ਸਯਾਮ ਕਹੈ" ਚਿਤ ਮੈ ਚਰਿ ਕੈ ॥ ਫਿਰ ਆਇ ਭਿਰਯੋ ਰੁਕਮੀ ਸੰਗ ਯੌ ਤੁਹਿ ਮਾਰਤ ਹਉ ਮੁਖ ਤੇ ਕਹਿ ਕੈ ॥੨੧੭੧॥
ਧਾਵਤ ਭਯੋ ਰੁਕਮੀ ਪੈ ਹਲੀ "ਕਬਿ ਸਯਾਮ ਕਹੈ " ਚਿਤ ਰੋਸ ਬਢੈ ਕੈ ॥ ਰੋਮ ਖਰੇ ਕਰਿ ਕੈ ਅਪਨੇ ਪੁਨ ਅਉਰ ਪ੍ਰਚੰਡ ਗਦਾ ਕਰਿ ਲੈ ਕੈ ॥
ਤਉ ਹੀ ਸੰਭਾਰ ਗਦਾ ਅਪਨੀ ਅਰੁ ਚਿੱਤ ਬਿਖੈ ਅਤਿ ਰੋਸ ਬਢਾਯੋ ॥ "ਸਯਾਮ ਭਨੈ" ਤਿਹ ਬੀਰ ਤਬੈ ਸੁ ਗਦਾ ਕੋ ਗਦਾ ਸੰਗਿ ਘਾਇ ਬਚਾਯੋ ॥੨੧੭੫॥
"ਸਯਾਮ ਭਨੈ" ਅਰਿ ਕੋ ਜਬ ਹੀ ਇਹ ਆਵਤ ਘਾਇ ਕੋ ਬੀਚ ਨਿਵਾਰਯੋ ॥ਤਉ ਬਲਭਦ੍ਰ ਮਹਾਂ ਰਿਸ ਠਾਨ ਸੁ ਅਉਰ ਗਦਾ ਹੂ ਕੋ ਘਾਉ ਪ੍ਰਹਾਰਯੋ ॥

ਹਦ ਹੋ ਗਈ ! ਸਯਾਮ ਕਵੀ ਦੀਆ ਰਚਨਾਵਾਂ ਤੇ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹਿਆ।  ਸੌ ਕੁ ਪੰਨੇ ਹੋਰ ਥੁੱਲ ਕੇ ਅਗੇ ਟਪ ਜਾਂਦੇ ਹਾ ਨਹੀਂ ਤੇ ਕਈ ਦਿਨ ਇਹ ਪ੍ਰਮਾਣ ਹੀ ਇਕੱਠੇ ਕਰਦਿਆ ਲਗ ਜਾਂਣਗੇ।
-----------------------------------------------------------------------------------------------------------------------------------------------------------------------

ਜਾ ਭਟ ਆਹਵ ਮੈ "ਕਬਿ ਸਯਾਮ ਕਹੈ " ਭਗਵਾਨ ਸੇ ਜੁੱਧੁ ਮਚਾਯੋ ॥ ਤਾ ਹੀ ਕੌ ਏਕ ਹੀ ਬਾਨ ਸੋ ਸਯਾਮ ਧਰਾ ਪਰ ਕੈ ਬਿਨ ਪ੍ਰਾਨ ਗਿਰਾਯੋ ॥
ਜੋ ਧਨੁ ਬਾਨ ਸੰਭਾਰ ਬਲੀ ਕੋਊ ਅਉ ਇਹਕੇ ਰਿਸ ਊਪਰ ਆਯੋ ॥ ਸੋ "ਕਬਿ ਸਯਾਮ" ਭਨੇ ਅਪਨੈ ਗ੍ਰਹਿ ਕਉ ਫਿਰ ਜੀਵਤ ਜਾਨ ਨ ਪਾਯੋ ॥੨੨੧੬॥
ਅਉਰ ਹਨੇ ਬਲਵੰਡ ਘਨੇ "ਕਬਿ ਸਯਾਮ ਭਨੈ" ਅਤਿ ਪਉਰਖ ਕੈ ਕੈ ॥ ਛੋਰਿ ਦਯੋ ਤਿਹ ਭੂਪਤ ਕਉ ਰਨ ਮੈ ਤਿਹ ਕੀ ਸੁ ਭੁਜਾ ਫੁਨ ਦ੍ਵੈ ਕੈ ॥੨੨੨੫॥
ਸ੍ਰੀ ਬ੍ਰਿਜਨਾਇਕ ਪੈ ਤਬ ਹੀ 'ਕਬਿ ਸਯਾਮ ਕਹੈ" ਚਲਿ ਦੇਵਕੀ ਆਈ ॥ਚਉਦਹ ਲੋਕਨ ਕੇ ਕਰਤਾ ਤੁਮ ਸੱਤਿ ਇਹੈ ਮਨ ਮੈ ਠਹਰਾਈ ॥

ਮੇਰੇ ਸੁਹਿਰਦ ਵੀਰੋ! ਇਸ ਪੂਰੇ ਗ੍ਰੰਥ ਦੀਆਂ ਲਗਭਗ 80 ਫੀ ਸਦੀ ਰਚਨਾਵਾਂ, ਇਸ ਸਯਾਮ ਕਵੀ ਦੀਆਂ ਹੀ ਲਿਖੀਆ ਮਿਲਦੀਆਂ ਹਨ। ਇਸ ਪੂਰੀ ਕਿਤਾਬ ਵਿੱਚ ਅਪਣੀਆਂ ਕਵਿਤਾਵਾਂ ਵਿੱਚ ਉਹ ਕਵੀ, ਥਾਂ ਥਾਂ ਤੇ ਅਪਣਾ ਨਾਮ ਲਿਖ ਰਿਹਾ ਹੈ। ਪੂਰੀ ਕਿਤਾਬ ਵਿਚ ਅਪਣੀਆਂ ਰਚਨਾਵਾਂ ਵਿੱਚ ਕਵੀ ਸਯਾਮ ਨੇ ਲਗਭਗ 380  ਤੋਂ ਵੱਧ  ਵਾਰ "ਕਬਿ ਸਯਾਮ" ਸ਼ਬਦ ਦੀ ਵਰਤੋਂ  "ਕਬਿ ਸਯਾਮ" ਕਹੇ, ਕਬਿ ਸਯਾਮ ਭਨੈ"  ਅਦਿਕ ਲਿਖ ਕੇ, ਉਸ ਨੇ ਇਸ ਗਲ ਦੀ ਪ੍ਰੌੜਤਾ ਕੀਤੀ ਹੈ ਕਿ ਇਹ ਸਾਰੀਆਂ ਰਚਨਾਵਾਂ ਉਸ ਦੀਆਂ ਲਿਖਿਆ ਹੋਈ ਨੇ। ਇਸ ਲੇਖ ਵਿੱਚ ਬਹੁਤ ਸਾਰੇ ਪ੍ਰਮਾਣ ਦੇਣ ਦੇ ਕੁਝ ਕਾਰਣ ਹਨ। ਉਸ ਵਿੱਚ ਮੁੱਖ ਕਾਰਣ ਇਹ ਹੈ, ਕਿ ਲਗਭਗ ਹਰ ਤਿਨ ਪੰਨਿਆਂ ਤੋਂ ਬਾਦ "ਸਯਾਮ ਕਵੀ" ਦਾ ਨਾਮ ਆ ਰਿਹਾ ਹੈ। ਇਹ ਰਚਨਾਵਾਂ ਕੂਕ ਕੂਕ ਕੇ ਇਹ ਕਹਿ ਰਹਿਆ ਨੇ ਕਿ ਇਸ ਦਾ ਲਿਖਾਰੀ "ਸਯਾਮ ਕਵੀ" ਹੈ। ਇਸ ਕਿਤਾਬ ਨੂੰ ਜੋ ਲੋਕ  ਗੁਰੂ ਕ੍ਰਿਤ ਕਹਿੰਦੇ ਨੇ ਉਨਾਂ  ਨੇ ਜਾਂ ਤੇ ਇਹ  ਕਿਤਾਬ ਪੜ੍ਹੀ ਹੀ ਨਹੀਂ,  ਜਾਂ ਉਹ ਇਕ ਸਾਜਿਸ਼ ਦੇ ਤਹਿਤ ਇਸ "ਕੂੜ ਕਿਤਾਬ" ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜ ਕੇ ਉਸ ਮਹਾਨ ਗੁਰੂ ਨੂੰ, ਦੇਵੀ ਪੂਜਕ ਸਾਬਿਤ ਕਰਨਾਂ ਚਾਹੁੰਦੇ ਨੇ। ਸਿੱਖੀ ਨੂੰ ਅਵਤਾਰਵਾਦ ਨਾਲ ਜੋੜ ਕੇ "ਹਿੰਦੂ ਧਰਮ" ਵਿੱਚ ਜਜਬ ਕਰ ਲੈਣਾਂ ਚਾਹੁੰਦੇ ਨੇ। ਕਾਮ ਪ੍ਰੇਰਕ, ਨਸ਼ੇ ਪ੍ਰੇਰਕ ਅਤੇ ਵਿਭਚਾਰ ਦੀ ਦਲਦਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਡੋਬ ਦੇਣਾਂ ਚਾਹੁੰਦੇ ਨੇ।

ਅੱਜ ਅਕਾਲ ਤਖਤ ਦਾ ਹੈਡ ਗ੍ਰੰਥੀ ਵੀ ਇਸ ਕਿਤਾਬ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾਂ ਕਹਿ ਰਿਹਾ ਹੈ। ਉਸ ਨੂੰ ਵੀ ਇਕ ਸਿੱਧਾ ਸਵਾਲ ਹੈ ਕਿ, ਜਿਸ ਕਵੀ ਸਯਾਮ ਦਾ ਨਾਮ ਇਸ ਕਿਤਾਬ ਵਿੱਚ ਮੇਰੇ ਵਰਗੇ ਮੂਰਖ ਬੰਦੇ ਨੂੰ 380 ਵਾਰ ਦਿਸ ਰਿਹਾ ਹੈ, ਕੀ ਕੌਮ ਦੇ ਵੱਡੇ ਵੱਡੇ ਫੈਸਲੇ ਕਰਨ ਵਾਲੇ ਅਤੇ ਗਿਆਨੀ ਅਖਵਾਉਣ ਵਾਲੇ ਇਸ ਕੌਮ ਦੇ ਆਗੂ ਨੂੰ "ਕਵੀ ਸਯਾਮ" ਦਾ ਨਾਮ ਇਕ ਵਾਰ ਵੀ ਨਹੀਂ ਦਿਸਿਆ? ਉਨਾਂ ਟਕਸਾਲੀਆਂ ਅਤੇ ਨਿਹੰਗ ਸਿੱਖਾਂ ਨੂੰ ਜੋ ਇਸ "ਕਾਲੀ ਕਿਤਾਬ" ਦੇ ਬਹੁਤ ਵਡੇ ਉਪਾਸਕ ਹਨ, ਉਨਾਂ ਨੂੰ ਇਸ "ਸਯਾਮ ਕਵੀ" ਦਾ ਨਾਮ ਕਿਉ ਨਜਰ ਨਹੀਂ ਆ ਰਿਹਾ? ਉਨਾਂ ਕੋਲ ਇਸ ਬਾਰੇ ਕੋਈ ਜਵਾਬ ਨਹੀਂ ਹੈ, ਫੇਰ ਵੀ ਉਹ ਇਸ "ਸਯਾਮ ਬਾਣੀ" ਨੂੰ "ਦਸਮ ਬਾਣੀ" ਕਹਿ ਕੇ ਕੌਮ ਨੂੰ ਮੂਰਖ ਬਣਾਈ ਜਾ ਰਹੇ ਨੇ। ਕੌਮ ਦੇ ਇਨਾਂ ਅਖੌਤੀ ਆਗੂਆਂ ਕੋਲੋ ਅਸੀ ਜਵਾਬ ਮੰਗਦੇ ਹਾਂ, ਕਿ ਇਸ ਕੂੜ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਨ ਤੋਂ ਪਹਿਲਾਂ, ਇਨਾਂ ਗੱਲਾਂ ਦਾ ਜਵਾਬ ਦੇਣ। ਕੀ ਇਹ ਰਚਨਾਵਾਂ ਜਿਨਾਂ ਵਿੱਚ ਸਯਾਮ ਕਵੀ ਦਾ ਨਾਮ ਆ ਰਿਹਾ ਹੈ ਉਹ ਸਯਾਮ ਕਵੀ ਦੀਆਂ ਨਹੀਂ? ਜੇ  ਇਹ ਗੁਰੂ ਗੋਬਿੰਦ ਸਿੰਘ ਜੀ ਦੀਆ ਰਚਨਾਵਾਂ ਨੇ ਤੇ ਦਸਮ ਪਿਤਾ ਦਾ ਨਾਮ  ਇਤਿਹਾਸ ਦੇ ਕਿਸੇ ਪੰਨੇ ਤੇ "ਕਬਿ ਸਯਾਮ" ਕਰਕੇ ਆਂਉਦਾ ਹੈ? ਜੇ ਨਹੀਂ ਤੇ ਰੱਬ ਦੇ ਵਾਸਤੇ ਇਨਾਂ "ਕੂੜ ਰਚਨਾਵਾਂ" ਨੂੰ "ਦਸਮ ਬਾਣੀ" ਕਹਿਣ ਤੋਂ ਬਾਜ ਆਉ, ਤੇ ਉਸ ਮਹਾਨ ਸਰਬੰਸਦਾਨੀ ਗੁਰੂ ਨੂੰ ਬਦਨਾਮ ਨਾਂ ਕਰੋ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top