Share on Facebook

Main News Page

ਗੁਰਮਤਿ ਪ੍ਰਚਾਰ ਕੌਂਸਿਲ ਲੁਧਿਆਣਾ ਵੱਲੋਂ 5 ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਦੀ ਸ਼ਾਨਦਾਰ ਸਮਾਪਤੀ

(16 ਜੂਨ 2012 , ਸਤਨਾਮ ਕੌਰ, ਫਰੀਦਾਬਾਦ/ਲੁਧਿਆਣਾ)

ਗੁਰਮਤਿ ਦੇ ਪ੍ਰਚਾਰ ਵਿਚ ਜੁੱਟੀ ਸੰਸਥਾ ਗੁਰਮਤਿ ਪ੍ਰਚਾਰ ਕੌਂਸਿਲ ਲੁਧਿਆਣਾ ਵਲੋਂ ਗੁਰਦੁਆਰਾ ਮਾਈ ਨੰਦ ਕੌਰ ਘੁਮਾਰ ਮੰਡੀ ਵਿਖੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇਣ ਲਈ 5 ਰੋਜ਼ਾ ਗੁਰਮਤਿ ਕੈਂਪ ਦਾ ਆਯੋਜਨ ਕੀਤਾ। ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਚਲਿਆ। ਜਿਸ ਵਿਚ 300 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ । ਕੈਂਪ ਵਿਚ ਬੱਚਿਆਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਦੀ ਜਾਣਕਾਰੀ ਦਿੱਤੀ ਗਈ। ਜਿਸ ਦੀ ਸੇਵਾ ਸ. ਗੁਰਸੇਵਕ ਸਿੰਘ ਮਦਰੱਸਾ ਨੇ ਨਿਭਾਈ। ਕੈਂਪ ਵਿਚ ਜਿੱਥੇ ਬੱਚਿਆਂ ਨੂੰ ਗੁਰਮਤਿ ਅਨੁਸਾਰ ਜੀਵਨ ਜੁਗਤਿ ਦੱਸੀ ਗਈ ਉਥੇ ਧਾਰਮਕ ਫਿਲਮਾਂ, ਗੁਰਮਤਿ ਕਿਉਜ਼, ਗੁਰਮੁਖੀ ਸਿਖਲਾਈ, ਸਿੱਖ ਵਿਰਸੇ ਨਾਲ ਸੰਬੰਧਤ ਵੀਡੀਉ ਕਲਿਪਜ਼, ਸਲਾਈਡ ਸ਼ੋ ਅਤੇ ਗੇਮਜ਼ ਵੀ ਖਿਡਾਏ ਗਏ।

ਕੈਂਪ ਵਿਚ ਬੱਚਿਆਂ ਨੂੰ ਗਤਕੇ ਦੀ ਟ੍ਰੇਨਿੰਗ, ਦਸਤਾਰ ਸਿਖਲਾਈ, ਡਰਾਇੰਗ, ਪੇਂਟਿੰਗ, ਅਤੇ ਕੀਰਤਨ ਦੀ ਸਿਖਲਾਈ ਵੀ ਦਿੱਤੀ। ਇਸ ਕੈਂਪ ਵਿਚ ਬਚਿੱਆਂ ਨੂੰ ਜਾਦੂ ਦੇ ਕਰਤਬ ਵਿਖਾ ਕੇ ਦਸਿਆ ਗਿਆ ਕਿ ਇਹ ਸਭ ਹੱਥ ਦੀ ਸਫਾਈ ਹੁੰਦੀ ਹੈ। ਦੰਦਾ ਦੇ ਮਾਹਰ ਡਾ. ਆਤਮਜੀਤ ਸਿੰਘ ਨੇ ਬੱਚਿਆਂ ਨੂੰ ਦੰਦਾ ਦੀ ਦੇਖਭਾਲ ਸਬੰਧੀ ਸਲਾਈਡ ਸ਼ੋ ਵਿਖਾ ਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ।

