17 ਜੂਨ ਦਿਨ ਐਤਵਾਰ ਨੂੰ ਗੁਰਦਵਾਰਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ
ਸਾਹਿਬ ਜੀ ਗਰੀਨਵੂਡ ਇੰਡਿਆਨਾ ਵਿਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਦਿਹਾੜਾ
ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਗਿਆ, ਜਿਸ ਵਿਚ ਸੰਗਤਾਂ ਨੇ ਭਾਰੀ ਗਿਣਤੀ ਵਿਚ
ਸਮੂਲੀਅਤ ਕੀਤੀ। ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਾਈ ਗਈ ਗੁਰਬਾਣੀ ਦੇ ਰਸ੍ ਭਿੰਨੇ ਕੀਰਤਨ
ਰਾਹੀਂ ਭਾਈ ਕੁਲਵੰਤ ਸਿੰਘ ਜੀ ਦੇਹਰਾਦੂਨ ਵਾਲਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ
ਗੁਰਦਵਾਰਾ ਸਾਹਿਬ ਦੀ ਸਟੇਜ ਉਪਰੋ ਸੰਗਤਾਂ ਨੂੰ ਓਹਨਾਂ ਗੁਰੂਘਰਾਂ ਵਾਰੇ ਵੀ ਸੁਚੇਤ ਰਹਿਣ
ਦੀ ਬੇਨਤੀ ਕੀਤੀ ਗਈ ਜਿਹੜੇ ਗੁਰਦਵਾਰਾ ਸਾਹਿਬਾਨ ਸ਼ਹੀਦੀ ਦਿਹਾੜੇ ਦੋ ਦੋ ਵਾਰ ਮਨਾ ਰਹੇ ਹਨ,
ਜੋ ਸਿਰਫ ਗੋਲਕ ਦੀ ਖਾਤਿਰ ਗੁਰ ਸਾਹਿਬ ਦੀ ਸ਼ਹੀਦੀ ਵੀ ਰੋਲ ਰਹੇ ਹਨ ਅਤੇ ਇਤਿਹਾਸ ਵਿਗਾੜ ਰਹੇ
ਹਨ।
ਇਸ ਮੌਕੇ ਇਕ ਖੂਨ ਦਾਨ ਕੈਂਪ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਸੰਗਤਾਂ
ਵਿੱਚ ਖੂਨ ਦਾਨ ਕਰਨ ਵਾਸਤੇ ਕਾਫੀ ਉਤਸ਼ਾਹ ਸੀ। ਕਾਫੀ ਸੰਗਤ ਖੂਨ ਦਾਨ ਦੇਣ ਤੋਂ ਬਿਨਾਂ ਹੀ
ਰਹਿ ਗਈ ਕਿਉਂਕਿ ਸਮੇਂ ਦੀ ਘਾਟ ਸੀ। ਅਖੀਰ ਵਿੱਚ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ
ਭੁਪਿੰਦਰ ਸਿੰਘ ਅਤੇ ਗੁਰਦਵਾਰਾ ਸਾਹਿਬ ਦੇ ਮੁੱਖ ਸਕੱਤਰ ਭਾਈ ਦਲਜੀਤ ਸਿੰਘ ਨੇ ਆਈਆਂ ਸੰਗਤਾਂ
ਦਾ ਧੰਨਵਾਦ ਕੀਤਾ।