Share on Facebook

Main News Page

"ਹੈਡ ਗ੍ਰੰਥੀ" ਗਿਆਨੀ ਗੁਰਬਚਨ ਸਿੰਘ ਦੀ "ਤਕਰੀਰ" ਬਾਰੇ, ਕੁਝ ਖੁੱਲੇ ਸਵਾਲ - ਜਵਾਬ: ਭਾਗ ਦੂਜਾ

ਗਿਆਨੀ ਗੁਰਬਚਨ ਸਿੰਘ ਜੀ,
ਹੈਡ ਗ੍ਰੰਥੀ ਅਕਾਲ ਤਖਤ ਸਾਹਿਬ ਜੀ,

ਪੰਥ ਦੀ ਕਚਹਿਰੀ ਵਿਚ ਭੇਜੇ ਗਏ ਆਪ ਜੀ ਦੇ ਨਾਮ ਖੁਲੇ ਪੱਤਰ ਦਾ ਪਹਿਲਾ ਭਾਗ ਤੇ ਆਪ ਜੀ ਨੂੰ ਮਿਲ ਹੀ ਗਇਆ ਹੋਣਾਂ ਹੈ। ਆਪ ਜੀ ਦੀ ਦਿਤੀ ਗਈ ਤਕਰੀਰ ਬਾਰੇ ਗਲ ਨੂੰ ਅਗੇ ਤੋਰਦੇ ਹਾਂ। ਆਪ ਜੀ ਨੇ ਇਸ ਤਕਰੀਰ ਵਿਚ ਅਗੇ ਇਹ ਕਹਿਆ ਹੈ ਕਿ:

"ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹ ਹੀ ਵਿਸ਼ਾ ਦਸਮ ਗ੍ਰੰਥ ਦਾ ਹੈ"।
"ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹ ਹੀ ਸਿਧਾਂਤ ਦਸਮ ਗ੍ਰੰਥ ਦਾ ਹੈ।"

 

ਇੰਨੀ ਗੈਰ ਜਿੱਮੇਦਾਰਾਨਾਂ ਅਤੇ ਸ਼ਬਦ ਗੁਰੂ ਨੂੰ ਅਪਮਾਨਿਤ ਕਰਨ ਵਾਲੀ ਗਲ ਕਰਨ ਤੋਂ ਪਹਿਲਾਂ ਕੀ ਤੁਹਾਨੂੰ ਅਪਣੇ ਰੱਬ ਤੋਂ ਇਨ੍ਹਾਂ ਵੀ ਡਰ ਨਹੀਂ ਲਗਿਆ ਕਿ ਇਕ "ਅੰਮ੍ਰਿਤ" ਦੀ ਤੁਲਨਾਂ ਤੁਸੀਂ ਉਸ "ਬਿਖਿਆ" ਨਾਲ ਕਰ ਰਹੇ ਹੋ। ਜਿਸ ਦਾ "ਵਿਸ਼ਾ ਅਤੇ ਸਿਧਾਂਤ" ਮਨੁਖ ਨੂੰ ਭੰਗ, ਪੋਸਤ, ਸ਼ਰਾਬ ਅਤੇ ਅਫੀਮ ਖੁਆਣ ਵਾਲਾ ਹੈ, ਅਪਣੀ ਧੀ ਅਤੇ ਪੁਤੱਰ ਨਾਲ ਸੰਭੋਗ ਕਰਨ ਦੀ ਸਿਖਿਆ ਦੇਂਦਾ ਹੈ, ਉਸਤਰਾ ਲੈ ਕੇ ਅਪਣੀਆਂ....ਝਾਂ........ ਮੁਨਣ ਦੀ ਸਿਖਿਆ ਦੇਂਦਾ ਹੈ, ਗੁਦਾ ਮੈਥੁਨ, ਨਕਲੀ ਗੁਪਤ ਅੰਗਾਂ ਨਾਲ ਕਾਮ ਵਾਸਨਾਂ ਦੀ ਪੂਰਤੀ ਕਰਨ ਦੀਆਂ ਕਹਾਣੀਆਂ ਅਪਣੇ ਸਿੱਖਾਂ ਨੂੰ ਸੁਨਾਂਉਦਾ ਹੈ, ਇਹ ਸਭ ਕੁਝ ਲਿਖਦਿਆਂ ਮੈਂ ਅਪਣੇ ਆਪ ਨੂੰ ਬਹੁਤ ਹੀ ਬੇਸ਼ਰਮ ਅਤੇ ਗਿਰੀ ਹੋਈ ਅਵਸਥਾਂ ਵਿਚ ਮਹਿਸੂਸ ਕਰ ਰਿਹਾ ਹਾਂ। ਉਹ ਸ਼ਬਦ ਮੈਂ ਉਪਰ ਲਿਖਣ ਦੀ ਹਿੰਮਤ ਨਹੀਂ ਕਰ ਸਕਿਆ ਜਿਸ ਨੂੰ ਤੁਹਾਡੇ ਇਸ ਗ੍ਰੰਥ ਵਿਚ, ਤੁਹਾਡਾ ਗੁਰੂ ਲਿਖ ਰਿਹਾ ਹੈ। ਇਹੋ ਜਹੇ ਸ਼ਰਮਸਾਰ ਕਰਨ ਵਾਲੇ ਵਿਸ਼ਿਆਂ ਨੂੰ, ਗੁਰੂ ਗੋਬਿੰਦ ਸਿੰਘ ਵਰਗੀ ਮਹਾਨ ਸ਼ਖਸ਼ਿਅਤ ਨਾਲ ਜੋੜਦਿਆਂ, ਤੁਹਾਨੂੰ ਸ਼ਰਮ ਕਿਉਂ ਨਹੀਂ ਆਉਦੀ?

