ਮਾਈ,
ਭਾਈ ਤੇ ਡਾਈ!
ਕੌਮੀ ਬਾਗ਼ ਦਾ ਦੇਖ ਕੇ ਹਾਲ ਜਾਪੇ,
ਝੱਖੜ ਚੰਦਰਾ ਪਿਆ ਏ ਝੁੱਲ ਸਾਡੇ।
ਪੱਗਾਂ ਚੁੰਨੀਆਂ ਕੇਸਾਂ ਦਾ ਮਾਣ ਕਰਨਾ, ਕਾਕੇ-ਕਾਕੀਆਂ ਗਏ ਨੇ
ਭੁੱਲ ਸਾਡੇ।
ਭਾਈਆ ਭੈਣ ਬੀਬੀ ਕਹਿਣਾ ਛੱਡਿਆ ਏ, ਦੀਵੇ ਹੋਣ ਪਏ ਵਿਰਸੇ ਦੇ
ਗੁੱਲ ਸਾਡੇ।
ਵਿਰਸਾ ਆਪਣਾ ਛੱਡ ਕੇ ਭਟਕਦੇ ਹਾਂ, ਤਾਂਹੀਂਉਂ ਕੌਡੀਆਂ ਪੈਂਦੇ
ਨੇ ਮੁੱਲ ਸਾਡੇ।
ਜੇਕਰ ਆਏ ਨਾ ਬਾਜ
ਮਨਮਰਜੀਆਂ ਤੋਂ, ਪਾਉਣੇ ਜਣਦਿਆਂ ਦਾੜ੍ਹੀ ‘ਚ
ਫੁੱਲ ਸਾਡੇ।
ਬੁਢੀ ਘੋੜੀ ਦੇ ਲਾਲ ਲਗਾਮ ਪਾਉਣੀ, ਭਾਈਚਾਰੇ ਵਿੱਚ ਕਿੱਥੇ ਹੈ
ਖੁੱਲ੍ਹ ਸਾਡੇ।
ਮੂੰਹ ਵਿੱਚ ਦੰਦ ਨਾ, ਢਾਂਗੂ ਏ ਹੱਥ ਫਿਰ ਵੀ, ਕਾਲੇ ਕੇਸ
ਜਵਾਨਾ ਦੇ ਤੁੱਲ ਸਾਡੇ।
ਮਾਈ ਦਿਸੇ ਨਾ ‘ਡਾਈ’ ਤੋਂ ਬਿਨਾ ਕੋਈ, ਤਰਸੇ ‘ਮਾਤਾ ਜੀ’
ਕਹਿਣ ਨੂੰ ਬੁੱਲ੍ਹ ਸਾਡੇ!!
ਵਲੋਂ -
ਤਰਲੋਚਨ ਸਿੰਘ ‘ਦੁਪਾਲ ਪੁਰ’
001-408-915-1268 |
|