Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਤੇਰ੍ਹਵਾਂ)
-
ਇੰਦਰਜੀਤ ਸਿੰਘ ਕਾਨਪੁਰ

(ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥ ਸ੍ਰੀ ਭਗੌਤੀ ਜੀ ਸਹਾਇ  ॥ ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ ॥ ਪਾਤਿਸਾਹੀ ੧੦ ॥ ਭੋਗ ਕਰੋ ਮੁਹਿ ਸਾਥ ਭਲੀ ਬਿਧਿ ਭੂਪਤਿ ਕੋ ਨਹਿ ਤ੍ਰਾਸ ਬਿਚਾਰੋ ॥)

ਇਸ ਲੇਖ ਲੜੀ ਦੇ ਪਿਛਲੇ ਭਾਗ ਵਿੱਚ ਅਸੀ ਅਖੌਤੀ ਦਸਮ ਗ੍ਰੰਥ ਵਿੱਚ ਦਰਜ "ਚਰਿਤ੍ਰ ਪਖਯਾਨ" ਨਾਮ ਦੀ "ਅਸ਼ਲੀਲ ਰਚਨਾਂ"  ਦਾ ਜਿਕਰ ਕੀਤਾ ਸੀ । ਇਸ ਨੂੰ ਅਸੀਂ "ਤ੍ਰਿਯਾ ਤਰਿਤ੍ਰ" , "ਚਰਿਤ੍ਰਯੋ ਪਾਖਿਯਾਨ", "ਪਖਯਾਨ ਚਿਰਤ੍ਰ"  ਆਦਿਕ ਨਾਮਾਂ ਤੋਂ ਵੀ ਜਾਣਦੇ ਹਾਂ । ਇਨ੍ਹਾਂ "ਕਾਮ ਖੇਡਾਂ"  ਨਾਲ ਇਸ ਕਿਤਾਬ ਦੇ  579 ਪੰਨੇ ਭਰੇ ਹੋਏ ਨੇ । ਇਹ ਅਸ਼ਲੀਲ ਕਹਾਨੀਆਂ "ਅਥ ਪਖਯਾਨ ਚਰਿਤ੍ਰ ਲਿਖਯਤੇ"  ਨਾਮਕ ਸਿਰਲੇਖ ਹੇਠ ਪੰਨਾ ਨੂੰ 809 ਤੋਂ ਸ਼ੁਰੂ ਹੋ ਕੇ ਪੰਨਾ ਨੰ 1388 ਤੇ ਸਮਾਪਤ ਹੁੰਦੀ ਹੈ ।  ਇਸ ਕਵਿਤਾ ਦੇ ਕੁਲ 404 ਚਰਿਤ੍ਰ ਹਨ । ਪਹਿਲਾ ਚਰਿਤ੍ਰ ਦੁਰਗਾ ਦੇਵੀ ਦੀ ਉਸਤਤਿ ਨਾਲ ਸ਼ੁਰੂ ਹੁੰਦਾ ਹੈ , ਜਿਸ ਉਪਰ ਵੀ , ਇਸ ਕਿਤਾਬ ਦੀਆ ਹੋਰ ਰਚਨਾਵਾਂ ਵਾਂਗ "ਪਾਤਸ਼ਾਹੀ 10"  ਦਾ ਠੱਪਾ ਲਗਾ ਹੋਇਆ ਹੈ , ਇਹ ਸਾਬਿਤ ਕਰਨ ਲਈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਿਤ ਰਚਨਾਂ ਹੈ। ਇਹ ਫੈਸਲਾ ਤੇ ਪਾਠਕਾਂ ਨੇ ਆਪ ਕਰਨਾਂ ਹੈ ਕਿ ਇਹ ਰਚਨਾਂ ਗੁਰੂ ਕ੍ਰਿਤ ਹੋ ਸਕਦੀ ਹੈ ਕਿ ਨਹੀਂ ?

ਇਸ ਰਚਨਾਂ ਦੇ ਅਖੀਰਲੇ  404 ਵੇਂ ਚਰਿਤ੍ਰ ਵਿਚ ਦੁਰਗਾ ਦੇਵੀ ਦੇ ਰਾਖਸ਼ਾਂ ਨਾਲ ਕੀਤੇ ਗਏ ਯੁਧਾਂ ਦਾ ਵਰਨਣ ਹੈ  ਅਤੇ ਨਾਲ ਹੀ ਨਾਲ ਉਸ ਦੀ ਉਸਤਤਿ ਵੀ ਕੀਤੀ ਹੋਈ ਹੈ । ਇਸ 404 ਵੈਂ ਚਰਿਤੱਰ ਦੇ  405 ਬੰਦ ਜਾ ਪੌੜੀਆ ਨੇ ਜਿਸ ਵਿੱਚ 377 ਵੀ ਪੌੜੀ ਸਾਡੇ ਨਿਤਨੇਮ ਵਿੱਚ ਪੜ੍ਹੀ ਜਾਣ ਵਾਲੀ "ਕਬਯੋ ਬਾਚ ਬੇਨਤੀ॥ਚੌਪਈ॥  ਦੀ ਹੈ । ਇਸ ਚੌਪਈ ਦੀਆਂ ਪੌੜੀਆਂ ਨੰ 377,378 , 379 ਤੋਂ ਲੈਕੇ 405 ਤਕ ਦੇ ਨੰਬਰ ਨਿਤਨੇਮ ਦੇ ਗੁਟਕਿਆ ਵਿਚ ਬਦਲ ਕੇ 1,2,3 ਤੋਂ ਲੈਕੇ 25 ਕਰ ਦਿਤਾ ਗਇਆ ਹੈ ਅਤੇ ਦੋ ਪੌੜੀਆਂ ਅਖੀਰਲੀਆਂ ਹਟਾ ਦਿਤੀਆਂ ਗਈਆਂ ਹਨ । ਮੂਲ ਸ੍ਰੋਤ ਦੀਆ ਦੋ ਪੌੜੀਆਂ ਨਿਤਨੇਮ ਦੇ ਗੁਟਕਿਆ ਵਿਚ ਗਾਇਬ ਕਰ ਦਿਤੀਆ ਗਈਆਂ ਨੇ ਕੁਝ ਵਰ੍ਹੇ ਪਹਿਲਾਂ ਇਹ ਪੌੜੀਆਂ ਵੀ ਚੋਪਈ ਵਿਚ ਸ਼ਾਮਿਲ ਸਨ । ਇਹ ਇਸ ਪ੍ਰਕਾਰ ਹਨ।

ਕ੍ਰਿਪਾ ਕਰੀ ਹਮ ਪਰ ਜਗਮਾਤਾ ॥ ਗ੍ਰੰਥ ਕਰਾ ਪੂਰਨ ਸੁਭ ਰਾਤਾ ॥ ਕਿਲਬਿਖ ਸਕਲ ਦੇਹ ਕੋ ਹਰਤਾ ॥ ਦੁਸ਼ਟ ਦੋਖਿਯਨ ਕੋ ਛੈ ਕਰਤਾ ॥੪੦੨॥
ਸ੍ਰੀ ਅਸਿਧੁਜ ਜਬ ਭਏ ਦਯਾਲਾ ॥ ਪੂਰਨ ਕਰਾ ਗ੍ਰੰਥ ਤਤਕਾਲਾ ॥ ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥੪੦੩॥
  ਅਖੌਤੀ ਦਸਮ ਗ੍ਰੰਥ ਪੰਨਾ ਨੰ 1388