ਤੁਹਾਡਾ ਇਹ ਗ੍ਰੰਥ, ਦੁਰਗਾ ਦੇਵੀ ਦੀ ਉਸਤਤਿ ਕਰਦਾ ਅਤੇ ਰਾਮ, ਕ੍ਰਿਸ਼ਨ, ਸੂਰਜ ਅਤੇ ਚੰਦ੍ਰਮਾਂ ਨੂੰ ਅਵਤਾਰ ਦਸਦਾ ਹੈ। ਬਹੁਤ ਦੁਖ ਹੁੰਦਾ ਹੈ, ਇਹ ਸੁਣ ਕੇ, ਕਿ "ਅਕਾਲ ਤਖਤ" ਦੇ ਹੈਡ ਗ੍ਰੰਥੀ ਹੋਕੇ, ਤੁਸੀਂ ਇਹੋ ਜਹੇ ਵਿਸ਼ਿਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਦਸ ਰਹੇ ਹੋ। ਦੂਜਿਆਂ ਨੂੰ ਪੰਥ ਤੋਂ ਛੇਕਣ ਵਾਲੇ ਹੈਡ ਗ੍ਰੰਥੀ ਸਾਹਿਬ ਤੁਹਾਨੂੰ ਤੇ, ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੇ ਦੋਸ਼ ਵਿਚ, ਫੌਰਨ ਹੀ ਇਸ ਡਿਉਟੀ ਤੋਂ ਹਟਾ ਕੇ, ਪੰਥ ਤੋਂ ਛੇਕ ਦਿਤਾ ਜਾਂਣਾ ਚਾਹੀਦਾ ਹੈ, ਜੋ ਸਿੱਖਾਂ ਦੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਇਸ ਗ੍ਰੰਥ ਨਾਲ ਜੋੜ ਕੇ ਕਰਦਾ ਹੋਵੇ। ਲੇਕਿਨ ਤੁਹਾਡੇ ਵਰਗੇ ਗੰਥੀਆਂ ਨੇ ਜੋ ਪੰਥ ਦੇ "ਹਾਕਿਮ" ਬਣ ਬੈਠੇ ਨੇ, ਇਸ ਤਰ੍ਹਾਂ ਦਾ ਕੋਈ ਨਿਯਮ ਛਡਿਆ ਹੀ ਨਹੀਂ ਹੈ। ਗਿਆਨੀ ਜੀ ਆਉ! ਤੇ ਦਸੋ, ਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਇਸ "ਕੂੜ ਕਿਤਾਬ" ਦਾ ਵਿਸ਼ਾ ਅਤੇ ਸਿਧਾਂਤ ਇਕ ਕਿਸ ਤਰ੍ਹਾਂ ਹੈ?

ਚਵਰ ਤਖਤ ਦੇ ਮਾਲਿਕ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿੰਦੇ ਨੇ -

ਦੇਵੀ ਦੇਵਾ ਮੂਲੁ ਹੈ ਮਾਇਆ॥ ਸਿਮ੍ਰਤਿ ਸਾਸਤ ਜਿੰਨਿ ਉਪਾਇਆ॥ ਕਾਮ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ॥2॥ ਅੰਕ 129

ਮਾਇਆ ਮੋਹੇ ਦੇਵੀ ਦੇਵਾ॥ ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ॥ ਅੰਕ 227
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀਂ ਜਾਨਾ॥ ਕਹਤ ਕਬੀਰ ਅਕੁਲੁ ਨਹੀਂ ਚੇਤਿਆ ਬਿਖਿਆ ਸਿਉ ਲਪਟਾਨਾ ॥4॥45॥ ਅੰਕ 332

ਤੇ ਤੁਹਾਡਾ "ਅਖੌਤੀ ਦਸਮ ਗ੍ਰੰਥ" ਤੇ, ਗੁਰੂ ਗ੍ਰੰਥ ਸਾਹਿਬ ਦੇ ਇਸ ਹੁਕਮ ਨੂੰ ਹੀ ਉਲਟ ਕੇ ਇਸ ਦਾ ਵਿਰੋਧੀ ਬਣ ਬੈਠਾ ਹੈ। ਅਤੇ ਉਹ "ਇਕ ਕਰਤਾਰ" ਦੀ ਥਾਂ ਤੇ ਅਪਣੇ ਸਿੱਖ ਨੂੰ " ਦੇਵੀ ਦੀ ਤੁਸਤਤਿ" ਕਰਨਾ ਸਿਖਾ ਰਿਹਾ ਹੈ।

