Share on Facebook

Main News Page

ਮਾਝੇ ਵਿਚ ਲੱਗ ਰਹੇ ਗੁਰਮਤਿ ਕੈਪਾਂ ਨੂੰ ਮਿਲਿਆ ਵੱਡਾ ਹੁੰਗਾਰਾ
-
ਸਰਬਜੀਤ ਸਿੰਘ ਢੋਟੀਆਂ

ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਰਹੱਦੀ ਜਿਲਾ ਤਰਨ ਤਾਰਨ ਦੇ ਮਿਸ਼ਨਰੀ ਨੌਜਵਾਨਾਂ ਨੇ ਭਾਈ ਸਰਬਜੀਤ ਸਿੰਘ ਢੋਟੀਆਂ ਦੀ ਅਗਵਾਈ ਵਿਚ ਧਰਮ ਪ੍ਰਚਾਰ ਦੀ ਇਕ ਵੱਡੀ ਮੁਹਿੰਮ ਖੜੀ ਕੀਤੀ ਹੈ। ਜਿਸ ਦੇ ਤਹਿਤ 10 ਜੂਨ ਤੋਂ ਲੈ ਕੇ 20 ਜੂਨ ਤੱਕ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ, ਢੋਟੀਆਂ, ਵਰਾਣਾ, ਵੇਈ ਪੁੰਈ, ਕੱਕਾ ਕੰਡਿਆਲਾ, ਨੂਰਦੀ, ਗੰਡੀਵਿੰਡ ਆਦਿ ਪਿੰਡਾਂ ਵਿਚ ਗੁਰਮਤਿ ਕੈਂਪ ਲਗਾਏ ਗਏ। ਜਿਸ ਵਿਚ ਬੱਚਿਆਂ ਤੇ ਨੌਜਵਾਨਾਂ ਦੀ ਗਿਣਤੀ 1000 ਦੇ ਕਰੀਬ ਸੀ। ਇੰਨ੍ਹਾਂ ਕੈਪਾਂ ਵਿੱਚ ਬੱਚਿਆਂ ਨੂੰ ਵਹਿਮਾਂ ਭਰਮਾਂ, ਕਰਮ ਕਾਂਡਾਂ, ਡੇਰਾਵਾਦ ਦੇ ਵਿਰੁਧ ਬਹੁਤ ਸੋਹਣੇ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਅਤੇ ਗੁਰਬਾਣੀ ਗੁਰਇਤਿਹਾਸ ਅਤੇ ਸਿੱਖ ਰਹਿਤ ਮਰਿਯਾਦਾ ਦੀ ਜਾਣਕਾਰੀ ਦਿੱਤੀ ਗਈ।

ਭਾਈ ਸਰਬਜੀਤ ਸਿੰਘ ਢੋਟੀਆਂ ਨੇ ਦੱਸਿਆ ਕਿ ਇੰਨਾਂ ਕੈਪਾਂ ਵਿਚੋਂ 15 ਸੀਨੀਅਰ ਬੱਚੇ ਚੁਣੇ ਗਏ ਹਨ, ਜਿੰਨਾਂ ਦੀ ਮਹੀਨਾ ਵਾਰ ਮੀਟਿੰਗ ਕਰਕੇ ਉਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਦਿੱਤੀ ਜਾਇਆ ਕਰੇਗੀ, ਤਾਂ ਕਿ ਇਹ ਬੱਚੇ ਇਸ ਲਹਿਰ ਨੂੰ ਹੋਰ ਮਜ਼ਬੂਤ ਕਰ ਸਕਣ। ਇਸ ਮੌਕੇ ਇਲਾਕੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਕੈਂਪ ਦੀ ਸਮਾਪਤੀ ‘ਤੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮਤਿ ਵੀਚਾਰਾਂ ਤੋਂ ਪ੍ਰਭਾਵਿਤ ਹੋ ਕੇ, ਬਹੁਤ ਸਾਰੇ ਬੱਚਿਆਂ ਤੇ ਨੌਜਵਾਨਾਂ ਨੇ ਮਨਮਤਿ ਨੂੰ ਛੱਡ ਕੇ ਗੁਰਮਤਿ ਗ੍ਰਹਿਣ ਕੀਤੀ। ਕਿਉਂਕਿ ਇਸ ਇਲਾਕੇ ਵਿੱਚ ਮੜ੍ਹੀਆਂ ਕਬਰਾਂ ਦੀ ਪੂਜਾ ਵੱਡੀ ਗਿਣਤੀ ਵਿਚ ਹੁੰਦੀ ਹੈ। ਕਿਸੇ ਸਮੇਂ ਇਹ ਇਲਾਕਾ ਸਖੀ ਸਰਵਰੀਆਂ ਦਾ ਗੜ ਮੰਨਿਆ ਜਾਂਦਾ ਸੀ, ਤੇ ਅੱਜ ਵੀ ਲੋਕ ਵੱਡੀ ਗਿਣਤੀ ਵਿੱਚ ਮੜੀਆਂ ਦੀ ਪੂਜਾ ਕਰਦੇ ਹਨ। ਸੋ, ਬੱਚਿਆਂ ਤੇ ਨੌਜਵਾਨਾਂ ਨੂੰ ਸਖੀ ਸਰਵਰੀਆਂ ਦੀ ਹਿਸਟਰੀ ਤੋ ਜਾਣੂੰ ਕਰਵਾ ਕੇ, ਮਨਾਂ ਵਿਚੋਂ ਇਹ ਬੁੱਤ ਪੂਜਾ ਦਾ ਵਹਿਮ ਕੱਢਿਆ ਗਿਆ। ਭਾਈ ਸਾਹਿਬ ਨੇ ਦੱਸਆ ਕਿ 1 ਜੁਲਾਈ ਤੋਂ ਅਗਲੇ 10 ਪਿੰਡਾਂ ਵਿੱਚ ਇਹ ਕੈਂਪ ਉਲੀਕੇ ਜਾਣਗੇ। ਇਨ੍ਹਾਂ ਕੈਪਾਂ ਵਿੱਚ ਮਿਸ਼ਨਰੀ ਵੀਰਾਂ ਭਾਈ ਸ਼ਵਿੰਦਰ ਸਿੰਘ ਗੰਡੀਵਿੰਡ, ਬਲਬੀਰ ਸਿੰਘ ਚੋਹਲਾ, ਜਸਵੰਤ ਸਿੰਘ ਕਾਹਲਵਾਂ, ਮਨਜੀਤ ਕੌਰ ਢੋਟੀਆਂ ਨੇ ਬੱਚਿਆਂ ਨੂੰ ਪੜਾਉਣ ਦੀ ਸੇਵਾ ਕੀਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top