Share on Facebook

Main News Page

ਦਮਦਮੀ ਟਕਸਾਲ ਦਾ ਮੌਜੂਦਾ ਮੁਖੀ ਖਾਲਸਤਾਨ ਦੀ ਵਿਰੋਧਤਾ ਕਰਨ ਵਾਲਿਆਂ ਨਾਲ ਭਾਈਵਾਲੀ ਪਾ ਕੇ ਖਾਲਸਤਾਨ ਦੀ ਰੱਖੀ ਨੀਂਹ ਵਿੱਚੋਂ ਇੱਟਾਂ ਪੁੱਟ ਰਿਹਾ ਹੈ: ਭਾਈ ਜਵਾਹਰਕੇ

* ਸਰਕਾਰਾਂ ਦੀ ਬੇਰੁਖੀ ਦੇ ਬਾਵਯੂਦ ਖ਼ਾਲਸੇ ਨੇ ਪਿਛਲੇ ਥੋਹੜੇ ਸਮੇਂ ਵਿੱਚ ਹੀ ਪੰਜ ਪ੍ਰਾਪਤੀਆਂ ਕੀਤੀਆਂ: ਬਾਬਾ ਦਾਦੂਵਾਲ
* ਘੱਲੂਘਾਰੇ ਦੀ 28ਵੀਂ ਵਰ੍ਹੇਗੰਢ ਮੌਕੇ ਪੰਜਾਬ ਸਰਕਾਰ 6 ਜੂਨ ਦੀ ਸਰਕਾਰੀ ਛੁੱਟੀ ਕਰੇ: ਭਾਈ ਤਰਲੋਚਨ ਸਿੰਘ

ਬਠਿੰਡਾ, 3 ਜੂਨ (ਕਿਰਪਾਲ ਸਿੰਘ): ਸਰਕਾਰਾਂ ਦੀ ਸਿੱਖਾਂ ਪ੍ਰਤੀ ਅਪਣਾਈ ਜਾ ਰਹੀ ਬੇਰੁਖੀ ਦੇ ਬਾਵਯੂਦ ਖ਼ਾਲਸੇ ਨੇ ਪਿਛਲੇ ਥੋਹੜੇ ਸਮੇਂ ਵਿੱਚ ਹੀ ਕਈ ਪ੍ਰਾਪਤੀਆਂ ਕੀਤੀਆਂ। ਇਹ ਸ਼ਬਦ ਤੀਜੇ ਘੱਲੂਘਾਰੇ ਦੀ 28ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਬਠਿੰਡਾ ਦੀਆਂ ਸੰਗਤਾਂ ਵੱਲੋਂ ਬੀਤੀ ਰਾਤ ਸਥਾਨਕ ਗੁਰਦੁਆਰਾ ਪਾਤਸ਼ਾਹੀ 10ਵੀਂ ਕਿਲਾ ਮੁਬਾਰਕ ’ਚ ਮਨਾਏ ਗਏ ਸਮਾਗਮ ਦੌਰਾਣ ਬਾਬਾ ਬਲਜੀਤ ਸਿੰਘ ਦਾਦੂਵਾਲਾ ਨੇ ਕਹੇ। ਸਮਾਗਮ ਦੌਰਾਣ ਤਕਰੀਬਨ ਸਾਰੇ ਹੀ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਅਪਣਾਈ ਜਾ ਰਹੀ ਬੇਰੁਖੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਜੂਨ 1984 ’ਚ ਸਿੱਖਾਂ ਦੀ ਅਜ਼ਮਤ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ’ਤੇ ਭਾਰਤੀ ਫੌਜਾਂ ਵੱਲੋਂ ਤੋਪਾਂ ਤੇ ਟੈਂਕਾਂ ਨਾਲ ਕੀਤੇ ਹਮਲੇ ਨੂੰ ਦਿੱਤਾ ਗਿਆ ਨੀਲਾ ਤਾਰਾ ਸਾਕਾ ਨਾਮ ਸਰਕਾਰੀ ਨਾਮ ਹੈ ਪਰ ਸਿੱਖਾਂ ਲਈ ਇਹ ਤੀਜਾ ਘੱਲੂਘਾਰਾ ਹੈ ਇਸ ਲਈ ਇਸ ਨੂੰ ਘੱਲੂਘਾਰਾ ਨਾਮ ਨਾਲ ਹੀ ਸੰਬੋਧਨ ਕੀਤੇ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸੇ ਤਰ੍ਹਾਂ ਇਹ ਘੱਲੂਘਾਰਾ ਵਰਤਾਉਣ ਦੀ ਦੋਸ਼ੀ ਇੰਦਰਾ ਗਾਂਧੀ ਨੂੰ ਨਵੰਬਰ 1984 ’ਚ ਸਿੱਖਾਂ ਵੱਲੋਂ ਸੋਧੇ ਜਾਣ ਉਪ੍ਰੰਤ ਦੰਗੇ ਨਹੀ ਬਲਕਿ ਸਰਕਾਰ ਵੱਲੋਂ ਰਚੀ ਸਾਜਿਸ਼ ਅਨੁਸਾਰ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ, ਸੋ ਸਰਕਾਰ ਵੱਲੋਂ ਦਿੱਤੇ ਗਏ ਨਾਮ ਦੰਗਿਆਂ ਨੂੰ ਵੀ ਸਿੱਖਾਂ ਦੀ ਨਸਲਕੁਸ਼ੀ ਸਬਦਾਂ ਨਾਲ ਹੀ ਸੰਬੋਧਨ ਕੀਤੇ ਜਾਣਾ ਚਾਹੀਦਾ ਹੈ।

ਪਿਛਲੇ ਸਮੇਂ ਵਿੱਚ ਕੀਤੀਆਂ ਪੰਜ ਮੁੱਖ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਬਾਬਾ ਬਲਜੀਤ ਸਿੰਘ ਦਾਦੂਵਾਲਾ ਨੇ ਕਿਹਾ ਬੇਸ਼ੱਕ ਸੋਧਾਂ ਦੀ ਲੋੜ ਹੈ ਪਰ ਸਿੱਖਾਂ ਦੇ ਵਿਆਹ, ਅਨੰਦ ਮੈਰਿਜ ਐਕਟ ਅਧੀਨ ਰਜਿਸਟਰ ਕਰਵਾਉਣ ਲਈ ਕਾਨੂੰਨ ਵਿੱਚ ਸੋਧ ਪਾਸ ਕਰਵਾਉਣੀ, ’84 ਦੇ ਘੱਲੂਘਾਰੇ ਦੀ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬਣਾਏ ਜਾਣ ਦਾ ਨੀਂਹ ਪੱਥਰ ਰੱਖਣਾ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ’ਤੇ ਆਰਜੀ ਰੋਕ ਲਗਵਾਉਣਾ ਪੰਥ ਲਈ ਵੱਡੀਆਂ ਪ੍ਰਾਪਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੀ ਸਿੱਖਾਂ ਦੀ ਇੱਕ ਪ੍ਰਾਪਤੀ ਹੈ ਕਿ ਜਿਹੜਾ ਸੌਦਾ ਸਾਧ ਇਹ ਦਾਅਵਾ ਕਰਦਾ ਸੀ ਕਿ ਉਹ ਪੰਜਾਬ ਸਰਕਾਰ ਬਣਾਉਣ ਦੇ ਸਮਰਥ ਹੈ ਉਸ ਨੇ ਆਪਣੀ ਮਰਜੀ ਦੀ ਸਰਕਾਰ ਤਾਂ ਕੀ ਬਣਾਉਣੀ ਸੀ ਆਪਣੇ ਕੁੜਮ ਨੂੰ ਵੀ ਜਿਤਾ ਨਹੀਂ ਸਕਿਆ ਤੇ ਪਿਛਲੇ ਪੰਜਾਂ ਸਾਲਾਂ ਵਿੱਚ ਪੰਜਾਬ ਵਿੱਚ ਆਪਣਾ ਵੱਡਾ ਸਮਾਗਮ ਤਾਂ ਕੀ ਪੈਰ ਵੀ ਨਹੀਂ ਰੱਖ ਸਕਿਆ। ਇਸੇ ਤਰ੍ਹਾˆ ਹੀ ਹਰਿਦੁਆਰ ਵਿਖੇ ਸ੍ਰੀ ਗੁਰੂ ਨਾਨਕ ਦਵ ਜੀ ਦੀ ਪਵਿੱਤਰ ਯਾਦ ’ਚ ਬਣਿਆ ਗੁਰਦੁਆਰਾ ਗਿਆਨ ਗੋਦੜੀ ਜੋ 1984 ਵਿਚ ਢਾਹ ਦਿੱਤਾ ਸੀ ਸਿੱਖ ਕੌਮ ਵੱਲੋਂ ਵਿੱਢੇ ਸੰਘਰਸ਼ ਦੇ ਮੱਦੇਨਜ਼ਰ ਉਸ ਦੀ ਮੁੜ ਉਸਾਰੀ ਲਈ ਉਤਰਾਖੰਡ ਦੀ ਸਰਕਾਰ ਵੱਲੋਂ ਉਹੀ ਜਗ੍ਹਾ ਸਿੱਖ ਕੌਮ ਦੇ ਹਵਾਲੇ ਕਰਨ ਦਾ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਜਲਦ ਹੀ ਕੋਈ ਫੈਸਲਾ ਕਰਨਗੇ।

ਇਸ ਸਮਾਗਮ ਦੀ ਸ਼ੁਰੂਆਤ ਰਹਿਰਾਸ ਦੇ ਪਾਠ ਉਪ੍ਰੰਤ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਦੇ ਹਜ਼ੂਰੀ ਰਾਗੀ ਨੇ ਸ਼ਬਦ ਕੀਰਤਨ ਨਾਲ ਕੀਤੀ, ਇਸ ਤੋਂ ਬਾਅਦ ਆਲ ਇੰਡੀਆ ਸਿੱਖ ਸਟਡੈਟਸ ਫੈਡਰਸ਼ਨ ਦੇ ਰਾਗੀ ਭਾਈ ਰਾਜਿੰਦਰ ਸਿੰਘ ਚੰਡੀਗੜ੍ਹ ਵਾਲਿਆˆ ਨੇ ਵੀ ਆਪਣੀ ਮੁਧਰ ਅਵਾਜ਼ ਵਿਚ ਸ਼ਬਦ ਕੀਰਤਨ ਰਾਹੀ ਸੰਗਤਾˆ ਨੂੰ ਕੀਲ ਰੱਖਿਆ। ਬੀਬੀ ਪੁਸ਼ਵਿੰਦਰ ਕੌਰ ਦੇ ਗੋਲਡ ਮੈਡਲਿਸਟ ਢਾਡੀ ਜੱਥੇ ਨੇ ਆਪਣੀ ਭਰਵੀˆ ਆਵਾਜ਼ ਵਿੱਚ ਸਿੱਖ ਇਤਿਹਾਸ ਦੀਆˆ ਵਾਰਾˆ ਗਾ ਕੇ ਅਤੇ ਮੌਜੂਦਾ ਸਿੱਖ ਸ਼ੰਘਰਸ਼ ਦੌਰਾਣ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਤੋਂ ਲੈ ਕੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੀ ਸ਼ਹੀਦਾਂ ਦਾ ਜ਼ਿਕਰ ਕਰਕੇ ਸੰਗਤਾˆ ਵਿੱਚ ਜੋਸ ਭਰ ਦਿੱਤਾ।