ਅਥ ਦੇਵੀ ਜੂ ਕੀ ਉਸਤਤ ਕਥਨੰ ॥
ਤੁਹੀ ਅਸਤ੍ਰਣੀ ਆਪ ਰੂਪਾ ॥ ਤੁਹੀ ਅੰਬਕਾ ਜੰਭ ਹੰਤੀ ਅਨੂਪਾ ॥ ਤੁਹੀ ਅੰਬਕਾ ,ਸੀਤਲਾ ,ਤੋਤਲਾ ਹੈ ॥ ਪ੍ਰਿਥਵੀ ਭੂਮ ਆਕਾਸ਼ ਤੈ ਹੀ ਕੀਆ ਹੈ ॥੪੨੧॥
ਤੁਹੀ ਮੁੰਡ ਮਰਦੀ ਕਪਰਦੀ ਭਵਾਨੀ ॥ ਤੁਹੀ ਕਾਲਕਾ ਲਪਾਜਾ ਰਾਜਧਾਨੀ ॥ ਮਹਾ ਜੋਗ ਮਾਇਆ ਤੁਹੀ ਈਸ਼੍ਵਰੀ ਹੈ ॥ ਤੁਹੀ ਤੇਜ ਆਕਾਸ਼ ਥੰਭੋ ਮਹੀ ਹੈ ॥੪੨੨॥
ਤੁਹੀ ਰਿਸ਼ਟਣੀ ਪੁਸ਼ਟਣੀ ਜੋਗ ਮਾਇਆ ॥ ਤੁਹੀ ਮੋਹ ਸੁ ਚਉਦਹੂੰ ਲੋਕ ਛਾਇਆ ॥ ਤੁਹੀ ਸੁੰਭ ਨੈਸੁੰਭ ਹੰਤੀ ਭਵਾਨੀ ॥ ਤੁਹੀ ਚਉਦਹੂੰ ਲੋਗ ਕੀ ਜੋਤਿ ਜਾਨੀ ॥੪੨੩॥
ਤੁਹੀ ਰਿਸ਼ਟਣੀ ਪੁਸ਼ਟਣੀ ਸ਼ਸਤ੍ਰਣੀ ਹੈ ॥ ਤੁਹੀ ਕਸ਼ਟਣੀ ਹਰਤਣੀ ਅਸਤ੍ਰਣੀ ਹੈ ॥ ਤੁਹੀ ਜੋਗ ਮਾਇਆ ਤੁਹੀ ਬਾਕ ਬਾਨੀ ॥ ਤੁਹੀ ਜੰਭਰਾ ਅੰਬਕਾ ਰਾਜਧਾਨੀ ॥੪੨੪॥
ਮਹਾ ਭੈਰਵੀ ਭੂਤਨੇਸੁਰੀ ਭਵਾਨੀ ॥ ਭਵੀ ਭਾਵਨੀ ਭਬਯੰ ਕਾਲੀ ਕ੍ਰਿਪਾਣੀ ॥ ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ ॥ ਸ਼ਿਵਾ ਸੀਤਲਾ ਮੰਗਲਾ ਤੋਤਲਾ ਹੈ ॥੪੨੬॥
ਤੁਹੀ ਅੱਛਰਾ ਪੱਛਰਾ ਬੁੱਧ ਬ੍ਰਿੱਧਿਆ ॥ ਤੁਹੀ ਭੈਰਵੀ ਭੂਪਣੀ ਸੁੱਧ ਸਿੱਧਿਆ ॥ ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰ ਧਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥

ਜੈ ਦੇਵੀ ਭੇਵੀ ਭਾਵਾਣੀ ॥ ਭਉ ਖੰਡੀ ਦੁਰਗਾ ਸਰਬਾਣੀ ॥ ਕੇਸਰੀ ਆਬਾਹੀ ਕਊ ਮਾਰੀ ॥ ਭੈਖੰਡੀ ਭੈਰਵਿ ਉੱਧਾਰੀ ॥੪੫॥
ਅਕਲੰਕਾ ਅੱਤ੍ਰੀ ਛਤ੍ਰਾਣੀ ॥ ਮੋਹਣੀਅੰ ਸਰਬੰ ਲੋਕਾਣੀ ॥ ਰਕਤਾਗੀ ਸਾਗੀ ਸਾਵਿਤ੍ਰੀ ॥ ਪਰਮੇਸ੍ਰੀ ਪਰਮਾ ਪਾਵਿਤ੍ਰੀ ॥੪੬॥

ਗਿਆਨੀ ਜੀ ਕੀ ਹੁਣ ਇਹ ਦਸੋਗੇ ਕਿ "ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹ ਹੀ ਵਿਸ਼ਾ ਦਸਮ ਗ੍ਰੰਥ ਦਾ ਕਿਵੇਂ ਹੈ?"

ਆਉ ਤੁਹਾਡੀ ਕਹੀ ਗਲ ਨੂੰ ਗੁਰਬਾਣੀ ਦੀ ਕਸਵੱਟੀ ਤੇ ਅਗੇ ਜਾਂਚਦੇ ਹਾਂ, ਤੇ ਬੜੇ ਹੈਰਾਨ ਹਾਂ ਕਿ ਤੁਹਾਨੂੰ ਝੂਠ ਬੋਲਣ ਵੇਲੇ ਗੁਰੂ ਦਾ ਜਾ ਪੰਥ ਦਾ ਜਰਾ ਵੀ ਡਰ ਭਉ ਕਿਉਂ ਨਹੀਂ ਹੈ?

ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ:

ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ॥ ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਵਾਰੁ ॥ ਅੰਕ 43
ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਿਹ ਸਰ ਅਪਸਰ ਨ ਪਛਾਣਿਆ ॥ ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੂੰਨੁ ਨ ਪਛਾਨਿਆ॥ ਅੰਕ 93
ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ॥ ਤਜਿ ਕਾਮੁ ਕਾਮਨੀ ਮੋਹੁ ਤਜੈ ਅੰਜਨ ਮਾਹਿ ਨਿਰੰਜਨੁ ਪਾਵੈ ॥ ਅੰਕ 141
ਕਾਮੁ ਕ੍ਰੋਧ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥1॥ ਰਹਾਉ ਅੰਕ 219

