Share on Facebook

Main News Page

ਸਾਕਾ ਦਰਬਾਰ ਸਾਹਿਬ 1984 ਨਾਮ ਹੇਠ ਹੋਈ ਵਿਸ਼ੇਸ਼ ਗੱਲਬਾਤ
ਸੰਨ 1984 ਤੋਂ ਬਾਅਦ, ਸਿੱਖ ਲੀਡਰਸ਼ਿਪ ਸਿੱਖਾਂ ਨੂੰ ਕੋਈ ਪ੍ਰਾਪਤੀ ਨਹੀਂ ਦੇ ਸਕੀ: ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ: ਵਿਰਾਸਤ ਰੇਡਿਉ ਕੈਨੇਡਾ ਵੱਲੋਂ ਜੂਨ 84 ਦੇ ਸ਼ਹੀਦਾਂ ਨੂੰ ਸਮਰਪਤ 7 ਦਿਨਾਂ ‘ਸਾਕਾ ਦਰਬਾਰ ਸਾਹਿਬ 1984’ ਦੇ ਨਾਮ ਹੇਠ ਵਿਸ਼ੇਸ਼ ਪ੍ਰੋਗਰਾਮ ਸਰੋਤਿਆਂ ਨੂੰ ਦਿੱਤਾ ਗਿਆ, ਜਿਸ ਵਿੱਚ ਭਾਰਤੀ ਸਰਕਾਰ ਦੇ ਵਹਿਸ਼ੀਪੁਣੇ ਅਤੇ ਸ੍ਰੀ ਦਰਬਾਰ ਸਾਹਿਬ ਦੀ ਕੀਤੀ ਗਈ ਬੇਅਦਬੀ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਹਰੁਮਤੀ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਸਾਰੇ ਪ੍ਰੋਗਰਾਮ ਦੀ ਪੇਸ਼ਕਾਰੀ ਅੰਮ੍ਰਿਤਸਰ ਤੋਂ ਨੋਜਵਾਨ ਸਿੱਖ ਆਗੂ ਸ. ਇਕਵਾਕ ਸਿੰਘ ਪੱਟੀ ਨੇ ਕੀਤੀ। ਸ੍ਰ. ਪੱਟੀ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਜਿੰਨ੍ਹਾ ਨੁਕਸਾਨ ਸੰਨ 1984 ਵਿੱਚ ਫਿਰਕਾਪ੍ਰਸਤ ਹਿੰਦੂ ਹਕੂਮਤ ਵੱਲੋਂ ਸਿੱਖ ਕੌਮ ਦਾ ਕੀਤਾ ਗਿਆ ਲਗਭਗ ਉਸਤੋਂ ਵੱਧ ਜਾਂ ਬਰਾਬਰ ਦਾ ਨੁਕਸਾਨ ਹੁਣ ਤੱਕ ਸਾਡੀ ਸਿੱਖ ਲੀਡਰਸਿਫ ਵੱਲੋਂ ਕੌਮ ਨਾਲ ਵਿਸ਼ਵਾਸ਼ਘਾਤ ਕਰਕੇ ਕੀਤਾ ਗਿਆ ਹੈ।

