Share on Facebook

Main News Page

ਸ਼੍ਰੋਮਣੀ ਕਮੇਟੀ ਦਾ ਸੇਵਾਦਾਰ ਚੋਰੀ ਦੇ ਦੋਸ਼ ਮੁਅੱਤਲ

ਅੰਮ੍ਰਿਤਸਰ 8 ਜੂਨ (ਜਸਬੀਰ ਸਿੰਘ) ਪ੍ਰਬੰਧਕੀ ਕਮਜੋਰੀਆਂ ਤੋਂ ਲਾਹਪ੍ਰਵਾਹੀਆਂ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰ ਰਹੀਆ ਘਟਨਾਵਾਂ ਰੁਕ ਨਹੀਂ ਰਹੀਆ ਅਤੇ ਇੱਕ ਮੁੱਖ ਸੇਵਾਦਾਰ ਵੱਲੋਂ ਕੀਰਤਨ ਸੁਨਣ ਬਦਲੇ ਸ਼ਰਧਾਲੂਆਂ ਕੋਲੋ ਜ਼ਜ਼ੀਆ ਵਸੂਲਣ ਦੀ ਵਾਪਰੀ ਘਟਨਾ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ, ਕਿ ਇਕ ਹੋਰ ਮੁਲਾਜ਼ਮ ਵੱਲੋਂ ਚੋਰੀ ਕੀਤੀ ਮਾਇਆ ਬਰਾਮਦ ਹੋਣ ਤੇ ਉਸ ਨੂੰ ਮੁਅੱਤਲ ਕਰਕੇ ਕਾਲੇ ਪਾਣੀ ਦੀ ਤਰ੍ਹਾਂ ਸਜ਼ਾ ਦਿੰਦਿਆ ਹਰਿਆਣਾ ਦੇ ਕਸਬਾ ਜੀਂਦ ਵਿਖੇ ਭੇਜ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਧੇਰੇ ਕਰਕੇ ਉਹਨਾਂ ਮੁਲਾਜਮਾਂ ਨੂੰ ਤਾਇਨਾਤ ਕੀਤਾ ਜਾਂਦਾ ਜਾਂ ਉਹ ਲਾਵਾਰਿਸ਼ ਭਾਵ ਸਿਫਰਾਸ਼ੀ ਨਾ ਹੋਣ ਜਾਂ ਫਿਰ ਕਿਸੇ ਗਲਤੀ ਦੀ ਸ਼ਕਾਇਤ ਮਿਲਣ ਉਪਰੰਤ ਸਜ਼ਾ ਵਜੋਂ ਲਾਇਆ ਜਾਂਦਾ ਹੈ। ਇਹ ਡਿਊਟੀ ਕਈਆ ਲਈ ਵਰਦਾਨ ਤੇ ਕਈਆ ਲਈ ਸਰਾਪ ਸਿੱਧ ਹੋ ਰਹੀ ਹੈ। ਅਮਰਜੀਤ ਸਿੰਘ ਸੇਵਾਦਾਰ ਨੂੰ ਵੀ ਸਜ਼ਾ ਦੇਣ ਦੇ ਬਦਲੇ ਹੀ ਅੰਦਰ ਲਗਾਇਆ ਗਿਆ ਸੀ ਪਰ ਉਸ ਨੇ ਜਿਸ ਤਰੀਕੇ ਨਾਲ ਗੁਰੂ ਦਾ ਭੈਅ ਰੱਖ ਕੇ ਆਪਣੀ ਡਿਊਟੀ ਨਿਭਾਈ ਉਸ ਲਈ ਉਹ ਵਰਦਾਨ ਸਾਬਤ ਹੋਈ ਤੇ ਅੰਦਰ ਡਿਊਟੀ ਹੋਣ ਕਾਰਨ ਹੀ ਉਸ ਨੂੰ ਵਿਦੇਸ਼ ਜਾਣਾ ਦਾ ਮੌਕਾ ਮਿਲ ਗਿਆ ਤੇ ਅੱਜ ਉਹ ਓਡਣ ਖਟੋਲਿਆਂ ਦੇ ਝੂਟੇ ਲੈ ਰਿਹਾ ਹੈ।