ਗਿਆਨੀ ਜੀ! ਦੂਜੇ ਪਾਸੇ ਤੁਹਾਡਾ ਅਖੌਤੀ ਦਸਮ ਗ੍ਰੰਥ ਇਨ੍ਹਾਂ "ਕਾਮ ਕਬੱਡੀ" ਵਾਲੀਆਂ ਕਹਾਣੀਆਂ ਨਾਲ ਭਰਿਆ ਪਇਆ ਹੈ, ਤੇ ਇਸ ਦੇ 579 ਪੰਨੇ, ਜਿਨਾਂ ਨੂੰ ਤੁਸੀਂ "ਗੁਰੂ ਰਚਿਤ" ਕਹਿ ਰਹੇ ਹੋ, ਸਿੱਖਾਂ ਨੂੰ ਕਾਮ ਦੀ ਸਿਖਿਆ ਇੰਜ ਦੇ ਰਿਹਾ ਹੈ। ਜਿਸ ਗੁਰੂ ਨੇ ਸਾਡੇ ਕੇਸਾਂ ਅਤੇ ਰੋਮਾਂ ਨੂੰ ਇਕ ਜਰੂਰੀ ਅਤੇ "ਅਹਿਮ ਕਕਾਰ" ਬਣਾਇਆ ਸੀ, ਉਹ ਤੁਹਾਡੇ ਮੁਤਾਬਿਕ ਉਨਾਂ ਤੇ ਉਸਤਰਾ ਚਲਾ ਕੇ ਉਨਾਂ ਨੂੰ ਸ਼ੇਵ ਕਰਨ ਦਾ ਤਰੀਕਾ ਦਸ ਰਿਹਾ ਹੈ? ਆਉ ਵੇਖੋ! ਕਿ ਇਸ ਕੂੜ ਕਿਤਾਬ ਦਾ ਵਿਸ਼ਾ ਕੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲ ਖਾਂਦਾ ਹੈ?

ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥
ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈਕੈ ਹਸੀ ਚੰਚਲਾ ਤਾਰੀ॥
ਚ੍ਰਿਤਰ 190॥ ਅਖੌਤੀ ਦਸਮ ਗ੍ਰੰਥ ਪੰਨਾ 1082॥

ਗਿਆਨੀ ਜੀ, ਕੀ ਇਹੋ ਜਹੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਵਿਚ ਹੈ?

ਪੋਸਤ ਭਾਂਗ ਅਫ਼ੀਮ ਮੰਗਾਵਹਿ ।। ਏਕ ਸੇਜ ਦੋਊ ਬੈਠ ਚੜਾਵਹਿ ।।
ਕੈਫ਼ਹਿ ਹੋਤ ਰਸਮਸੇ ਜਬਹੀ ।। ਕ੍ਰੀੜਾ ਕਰਤ ਦੋਊ ਮਿਲਿ ਤਬ ਹੀ ।।
ਭਾਂਤਿ ਭਾਂਤਿ ਤਨ ਆਸਨ ਲੈ ਕੇ ।। ਚੁੰਬਨ ਔਰ ਆਲਿੰਗਨ ਲੈ ਕੇ ।।

ਕੀ ਇਹੋ ਜਹੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਵਿਚ ਵੀ ਕੋਈ ਹੈ? ਜਿਸ ਦੇ ਅਧਾਰ ਤੇ ਤੁਸੀਂ ਇਸ ਗੰਦ ਨੂੰ ਗੁਰੂ ਗ੍ਰੰਥ ਸਾਹਿਬ ਦਾ ਹੀ ਇਕ ਅੰਗ ਕਹਿ ਰਹੇ ਹੋ? ਇਨ੍ਹਾਂ ਹੀ ਨਹੀਂ ਇਸ ਕਿਤਾਬ ਨੂੰ ਲਿਖਣ ਵਾਲਾ ਗੁਰੂ ਤਾਂ ਅਪਣੇ ਸਿੱਖ ਨੂੰ ਸ਼ਰਾਬ ਪੀਣ ਲਈ ਵੀ ਪ੍ਰੇਰਿਤ ਕਰ ਰਿਹਾ ਹੈ।

ਤੁਮ ਮਦਿਰਾ ਪੀਵਿਹੁ ਘਨੋ, ਹਮੈ ਪਿਆਵਹੁ ਭੰਗ। ਚਾਰ ਪਹਿਰ ਕੋ ਮਾਨਿਯੋ, ਭੋਗ ਤਿਹਾਰੇ ਸੰਗ। ਦਸਮ ਗ੍ਰੰਥ ਪੰਨਾ 832॥

ਇਕ ਦਿਨ ਭਾਂਗ ਮਿਤ੍ਰ ਤੇ ਲਈ। ਪੋਸਤ ਸਹਿਤ ਅਫੀਮ ਚੜ੍ਹਈ। ਬਹੁ ਰਤ ਕਰੀ, ਨਾ ਬੀਰਜ ਗਿਰਾਈ। ਆਂਠ ਪਹਿਰ ਲਗ ਕੁਆਰ ਬਜਾਈ॥ ਦਸਮ ਗ੍ਰੰਥ ਪੰਨਾ 1280॥

ਭਗ ਮੈ ਲਿੰਗ ਦੀਓ ਰਾਜਾ ਜਬ। ਰੁਚਿ ਉਪਜੀ ਤਰੁਨੀ ਕੇ ਤਬ। ਲਪਟਿ ਲਪਟਿ ਆਸਨ ਤਰ ਗਈ। ਚੁੰਬਨ ਕਰਤ ਭੁਪ ਕੇ ਭਈ। ਦਸਮ ਗ੍ਰੰਥ ਪੰਨਾ 1358॥

ਪ੍ਰਥਮ ਬਾਰ ਜਬ ਧੱਕਾ ਲਗਾਯੋ। ਤਬ ਰਾਨੀ ਲੈ ਢੋਲ ਬਜਾਯੋ। ਜਬ ਤਿਹ ਲਿੰਗ ਸੁ ਭਗ ਤੇ ਕਾਢਾ। ਤ੍ਰਿਯਾ ਧੋਲ ਧਮੱਕਾ ਗਾਢਾ। ਦਸਮ ਗ੍ਰੰਥ ਪੰਨਾ1342॥

