Share on Facebook

Main News Page

ਨਿਊਯਾਰਕ ਵਿਖੇ ਇੰਡੀਅਨ ਕਾਉਂਸਲੇਟ ਸਾਹਮਣੇ ਸੈਂਕੜੇ ਸਿੱਖਾਂ ਵਲੋਂ ਰੋਸ ਮੁਜ਼ਾਹਰਾ

ਨਿਊਯਾਰਕ - (ਜਸਵਿੰਦਰ ਸਿੰਘ ਨਿਊ ਜਰਸੀ) - 5 ਜੂਨ ਦਿਨ ਮੰਗਲਵਾਰ ਨੂੰ ਸਿੱਖ ਯੂਥ ਆਫ ਅਮੈਰਿਕਾ ਦੇ ਸੱਦੇ ਤੇ ਨਿਊਯਾਰਕ ਅਤੇ ਨਿਊਜਰਸੀ ਦੇ ਸਿੱਖਾਂ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੇ 1984 ‘ਚ ਹਿੰਦੋਸਤਾਨੀ ਫੌਜ਼ ਵਲੋਂ ਕੀਤੇ ਗਏ ਹਮਲੇ ਨੂੰ ਦੀ 28 ਵੀਂ ਵਰ੍ਹੇ ਗੰਢ ਤੇ ਸੈਂਕੜੇ ਸਿੱਖਾਂ ਵਲੋਂ ਮਨਹਾਟਨ ਨਿਊਯਾਰਕ ਦੇ ਇੰਡੀਅਨ ਕਾਊਂਸਲੇਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ।ਹੱਥ ਵਿੱਚ ਬੋਰਡ ਫੜ੍ਹ ਕੇ ਜਿਨਾਂ ਤੇ ਵੱਖ ਵੱਖ ਤਰ੍ਹਾਂ ਦੇ ਸਲੋਗਨ ਲਿਖੇ ਹੋਏ ਸਨ, ਰੋਸ ਪ੍ਰਗਟ ਕੀਤਾ ਗਿਆ। ਬਹੁਤ ਸਾਰੇ ਟਿਊਰਿਸਟਾਂ ਨੇ ਜਾਨਣਾ ਚਾਹਿਆ ਕਿ ਸਿੱਖ ਉਥੇ ਕਿਉਂ ਇਕੱਠੇ ਹੋਏ ਹਨ ਅਤੇ ਫੋਟੋਆਂ ਵੀ ਖਿੱਚਦੇ ਰਹੇ। ਛੋਟੇ ਬੱਚੇ ਸਿੱਖ ਧਰਮ ਨਾਲ ਅਤੇ 1984 ਦੇ ਹਮਲੇ ਨਾਲ ਸਬੰਧਤ ਪੈਂਫਲਿਟ ਵੰਡ ਰਹੇ ਸਨ। ਪੀ.ਟੀ.ਸੀ ਅਤੇ ਪ੍ਰਦੇਸ ਟੀ.ਵੀ ਵਾਲੇ ਮੂਵੀ ਬਣਾ ਰਹੇ ਸਨ ਅਤੇ ਸਿੱਖ ਆਗੂਆਂ ਦੇ ਵਿਚਾਰ ਰਿਕਾਰਡ ਕਰ ਰਹੇ ਸਨ। ਇਹ ਮੁਜ਼ਾਹਰਾ 11 ਵਜੇ ਤੋਂ 2 ਵਜੇ ਤੱਕ ਕੀਤਾ ਗਿਆ। ਅਖੀਰ ਵਿੱਚ ਸਿੱਖ ਯੂਥ ਆਫ ਅਮੈਰਿਕਾ ਦੇ ਆਗੂ ਗੁਰਿੰਦਰਜੀਤ ਸਿੰਘ ਮਾਨਾ ਨੇ ਆਏ ਸਿੱਖਾਂ ਦਾ ਧੰਨਵਾਦ ਕੀਤਾ ਜਿਹੜੇ ਕੰਮ ਦਾ ਦਿਨ ਹੋਣ ਤੇ ਵੀ ਇਸ ਹਿੰਦੋਸਤਾਨੀ ਹਮਲੇ ਵਿਰੁੱਧ ਰੋਸ ਕਰਨ ਲਈ ਪਹੁੰਚੇ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top