ਦਾਸ ਨੂੰ ਉੜੀਸਾ ਪ੍ਰਚਾਰ ਦੌਰੇ ਦੇ ਦੌਰਾਨ ਪਰਿਵਾਰ ਸਮੇਤ ਪੁਰੀ ਜਾਣ ਦਾ ਮੌਕਾ ਮਿਲਿਆ। ਮਨ
ਵਿੱਚ ਬੜਾ ਉਤਸ਼ਾਹ ਤੇ ਬੜੀ ਉਡੀਕ ਜਹੀ ਲੱਗੀ ਸੀ ਕਿ ਕੱਦੋਂ ਸਫਰ ਮੁਕੇਗਾ ਤੇ ਗੁਰੂ ਨਾਨਕ
ਸਾਹਿਬ ਜੀ ਦੇ ਕਹੇ ਹੋਏ ਬੋਲ “ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ
ਆਰਤੀ” ਵਾਲੇ ਇਤਿਹਾਸਕ ਸਥਾਨ ਨੂੰ ਅੱਜ ਵੇਖਾਂਗੇ। ਪੁਛਦਿਆਂ-ਪੁਛਾਦਿਆਂ ਆਖ਼ਿਰ ਉਹ
ਥਾਂ ਪਹੁੰਚ ਹੀ ਗਏ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਜੀ ਪੰਜ ਸੌ ਸਾਲ ਪਹਿਲਾਂ ਆਪ ਚੱਲ ਕੇ
ਆਏ ਸਨ।
ਉਸ ਸਥਾਨ ਤੇ ਪਹੁੰਚ ਕੇ ਵੀ ਬਾਹਰ ਖਲੋਤੇ ਫਿਰ ਆਪਣਾ
ਭੁਲੇਖਾ ਦੂਰ ਕਰਨ ਵਾਸਤੇ ਪੁਛਣਾ ਪੈ ਰਿਹਾ ਸੀ, ਕੀ ਇਹੀ
ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸਕ ਸਥਾਨ ਹੈ? ਕਿਉਂਕੀ ਉਸ ਬਣੀ ਇਮਾਰਤ ਦੇ ਬਾਹਰ ਕਿਤੇ
ਨਿਸ਼ਾਨ ਝੁਲਦਾ ਨਜ਼ਰ ਨਾ ਆਇਆ। ਜਿਉਂ ਹੀ ਅੰਦਰ ਵੜੇ ਮਾਨੋਂ ਮੇਰੀਆਂ ਤਾਂ ਚੀਸਾਂ ਹੀ ਨਿਕਲ
ਗਈਆਂ ਹੋਣ, ਸਾਮ੍ਹਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਆਲੇ ਦੁਆਲੇ ਮੂਰਤੀਆਂ ਦੇ
ਢੇਰ। ਇਸ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਲੈਣ ਵਾਸਤੇ ਗ੍ਰੰਥੀ ਨੂੰ ਮਿਲਕੇ ਪੁਛੱਣ ਦਾ ਮਨ
ਕੀਤਾ ਤਾਂ ਕੀ ਵੇਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕਰਣ ਵਾਲਾ ਇੱਕ ਸਿੱਖ ਨਹੀਂ
ਬਲਕਿ ਇੱਕ ਬ੍ਰਾਹਮਣ ਸੀ ਜਿਹੜਾ ਸਿਰੋਂ ਮੋਨਾ ਤੇ ਗੱਲ ਜਨੇਉ ਪਾਇਆ ਹੋਇਆ ਸੀ। ਮੂਵੀ ਦੇ
ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅਰੰਭ ਅਤੇ ਅਖੀਰ
ਦੇ ਪੰਨੇ ਫਟੇ ਹੋਏ ਨੇ। ਪਾਲਕੀ ਉੱਤੇ ਓਮ ਬਣਾ ਕੇ ਤੰਗਿਆ ਗਇਆ ਹੈ, ਸਰੂਪ ਦੇ ਨਾਲ ਹੀ ਗੁਰੂ
ਨਾਨਕ ਸਾਹਿਬ ਜੀ ਤੋਂ ਬਾਗੀ ਹੋਏ ਸ਼੍ਰੀ ਚੰਦ ਦੀ ਮੂਰਤੀ ਰੱਖੀ ਹੋਈ ਹੈ, ਨਾਲ ਦੇ ਕਮਰੇ ਵਿੱਚ
ਜਗਤਨਾਥ ਦੀ ਮੂਰਤੀ ਰੱਖਕੇ ਟਿੱਚਰਾਂ ਕੀਤੀਆਂ ਜਾ ਰਹੀਆਂ ਹਨ।
ਹੋ ਰਹੀ ਲੁੱਟ ਕਸੁੱਟ ਵਿੱਚ ਪਟਨੇ ਦਾ ਪੁਜਾਰੀ ਪਿੱਛੇ
ਕਿਵੇਂ ਰਹਿ ਜਾਵੇ ਉਹ ਵੀ ਇਸ ਲੁੱਟ ਵਿੱਚ ਆ ਸ਼ਾਮਲ ਹੋਇਆ। ਪਟਨੇ ਦੇ ਪੁਜਾਰੀ ਇਕਬਾਲ ਸਿਉਂ
ਨੇ ਆਪਣੇ ਕਦੱਮ ਪੁਰੀ ਵਿੱਚ ਜਮਾਉਣ ਵਾਸਤੇ ਦਿੱਲੀ ਤੋਂ ਸ਼ਮਸ਼ੇਰ ਸਿੰਘ ਨਾਮ ਦੇ ਬਾਬੇ ਨੂੰ
ਚੁੱਕ ਪੁਰੀ ਵਿੱਚ ਲਿਆ ਬਿਠਾਇਆ ਤੇ ਇੱਕ ਨਵਾਂ ਗੁਰਦੁਆਰਾ ਸਥਾਪਿਤ ਕਰਣ ਵਾਸਤੇ ਅਕਾਲ ਤੱਖਤ
ਦੇ ਜੱਥੇਦਾਰ ਹੱਥੋਂ ਪਰਮੀਸ਼ਨ ਦੁਆ ਕੇ ਆਰਤੀ ਸਾਹਿਬ ਨਾਂ ਦਾ ਗੁਰਦੁਆਰਾ ਖੜਾ ਕਰ ਦਿਤਾ। ਇਸ
ਗੁਰਦੁਆਰੇ ਵਾਸਤੇ ਬਾਹਰ ਦੀਆਂ ਸੰਗਤਾਂ ਤੋਂ ਕਰੋੜੋ ਰੁਪਈਆ ਗ੍ਰਹਾ ਕੇ ਇਹ ਜੁੰਡਲੀ ਐਸ਼ ਕਰ
ਰਹੀ ਹੈ ਪਰ ਅਸਲ ਇਤਿਹਾਸਕ ਅਸਥਾਨ ਵਾਸਤੇ ਇੱਕ ਕੱਦਮ ਵੀ ਨਹੀਂ ਪੁੱਟਿਆ ਗਇਆ।
ਬਹੁਤੇ ਇਤਿਹਾਸਕ ਅਸਥਾਨ ਜਾਂ ਤਾਂ ਅਖੌਤੀ ਸਿੱਖ ਪੁਜਾਰੀਆਂ
ਦੇ ਹਵਾਲੇ ਹੋ ਚੁੱਕੇ ਹਨ ਜਾਂ ਹਿੰਦੂ ਪੁਜਾਰੀਆਂ ਦੇ।