ਨ੍ਰਿਪ ਕੋ ਪਕਰਿ ਭੁਜਨ ਲਿਓ। ਗੁਦਾ ਭੋਗ ਤਾ ਸਿਉ ਬਹੁ ਕਿਯੋ॥ ਦਸਮ ਗ੍ਰੰਥ ਪੰਨਾ 1010॥

ਲਪਟਿ ਪਲਟਿ ਤਾਸੋ ਕੁਆਰਿ ਰਤਿ ਮਾਨੀ ਰੁਚਿ ਮਾਨਿ। ਭ੍ਰਾਤ ਭਗਨਿ ਕੇ ਭੇਦ ਕੋ ਸਕਤ ਨਾ ਭਣੋ ਪਛਾਨ। ਦਸਮ ਗ੍ਰੰਥ ਪੰਨਾ 1119॥

ਗਿਆਨੀ ਜੀ ਕੀ ਇਹੋ ਜਹਿਆਂ ਬੇਸ਼ਰਮੀ ਨਾਲ ਭਰੀਆਂ "ਕਾਮ ਖੇਡਾਂ" ਦਾ ਜਿਕਰ ਗੁਰੂ ਗ੍ਰੰਥ ਸਾਹਿਬ ਵਿਚ ਹੈ? ਜੇ ਨਹੀਂ ਤਾਂ ਤੁਸੀਂ ਕਿਸ ਅਧਾਰ ਤੇ, ਕਿਸ ਲਾਲਚ, ਕਿਸ ਦੇ ਇਸ਼ਾਰੇ ਤੇ, ਇਹ ਕਹਿ ਰਹੇ ਹੋ ਕਿ :

"ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹ ਹੀ ਵਿਸ਼ਾ ਦਸਮ ਗ੍ਰੰਥ ਦਾ ਹੈ।"
"ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹ ਹੀ ਸਿਧਾਂਤ ਦਸਮ ਗ੍ਰੰਥ ਦਾ ਹੈ।"

ਇਸ ਤਕਰੀਰ ਵਿਚ ਤੁਸੀਂ ਇਸ ਕੂੜ ਕਿਤਾਬ ਦੀਆ ਕੁਝ ਕਵਿਤਾਵਾਂ ਦਾ ਨਾਮ ਲੈ ਕੇ ਇਹ ਕਹਿਆ ਹੈ ਕਿ -

"ਦਸਮ ਗ੍ਰੰਥ ਇਕ ਪੁਸਤਕ ਨਹੀਂ, ਬਲਕਿ ਇਹ ਦਸਮੇਸ਼ ਰਚਿਤ ਇਕ ਗ੍ਰੰਥ ਹੈ ਜਿਸ ਵਿਚ ...ਜਾਪ ਸਾਹਿਬ, ਅਕਾਲ ਉਸਤਤਿ, ਗਿਆਨ ਪ੍ਰਬੋਧ, ਸ਼ਸ਼ਤਰਨਾਮ ਮਾਲਾ, ਚੰਡੀ ਚਰਿਤ੍ਰ, ਬਚਿਤ੍ਰ ਨਾਟਕ, ਆਦਿਕ ਰਚਨਾਵਾਂ ਹਨ, ਜੋ ਗੁਰੂ ਕ੍ਰਿਤ ਹਨ।"

ਗਿਆਨੀ ਜੀ, ਭੋਲੇ ਭਾਲੇ ਸਿੱਖਾਂ ਨੂੰ ਕਿਉਂ ਮੂਰਖ ਬਣਾਂ ਰਹੇ ਹੋ? ਇਨ੍ਹਾਂ ਰਚਨਾਵਾਂ ਦਾ ਨਾਮ ਲੈਣ ਵੇਲੇ, ਇਸ "ਕਾਲੀ ਕਿਤਾਬ" ਦੇ ਸਭ ਤੋਂ ਵਧ ਪੰਨੇ ਭਰਨ ਵਾਲੀਆਂ ਫੂਹੜ ਅਤੇ ਗੰਦੀਆਂ ਰਚਨਵਾਂ "ਚਰਿਤ੍ਰਯੋ ਪਾਖਿਆਨ" ਅਤੇ "ਚੌਬੀਸ ਅਵਤਾਰ" ਦਾ ਨਾਮ ਲੈਂਣਾਂ ਤੁਸੀਂ ਕਿਵੇ ਭੁਲ ਗਏ? ਤੁਸੀਂ ਇਨੇ ਭੋਲੇ ਵੀ ਨਹੀਂ ਹੋ, ਕਿ ਇਨ੍ਹਾਂ ਰਚਨਾਵਾਂ ਦੇ ਨਾਮ ਤੁਸੀਂ ਭੁਲ ਜਾਵੋ। ਤੁਹਾਡੀਆਂ ਮਿਠੀਆਂ ਮਿਠੀਆਂ ਗਲਾਂ ਦਾ ਪ੍ਰਭਾਵ ਕੇਵਲ ਉਨਾਂ 'ਤੇ ਹੀ ਪੈ ਸਕਦਾ ਹੈ, ਜਿਨਾਂ ਨੇ ਇਸ "ਕਾਲੀ ਕਿਤਾਬ" ਨੂੰ ਕਦੀ ਵੇਖਿਆ ਜਾਂ ਪੜ੍ਹਿਆ ਨਹੀਂ ਹੈ। ਇਸ ਤਕਰੀਰ ਵਿਚ ਤੁਸੀਂ ਨਿਤਨੇਮ ਦੀਆ ਬਾਣੀਆਂ ਦਾ ਜਿਕਰ ਕਰਕੇ, ਅਤੇ ਅਪਣੇ ਮਤਲਬ ਦੇ ਕੁਝ ਪ੍ਰਮਾਣ ਦੇ ਕੇ, ਭੋਲੇ ਭਾਲੇ ਸਿੱਖਾਂ ਨੂੰ ਤਾਂ ਭਾਵੁਕ ਕਰ ਲਿਆ ਹੈ, ਲੇਕਿਨ ਉਨਾਂ ਸਿੱਖਾ ਦਾ ਕੀ ਕਰੋਗੇ, ਜੋ ਇਸ ਕੂੜ ਕਿਤਾਬ ਦਾ ਜੁਲਾ ਸਿੱਖੀ ਦੇ ਸਿਰੋਂ ਚੁਕਣ ਲਈ ਦਿਨ ਰਾਤ ਯਤਨਸ਼ੀਲ ਹਨ।