ਅਸੀ ਇਸ ਵਿਸ਼ੈ ਬਾਰੇ ਅਪਣੇ ਵਿਚਾਰ ਇਸ ਲੇਖ ਲੜੀ ਦੇ ਪਿਛਲੇ ਭਾਗਾਂ ਵਿਚ ਸਾਂਝੇ ਕਰ ਚੁਕੇ ਹਾਂ ਕਿ ਇਨ੍ਹਾਂ ਪੌੜੀਆਂ ਦੇ ਨੰਬਰ ਅਤੇ ਇਹ ਦੋ ਪੌੜੀਆਂ, ਗੁਟਕਿਆਂ ਵਿੱਚ ਛਪੀ  ਚੋਪਈ ਵਿਚੋਂ ਕਿਉ ਹਟਾ ਦਿਤੀਆਂ ਗਈਆਂ ਨੇ । ਹੁਣ ਵਾਰੀ ਹੈ ਅਕਾਲ ਤਖਤ ਦੇ ਹੇਡ ਗ੍ਰੰਥੀ ਦੇ ਜਵਾਬ ਦੇਂਣ ਦੀ ਕਿ ਐਸਾ ਕਿਉ , ਕਿਸਨੇ ਅਤੇ ਕਿਸਦੇ ਕਹਿੰਣੇ ਤੇ ਕੀਤਾ ਗਇਆ ਹੈ । ਸ਼੍ਰੋਮਣੀ ਕਮੇਟੀ ਜੋ ਗੁਟਕੇ ਛਾਪ ਰਹੀ ਹੈ ਉਸ ਵਿੱਚ "ਚੋਪਈ"  ਦਾ "ਵਿਕ੍ਰਤ ਅਤੇ ਅਸ਼ੁਧ" ਰੂਪ ਕਿਉ ਛਾਪਿਆ ਜਾ ਰਿਹਾ ਹੈ ? ਅਸੀ ਤਾਂ ਇਸ " ਕਿਤਾਬ" ਨੂੰ ਗੁਰੂ ਕ੍ਰਿਤ ਮਣਦੇ ਹੀ ਨਹੀਂ ਹਾਂ । ਹੇਡ ਗ੍ਰੰਥੀ ਸਾਹਿਬ  ਇਸ ਨੂੰ "ਗਰੂ ਰਚਿਤ" ਕਹਿੰਦੇ ਨੇ, ਇਸ ਲਈ ਉਸ ਤੇ ਪਹਿਰਾ ਦੇਣਾਂ ਉਨ੍ਹਾਂ ਦਾ ਪਹਿਲਾਂ ਫਰਜ ਬਣਦਾ ਹੈ।

ਨਿਤਨੇਮ ਦੇ ਗੁਟਕਿਆ ਵਿਚ ਜੋ "ਚੋਪਈ" ਅਸੀ ਪੜ੍ਹ ਰਹੇ ਹਾਂ ਉਹ "ਚੌਪਈ ਦੇ ਮੂਲ ਸ੍ਰੋਤ" ਦਾ "ਅਸ਼ੁਧ ਅਤੇ ਵਿਗੜਿਆ " ਰੂਪ ਹੈ, ਜੋ ਦਸਮ ਗ੍ਰੰਥ ਵਿਚ ਦਰਜ ਚੌਪਈ ਦੇ ਮੂਲ ਪਾਠ ਤੋਂ ਵਖਰੀ ਹੈ । ਇਨ੍ਹਾਂ ਪੌੜੀਆਂ ਦੇ ਨੰਬਰ ਕਿਸਨੇ ਅਤੇ ਕਿਉ ਬਦਲ ਦਿਤੇ ਹਨ ਇਸ ਦਾ ਸਹੀ ਜਵਾਬ ਤੇ ਅਕਾਲ ਤਖਤ ਦੇ ਹੇਡ ਗ੍ਰੰਥੀ ਗੁਰਬਚਨ ਸਿੰਘ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਹੀ ਦੇ ਸਕਦੇ ਨੇ,  ਕਿਉ ਕਿ ਉਨ੍ਹਾਂ ਦਾ ਦਾਵਾ ਹੈ ਕਿ ਇਹ ਕਿਤਾਬ ਨਹੀਂ " ਗੁਰੂ ਰਚਿਤ ਗ੍ਰੰਥ ਹੈ" । ਉਹ ਇਹ ਵੀ ਸਹੀ ਤਰ੍ਹਾਂ ਦਸ ਸਕਣਗੇ ਕਿ ਜੇ ਇਹ ਉਨ੍ਹਾਂ ਦੇ ਗੁਰੂ ਦੀ ਰਚਨਾਂ ਹੈ ਤੇ ਗੁਰਬਾਣੀ (ਉਨ੍ਹਾਂ ਅਨੁਸਾਰ)  ਵਿੱਚ "ਰਦੋ ਬਦਲ" ਕਰਨ ਦਾ ਅਧਿਕਾਰ ਕਿਸ ਸਿੱਖ ਕੋਲ ਹੈ , ਜਿਸਨੇ ਗੁਰੂ ਬਾਣੀ ਵਿਚ ਤਬਦੀਲੀ ਕਰ ਦਿਤੀ ਹੈ । ਸ਼੍ਰੋਮਣੀ ਕਮੇਟੀ ਜੇੜ੍ਹੇ ਗੁਟਕੇ ਛਾਪ ਰਹੀ ਹੈ ਉਸ ਵਿੱਚ ਵੀ ਚੌਪਈ ਸ਼ੁਧ ਨਹੀਂ ਹੈ । ਇਕ ਸਵਾਲ ਉਨ੍ਹਾਂ ਨੂੰ ਹੋਰ ਕੀਤਾ ਜਾਵੇਗਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁਤੱਰ ਰਾਮ ਰਾਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇਕ ਅਖਰ ਵਿੱਚ ਮਿਲਾਵਟ ਕਰ ਕੇ "ਮਿਟੀ ਮੁਸਲਮਾਨ ਕੀ "  ਦੀ ਥਾਂ ਤੇ "ਮਿਟੀ ਬੇਈਮਾਨ ਕੀ " ਕੀਤਾ  ਸੀ । ਇਸ ਕੁਕ੍ਰਿਤ ਦੀ ਵਜਿਹ ਕਰਕੇ ਉਹ ਗੁਰੂ ਘਰ ਤੋਂ ਬੇਦਖਲ ਕਰ ਦਿਤੇ ਗਏ ਸਨ । ਅਕਾਲ ਤਖਤ ਸਾਹਿਬ ਤੋਂ ਉਨ੍ਹਾਂ ਨੂੰ  ਕੀ ਸਜਾ ਦਿਤੀ ਜਾਵੇਗੀ ? ਜਿਨਾਂ ਨੇ "ਸੋਦਰ ਦੀ ਨਿਰੋਲ ਬਾਣੀ " (ਗੁਰੂਬਾਣੀ) ਵਿਚ ਇਸ ਕੂੜ ਗ੍ਰੰਥ ਦੀ ਇਕ ਪੂਰੀ "ਦੇਵੀ ਉਸਤਤਿ"  ਹੀ ਜੋੜ ਦਿਤੀ । ਚੌਪਈ ਜਹੀ ਦਸਮ ਬਾਣੀ ( ਅਕਾਲ ਤਖਤ ਦੇ ਹੇਡ ਹੇਡ ਗ੍ਰੰਥੀ ਸਾਹਿਬ ਅਨੁਸਾਰ) ਦੀਆ ਪੌੜੀਆਂ ਦੇ ਨੰਬਰ ਹੀ ਬਦਲ ਕੇ ਗੁਟਕੇ ਛਾਪ ਦਿਤੇ ਹਨ ? ਉਨ੍ਹਾਂ ਨੂੰ ਕੀ ਸਜਾ ਮਿਲੇਗੀ ਜਿਨਾਂ ਨੇ ਉਨ੍ਹਾਂ ਦੇ ਗੁਰੂ ਦੀ ਬਾਣੀ ਦੀਆਂ ਦੋ ਪੌੜੀਆਂ ਹੀ ਬਾਹਰ ਕਡ੍ਹ ਦਿਤੀਆ ਹਨ ? ਤੇ ਚੌਪਈ ਦੀ ਇਸ ਬਾਣੀ ਉਪਰ "ਪਾਤਸ਼ਾਹੀ 10" ਲਿਖ ਦਿਤਾ ਹੈ,  ਜੋ ਦਸਮ ਗ੍ਰੰਥ ਦੇ ਮੂਲ ਪਾਠ ਵਿਚ ਲਿਖਿਆ ਹੀ ਨਹੀਂ ਹੈ । ਕੀ ਸਿੱਖਾਂ ਨੂੰ ਨਿਤਨੇਮ ਦੀ ਇਹ ਗਲਤ ਅਤੇ ਵਿਗਾੜੀ ਹੋਈ ਬਾਣੀ ਪੜ੍ਹਾਂਦੇ ਰਹੋਗੇ ? ਸਿਰਫ ਇਸ ਲਈ ਕੇ ਪੋਲ ਖੁਲੀ ਤੇ ਇਹ ਸਾਰੀ ਕਿਤਾਬ ਹੀ ਉਧੱੜ ਜਾਵੇਗੀ ।  ਖੈਰ ਅਕਾਲ ਤਖਤ ਦੇ ਮੌਜੂਦਾ ਹੇਡ ਗ੍ਰੰਥੀ ਸਾਹਿਬ ਨਾਲ ਤੇ ਬਹੁਤ ਸਾਰੇ ਸਵਾਲ ਜਵਾਬ ਹਲੀ ਹੋਣੇ ਨੇ,  ਜੋ ਇਸ ਕਿਤਾਬ ਨੂੰ "ਗੁਰੂ ਰਚਿਤ ਗ੍ਰੰਥ" ਕਹਿ ਰਹੇ ਨੇ। ਅਗੇ ਵਦਧੇ ਹਾਂ।

