Share on Facebook

Main News Page

ਸ਼ਹੀਦੀ ਯਾਦਗਾਰ ਬਨਾਉਣੀ ਸਿੱਖਾਂ ਦਾ ਬੁਨਿਆਦੀ ਹੱਕ: ਦਲਜੀਤ ਸਿੰਘ ਬਿੱਟੂ

* ਭਾਜਪਾ ਤੇ ਕਾਂਗਰਸ ਸਿੱਖਾਂ ਦੀ ਨਿਆਰੀ ਹੋਂਦ ਤੋਂ ਮੁਨਕਰ

ਅਨੰਦਪੁਰ ਸਾਹਿਬ, 8 ਜੂਨ (ਸੁਰਿੰਦਰ ਸਿੰਘ ਸੋਨੀ): ਆਪਣੇ ਸ਼ਹੀਦਾਂ ਦੀ ਯਾਦਗਾਰ ਬਨਾਉਣੀ ਸਿੱਖਾਂ ਦਾ ਬੁਨਿਆਦੀ ਹੱਕ ਹੈ ਜਿਸਨੂੰ ਰੋਕਣ ਦੀ ਕੋਸ਼ਿਸ਼ ਕਰਨੀ ਸਿੱਖਾਂ ਦੇ ਬੁਨਿਆਦੀ ਹੱਕਾਂ ਤੇ ਰੋਕ ਲਾਉਣਾ ਹੇੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਚ ਪ੍ਰਧਾਨੀ ਦੇ ਮੁੱਖ ਸੇਵਾਦਾਰ ਭਾਈ ਦਲਜੀਤ ਸਿੰਘ ਬਿੱਟੁੂ ਨੇ ਕੀਤਾ। ਉਨਾਂ ਕਿਹਾ ਕਿ ਅਸਲ ਵਿਚ ਭਾਜਪਾ ਤੇ ਕਾਂਗਰਸ ਸ਼ੁਰੂ ਤੋ ਹੀ ਸਿੱਖਾਂ ਦੀ ਨਿਆਰੀ ਹੋਂਦ ਤੋ ਮੁਨਕਰ ਹਨ ਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਮੰਨਦੀਆਂ ਹਨ। ਇਹੀ ਇਕ ਵੱਡਾ ਕਾਰਨ ਹੈ ਜਿਸ ਕਾਰਨ 1984 ਦਾ ਭਿਆਨਕ ਸਾਕਾ ਵਾਪਰਿਆ,ਸੰਤ ਭਿੰਡਰਾਵਾਲਿਆਂ ਦੀ ਸ਼ਹਾਦਤ ਹੋਈ ਤੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਦਾ ਲਾਂਬੂ ਲਗ ਗਿਆ। ਉਨਾਂ ਕਿਹਾ ਕਿ ਅੱਜ ਸਿੱਖ ਕੋਮ ਵਲੋ ਆਪਣੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਮੋਕੇ ਭਾਜਪਾ ਤੇ ਕਾਂਗਰਸ ਵਲੋ ਵਿਰੋਧ ਜਿਤਾਉਣਾ ਸਾਬਤ ਕਰਦਾ ਹੈ ਕਿ ਇਨਾਂ ਨੇ ਬੀਤੇ ਤੋ ਕੋਈ ਸਬਕ ਨਹੀ ਸਿਖਿਆ ਤੇ ਅਜੇ ਵੀ ਸਿੱਖਾਂ ਦੇ ਜਾਇਜ ਕੰਮਾਂ ਦਾ ਵਿਰੋਧ ਕਰਕੇ ਆਪਣੀ ਘਟੀਆ ਰਾਜਨੀਤੀ ਹੀ ਖੇਡ ਰਹੇ ਹਨ।