ਚਲੋ ਕੋਈ ਨਹੀਂ! ਜੇ "ਚਰਿਤ੍ਰਯੋ ਪਾਖਿਯਾਨ" ਅਤੇ " ਚੌਬੀਸ ਅਵਤਾਰ" ਦਾ ਜਿਕਰ ਕਰਨ ਵਿਚ ਤੁਹਾਨੂੰ ਡਰ ਲਗਦਾ ਹੈ, ਤਾਂ ਅਸੀਂ ਉਨਾਂ ਬਾਣੀਆਂ ਦੀ ਵੰਨਗੀ ਹੀ ਪੇਸ਼ ਕਰ ਦੇਂਦੇ ਹਾਂ, ਜਿਨਾਂ ਦਾ ਨਾਮ ਤੁਸੀਂ ਅਪਣੀ ਤਕਰੀਰ ਵਿਚ ਕੀਤਾ ਹੈ। ਪਾਠਕਾਂ ਕੋਲੋਂ ਵੀ ਉਨਾਂ ਨੂੰ ਨਿਰਣਾਂ ਲੈਣ ਲਈ ਕਹਿੰਦੇ ਹਾਂ, ਕਿ ਉਹ ਇਹ ਫੈਸਲਾ ਆਪ ਕਰਨ ਕਿ ਇਨੀਆਂ ਝੂਠੀਆਂ ਅਤੇ ਫੂਹੜ "ਗੱਪਾਂ" ਕੀ ਸਾਡੇ ਦਸਮ ਪਿਤਾ ਲਿਖ ਸਕਦੇ ਹਨ ? ਜਿਨਾਂ ਦਾ ਨਾਮ ਗਿਆਨੀ ਜੀ ਨੇ ਅਪਣੀ ਤਕਰੀਰ ਵਿਚ ਕਰਦਿਆ ਇਹ ਕਹਿਆ ਹੈ ਕਿ ਇਹ "ਗੁਰੂ ਰਚਿਤ" ਹਨ।

ਆਉ ਪਹਿਲਾਂ ਗਲ ਕਰਦੇ ਹਾਂ "ਗਿਆਨ ਪ੍ਰਬੋਧ" ਦੀ, ਜਿਸਨੂੰ ਅਸੀਂ ਸਾਰੇ ਪਿਆਰ ਨਾਲ "ਗਿਆਨ ਗਪੌੜ" ਵੀ ਕਹਿੰਦੇ ਹਾਂ। ਗਲ ਹੀ ਐਸੀ ਹੈ, ਕਿਉਂਕਿ ਜੋ ਕੁਝ ਇਸ ਵਿਚ ਲਿਖਿਆ ਹੋਇਆ ਹੈ, ਉਹ ਵਡੇ ਤੋਂ ਵੱਡਾ "ਗੱਪੀ" ਵੀ ਨਹੀਂ ਲਿਖ ਸਕਦਾ, ਤੇ ਸਾਡੇ ਸਤਕਾਰ ਯੋਗ ਗਿਆਨੀ ਜੀ ਕਹਿ ਰਹੇ ਨੇ, ਕਿ ਇਹ ਗੁਰੂ ਗੋਬਿੰਦ ਸਿੰਘ ਰਚਿਤ ਰਚਨਾਂ ਹੈ। ਆਉ ਪੜ੍ਹੋ ਤੇ ਫੈਸਲਾ ਆਪ ਕਰੋ ਕਿ ਇਨੀਆ ਵੱਡੀਆਂ ਗੱਪਾਂ ਕੀ ਸਾਡੇ ਗੁਰੂ ਸਾਹਿਬ ਲਿਖ ਸਕਦੇ ਸਨ, ਅਤੇ ਇਸ ਤੋਂ ਉਹ ਅਪਣੇ ਸਿੱਖਾਂ ਨੂੰ ਕੀ ਸਿਖਿਆ ਦੇਣਾਂ ਚਾਂਉਦੇ ਸਨ:

"ਦੂਜੇ "ਅਹਿਮੇਘ ਜਗ" ਨੁੰ ਰਾਜਾ ਜਨਮੇਜਾ ਨੇ ਕਰਵਾਇਆ ਸੀ, ਇਸ "ਜਗੱਯ" ਵਿੱਚ ਕੁਝ ਹੋਰ ਹੀ ਨਜਾਰਾ ਸਾਮ੍ਹਣੇ ਆਉਂਦਾ ਹੈ ਜੋ ਇਕ ਨਵੀਂ "ਗਪੌੜ" ਹੈ।