ਚੂੰਕਿ ਇਸ "ਕਾਲੀ ਦੀ ਕਿਤਾਬ" ਦਾ "ਇਸਟ"  ਹੀ ਦੁਰਗਾ ਹੈ ਇਸ ਲਈ ਇਹ "ਕਾਮ ਕਬੱਡੀ" ਵਾਲੀਆਂ ਕਹਾਣੀਆਂ ਲਿਖਣ ਤੋਂ ਪਹਿਲਾਂ ਕਵੀ ਅਪਨੇ ਈਸਟ ਦੀ ਉਸਤਤਿ ਇਸ ਤਰ੍ਹਾਂ ਕਰਦਾ ਹੈ-

ਭੁਜੰਗ ਛੰਦ ॥
ਤੁਹੀ ਖੜਗਧਾਰਾ ਤੁਹੀ ਬਾਢਵਾਰੀ  ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥ ਹਲਬੀ ਜੁਨਬੀ ਮਗਰਬੀ ਤੁਹੀ ਹੈ ॥ ਨਿਹਾਰੌ ਜਹਾ ਆਪੁ ਠਾਢੀ ਵਹੀ ਹੈ ॥੧॥
ਤੁਹੀ
ਜੋਗ ਮਾਯਾ ਤੁਸੀਂ ਬਾਕਬਾਨੀ ॥ ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ ॥ ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ ॥ ਤੁਹੀ ਬਿਸ੍ਵ ਮਾਤਾ ਸਦਾ ਜੈ ਬਿਰਾਜੈ ॥੨॥


ਵਾਰ ਵਾਰ ਇਹ ਗਲ ਕਰਨ ਦੀ ਹੁਣ ਕੋਈ  ਲੋੜ ਨਹੀਂ ਕਿ ਇਹ "ਦੇਵੀ ਦੀ ਉਸਤਤਿ"  ਹੈ ਕਿ "ਦਸਮ ਗ੍ਰੰਥੀਆਂ ਦੇ ਅਕਾਲਪੁਰਖ"  ਦੀ ਉਸਤਤਿ,  ਕਿਉਕਿ ਇਸ ਨੂੰ ਜਿਉ ਜਿਉ ਅਗੇ ਪੜ੍ਹੋਗੇ  ਤੇ ਇਹ ਭੇਦ ਅਪਣੇ ਆਪ ਹੀ ਖੁਲਦਾ  ਜਾਵੇਗਾ ਕਿ  ਕਵੀ ਕਿਸ ਦੀ ਉਸਤਤਿ ਕਰ ਰਿਹਾ ਹੈ ।

ਤੁਹੀ ਕਾਲ ਕੀ ਰਾਤ੍ਰਿ ਹ੍ਵੈ ਕੈ ਬਿਹਾਰੈ ॥ ਤੁਹੀ ਆਦਿ ਉਪਾਵੈ ਤੁਹੀ ਅੰਤ ਮਾਰੈ ॥ ਤੁਹੀ ਰਾਜ ਰਾਜੇਸ੍ਵਰੀ ਕੈ ਬਖਾਨੀ ॥ ਤੁਹੀ ਚੌਦਹੂੰ ਲੋਕ ਕੀ ਆਪੁ ਰਾਨੀ ॥੭॥
ਤੁਮੈ ਲੋਗ ਉਗ੍ਰਾ ਅਤਿਉਗ੍ਰਾ ਬਖਾਨੈ ॥ ਤੁਮੈ ਅਦ੍ਰਜਾ ਬ੍ਯਾਸ ਬਾਨੀ ਪਛਾਨੈ ॥ ਤੁਮੀ ਸੇਸ ਕੀ ਆਪੁ ਸੇਜਾ
ਬਨਾਈ ॥ ਤੁਹੀ ਕੇਸਰ ਬਾਹਨੀ ਕੈ ਕਹਾਈ ॥੮॥


