Share on Facebook

Main News Page

ਜਥੇਦਾਰੋ ਨਾਲੇ ਆਪਣੇ ਛੇਕੂ ਕੁਹਾੜੇ ਨਾਲ ਮਾਨ ਸੇਉਂ ਪਿਹੋਵੇ ਦਾ ਗਲ ਵੱਡੋ ਅਤੇ ਨਾਲੇ ਆਪਣੇ ਖੰਡੇ ਵਾਪਿਸ ਕਰੋ

ਹੁਣ ਇੰਨਾ ਜਥੇਦਾਰਾਂ ਨੂੰ ਕੋਈ ਪੁਛੇਗਾ ਕਿ ਇੰਨਾ ਦਾ ਆਪਣਾ ਹੀ ਅਜ਼ੀਜ਼ ਮਿੱਤਰ ਲੋਕਾਂ ਦੀਆਂ ਧੀਆਂ ਭੈਣਾਂ ਦੀ ਇਜ਼ਤ ਨਾਲ ਖੇਡ ਰਿਹਾ ਹੈ!

ਜਥੇਦਾਰੋ ਸ਼ਰਮ ਨਾਲ ਡੁੱਬ ਮਰੋ।

ਪਹਿਲਾਂ ਵੇਦਾਂਤੀ ਨੇ ਸ਼ਿਕਾਗੋ ਵਾਲੇ ਕੋਲੋ ਮੂੰਹ ਕਾਲਾ ਕਰਵਾ ਕੇ ਉਸਨੂੰ ਕਾਲੀਨ ਚਿਟ ਦੇ ਦਿੱਤੀ ਅਤੇ ਅੱਜ ਉਹ ਦੁਨਿਆਵੀ ਅਦਾਲਤ ਵਿਚੋਂ ਸਜ਼ਾ ਪਾਉਣ ਜਾ ਰਿਹਾ ਹੈ। ਜੇ ਧਨਵੰਤ ਦਾਸ ਨੂੰ ਕਲੀਨ ਚਿੱਟ ਦਿੱਤੀ ਗਈ ਤਾਂ ਉਹ ਦਸ ਸਾਲ ਦੀ ਸਜਾ ਭੁਗਤ ਰਿਹਾ ਹੈ।

ਅੱਜ ਤੁਹਾਡਾ ਯਾਰ ਪੰਥ ਦੀ ਕਚਹਿਰੀ ਵਿਚ ਨੰਗਾ ਹੋ ਗਿਆ ਹੈ, ਹੁਣ ਕਿਥੇ ਹੈ ਤੁਹਾਡਾ ਛੇਕੂ ਕੁਹਾੜਾ?

ਕਿਤੇ ਉਸਦੀ ਧਾਰ ਸੋਨੇ ਦੇ ਖੰਡਿਆਂ ਨੇ ਤਾਂ ਨਹੀਂ ਮਾਰ ਦਿੱਤੀ।

ਜਾਂ ਫਿਰ ਬਾਦਲ ਦੇ ਤੁਹਾਡੇ ਗਲ ਵਿਚ ਪਾਏ ਪਟੇ ਨੇ ਤੁਹਾਡਾ ਗਲ ਇੰਨਾ ਘੁੱਟ ਦਿੱਤਾ ਹੈ, ਕਿ ਤੁਹਾਡੀ ਆਵਾਜ਼ ਹੀ ਨਿਕਲਨੀ ਬੰਦ ਹੋ ਗਈ ਹੈ?

ਸਾਡੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਦੋ ਭੀ ਇਹ ਬਾਹਰਲੇ ਦੇਸ਼ਾਂ ਵਿਚ ਆਉਂਦੇ ਹਨ, ਤਾਂ ਇੰਨਾ ਕੋਲੋ ਜਾ ਕੇ ਸਵਾਲ ਜਰੂਰ ਪੁਛਿਆ ਕਰੋ, ਤਾਂ ਕਿ ਇਨ੍ਹਾਂ ਨੂੰ ਆਪਣੇ ਬਾਰੇ ਕੋਈ ਭੁਲੇਖਾ ਨਾ ਰਹਿ ਜਾਵੇ, ਕਿ ਇੰਨਾ ਦੀ ਬਹੁਤੀ ਕੋਈ ਸਿੱਖ ਪੰਥ ਵਿਚ ਕਦਰ ਹੈ ਅਤੇ ਨਾਲ ਹੀ ਸਾਰਿਆਂ ਨੂੰ ਬੇਨਤੀ ਹੈ ਕੀ ਇੰਨਾ ਦੇ ਕਮਰਿਆਂ ਵਿਚ ਜਾ ਕੇ ਇੰਨਾ ਨੂੰ ਇਸਾਈ ਧਰਮ ਦੇ 'ਪੋਪ' ਹੋਣ ਵਾਲਾ ਭੁਲੇਖਾ ਨਾ ਪਾਉਣ। ਇੰਨਾ ਨੂੰ ਅਣਵੇਖਿਆ-ਅਨ੍ਸੁਣਿਆ ਕਰਨਾ ਹੀ ਇੰਨਾ ਦੇ ਮਾਨਸਿਕ ਰੋਗਾਂ ਦਾ ਇਲਾਜ਼ ਹੈ।

ਕੌਮ ਸਦਾ ਰਿਣੀ ਰਹੇਗੀ ਪ੍ਰੋ: ਦਰਸ਼ਨ ਸਿੰਘ ਅਤੇ ਹੋਰ ਬਹੁਤ ਸਾਰੇ ਇੰਨਾ ਵਰਗੇ ਜੋਧਿਆਂ ਦੀ, ਜਿੰਨਾ ਨੇ ਇੰਨ੍ਹਾਂ ਪੁਜਾਰੀਆਂ ਨੂ ਇੰਨਾ ਦੇ 'ਪੋਪ' ਹੋਣ ਦਾ ਕੋਈ ਸ਼ਕ ਨਹੀਂ ਪੈਣ ਦਿੱਤਾ ਅਤੇ ਸਗੋਂ ਵੰਗਾਰ ਕੇ ਪੰਥ ਦੀ ਕਚਹਿਰੀ ਵਿਚ ਜਨਤਕ ਰੂਪ ਵਿਚ ਆਉਣ ਵਾਸਤੇ ਆਖਿਆ। ਇਸਨੂੰ ਆਖਦੇ ਹਨ ਕਥਾ ਦਾ ਕਥਨੀ ਵਿਚੋ ਪਰਗਟ ਹੋਣਾ, ਨਹੀਂ ਤਾਂ ਬਹੁਤੀ ਸਾਡੀ ਲਲਕਾਰ ਅੱਜ ਕੱਲ ਸਟੇਜੀ ਹੀ ਹੈ ਅਤੇ ਇੱਕ ਕਲਾਕਾਰ ਦੀ ਨਿਆਈ ਸਮਾਂ ਆਉਣ ਤੇ ਰੋਲ ਬਦਲ ਲਿਆ ਜਾਂਦਾ ਹੈ।

ਟਾਈਗਰ ਜਥਾ ਯੂਕੇ

 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top