ਭਾਈ ਅਮਰੀਕ ਸਿੰਘ ਦੇ ਸਪੁੱਤਰ ਭਾਈ ਤਰਲੋਚਨ ਸਿੰਘ ਨੇ ਕਿਹਾ ਕਿ ਸਰਕਾਰ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅਤਿਵਾਦੀ ਤੇ ਵੱਖਵਾਦੀ ਦੱਸ ਕੇ ਭੰਡ ਰਹੀ ਹੈ ਪਰ ਉਨ੍ਹਾਂ ਦੀ ਕਿਸੇ ਲਿਖਤ ਨਹੀਂ ਪੜ੍ਹਿਆ ਅਤੇ ਕਿਸੇ ਲੈਕਚਰ ਵਿੱਚ ਨਹੀਂ ਸੁਣਿਆ ਕਿ ਉਨ੍ਹਾਂ ਕਿਸੇ ਦੂਸਰੇ ਧਰਮ ਸਬੰਧੀ ਕੋਈ ਅਪਸ਼ਬਦ ਵਰਤਿਆ ਹੋਵੇ। ਉਹ ਹਮੇਸ਼ਾਂ ਇਹੀ ਕਹਿੰਦੇ ਸਨ ਕਿ ਕਿ ਇੱਕ ਸਿੱਖ ਆਪਣੇ ਧਰਮ ਦੀਆਂ ਸਿਖਿਆਵਾਂ ਅਨੁਸਾਰ ਚੰਗਾ ਸਿੱਖ, ਹਿੰਦੂ ਚੰਗਾ ਹਿੰਦੂ, ਮੁਸਲਮਾਨ ਚੰਗਾ ਮੁਸਲਮਾਨ ਅਤੇ ਈਸਾਈ ਚੰਗਾ ਈਸਾਈ ਬਣੇ। ਉਨ੍ਹਾਂ ਆਪਣੇ ਪਿਤਾ ਭਾਈ ਅਮਰੀਕ ਸਿੰਘ ਤੇ ਬਾਬਾ ਠਾਹਰਾ ਸਿੰਘ ਵਾਰੇ ਦੱਸਿਆ ਕਿ ਜਦੋਂ ਉਹ ਗੁਰਦਾਸਪੁਰ ਜੇਲ੍ਹ ਵਿੱਚ ਸਨ ਤਾਂ ਉਨ੍ਹਾਂ ਜਿਥੇ ਜੇਲ੍ਹ ਵਿੱਚ ਪੁਰਾਣੇ ਗੁਰਦੁਆਰੇ ਦੀ ਕਾਰ ਸੇਵਾ ਕਰਕੇ ਨਵਾਂ ਗੁਰਦੁਆਰਾ ਬਣਾਇਆ ਉਥੇ ਹਿੰਦੂ ਕੈਦੀਆਂ ਦੀ ਮੰਗ ’ਤੇ ਉਨ੍ਹਾਂ ਲਈ ਮੰਦਰ ਵੀ ਬਣਾਇਆ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਾਲ ਦੀ ਪੰਜਾਬ ਸਰਕਾਰ ਵੀ ਹੁਣ ਤੀਜੇ ਘੱਲੂਘਾਰੇ ਨੂੰ ਭੁੱਲ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਘੱਲੂਘਾਰੇ ਦੀ 28ਵੀਂ ਵਰ੍ਹੇਗੰਢ ਮੌਕੇ ਪੰਜਾਬ ਸਰਕਾਰ 6 ਜੂਨ ਦੀ ਸਰਕਾਰੀ ਛੁੱਟੀ ਕਰੇ ਤਾਂ ਕਿ ਸਾਰੇ ਸਿੱਖ ਇਸ ਮੌਕੇ ਅਰਦਾਸ ਦਿਵਸ ਵਿੱਚ ਸ਼ਾਮਲ ਹੋ ਕੇ ਆਪਣੇ ਸ਼ਹੀਦਾਂ ਨੂੰ ਸ਼੍ਰਧਾਂਜਲੀਆਂ ਭੇਟ ਕਰ ਸਕਣ।

ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਦਮਦਮੀ ਟਕਸਾਲ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਹਾ ਸੀ ਕਿ ਜਿਸ ਦਿਨ ਕੇਂਦਰ ਸਰਕਾਰ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਉਸ ਦਿਨ ਖ਼ਾਲਸਤਾਨ ਦੀ ਨੀਂਹ ਰੱਖੀ ਜਾਵੇਗੀ ਪਰ ਹੁਣ ਉਸੇ ਟਕਸਾਲ ਦੇ ਮੁਖੀ ਖ਼ਾਲਸਤਾਨ ਦੀ ਵਿਰੋਧਤਾ ਕਰਨ ਵਾਲਿਆਂ ਨਾਲ ਭਾਈਵਾਲੀ ਪਾ ਕੇ ਖਾਲਸਤਾਨ ਦੀਆਂ ਨੀਹਾਂ ਵਿੱਚ ਲੱਗੀਆਂ ਇੱਟਾਂ ਪੁੱਟ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਅ) ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਬੇਸ਼ੱਕ ਅਸੀਂ ਘੱਟਗਿਣਤੀ ਵਿੱਚ ਹਾਂ ਪਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਕਾਲ ਤਖ਼ਤ ਤੇ ਹਮਲਾ ਕਰਵਾਉਣ ਦਾ ਦਾਅਵਾ ਕਰਨ ਵਾਲੇ ਅਡਵਾਨੀ ਦੀ ਪੰਜਾਬ ਵਿੱਚ ਰੱਥ ਯਾਤਰਾ ਦੌਰਾਣ ਉਸ ਦਾ ਥਾਂ ਥਾਂ ਵਿਰੋਧ ਕਰਕੇ ਉਸ ਵਿਰੁਧ ਰੋਸ ਵਿਖਾਵੇ ਕੀਤੇ ਜਿਸ ਕਾਰਣ ਉਹ ਇੱਕ ਵੀ ਥਾਂ ਪ੍ਰੈੱਸ ਕਾਨਫਰੰਸ ਨਹੀਂ ਕਰ ਸਕਿਆ।

ਕਰਨੈਲ ਸਿੰਘ ਪੀਰਮੁਹੰਮਦ ਨੇ ਭਾਈ ਗੁਰਪ੍ਰੀਤ ਸਿੰਘ ਝੱਬਰ ਦੀ ਸ਼ਾਲਾਘਾ ਕਰਦੇ ਹੋਏ ਕਿਹਾ ਕਿ ਆਪਣੀ ਰੱਥ ਯਾਤਰ ਦੌਰਾਨ ਜਿਸ ਸਮੇਂ ਅਡਵਾਨੀ ਦਰਬਾਰ ਸਾਹਿਬ ’ਚ ਨਤਮਸਤਕ ਹੋਣ ਲਈ ਆਇਆ ਤਾਂ ਉਸ ਸਮੇਂ ਭਾਈ ਝੱਬਰ ਨੇ ਅਡਵਾਨੀ ਦੀ ਬਾਂਹ ਫੜ ਕੇ ਆਖਿਆ ਕਿ ਤੂੰ ਆਪਣੀ ਪੁਸਤਕ ਮਾਈ ਕੰਟਰੀ ਮਾਈ ਲਾਈਫ ਵਿੱਚ ਦਾਅਵਾ ਕੀਤਾ ਹੈ ਕਿ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਵਾਉਣ ਲਈ ਤੂੰ ਹੀ ਇੰਦਰਾਗਾਂਧੀ ਨੂੰ ਉਕਸਾਇਆ ਹੈ ਤਾਂ ਉਸੇ ਦਰਬਾਰ ਸਾਹਿਬ ਵਿੱਚ ਤੂ ਕਿਹੜੇ ਮੂੰਹ ਆਇਆਂ ਹੈਂ?