ਖੜਗਧਾਰਾ = ਸਿਧੀ ਤਲਵਾਰ ਰਖਣ ਵਾਲੀ ,   ਬਿਸ੍ਵ ਮਾਤਾ  = ਪੂਰੇ ਵਿਸ਼ਵ ਦੀ ਮਾਤਾ ,    ਜੋਗ ਮਾਯਾ  = ਸਰਸਵਤੀ ,   ਕੇਸਰ ਬਾਹਨੀ = ਸ਼ੇਰ ਤੇ ਬਹਿਨ ਵਾਲੀ

(ਪਿਆਰੇ ਪਾਠਕੋ ਇਹ ਸਾਰੇ ਅਰਥ ਦਾਸ ਅਪਣੇ ਕੋਲੋਂ ਨਹੀਂ ਲਿਖ ਰਿਹਾ ਬਲਕਿ ਇਹ ਸਾਰੇ ਇਸ ਅਖੌਤੀ ਦਸਮ ਗ੍ਰੰਥ ਦੀ ਕਿਤਾਬ ਵਿੱਚ ਹੇਠਾਂ ਦਿਤੇ ਹੋਏ ਹਨ ) । ਹੋਰ ਵੇਖੋ ਜੀ

ਸਵੈਯਾ ॥
ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਯੋ ਗਲ ਮੈ ਅਸਿ ਭਾਰੋ ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ ॥
ਛੂਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜ੍ਯਾਰੋ ॥ ਛਾਡਤ ਜ੍ਵਾਲ ਲਏ ਕਰ ਬ੍ਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥੧੭॥ਪੰਨਾ 810


ਮੁੰਡ ਕੀ ਮਾਲ =ਖੋਪੜੀਆਂ ਦੀ ਮਾਲਾ,          ਲੋਚਨ ਲਾਲ = ਲਾਲ ਅੱਖਾਂ,          ਛਾਡਤ ਜ੍ਵਾਲ  = ਅਗ ਛੱਡ ਰਿਹਾ ਹੈ,      ਬਯਾਲ = ਮਰੇ ਹੋਏ ਬੰਦੇ ਦੀ ਖੋਪੜੀ,          ਕਾਲ ਸਦਾ ਪ੍ਰਤਿਪਾਲ ਤਿਹਾਰੋ  = ਕਾਲ ਦੇਵਤਾ ਹੀ ਤੇਰਾ ਪਾਲਣਹਾਰ ਹੈ।

ਇਸ ਨੂੰ "ਦਸਮ ਬਾਣੀ" ਅਤੇ "ਅਕਾਲਪੁਰਖ ਦੀ ਉਸਤਤਿ"  ਕਹਿਨ ਵਾਲੇ  ਦਸਮ ਗ੍ਰੰਥੀਉ ! ਇਥੇ ਤੇ ਸਿੱਖਾਂ ਦਾ  "ਰਬ"  ਇਸਤਰੀ ਲਿੰਗ ਹੈ ਅਤੇ "ਸ਼ੇਰ ਦੀ ਸਵਾਰੀ"  ਕਰ ਕੇ ਹਥ ਵਿਚ ਸਿਧੀ ਤਲਵਾਰ ਫੜੀ ਰਖਦਾ ਹੈ । ਸ਼ੇਰ ਦੀ ਸਵਾਰੀ ਦੁਰਗਾ ਕਰਦੀ ਹੈ , ਕੇ ਨਿਰੰਕਾਰ ਰੱਬ ਕਰਦਾ ਹੈ ?  ਦਸਮ ਗ੍ਰੰਥੀਉ,  ਉਹਾਡੇ "ਰਬ" ਦਾ ਇਹ ਰੂਪ  ਅਸੀ ਨਹੀਂ ਤੁਹਾਡਾ ਦਸਮ ਗ੍ਰੰਥ ਗੁਰੂ ਹੀ ਕਹਿ ਰਿਹਾ ਹੈ, ਘਟੋ ਘਟ ਅਪਣੇ ਗੁਰੂ ਦੇ ਤੇ ਆਖੇ  ਲਗੋ ?

ਕੀ ਸਿੱਖਾਂ ਦਾ "ਰਬ" ਮਰੇ ਹੋਏ ਬੰਦਿਆ ਦੀਆਂ ਖੋਪੜੀਆਂ ਦੀ ਮਾਲਾ ਪਾਂਉਦਾ ਹੈ ? ਕੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਇਹੋ ਜਹੇ "ਰਬ" ਦਾ ਜਿਕਰ  ਹੈ ?  ਕਿ  ਉਸ ਦੀਆਂ ਲਾਲ ਅੱਖਾਂ,  ਅੰਗਾਰੇ ਵਾਂਗ ਭਖਦੀਆ ਰਹਿੰਦੀਆਂ ਨੇ ? ਉਸ ਦੇ ਖਿਲਰੇ ਹੋਏ ਲੰਮੇ ਵਾਲ ਹਨ ? ਕੀ ਗੁਰੂ ਗ੍ਰੰਥ ਸਾਹਿਬ ਵਿੱਚ ਇਕ ਵਾਰ ਵੀ ਉਸ "ਕਰਤਾਰ" ਦੇ ਐਸੇ ਰੂਪ ਦਾ ਜਿਕਰ ਆਂਉਦਾ ਹੈ , ਕਿ ਉਸ ਦੇ ਤੇਜ ਦੰਦਾਂ ਵਿਚੋਂ ਖੂਨ ਰਿਸ ਰਿਹਾ ਹੈ ? ਕਿ ਸਿੱਖਾਂ ਦੀ  ਪਾਲਨਾਂ ਕਰਨ ਵਾਲੇ ਦੇ ਮੂਹ ਵਿਚੋਂ ਅੱਗ ਨਿਕਲਦੀ ਹੈ ? ਕੀ ਹੋ ਗਇਆ ਤੁਹਾਨੂੰ ਭੋਲਿਉ ? ਤੁਹਾਡੇ ਗੁਰੂ "ਗੁਰੂ ਗ੍ਰੰਥ ਸਾਹਿਬ "  ਹਨ ਕਿ ਇਹ "ਅਖੌਤੀ ਦਸਮ ਗ੍ਰੰਥ"  ? ਤੁਸੀਂ ਕਿਸ ਦੇ ਸਿੱਖ ਹੋ ? ਤੁਸੀਂ ਕਿਸਦੇ ਆਖੇ ਅਪਣਾਂ ਜੀਵਨ ਤੋਰਨਾਂ ਹੈ ? ਤੁਸੀਂ ਕਿਸ ਤੋਂ ਮਤਿ ਲੈਣੀ ਹੈ ? ਜੇ ਸਿੱਖਾਂ ਦਾ  "ੴ"  ਇਸਤਰੀ ਲਿੰਗ ਹੈ , ਅਤੇ ਸ਼ੇਰ ਦੀ ਸਵਾਰੀ ਕਰ ਕੇ ਹਥ ਵਿਚ ਸਿਧੀ ਤਲਵਾਰ ਫੜੀ ਰਖਦਾ ਹੈ । ਜੇ ਉਸ ਦੇ ਮੂਹ ਵਿਚੋਂ ਅਗ ਨਿਕਲਦੀ ਹੈ। ਜੇ ਉਸ ਦੇ ਗਲੇ ਵਿਚ ਮਰੇ ਹੋਏ ਮਨੁਖਾਂ ਦੀਆਂ ਖੋਪੜੀਆਂ ਦੀ ਮਾਲਾ ਹੁੰਦੀ ਹੈ ਤੇ ਜਰੂਰ ਇਸ ਕਿਤਾਬ ਨੂੰ ਗੁਰੂ ਕ੍ਰਿਤ ਮਣ ਲਿਆ ਜੇ ।   ਜੇ ਸਿੱਖਾਂ ਦਾ ਨਿਰੰਕਾਰ  "ੴ"  ਐਸਾ ਨਹੀਂ ਹੈ ,  ਤੇ ਰੱਬ ਦਾ ਵਾਸਤਾ ਜੇ , ਇਸ "ਕਾਲੀ ਦੀ ਕਿਤਾਬ " ਨੂੰ ਗੁਰੂ ਕ੍ਰਿਤ ਕਹਿ ਕੇ ਅਪਣੇ ਮਹਾਨ ਗੁਰੂ ਨੂੰ ਬਦਨਾਮ ਨਾਂ ਕਰੋ ਅਤੇ ਇਸ ਨੂੰ ਗੁਰੂ ਕ੍ਰਿਤ ਕਹਿ ਕੇ "ਗੁਰੂ ਨਿੰਦਕ" ਨਾਂ ਬਣੋ !