ਇਸੇ ਤਰ੍ਹਾਂ ਇੱਕ ਹੋਰ ਸੇਵਾਦਾਰ ਯਾਦਵਿੰਦਰ ਸਿੰਘ ਜਿਸ ਦੀ ਡਿਊਟੀ ਕੁਝ ਸਮਾਂ ਪਹਿਲਾਂ ਦਰਸ਼ਨੀ ਡਿਊਟੀ ਵਿਖੇ ਪਰਚੀਆ ਫੜਣ ਤੇ ਲਗਾਈ ਗਈ ਸੀ ਜਿਸ ਨੂੰ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪਰਧਾਨ ਤੇ ਪੇਡਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਦੀ ਸਿਫਾਰਸ਼ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲਗਾਇਆ ਗਿਆ ਸੀ। ਯਾਦਵਿੰਦਰ ਸਿੰਘ ਦੀ ਪ੍ਰਬੰਧਕਾਂ ਕੋਲ ਸ਼ਕਾਇਤ ਪੁੱਜੀ ਸੀ ਕਿ ਉਹ ਅੰਦਰੋਂ ਪੈਸੇ ਚੋਰੀ ਕਰਦਾ ਹੈ ਅਤੇ ਨਵੇਂ ਲਗਾਏ ਜਥੇਦਾਰ ਪ੍ਰਕਰਮਾ ਬਲਜੀਤ ਸਿੰਘ ਬੁੱਟਰ ਤੇ ਨਵੋਂ ਨਿਯੁਕਤ ਕੀਤੇ ਗਏ ਇੰਚਾਰਜ ਅਰਦਾਸੀਆ ਰਾਜਦੀਪ ਸਿੰਘ ਨੇ ਉਸ ਨੂੰ ਫੜਣ ਲਈ ਟਰੈਪ ਲਗਾ ਦਿੱਤਾ ਤੇ ਅਖੀਰ ਯਾਦਵਿੰਦਰ ਸਿੰਘ ਨੂੰ ਕੁਝ ਦਿਨ ਪਹਿਲਾਂ ਫੜ ਲਿਆ ਗਿਆ ਤੇ ਸ੍ਰੀ ਦਰਬਾਰ ਸਾਹਿਬ ਦੀ ਰਵਾਇਤੀ ਵਰਦੀ ਭੀੜੀ ਪੰਜਾਮੀ ਵਿੱਚੋਂ ਤਲਾਸ਼ੀ ਲੈਣ ਤੇ ਦੋ ਹਜ਼ਾਰ ਤੋਂ ਵਧੇਰੇ ਰੁਪਏ ਬਰਾਮਦ ਕਰ ਲਏ ਗਏ ਜਿਸ ਦੀ ਰੀਪੋਰਟ ਬਣਾ ਕੇ ਪ੍ਰਬੰਧਕਾਂ ਨੂੰ ਭੇਜ ਦਿੱਤੀ। ਸ੍ਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਤਾਂ ਭਾਂਵੇ ਯਾਦਵਿੰਦਰ ਸਿੰਘ ਨੂੰ ਨੌਕਰੀ ਤਂ ਫਾਰਗ ਕਰਨ ਦੇ ਆਦੇਸ਼ ਦਿੱਤੇ ਸਨ ਪਰ ਪ੍ਰਬੰਧਕਾਂ ਨੂੰ ਉਪਰੋਂ ਟੈਲੀਫੂਨ ਖੜਕਣ ਨਾਲ ਉਸ ਦਾ ਸਿਰਫ ਤਬਾਦਲਾ ਕਰਕੇ ਹੀ ਕੰਮ ਚਲਾ ਗਿਆ ਅਤੇ ਉਸ ਨੂੰ ਸ੍ਰੋਮਣੀ ਕਮੇਟੀ ਦੀ ਕਾਲੇ ਪਾਣੀ ਸਜਾ ਵੱਜੋਂ ਹਰਿਆਣਾ ਦੇ ਗੁਰੂਦੁਆਰਾ ਜੀਂਦ ਵਿਖੇ ਭੇਜ ਦਿੱਤਾ ਗਿਆ।

ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਨਵੇਂ ਜਥੇਦਾਰ ਪਰਕਰਮਾ ਸ੍ਰੀ ਬਲਜੀਤ ਸਿੰਘ ਬੁੱਟਰ ਦੀ ਕਾਰਜਸ਼ੈਲੀ ਤੇ ਸੰਤੁਸ਼ਟੀ ਪ੍ਰਗਟ ਕਰਦਿਆ ਉਪਰੋਕਤ ਘਟਨਾ ਦੀ ਪੁਸ਼ਟੀ ਕਰਦਿਆ ਕਿਹਾ ਕਿ ਕਿਸੇ ਵੀ ਅਜਿਹੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਪ੍ਰਬੰਧਕ ਨੂੰ ਵਿਗਾੜਨ ਜਾਂ ਫਿਰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ। ਪ੍ਰਬੰਧ ਵਿੱਚ ਆਏ ਨਿਘਾਰ ਨੂੰ ਲੈ ਕੇ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਸੀਨੀਅਰ ਅਧਿਕਾਰੀ ਦੇ ਤਬਾਦਲੇ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਭਾਂਵੇ ਕੋਈ ਕਿਸੇ ਵੀ ਰੁਤਬੇ ਤੇ ਕਿਉ ਨਾ ਬੈਠਾ ਹੋਵੇ ਪਰ ਪ੍ਰਬੰਧ ਨੂੰ ਬਦਨਾਮ ਕਰਨ ਵਾਲੇ ਕਿਸੇ ਵੀ ਅਧਿਕਾਰੀ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਜਿਸ ਅਧਿਕਾਰੀ ਇਸ਼ਾਰਾ ਕੀਤਾ ਜਾ ਰਿਹਾ ਹੈ ਉਸ ਦਾ ਤਬਾਦਲਾ ਕਿਸੇ ਵੇਲੇ ਵੀ ਹੋ ਸਕਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top