Share on Facebook

Main News Page

ਗਊਆਂ ਦੀ ਯਾਦਗਾਰ ਬਨਾਉਣ ਦੀ ਇਕ ਅਨਿਆਏ ਪੂਰਨ ਅਤੇ ਹਾਸੋ ਹੀਣੀ ਕਾਰਵਾਈ
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਚੀਫ ਮਨਿਸਟਰ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵਲੋਂ ਅਪਣੀ ਹਮਜੋਲੀ ਪਾਰਟੀ ਬੀ.ਜੇ.ਪੀ ਦੀ ਖੁਸ਼ੀ ਲੈਣ ਲਈ, ਬਿਨਾ ਸੋਚੇ, ਮਾਨਸਾ ਏਰੀਏ ਵਿਚ ਮਾਰੀਆਂ ਗਈਆਂ ਗਊਆਂ ਦੀ ਯਾਦਗਾਰ ਬਨਾਉਣ ਦਾ ਤੱਤ ਫੱਟ ਐਲਾਨ ਕਰ ਦਿਤਾ ਗਿਆ। ਮੈਂ ਪੁਛਦਾ ਹਾਂ ਜੇ ਹਿੰਦੁਸਤਾਨ ਇਕ ਡੈਮੋਕਰੇਟਿਕ ਦੇਸ਼ ਹੈ, ਅਤੇ ਇਥੇ ਦੇ ਸ਼ਹਿਰੀ ਹਰ ਕਿਸੇ ਨੂੰ ਜੀਵਨ ਦੇ ਅਧਿਕਾਰ ਬਰਾਬਰ ਹਨ, ਤਾਂ ਫਿਰ ਲਗਭਗ 25 ਕਰੋੜ ਤੋਂ ਉਪਰ ਮੁਸਲਮਾਨ ਭੀ ਇਸ ਦੇਸ਼ ਦਾ ਸ਼ਹਿਰੀ ਹਨ, ਬਲਕਿ ਇਸ ਦੇਸ਼ ਦੇ ਰਾਸ਼ਟਰਪਤੀ ਭੀ ਮੁਸਲਮਾਨ ਰਹੇ ਹਨ, ਮੁਸਲਮਾਨ ਲਈ ਸੂਰ ਖਾਣਾ ਧਾਰਮਿਕ ਮਨਾਹੀ ਹੈ।

ਭਾਈ ਗੁਰਦਾਸ ਜੀ ਲਿਖਦੇ ਹਨ {ਜਿਉਂ ਮਰੀਯਾਦਾ ਹਿੰਦੁਆਂ ਗਉ ਮਾਸ ਅਖਾਜੁ॥ ਮੁਸਲਮਾਣਾ ਸੂਅਰਹੁ ਸਉਗੰਦ ਵਿਆਜੁ॥} ਫਿਰ ਭੀ ਲੱਖਾਂ ਸੂਰ ਰੋਜ਼ ਹਿੰਦੁਸਤਾਨ ਵਿਚ ਮਾਰੇ ਜਾਂਦੇ ਹਨ, ਉਨ੍ਹਾਂ ਦੀਆਂ ਯਾਦਗਾਰਾਂ ਬਨਾਉਣ ਲਈ ਭੀ ਮੰਗ ਉਠ ਸਕਦੀ ਹੈ।

ਸਿੱਖ ਲਈ ਤਮਾਕੂ ਦੀ ਵਰਤੋਂ ਸਖਤ ਮਨ੍ਹਾ ਹੈ ਕੁਰਿਹਤ ਹੈ, ਅੱਜ ਤੱਕ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਨਹੀਂ ਕੀਤਾ ਗਿਆ, ਹਾਲਾਂਕਿ ਕਈ ਵਾਰ ਮੰਗ ਉਠ ਚੁਕੀ ਹੈ, ਦਲੀਲ ਇਹ ਦਿਤੀ ਜਾਂਦੀ ਹੈ ਕੇ ਲੱਖਾਂ ਹਿੰਦੂ ਮੁਸਲਮਾਨ ਜੋ ਇਸ ਸ਼ਹਿਰ ਦੇ ਵਸਨੀਕ ਹਨ ਅਤੇ ਤਮਾਕੂ ਦੀ ਵਰਤੋਂ ਕਰਦੇ ਹਨ ਉਹ ਕਿਧਰ ਜਾਣ।

ਹੁਣ ਰਹੀ ਗੱਲ ਪੂਜਾ ਦੀ ਕੇ ਗਊ ਹਿੰਦੂ ਲਈ ਪੂਜਨ ਯੋਗ ਹੈ, ਹਿੰਦੂ ਵੀਰ ਗਊ ਦੀ ਪੂਜਾ ਕਰਦਾ ਹੈ ਇਸ ਲਈ ਗਊ ਨਹੀਂ ਮਾਰੀ ਜਾ ਸਕਦੀ।

ਮੁਸਲਮਾਨ ਲਈ ਕੁਰਾਨ ਪੂਜਨ ਯੋਗ ਹੈ, ਇਸ ਲਈ ਦੁਨੀਆਂ ਦੇ ਕਿਸੇ ਹਿਸੇ ਵਿਚ ਕਿਸੇ ਦੇਸ਼ ਵਿਚ ਭੀ ਕੁਰਾਨ ਦੀ ਬੇਅਦਬੀ ਹੋਵੇ, ਮੁਸਲਮਾਨ ਵੀਰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ। ਪਰ ਦੁਨੀਆਂ ਦੇ ਅਨੇਕਾਂ ਮੁਲਕਾਂ ਵਿਚ ਰੋਜ਼ ਲਖਾਂ ਗਊਆਂ ਮਾਰੀਆਂ ਜਾ ਰਹੀਆਂ ਹਨ, ਕਦੀ ਕਿਸੇ ਹਿੰਦੂ ਵੀਰ ਨੇ ਆਵਾਜ਼ ਨਹੀਂ ਉਠਾਈ, ਅਤੇ ਨਾ ਹੀ ਕਦੀ ਯਾਦਗਾਰਾਂ ਬਣਾਈਆਂ ਗਈਆਂ ਹ। ਕਿਉਂਕਿ ਇਥੇ ਗੱਲ ਓਹਨਾਂ ਦੇ ਪੂਜਨ ਯੋਗ ਦੀ ਨਹੀਂ ਗੱਲ ਤਾਂ ਦੇਸ਼ ਨੂੰ ਹਿੰਦੀ ਹਿੰਦੂ ਹਿੰਦੁਸਤਾਨ ਸਾਬਤ ਕਰਨ ਦੀ ਹੈ। ਚੀਫ ਮਨਿਸਟਰ ਪੰਜਾਬ ਦਾ ਇਹ ਐਲਾਨ ਸਾਥੀ ਜਮਾਤ ਦੀ ਖੁਸ਼ੀ ਲੈਣ ਲਈ ਇਸੇ ਗੱਲ ਦੀ ਪੈਰਵਾਈ ਕਰ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top