ਪਹਿਲੇ ਚਰਿਤ੍ਰ ਵਿੱਚ " ਕੇਸਰ ਬਾਹਨੀ"  (ਸ਼ੇਰਾਂ ਵਾਲੀ ਦੇਵੀ ) ਦੀ ਉਸਤਤਿ ਕਰਨ ਤੋਂ ਬਾਦ ਕਵੀ ਅਪਣੀਆਂ ਗੰਦੀਆ ਮੰਦੀਆਂ "ਕਾਮ ਕਬੱਡੀ" ਵਾਲੀਆ ਕਹਾਨੀਆਂ ਸੁਨਾਣੀਆਂ ਸ਼ੁਰੂ ਕਰ ਦੇਂਦਾ ਹੈ। ਮੈਨੂੰ ਬਹੁਤ ਹੀ ਮਾੜੇ ਸ਼ਬਦਾ ਵਿਚ ਇਥੇ ਇਹ ਕਹਿਨਾਂ ਪੈੰਦਾ ਹੈ ਕਿ ਇਹ ਲਿਖਾਰੀ ਤੇ ਐਸਾ ਕੰਮ ਕਰ ਰਿਹਾ ਹੈ ਜਿਵੇਂ ਕੋਈ ਵੇਸਵਾ ਦੇ ਕੋਠੇ ਤੇ ਜਾਂਣ ਤੋਂ ਪਹਿਲਾਂ ਦੇਵੀ ਦੀ ਉਸਤਤਿ ਕਰ ਰਿਹਾ ਹੋਵੇ ।

ਦੇਵੀ ਉਸਤਿਤ ਹਲੀ ਖਤਮ ਹੀ ਹੁੰਦੀ ਹੈ ਕਿ ਦੂਜੇ ਚਰਿਤ੍ਰ ਵਿਚ ਹੀ ਕਵੀ ( ਦਸਮ ਰੰਥੀਆਂ ਦਾ ਗੁਰੂ) ਇਹ ਕਾਮੁਕ ਕਹਾਨੀ ਸੁਨਾਣਾਂ ਸ਼ੁਰੂ ਕਰ ਦੇਂਦਾ ਹੈ, ਜਿਵੇ ਉਤਾਵਲਾ ਬੈਠਾ ਸੀ  ਕਿ ਕਦੋਂ "ਦੇਵੀ ਉਸਤਤਿ"  ਖਤਮ ਹੋਵੇ ਤੇ ਮੈਂ ਇਹ "ਕਾਮ ਖੇਡਾਂ"  ਦਾ ਉਦਘਾਟਨ ਕਰਾਂ ।

ਚਿਤ੍ਰਵਤੀ ਨਗਰੀ ਬਿਖੈ ਚਿਤ੍ਰ ਸਿੰਘ ਨ੍ਰਿਪ ਏਕ ॥ ਤੇ ਕੇ ਗ੍ਰਿਹ ਸੰਪਤਿ ਘਨੀ ਰਥ ਗਜ ਬਾਜ ਅਨੇਕ ॥੧॥ ਤਾ ਕੋ ਰੂਪ ਅਨੂਪ ਅਤਿ ਜੋ ਬਿਧਿ ਧਰਿਯੋ ਸੁਧਾਰਿ ॥ ਸੁਰੀ ਆਸੁਰੀ ਕਿੰਨ੍ਰਨੀ ਰੀਝਿ ਰਹਤ ਪੁਰ ਨਾਰਿ ॥੨॥ਪੰਨਾ 813
..............................

...ਬਾਨ ਬਧੀ ਬਿਰਹਾ ਕੇ ਬਲਾਇ ਲਿਯੋ ਰੀਝਿ ਰਹੀ ਲਖਿ ਰੂਪ ਤਿਹਾਰੋ ॥ ਭੋਗ ਕਰੋ ਮੁਹਿ ਸਾਥ ਭਲੀ ਬਿਧਿ ਭੂਪਤਿ ਕੋ ਨਹਿ ਤ੍ਰਾਸ ਬਿਚਾਰੋ ॥ ਪੰਨਾ 814 ਅਖੌਤੀ ਦਸਮ ਗ੍ਰੰਥ॥