ਕੈਂਪ ਵਿਚ ਬੱਚਿਆਂ ਨੂੰ ਪੜ੍ਹਾਉਣ ਦੀ ਸੇਵਾ ਸ. ਗੁਰਸੇਵਕ ਸਿੰਘ ਮਦਰੱਸਾ, ਬੀਬੀ ਹਰਬੰਸ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਹਮੀਰ ਕੌਰ, ਬੀਬੀ ਜਗਜੀਤ ਕੌਰ ਲੁਧਿਆਣਾ, ਬੀਬੀ ਗੁਰਲੀਨ ਕੌਰ, ਜਗਜੀਤ ਸਿੰਘ ਖਾਲਸਾ, ਸ. ਮਨਦੀਪ ਸਿੰਘ, ਸ. ਹਰਮਿੰਦਰ ਸਿੰਘ ਲੁਧਿਆਣਾ, ਸ. ਪ੍ਰਭਦੀਪ ਸਿੰਘ, ਸਤਨਾਮ ਸਿੰਘ ਬੱਬੂ, ਸ. ਬਲਦੇਵ ਸਿੰਘ ਦਿੱਲੀ, ਸੁਰਿੰਦਰ ਸਿੰਘ ਫਰੀਦਾਬਾਦ, ਸ. ਉਪਕਾਰ ਸਿੰਘ ਫਰੀਦਾਬਾਦ, ਬੀਬੀ ਸਤਨਾਮ ਕੌਰ ਫਰੀਦਾਬਾਦ, ਬੀਬੀ ਗਗਨਜੋਤ ਕੌਰ, ਬੀਬੀ ਰਵਿੰਦਰ ਕੌਰ ਚੰਡੀਗੜ੍ਹ, ਡਾ. ਸਰਬਜੀਤ ਸਿੰਘ ਰੇਣੁਕਾ, ਸ. ਦਲੀਪ ਸਿੰਘ ਅਬੋਹਰ, ਸ. ਹਰਮੀਤ ਸਿੰਘ ਮਲੌਟ, ਸ. ਬਲਜੀਤ ਸਿੰਘ ਮੁਕਤਸਰ ਆਦਿ ਨੇ ਨਿਭਾਈ।

ਕੈਂਪ ਦੇ ਅੰਤਮ ਦਿਨ ਬਚਿਆਂ ਨੇ ਕੈਂਪ ਵਿਚ ਦਿੱਤੀ ਗਈ ਸਿੱਖਿਆ ਦੇ ਆਧਾਰ ’ਤੇ ਲੈਕਚਰ, ਕਵਿਤਾਵਾਂ, ਸ਼ਬਦ ਕੀਰਤਨ ਆਦਿ ਦਾ ਸਟੇਜ ’ਤੇ ਪ੍ਰਦਰਸ਼ਨ ਕੀਤਾ। ਕੈਂਪ ਦੇ ਅੰਤਮ ਦਿਨ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਸਬੰਧਤ ਸੀ.ਡੀਜ਼, ਕਿਤਾਬਾਂ, ਗੇਮਾਂ, ਕੈਂਪ ਸਰਟੀਫੀਕੇਟ, ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ । ਇਸ ਕੈਂਪ ਵਿਚ ਗੁਰਦੁਆਰਾ ਮਾਈ ਨੰਦ ਕੋਰ ਦੇ ਪ੍ਰਬੰਧਕਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਅਤੇ ਕੈਂਪ ਦੌਰਾਨ ਬਚਿੱਆ ਲਈ ਚੰਗੇ ਲੰਗਰ ਦਾ ਵੀ ਪ੍ਰਬੰਧ ਕੀਤਾ। ਗੁਰਮਤਿ ਪ੍ਰਚਾਰ ਕੌਂਸਿਲ ਦੇ ਆਗੂ ਸ. ਜਗਜੀਤ ਸਿੰਘ ਖਾਲਸਾ ਨੇ ਕੈਂਪ ਵਿਚ ਬੱਿਚਆਂ ਦੇ ਮਾਤਾ-ਪਿਤਾ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਗੁਰਦੁਆਰਾ ਕਮੇਟੀਆਂ ਵੱਡੇ ਵੱਡੇ ਸਮਾਗਮ ਤੇ ਦੀਵਾਨਾਂ ਵਿਚ ਗੁਰੂ ਦੀ ਗੋਲਕ ਦਾ ਅਣਗਿਣਤ ਪੈਸਾ ਨੌਜਵਾਨ ਪਨੀਰੀ ਦੇ ਹਿਤ ਅਤੇ ਉਨ੍ਹਾਂ ਨੂੰ ਗੁਰਮਤਿ ਦੀ ਸਿਖਲਾਈ ਦੇਣ ਵਿਚ ਖਰਚ ਕਰਣ ਤਾਂ ਆਉਣ ਵਾਲੇ ਸਮੇਂ ਵਿਚ ਸਿੱਖੀ ਜੀਵਨ ਦੀ ਮਹਿਕ ਹੋਰ ਪ੍ਰਫੂਲਤ ਹੋਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top