ਇਸ ਤੋਂ ਬਾਅਦ ਸ਼ਹੀਦ ਪਰਿਵਾਰਾˆ ਨੂੰ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਸਨਮਾਨਤ ਕੀਤਾ ਗਿਆ ਜਿਸ ਵਿੱਚ ਭਾਈ ਅਮਰੀਕ ਸਿੰਘ ਦੇ ਸਪੁੱਤਰ ਭਾਈ ਤਰਲੋਚਨ ਸਿੰਘ , ਬਲਵਿੰਦਰ ਸਿੰਘ ਬੱਬਰ ਦੇ ਸਪੁੱਤਰ ਪਰਮਜੀਤ ਸਿੰਘ ਬੱਬਰ ਆਦਿ ਸ਼ਾਮਲ ਸਨ। ਇਸ ਮੌਕ ਭਾਈ ਬਿਧੀ ਸਿੰਘ ਯੂ.ਕੇ ਸੀਨੀਅਰ ਅਕਾਲੀ ਆਗੂ, ਪੰਥਕ ਸੇਵਾ ਲਹਿਰ ਦੇ ਪੰਜ ਆਗੂ ਪ੍ਰਦੀਪ ਸਿੰਘ ਚਾˆਦਪੁਰਾ, ਅਵਤਾਰ ਸਿੰਘ ਸਾਧਾˆ ਵਾਲਾ, ਗਿਆਨੀ ਰਾਜਪਾਲ ਸਿੰਘ ਦਾਦੂਵਾਲ, ਡਾਕਟਰ ਗੁਰਮੀਤ ਸਿੰਘ ਬਰੀਵਾਲ, ਮਾਲਵਾ ਜੋਨ ਦੇ ਧਰਮ ਪ੍ਰਚਾਰ ਕਮਟੀ ਦੇ ਇੰਚਾਰਜ ਭਾਈ ਭਰਪੂਰ ਸਿੰਘ, ਬਾਬਾ ਬਲਵਿੰਦਰ ਸਿੰਘ ਤਿਊਣਾ, ਪਰਮਜੀਤ ਸਿੰਘ ਪੰਮਾ, ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰਸ਼ਨ, ਸਕੱਤਰ ਜਗਰੂਪ ਸਿੰਘ ਚੀਮਾ, ਗੁਰਪ੍ਰੀਤ ਸਿੰਘ ਝੱਬਰ, ਗੁਰਸੇਵਕ ਸਿੰਘ ਜਵਾਹਰਕੇ, ਗੁਰਜੰਟ ਸਿੰਘ ਬੁਰਜ ਮਹਿਮਾ, ਸੁਰਿੰਦਰ ਸਿੰਘ ਠੀਕਰਵਾਲਾ, ਬਾਬਾ ਬਲਕਰਨ ਸਿੰਘ ਤਿੱਤਰਸਰ ਵਾਲੇ, ਸੁਖਜਿੰਦਰ ਸਿੰਘ ਬੱਬੂ, ਬਿਕਰਮਜੀਤ ਸਿੰਘ, ਹਰਫੂਲ ਸਿੰਘ, ਬਲਦੇਵ ਸਿੰਘ ਸੂਬੇਦਾਰ, ਮਹਿੰਦਰ ਸਿੰਘ, ਸਿਮਰਨਜੋਤ ਸਿੰਘ ਖ਼ਾਲਸਾ, ਰਮਨਦੀਪ ਸਿੰਘ ਬੱਬੂ, ਭਾਈ ਪ੍ਰੀਤਮ ਸਿੰਘ ਮੋਦੀ, ਬੱਬਰ ਗਰੁੱਪ ਅਤੇ ਸ੍ਰੋਮਣੀ ਗੁ: ਪ੍ਰਬੰਧਕ ਕਮਟੀ ਮੈਨਜਰ ਗੁ: ਹਾਜੀ ਰਤਨ ਨੇ ਵੀ ਦੀਵਾਨ ਵਿਚ ਹਾਜ਼ਰੀ ਭਰੀ। ਬਲਦੇਵ ਸਿੰਘ ਸੂਬੇਦਾਰ, ਰਮਨਦੀਪ ਸਿੰਘ ਸੰਨੀ ਨੇ ਸੰਤ ਬਾਬਾ ਦਾਦੂਵਾਲੇ ਦਾ ਸਨਮਾਨ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top