ਸੰਖੇਪ ਵਿਚ ਇਹ ਕਹਾਨੀ ਇਸ ਪ੍ਰਕਾਰ ਹੈ
ਚਿਤ੍ਰਵਤੀ ਨਗਰੀ ਦਾ ਰਾਜਾ ਚਿਤ੍ ਸਿੰਘ ਬਹੁਤ ਹੀ ਰੂਪ ਵਾਨ ਸੀ । ਰੂਪ ਰੰਗ ਵਿਚ ਇਹ ਕਾਮਦੇਵ ਦਾ ਹੀ ਰੂਪ ਸੀ । ਇਸ ਨੂੰ ਵੇਖ ਕੇ ਦੇਵੀਆ , ਦਾਨਵੀਆਂ ਅਤੇ ਕਿਨਰ ਸਾਰੀਆ ਹੀ ਮੋਹਿਤ ਹੋ ਜਾਂਦੀਆ ਸਨ । ਇਕ ਅਪਸਰਾ ਇੰਦਰ ਦੇਵਤੇ ਨੂੰ ਮਿਲਨ ਜਾ ਰਹੀ ਸੀ ।  ਰਸਤੇ ਵਿੱਚ ਉਸ ਨੇ ਇਸ ਰਾਜੇ ਨੂੰ ਵੇਖਿਆ ਤੇ ਉਸ ਤੇ ਮੋਹਿਤ ਹੋ ਗਈ । ਉਹ ਇੰਦਰ ਦੇਵਤੇ ਨੂੰ ਭੁਲ ਕੇ ਇਸ ਰਾਜੇ ਨੂੰ ਪ੍ਰਾਪਤ ਕਰਨ ਲਈ ਜੁਗਤ ਕਰਨ ਲਗੀ । ਉਸ ਦੇ ਇਕ ਦੂਤਿਕਾ (ਫੀਮੇਲ ਮੇਸੇਂਜਰ) ਰਾਜੇ ਕੋਲ ਭੇਜੀ । ਉਸਨੇ ਰਾਜੇ ਨੂੰ ਅਪਸਰਾ ਦਾ ਇਹ ਸੁਨੇਹਾ ਦਿਤਾ  ਕਿ ਅਪਸਰਾ ਜੋ ਕਾਮ ਦੇ ਵਸ਼ ਹੋ ਗਈ ਹੈ , ਉਸ ਨਾਲ ਭੋਗ ਕਰੋ । ਨਹੀਂ ਤਾਂ ਕਾਮ ਦੀ ਮਾਰੀ , ਉਹ ਅਪਸਰਾ  ਕਟਾਰੀ ਮਾਰ ਕੇ ਅਪਣੇ ਪ੍ਰਾਣ ਤਿਆਗ ਦੇਵੇਗੀ । ਰਾਜਾ ਇਹ ਸੁਣਕੇ ਗਦ ਗਦ ਹੋ ਉਠਿਆ। ਉਸ ਅਪਸਰਾ ਨਾਲ ਰਾਜੇ ਨੇ ਬਹੁਤ ਸਾਲਾਂ ਤਕ ਭੋਗ ਕੀਤਾ । ਇਸ ਅਪਸਰਾ ਤੋਂ ਇਕ ਪੁਤੱਰ ਵੀ ਹੋਇਆ ਜੋ ਇਨ੍ਹਾਂ ਰੂਪਵਾਨ ਸੀ ਕਿ ਕਾਮਦੇਵ ਵੀ ਉਸ ਤੋਂ ਲਜਾ ਜਾਂਦਾ ਸੀ।

ਕੁਝ ਸਾਲਾਂ  ਬਾਦ ਉਹ ਅਪਸਰਾ ਇੰਦਰ ਦੇਵਤੇ ਨੂੰ ਮਿਲਨ ਚਲੀ ਗਈ ਤੇ ਰਾਜਾ ਬਹੁਤ ਵਿਯੋਗ ਵਿਚ ਪੈ ਗਇਆ। ਉਸਨੇ ਉਸ ਅਪਸਰਾ ਦੀ ਇਕ ਤਸਵੀਰ ਸੈਨਿਕਾਂ ਨੂੰ ਦਿਤੀ ਤੇ ਕਹਿਆ , "ਅਪਸਰਾ ਤੋਂ ਬਿਨਾਂ ਮੈਂ ਜਿਉ ਨਹੀਂ ਸਕਦਾ। ਉਸ ਨੂੰ ਲਭ ਕੇ ਲਿਆਉ ! "  ਉਹ ਅਪਸਰਾ ਤਾਂ ਨਹੀਂ ਮਿਲੀ । ਉੜੀਸਾ ਦੇਸ਼ ਦੇ ਰਾਜੇ ਦੀ ਕੁੜੀ ਬਹੁਤ ਹੀ ਰੂਪ ਵਾਲੀ ਸੀ,  ਅਤੇ ਉਸ ਦੀ ਸ਼ਕਲ ਵੀ ਉਸ ਅਪਸਰਾ ਨਾਲ ਮਿਲਦੀ ਸੀ । ਉੜੀਸਾ ਦੇ ਰਾਜੇ ਨੂੰ ਮਾਰ ਕੇ ਰਾਜਾ ਉਸ ਦੀ ਕੁੜੀ ਨੂੰ ਜਿਤ ਕੇ ਅਪਣੇ ਨਾਲ ਲੈ ਆਇਆ। ਉਸ ਦਾ ਨਾਮ ਚਿੱਤ੍ਰਮਤੀ ਸੀ।

ਇਕ ਦਿਨ ਚਿਤ੍ਰਮਤੀ ਰਾਜੇ ਚਿਤ੍ਰ ਸਿੰਘ ਦੇ ਪੁਤਰ  ਤੇ ਮੋਹਿਤ ਹੋ ਗਈ ਤੇ ਉਸ ਨੂੰ ਅਪਣੇ ਸਦਨ (ਮਹਿਲ) ਵਿੱਚ ਲੈ ਆਈ । ਮੰਨ ਵਿੱਚ ਸੋਚਨ ਲਗੀ ਕਿ ਜੇ ਇਹ ਮੈਨੂੰ ਮਿਲ ਜਾਵੇ ਤੇ ਮੈਂ ਅਪਣਾਂ ਕਲੇਜਾ ਵੀ ਕਡ੍ਹ ਕੇ ਇਸ ਨੂੰ ਦੇ ਦੇਵਾਂ। ਚਿਤ੍ਰਮਤੀ ਉਸ ਰੂਪਵਾਨ ਨੋਜੁਆਨ ਨੂੰ ਕਹਿਨ ਲਗੀ ਕਿ " ਮੈਂ ਜਿਸ ਦਿਨ ਦਾ ਤੇਰਾ ਰੂਪ ਤੇ ਸੁੰਦਰ ਅੱਖਾਂ ਦੇਖੀਆਂ ਨੇ ਮੈਂ ਤੇਰੇ ਤੇ ਮੋਹਿਤ ਹੋ ਗਈ ਹਾਂ। ਤੇਰੇ ਸੂੰਦਰ ਰੂਪ ਬਾਰੇ ਹੀ ਸੋਚਦੀ ਰਹਿੰਦੀ ਹਾਂ। ਕਾਮ ਦੇ ਵਸ਼ ਪੈ ਗਈ ਹਾਂ ਮੇਰੇ ਨਾਲ ਚੰਗੀ ਤਰ੍ਹਾਂ ਭੋਗ ਕਰ, ਅਤੇ ਰਾਜੇ (ਪਿਉ) ਕੋਲੌਂ  ਬਿਲਕੁਲ ਹੀ ਨਾਂ ਡਰ । ਤੇਰੇ ਚਮਕਦੇ ਹੋਏ ਅੰਗ ਮੇਰੇ ਮੰਨ ਦੇ ਵਿੱਚ ਚੋਰਾਂ ਵਾਂਗ ਵਸ ਗਏ ਹਨ । ਮੈਂ ਬਿਨਾਂ ਪਾਨੀ ਦੀ ਮਛਲੀ ਵਾਂਗ ਕਾਮ ਨਾਲ ਤੜਫ ਰਹੀ ਹਾਂ । ਇਨ੍ਹਾਂ ਤਰਲਾ ਕਰਨ ਤੇ ਵੀ ਜਦੋਂ ਰਾਜੇ ਦੇ ਪੁਤੱਰ ਨੇ ਚਿਤ੍ਰਮਤੀ ਦੀ ਇਕ ਗਲ ਨਾਂ ਮਨੀ ਤੇ ਚਿਤ੍ਰਮਤੀ ਚਿੜ੍ਹ ਗਈ ।  ਰਾਜੇ ਨੂੰ ਅਵਾਜ ਦਿਤੀ ਤੇ ਬੁਲਾ ਕੇ ਕਹਿਆ ਕੇ ਤੇਰੇ ਪੁਤਰ ਨੇ ਮੈਨੂੰ ਚਕ ਮਾਰ ਮਾਰਕੇ ਅਤੇ ਅਪਣੇ ਨਾਖੂਨਾਂ ਨਾਲ ਮੇਰਾ ਪੂਰਾ ਸ਼ਰੀਰ ਜਖਮੀ ਕਰ ਦਿਤਾ ਹੈ। ਇਹ ਸੁਣ ਕੇ ਰਾਜਾ ਕ੍ਰੋਧ ਨਾਲ ਭਰ ਗਇਆ ਅਤੇ ਅਪਣੇ ਪੁਤੱਰ ਨੂੰ ਮਾਰਨ ਲਈ ਲੈ ਗਇਆ । ਮੰਤਰੀਆਂ ਨੇ ਬਹੁਤ ਸਮਝਾਇਆ ਪਰ ਰਾਜਾ ਨਹੀਂ ਮਣਿਆ। ਇਨ੍ਹਾਂ ਤ੍ਰਿਆ ਚਰਿਤ੍ਰਾਂ ਨੂੰ ਕੋਈ ਸਮਝ ਨਹੀਂ ਪਾਇਆ।