"ਹਵਨ ਵੇਲੇ ਸ਼ਸ਼ਤ੍ਰਾਂ ਦੀ ਸ਼ਕਤੀ ਨਾਲ ਕਰੋੜਾਂ ਸੱਪ ਇਕੱਠੇ ਹੋਣ ਲਗੇ ਤੇ ਹਵਨ ਕੁੰਟ ਵਿੱਚ ਜਾ ਕੇ ਡਿਗਣ ਲਗੇ। ਇਨ੍ਹਾਂ ਸੱਪਾਂ ਦੀ ਲੰਬਾਈ ਇਕ ਹੱਥ ਤੋਂ ਲੈਕੇ ਹਜਾਰ ਹਜਾਰ ਹਥ ਲੰਬੀ ਸੀ। (ਸ਼ਾਬਾਸ਼ ਜੇ ਗੱਪ ਮਾਰਨੀ ਹੀ ਸੀ, ਤੇ ਘਟੋ ਘਟ "ਰਾਜਸਇ ਜਗ" ਜਿਨੀ ਤੇ ਮਾਰਦੇ ਹੀ। ਮੀਲ ਦੋ ਮੀਲ ਲੰਬੇ ਕਹਿੰਦੇ ਤਾਂ "ਗਿਆਨ ਗਪੌੜ" ਨਾਮ ਹੋਰ ਵੀ ਢੁਕਵਾਂ ਲਗਣਾਂ ਸੀ।) ਖੈਰ ਫਿਰ ਕੀ ਹੋਇਆ? ਜੇੜ੍ਹੇ ਸੱਪ ਛੋਟੇ ਸਾਈਜ ਦੇ ਸੀ, ਉਹ ਹੱਥ ਦੇ ਅੰਗੁਠੇ ਨਾਲੋ ਵੀ ਛੋਟੇ ਸੀ। (ਹੁਣ ਬਣੀ ਨਾਂ ਕੁਝ ਸਹੀ ਗੱਪ)। ਫਿਰ ਸੁੰਡੀਆ ਵੀ ਆਈਆਂ ਤੇ ਇਕ ਇਕ ਹਜਾਰ, ਦੋ ਦੋ ਹਜਾਰ ਅਤੇ ਤਿਨ ਤਿਨ ਹਜਾਰ ਦੇ ਝੂਡਾਂ ਵਿੱਚ ਸੱਪ ਇਕੱਠੇ ਆਉਣ ਲਗ ਪਏ ਤੇ ਹਵਨ ਕੂੰਟ ਵਿੱਚ ਡਿਗ ਡਿਗ ਕੇ ਸੜਨ ਲਗ ਪਏ।

ਗਿਆਨੀ ਜੀ, ਆਪ ਜੀ ਦੇ ਗੁਰੂ ਦੀ ਲਿਖੀ, ਇਕ ਹੋਰ ਗਪੌੜ ਦਾ ਜਿਕਰ ਇਸ ਵਿਚ ਆਉਂਦਾ ਹੈ, ਉਹ ਵੀ ਸੁਣ ਲਵੋ ਸ਼ਾਇਦ ਇਸ ਤੋਂ ਹੀ ਕੋਈ ਸਿਖਿਆ ਮਿਲ ਜਾਵੇ-

"ਇਸ ਜਗੱਯ ਵਿਚ ਪੂਰੀ ਦੁਨੀਆਂ ਵਿਚੋਂ "ਕਰੋੜਾਂ" ਦੀ ਗਿਣਤੀ ਵਿੱਚ ਬ੍ਰਾਹਮਣਾਂ ਨੂੰ ਸਦਿਆ ਗਇਆ ਹੈ। ਕਰੋੜਾਂ ਹੀ ਤਰੀਕੇ ਦੇ ਭੋਜਨ ਅਤੇ ਵਿਅੰਜਨ ਬਣੇ, ਜਿਨਾਂ ਨੂੰ ਇਨ੍ਹਾਂ ਕਰੋੜਾਂ ਬ੍ਰਾਹਮਣਾਂ ਨੇ ਭੋਗਿਆ (ਖਾਦਾ)। ਇਸ ਜਗ ਵਿੱਚ ਸ਼ਾਮਿਲ ਹੋਣ ਵਾਲੇ ਹਰ ਇਕ ਬ੍ਰਾਹਮਣ ਨੂੰ ਸੌ ਸੌ ਹਾਥੀ ਅਤੇ ਸੌ ਸੌ ਰੱਥ, (ਪਾਠਕ ਇਸ ਨੂੰ ਕਰੋੜਾਂ ਨਾਲ ਮਲਟੀਪਲਾਈ ਵੀ ਕਰਦੇ ਜਾਂਣ) ਹਰ ਇਕ ਬ੍ਰਾਹਮਣ ਨੂੰ ਦੋ ਦੋ ਹਜਾਰ ਘੋੜੇ, ਸੋਨੇ ਦੇ ਸਿੰਘਾਂ ਵਾਲੀਆਂ ਚਾਰ ਚਾਰ ਹਜਾਰ ਮਝਾਂ, ਇਸ ਤੋਂ ਅਲਾਵਾ ਹਰ ਇਕ ਬ੍ਰਾਹਮਣ ਨੰ ਢਾਈ ਢਾਈ ਮਣ ਸੋਨਾ, ਅਤੇ ਚਾਂਦੀ, ਤਾਂਬਾ ਅਤੇ ਅੰਤੇ ਬੇਸ਼ਕੀਮਤੀ ਪੋਸ਼ਾਕੇ ਦਿਤੇ ਗਏ ਜਿਸ ਨਾਲ ਮੰਗਤੇ ਵੀ ਰਾਜੇ ਬਣ ਗਏ।"

ਗਿਆਨੀ ਜੀ, ਕੀ ਇਹ ਹੀ ਹੈ, ਤੁਹਾਡੇ ਗੁਰੂ ਦੀ ਰਚਿਤ ਬਾਣੀ? ਇਕ ਸਿੱਖ ਨੂੰ ਇਸ ਤੋਂ ਕੀ ਸਿਖਿਆ ਮਿਲ ਰਹੀ ਹੈ? ਕੀ ਇਹ "ਗੱਪਾ" ਕਿਸੇ ਜੀਵਨ ਜਾਚ ਦਾ ਹਿੱਸਾ ਹਨ? ਇਹ ਅਸੀਂ ਤਾਂ ਅਜ ਤਕ ਨਹੀਂ ਸਮਝ ਸਕੇ, ਸ਼ਾਇਦ ਤੁਸੀਂ ਹੀ ਕੌਮ ਨੂੰ ਸਮਝਾ ਸਕੋ? ਕੀ ਇਹ ਹੀ ਸਿਧਾਂਤ ਅਤੇ ਵਿਸ਼ਾ ਹੈ, ਤੁਹਾਡੀ ਇਸ "ਕਾਲੀ ਕਿਤਾਬ" ਦਾ, ਜਿਸਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿਸ਼ੈ ਅਤੇ ਸਿਧਾਂਤ ਨਾਲ ਰਲ ਗਡ ਕਰ ਰਹੇ ਹੋ?