ਸ੍ਰ. ਇਕਵਾਕ ਸਿੰਘ ਨੇ ਰੇਡਿਉ ਪ੍ਰੋਗਰਾਮ ਦੌਰਾਨ ਕਿਹਾ ਕਿ 28 ਸਾਲ ਬੀਤਣ ਦੇ ਬਵਜੂਦ ਸਿੱਖ ਲੀਡਰਸ਼ਿਪ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨੀ ਨੂੰ ਰਿਆਹ ਕਰਵਾਉਣ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵਾਪਿਸ ਲੈਣ, ਧਰਮੀ ਫੋਜੀਆਂ ਦੀ ਕਿਸੇ ਪ੍ਰਕਾਰ ਦੀ ਮੱਦਦ ਕਰਨ, ਸਿੱਖ ਵਿਧਵਾਵਾਂ ਦੇ ਮੁੜ ਵਸੇਬੇ ਲਈ ਜਾਂ ਖਾਲਿਸਤਾਨ ਦੀ ਪ੍ਰਾਪਤੀ ਵਿੱਚ 100 ਫੀਸਦੀ ਅਸਫਲ ਰਹੀ ਹੈ, ਜਿਸਦਾ ਮੁੱਖ ਕਾਰਣ ਕੁਰਸੀਆਂ ਤੱਕ ਸੀਮਿਤ ਹੋ ਜਾਣਾ, ਹਰ ਸਾਲ ਜੂਨ 84 ਦੀ ਯਾਦ ਵਿੱਚ ਅਰਦਾਸ ਸਮਾਗਮ, ਨਾਹਰੇ ਮਾਰ ਲੈਣੇ, ਅਖੰਡਪਾਠ ਸਾਹਿਬ ਕਰਵਾ ਕੇ ਘਰੋ ਘਰੀ ਚਲੇ ਜਾਣਾ ਹੈ। ਪਰ ਪ੍ਰੈਕਟੀਕਲ ਤੌਰ ਤੇ ਮੌਕਾ ਪ੍ਰਸਤ ਲੀਡਰਸ਼ਿਪ ਨੇ ਪੰਥ ਦੇ ਨਾਮ ਤੇ ਪੰਥ ਦੀਆਂ ਅੱਖਾਂ ਵਿੱਚ ਘੱਟਾ ਹੀ ਪਾਇਆ ਹੈ।

ਸ੍ਰ. ਪੱਟੀ ਨੇ ਕਿ ਹਾ ਅਫਸੋਸ ਹੈ ਕਿ ਸ੍ਰੋਮਣੀ ਗੁਰਦੁਆਂਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ 84 ਦੀ ਹਰ ਯਾਦ ਨੂੰ ਮਿਟਾ ਦਿੱਤਾ ਉੱਥੇ ਸ੍ਰੋਮਣੀ ਕਮੇਟੀ ਦੀ ਵੈੱਬ-ਸਾਈਟ ਤੇ 1984 ਸਿੱਖ ਕਤਲੇਆਮ ਬਾਰੇ ਕੋਈ ਪ੍ਰਮੁੱਖ ਜਾਣਕਾਰੀ ਨਹੀਂ ਮੁਹੱਈਆ ਕਰਵਾਈ ਗਈ, ਜੋ ਕਿ ਨਿਰਾਸ਼ਾਜਨਕ ਕਾਰਵਾਈ ਹੈ। ਰੇਡਿਉ ਸੰਚਾਲਕ ਸ. ਬਲਜਿੰਦਰ ਸਿੰਘ ਟੰਬਰ ਨੇ ਕਿਹਾ ਕਿ ਜਿਆਦਾਤਰ ਮੀਡੀਆ 84 ਬਾਰੇ ਸੱਚ ਸਾਹਮਣੇ ਲਿਆਉਣ ਵੇਲੇ, ਜਾਂ ਭਾਰਤੀ ਸਰਕਾਰ ਦੇ ਕਾਲੇ ਕਰਨਾਮਿਆਂ ਨੂੰ ਲੋਕ ਕਚਹਿਰੀ ਵਿੱਚ ਪੇਸ਼ ਕਰਨ ਵੇਲੇ ਕੰਬਣ ਲੱਗ ਜਾਂਦਾ ਹੈ, ਪਰ ਵਿਰਾਸਤ ਰੇਡਿਉ ਵੱਲੋਂ ਆਪਣੀ ਵਿਰਾਸਤ ਨੂੰ ਸਾਂਭਣ ਔਰ ਪ੍ਰਚਾਰਣ ਦਾ ਯਤਨ ਨਿਰੰਤਰ ਜਾਰੀ ਹੈ, ਅਤੇ ਹਰ ਗੱਲ ਦੀ ਸੱਚਾਈ ਤੱਕ ਜਾ ਕੇ ਲੋਕਾਂ ਤੱਕ ਪਹੁੰਚਾਉਣਾ ਹੀ ਸਾਡਾ ਮੁੱਖ ਮੰਤਵ ਹੈ। ਸਰੋਤਿਆਂ ਵੱਲੋਂ ਮੌਕੇ ਤੇ ਹੀ ਸਟੂਡੀਉ ਵਿੱਚ ਕਾਲ ਕਰਕੇ ਮੰਗ ਕੀਤੀ ਕਿ 84 ਕਤਲੇਆਮ ਦਾ ਮੁੱਦਾ ਯੂ.ਐੱਨ.ਓ. ਕੋਲ ਉਠਾਉਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top