ਖਾਲਸਾ ਜੀ ! ਇਹ ਕਹਾਨੀ ਇਕ ਸਿੱਖ ਨੂੰ ਕੀ ਸਿਖਿਆ ਦੇ ਰਹੀ ਹੈ ? ਇਸ ਨਾਲ ਇਕ ਸਿੱਖ ਦਾ ਅਧਿਯਾਤਮਕ ਜੀਵਨ ਕਿਵੇਂ ਉਚਾ ਹੋ ਸਕਦਾ ਹੈ। ਇਕ ਮਾਂ ਦੀ ਥਾਂ ਤੇ ਕੋਈ ਇਸਤਰੀ ਹੋਵੇ ਤੇ ਉਹ ਅਪਣੇ ਪੁੱਤਰ ਤੇ ਮੋਹਿਤ ਹੋ ਕੇ ਉਸ ਨਾਲ ਭੋਗ ਕਰਨ ਤੇ ਉਤਾਰੂ ਹੋ ਜਾਵੇ । ਇਸ ਕੁਕਰਮ ਵਿੱਚ ਅਸਫਲ ਹੋਣ ਤੇ ਉਸ ਨੂੰ ਜਾਨੋਂ ਮਰਵਾ ਦੇਵੇ । ਕੀ ਇਕ ਗੁਰੂ ਇਹੋ ਜਹੀ ਬਦਚਲਨੀ ਦੀ ਸਿਖਿਆ ਅਪਣੇ ਸਿੱਖ ਨੂੰ ਦੇ ਸਕਦਾ ਹੈ ? ਮੇਰੇ ਵੀਰੋ ! ਇਹ ਤਾਂ ਕੁਝ ਵੀ ਨਹੀਂ ! ਅਗੇ ਅਗੇ ਵੇਖੀ ਜਾਉ ਕਿ ਦਸਮ ਗ੍ਰੰਥੀਆਂ ਦਾ ਇਹ ਗੁਰੂ ਉਨ੍ਹਾਂ ਦੇ ਜੀਵਨ ਨੂੰ ਉਚਾ ਚੁਕਣ ਲਈ ਕੀ ਕੀ ਸਿਖਿਆ ਇਸ "ਕਾਮ ਕਵਿਤਾ " ਰਾਂਹੀ ਉਨ੍ਹਾਂ ਨੂੰ ਦੇ ਰਿਹਾ  ਹੈ । ਅਗਲੀਆਂ ਕਹਾਣੀਆਂ ਵਿੱਚ ਤੇ ਕੋਈ "ਕਾਮ ਕਬੱਡੀ"  ਦੀ ਖੇਡ ਭੰਗ , ਅਫੀਮ, ਪੋਸਤ ਅਤੇ ਸ਼ਰਾਬ ਦੀ ਕਾਕਟੇਲ ਲਏ ਬਗੈਰ ਸ਼ੁਰੂ ਹੀ ਨਹੀਂ  ਹੁੰਦੀ । ਨਸ਼ਿਆਂ ਦੀ ਵਰਤੋਂ ਕਰ ਕੇ ਭਾਂਤਿ ਭਾਂਤਿ ਦੀਆਂ "ਕਾਮ ਖੇਡਾਂ"  ਸਿਖਾਉਣ ਵਾਲਾ ਇਹ ਕਿਸ ਕਿਸਮ ਦਾ "ਧਰਮ ਗ੍ਰੰਥ"  ਹੈ ?  ਕੌਮ ਦਾ ਬਹੁਤ ਵਡਾ ਦੁਖਾਂਤ ਹੈ ਕਿ "ਪੰਥ ਰਤਨ" ਅਤੇ "ਗੁਰਮਤਿ ਮਾਰਤੰਡ" ਦੀ ਉਪਾਧੀ ਪਾਉਣ ਵਾਲਾ ਇਕ ਨਿਰਮਲਾ ਕਥਾਵਾਚਕ ਇਸ ਨੂੰ "ਕਾਮ ਦੀ ਵਿਆਖਿਆ" ਕਹਿ  ਕੇ ਇਸ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਸਾਬਿਤ ਕਰਦਾ ਰਿਹਾ । ਵੇਖਦੇ ਹਾਂ ਕਿ ਇਨ੍ਹਾਂ ਫੂਹੜ ਕਹਾਣੀਆਂ ਵਿੱਚ ਕਾਮ ਦੀ ਕੇੜ੍ਹੀ ਵਿਆਖਿਆ ਨਜਰ ਆਂਉਦੀ ਹੈ । ਅਕਾਲ ਤਖਤ ਦਾ ਮੌਜੂਦਾ ਹੇਡ ਗ੍ਰੰਥੀ ਇਸ ਕਿਤਾਬ ਬਾਰੇ ਇਹ ਕਹਿ ਰਿਹਾ ਹੈ ਕਿ "ਇਹ ਗੁਰੂ ਰਚਿਤ ਗ੍ਰੰਥ ਹੈ"   । ਕੁਝ ਪਾਠਕ ਇਹ ਗਲ ਪੁਛ ਸਕਦੇ ਨੇ ਕਿ ਇਨ੍ਹਾਂ  "ਕਾਮ ਕਬੱਡੀ" ਵਾਲੀਆਂ ਕਹਾਨੀਆਂ ਦੀ ਚਰਚਾ ਕਰਦਿਆਂ ਕਰਦਿਆ ਵਿਚ ਮੈਂ ਅਕਾਲ ਤਖਤ ਦੇ ਹੇਡ ਗ੍ਰੰਥੀ ਨੂੰ ਵਾਰ ਵਾਰ ਵਿਚ ਕਿਉ ਲੈ ਆਉਦਾ ਹਾਂ । ਹਾਂ ਵੀਰੋ ! ਉਸ ਦੀ ਵਜਿਹ ਇਹ ਹੈ ਕਿ ਮੈਂ ਉਨ੍ਹਾਂ ਦੀ ਇਕ ਤਕਰੀਰ ਸੁਣੀ  ਸੀ ਜੋ ਹਰ ਵੇਲੇ ਮੇਰੇ ਦਿਮਾਗ ਵਿੱਚ ਚਲਦੀ ਰਹਿੰਦੀ ਹੈ ।  ਤੁਸੀਂ ਵੀ ਸੁਣ ਸਕਦੇ ਹੋ , ਬਲਕਿ ਇਸ ਲੇਖ ਲੜੀ ਨੂੰ ਪੜ੍ਹਨ ਤੋਂ ਪਹਿਲਾਂ ਆਪ ਸਾਰਿਆ ਨੂੰ ਉਨ੍ਹਾਂ ਦੀ ਉਹ ਤਕਰੀਰ ਜਰੂਰ ਸੁਨਣੀ ਚਾਹੀਦੀ ਹੈ । ਉਸ ਵਿਚ ਉਹ ਕਹਿ ਰਹੇ ਨੇ ਕਿ "ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹ ਹੀ ਵਿਸ਼ਾ ਦਸਮ ਗ੍ਰੰਥ ਦਾ ਵੀ ਹੈ ",। "ਗੁਰੂ ਗ੍ਰੰਥ ਸਾਹਿਬ ਸਿੱਖ ਨੂੰ ਸੰਤ ਬਣਾਂਉਦੇ ਨੇ ਤੇ ਦਸਮ ਗ੍ਰੰਥ ਸਿੱਖ ਨੂੰ ਸਿਪਾਹੀ ਬਣਾਂਉਦਾ ਹੈ।"  ਕੀ ਇਹੋ ਜਹਿਆਂ ਕਹਾਨੀਆ ਸਿੱਖ ਨੂੰ ਸਿਪਾਹੀ ਬਣਾਂਉਦੀਆਂ ਨੇ ? ਇਹ ਕਾਰਣ ਹੈ ਵਾਰ ਵਾਰ ਉਨ੍ਹਾਂ ਨੂੰ ਇਸ ਲੇਖ ਵਿਚ ਯਾਦ ਕਰਨ ਦਾ ।

