Share on Facebook

Main News Page

ਬ੍ਰਾਹਮਣ ਦਾ ਲੋਕਾਂ ਨੂੰ ਮੂਰਖ ਬਣਾਉਣ ਦਾ ਸਿਲਸਿਲਾ ਅੱਜ ਦੇ ਸਮੇਂ ਵਿੱਚ ਵੀ ਜਾਰੀ
ਭਗਵਾਨ ਜਗਨਨਾਥ ਬੀਮਾਰ, ਇਲਾਜ ਪ੍ਰਕਿਰਿਆ ਕੋਸ਼ਿਸ਼ ਤੇਜ਼

ਉੜੀਸਾ, 19 ਜੂਨ : 21 ਜੂਨ ਨੂੰ ਉੜੀਸਾ ਦੇ ਪੁਰੀ ਇਲਾਕੇ ਵਿਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ ਜਾਣੀ ਹੈ ਪਰ ਭਗਵਾਨ ਜਗਨਨਾਥ, ਬਲਭਦਰ, ਸੁਭੱਦਰਾ ਅਤੇ ਸੁਦਰਸ਼ਨ ਨੂੰ ਬੁਖ਼ਾਰ ਚੜ੍ਹਿਆ ਹੋਇਆ ਹੈ। ਪੁਰੀ ਕਸਬੇ ਦੇ ਵਿਚਕਾਰ ਬਣੇ ਮੰਦਰ ਦੇ ਦਰਵਾਜ਼ੇ 16 ਦਿਨਾਂ ਤੋਂ ਬੰਦ ਹਨ ਕਿਉਂਕਿ ਵੈਦ ਅਤੇ ਹਕੀਮ ਭਗਵਾਨ ਦਾ ਇਲਾਜ ਕਰ ਰਹੇ ਹਨ। ਇਸ ਵਿਚ ਭਗਵਾਨ ਨੂੰ ਦਸ਼ਮੂਲਾਰਿਸ਼ਟ ਦੀਆਂ ਗੋਲੀਆਂ (ਮੋਦਕ) ਦਾ ਚੜ੍ਹਾਵਾ ਚੜ੍ਹਾਇਆ ਜਾ ਰਿਹਾ ਹੈ। ਨਾਲ ਹੀ ਜੜ੍ਹੀ ਬੂਟੀਆਂ ਵਾਲੇ ਦੁਰਲੱਭ ਪੁਲਰੀ ਤੇਲ ਦੀ ਮਾਲਸ਼ ਕੀਤੀ ਜਾ ਰਹੀ ਹੈ।

ਅਸਲ ਵਿਚ ਰੱਥ ਯਾਤਰਾ ਤੋਂ ਪਹਿਲਾਂ 15 ਦਿਨਾਂ ਲਈ ਭਗਵਾਨ ਨੂੰ ਬੁਖ਼ਾਰ ਆਉਂਦਾ ਹੈ। ਪੰਡਤ ਗ਼ੌਰੀਸ਼ੰਕਰ ਦਾ ਕਹਿਣਾ ਹੈ ਕਿ ਸਾਲ ਵਿਚ ਇਕ ਹੀ ਵਾਰ ਭਗਵਾਨ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਸਰਦੀ ਲੱਗ ਜਾਂਦੀ ਹੈ। ਭਗਵਾਨ ਜੂਨ ਦੀ ਪੂਰਣੀਮਾ ਤੋਂ ਬੀਮਾਰ ਹੁੰਦੇ ਹਨ ਅਤੇ ਰੱਥ ਯਾਤਰਾ ਤੋਂ ਠੀਕ ਪਹਿਲਾਂ ਸਿਹਤਮੰਦ ਹੋ ਜਾਂਦੇ ਹਨ। 21 ਜੂਨ ਦੀ ਰੱਥ ਯਾਤਰਾ ਤੋਂ ਪਹਿਲਾਂ 20 ਨੂੰ ਭਗਵਾਨ ਦਰਸ਼ਨ ਦੇਣਗੇ। ਜਦ ਤਕ ਇਲਾਜ ਚਲਦਾ ਹੈ, ਭਗਵਾਨ ਦੀ ਥਾਂ ਉਨ੍ਹਾਂ ਦੀ ਮੂਰਤੀ ਰੱਖੀ ਜਾਂਦੀ ਹੈ ਜਿਸ ਦੇ ਦਰਸ਼ਨ ਵੱਡੇ ਦਰਵਾਜ਼ੇ ਦੀਆਂ ਛੋਟੀਆਂ-ਛੋਟੀਆਂ ਮੋਰੀਆਂ ਵਿਚੋਂ ਦਸ ਰੁਪਏ ਦੇ ਕੇ ਕੀਤੇ ਜਾਂਦੇ ਹਨ। ਭਗਵਾਨ ਦੇ ਇਲਾਜ ਲਈ ਪੁਜਾਰੀਆਂ ਵਿਚ ਵਖਰਾ ਹੀ ਮਹਿਕਮਾ ਹੈ।

ਇਥੇ ਜਗਨਨਾਥ ਮੰਦਰ ਇਕ ਮੰਤਰਾਲੇ ਵਾਂਗ ਕੰਮ ਕਰਦਾ ਹੈ। ਇਸ ਵਿਚ 36 ਵਿਭਾਗ ਹਨ। ਸਾਰੇ ਪੰਡਤਾਂ ਨੂੰ ਉਨ੍ਹਾਂ ਦੇ ਪੁਸ਼ਤੈਨੀ ਇਤਿਹਾਸ ਜਾਂ ਪ੍ਰੰਪਰਾਗਤ ਮਾਨਤਾਵਾਂ ਦੇ ਆਧਾਰ ’ਤੇ ਜ਼ੁੰਮੇਵਾਰੀ ਦਿਤੀ ਗਈ ਹੈ। ਖਾਣਾ ਬਣਾਉਣ ਵਾਲੇ, ਇਲਾਜ ਕਰਨ ਵਾਲੇ, ਸ਼ਿੰਗਾਰ ਕਰਨ ਵਾਲੇ ਆਦਿ ਕਈ ਮਹਿਕਮੇ ਹਨ। ਦਵਾ ਦੇਣ ਵਾਲੇ ਨੂੰ ਦੈਤਯਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸ਼ਿੰਗਾਰ ਕਰਨ ਵਾਲੇ ਦੇ ਨਾਮ ਅੱਗੇ ਸ਼ਿੰਗਾਰੀ ਲਗਿਆ ਹੁੰਦਾ ਹੈ। (ਏਜੰਸੀ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top