ਭਾਈ ਬਿੱਟੂ ਨੇ ਕਿਹਾ ਕਿ ਇਹ ਵੀ ਅਫਸੋਸਨਾਕ ਪੱਖ ਹੈ, ਕਿ ਅਕਾਲੀ ਦੱਲ ਜੋ ਕੇਵਲ ਸਿੱਖਾਂ ਦੀ ਹੀ ਪਾਰਟੀ ਸੀ ਹੁਣ ਮੋਕਾਪ੍ਰਸਤ ਤੇ ਦੋਗਲੀ ਨੀਤੀ ਤੇ ਚਲ ਕੇ ਸੱਤਾ ਦਾ ਸੁੱਖ ਭੋਗ ਰਹੀ ਹੈ। ਉਨਾਂ ਕਿਹਾ ਕਿ ਅਕਾਲੀ ਦੱਲ ਵਲੋ ਇਹ ਕਹਿਣਾ ਕਿ ਸਾਡਾ ਸ਼ਹੀਦੀ ਯਾਦਗਾਰ ਨਾਲ ਕੋਈ ਸਬੰਧ ਨਹੀ ਉਨਾਂ ਦੇ ਦੋਹਰੇ ਕਿਰਦਾਰ ਨੂੰ ਨੰਗਾ ਕਰਦਾ ਹੈ। ਅਕਾਲੀ ਦੱਲ ਵਲੋ ਮੋਕੇ ਦੀ ਨਜਾਕਤ ਦੇਖਦਿਆਂ ਕੁਛ ਫੈਸਲੇ ਸਿੱਖਾਂ ਦੇ ਹੱਕ ਵਿਚ ਲਏ ਜਾਂਦੇ ਹਨ ਜਦੋ ਕਿ ਬਹੁਤੇ ਫੈਸਲੇ ਭਾਜਪਾ ਦੀ ਸ਼ਹਿ ਤੇ ਮਿਲ ਕੇ ਕੀਤੇ ਜਾਂਦੇ ਹਨ ਭਾਂਵੇ ਇਸ ਨਾਲ ਸਿੱਖਾਂ ਦੀ ਨਿਆਰੀ ਹਸਤੀ ਤੇ ਗਹਿਰੀ ਚੋਟ ਹੀ ਕਿਉਂ ਨਾ ਵੱਜਦੀ ਹੋਵੇ। ਸ਼ਹੀਦੀ ਯਾਦਗਾਰ ਕਿਸ ਤਰਾਂ ਦੀ ਹੋਣੀ ਚਾਹੀਦੀ ਹੈ ਬਾਰੇ ਪੁੱਛਣ ਤੇ ਭਾਈ ਬਿੱਟੂ ਨੇ ਕਿਹਾ ਕਿ ਅਸੀ ਇਸ ਸਬੰਧੀ ਆਪਣੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦੇ ਦਿਤੀ ਹੈ ਉਹ ਵਿਦਵਾਨਾਂ ਦੀ ਰਾਇ ਨਾਲ ਹੀ ਕੋਈ ਫੈਸਲਾ ਲੈਣਗੇ। ਸ਼੍ਰੋਮਣੀ ਕਮੇਟੀ ਵਲੋ ਬਾਬਾ ਧੂੰਮਾ ਨੂੰ ਦਿਤੀ ਕਾਰ ਸੇਵਾ ਦਾ ਸਿੱਖ ਜਥੇਬੰਦੀਆਂ ਵਲੋ ਵਿਰੋਧ ਕੀਤੇ ਜਾਣ ਦੇ ਸੁਆਲ ਤੇ ਉਨਾਂ ਕਿਹਾ ਕਿ ਕੋਮ ਨੂੰ ਮੋਕੇ ਦੀ ਨਜਾਕਤ ਦੇਖਦਿਆਂ ਸ਼ਹੀਦੀ ਯਾਦਗਾਰ ਬਣਾ ਲੈਣੀ ਚਾਹੀਦੀ ਹੈ ਆਪਸੀ ਮਸਲੇ ਤਾਂ ਫਿਰ ਵੀ ਹੱਲ ਹੋ ਸਕਦੇ ਹਨ।
 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top