ਮੈਂ  ਇਕ ਲੇਖ ਲਿਖਿਆ ਸੀ ਕੇ ਜਿਸ ਬਾਗ ਨੂੰ ਬਹਾਰ ਉਜਾੜਨ ਲਗੇ ਤੇ ਉਸ ਦਾ ਮਾਲੀ ਉਸ ਨੂੰ ਬਚਾਉਦਾ ਹੈ , ਲੇਕਿਨ ਜੇ ਮਾਲੀ ਹੀ ਬਾਗ ਨੂੰ ਉਜਾੜਨ ਲਗ ਜਾਵੇ ਤੇ ਉਸ ਬਾਗ ਨੂੰ ਕੌਣ ਬਚਾਏਗਾ ?  ਤੂਫਾਨ ਵਿਚ ਡੋਲਦੀ ਹੋਈ ਬੇੜੀ ਨੂੰ  ਉਸ ਦਾ ਮੱਲਾਹ ਹੀ ਪਾਰ ਉਤਾਰਦਾ ਹੈ। ਜੇ ਉਹ ਮੱਲਾਹ ਹੀ ਬੇੜੀ ਨੂੰ ਡੋਬਨ ਤੇ ਉਤਾਰੂ ਹੋ ਜਾਵੇ ਤੇ ਉਸ ਨੂੰ ਕੌਣ ਬਚਾ ਸਕਦਾ ਹੈ । ਇਹੋ ਹੀ ਹਾਲ ਸਾਡੇ ਅਖੌਤੀ ਧਾਰਮਿਕ ਆਗੂਆਂ ਦਾ ਹੈ ।  ਜੇ ਸਾਡੇ ਆਗੂ ਹੀ ਇਸ ਕੂੜ ਗ੍ਰੰਥ ਨੂੰ ਗੁਰੂ ਕ੍ਰਿਤ ਕਹਿ ਕੇ ਗੁਰੂ ਦੀ ਬੇਪਤੀ ਕਰਨ ਤੇ ਉਤਰੂ ਹੋਂਣ,  ਤੇ ਦੂਜਿਆ ਨੂੰ   ਅਸੀ ਕਿਵੇਂ ਰੋਕਾਂਗੇ ? ਅਕਾਲ ਤਖਤ ਦੇ ਹੇਡ ਗ੍ਰੰਥੀ ਸਾਹਿਬ ਦੀ ਇਹ ਤਕਰੀਰ ਸੁਣੋ ਜਿਸ ਵਿੱਚ ਉਹ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਨੂੰ ਚਪੇੜਾਂ ਮਾਰਨ ਦੀ ਵੀ ਗਲ ਕਰ ਰਹੇ ਨੇ । ਹੁਣ ਵੇਲਾ ਲੰਘ ਗਿਇਆ ਹੈ ਕਿ ਤੁਹਾਡੀਆਂ ਚਪੇੜਾਂ ਤੋਂ ਕੋਈ ਡਰੇ । ਬਹੁਤ ਹੋ ਚੁਕੀ  ਸਰਬੰਸ ਦਾਨੀ ਗੁਰੂ ਦੀ ਬੇਪਤੀ, ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ । ਸਾਨੂੰ ਛੇਕ ਦਿਉ ! ਮਾਰ ਦਿਉ !  ਐਸੇ "ਕਾਲਕਾ ਪੰਥੀਆਂ"  ਵਿੱਚ ਰਹਿ ਕੇ ਕਰਨਾਂ ਵੀ ਕੀ ਹੈ ?,  ਜਿਥੇ ਇਨ੍ਹਾਂ ਅਸ਼ਲੀਲ ਕਹਾਣੀਆਂ ਨੂੰ ਮੇਰੇ ਸਰਬੰਸਦਾਨੀ ਗੁਰੂ ਨਾਲ ਜੋੜ ਕੇ ਉਸ ਦਾ ਅਪਮਾਨ ਕੀਤਾ ਜਾ ਰਿਹਾ ਹੋਵੇ ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top