ਗਿਆਨੀ ਜੀ! ਇਸ ਝੂਠੇ "ਗਪੌੜ ਗ੍ਰੰਥ" ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਕਹਿ ਕੇ, ਸਾਡੇ ਸ਼ਬਦ ਗੁਰੂ ਦੀ "ਅੰਮ੍ਰਿਤ ਬਾਣੀ" ਦਾ ਅਪਮਾਨ ਨਾਂ ਕਰੋ ਜੀ। ਜੋ ਕੁਝ ਧਰਮ ਗ੍ਰੰਥਾਂ ਵਿਚ ਲਿਖਿਆ ਹੈ (ਭਾਵੇਂ ਉਹ ਕਿਸੇ ਵੀ ਮਤਿ ਨਾਲ ਸੰਬੰਧਿਤ ਹਨ) ਉਨਾਂ ਇਕ ਨਾਂ ਇਕ ਦਿਨ ਤਾਂ ਬਾਹਰ ਆਉਣਾਂ ਹੀ ਹੈ। ਕਲ ਨੂੰ ਜੇ ਕੋਈ ਇਹ ਵਖਾਵੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਮ ਗ੍ਰੰਥ ਵਿਚ ਅਸ਼ਲੀਲ ਰਚਨਾਵਾਂ ਦੇ 579 ਪੇਜ ਲਿਖੇ ਹਨ ਤੇ ਉਸ ਤੇ ਕੋਈ ਫਿਲਮ ਬਣਾਂਏ ਜਾਂ ਵੀਡੀਉ ਬਣਾਂ ਕੇ ਸਾਰੀ ਦੁਨੀਆ ਅਗੇ ਪੇਸ਼ ਕਰ ਦੇਵੇ, ਫੇਰ ਤੁਸੀਂ ਕੀ ਕਰੋਗੇ? ਤੁਸੀਂ ਤਾਂ ਆਪ ਕਹਿ ਰਹੇ ਨੇ ਕਿ ਇਹ "ਦਸਮ ਬਾਣੀ" ਹੈ।

ਗਿਆਨੀ ਜੀ! ਅਖੌਤੀ ਦਸਮ ਗ੍ਰੰਥ ਨਾਮ ਦੀ ਇਸ "ਕਾਲੀ ਕਿਤਾਬ" ਤੋਂ ਜਿਨੀ ਜਲਦੀ ਹੋ ਸਕੇ ਖਹਿੜਾ ਛੁੜਾ ਲਵੋ, ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਇਨ੍ਹਾਂ ਦੀ "ਕਾਲੀ" ਵਾਂਗ, ਸਾਡੇ ਸਰਬੰਸ ਦਾਨੀ ਗੁਰੂ ਸਾਹਿਬ ਨੂੰ ਅਸ਼ਲੀਲ ਰਚਨਾਵਾਂ ਲਿਖਣ ਵਾਲਾ ਗੁਰੂ ਸਾਬਿਤ ਕਰ ਦਿਤਾ ਜਾਵੇਗਾ। ਫੇਰ ਤੁਸੀਂ ਕੁਝ ਵੀ ਨਹੀਂ ਕਰ ਸਕੋਗੇ, ਕਿਉਂਕਿ ਤੁਸੀਂ ਤਾਂ ਆਪ ਇਸ ਤਕਰੀਰ ਵਿਚ ਕਹਿ ਰਹੇ ਹੋ ਕਿ "ਇਹ ਰਚਨਾਵਾਂ ਗੁਰੂ ਕ੍ਰਿਤ ਹਨ"।

ਇਹ ਇੰਟਰਨੇਟ ਦਾ ਜੁਗ ਹੈ, ਗਲੋਬਲਾਈਜੇਸ਼ਨ ਦਾ ਯੁਗ ਹੈ, ਕਿਸ ਕਿਸ ਦੀ ਜੁਬਾਨ ਬੰਦ ਕਰੋਗੇ? ਵਕਤ ਰਹਦਿੰਆਂ ਹੀ ਇਸ ਅਖੌਤੀ ਦਸਮ ਗ੍ਰੰਥ ਦਾ ਕੰਮ ਤਮਾਮ ਕਰ ਦਿਉ, ਨਹੀਂ ਤਾਂ ਸਿੱਖੀ ਦਾ ਕੰਮ ਤਮਾਮ ਕਰ ਦਿਤਾ ਜਾਵੇਗਾ। ਫਿਰ ਅਸੀਂ ਕਹਾਂਗੇ ਕਿ "ਇਹ ਗ੍ਰੰਥ, ਗੁਰੂ ਦਾ ਲਿਖਿਆ ਨਹੀਂ", ਤੇ ਲੋਕੀ ਤੁਹਾਡੇ ਤੇ ਹਸਣਗੇ। ਸੱਚ ਸੱਚ ਹੈ, ਤੇ ਝੂਠ ਝੂਠ ਹੈ, ਉਸ ਨੂੰ ਕਿੰਨੇ ਦਿਨ, ਕਿੰਨੇ ਮਹੀਨੇ, ਕਿੰਨੇ ਸਾਲ ਅਤੇ ਕਿਨੀਆਂ ਸਦੀਆਂ ਤਕ ਛੁਪਾ ਕੇ ਰਖੋਗੇ? ਕਿੰਨੇ ਵਰ੍ਹੇ ਇਸ ਗੰਦ ਤੇ ਰੁਮਾਲੇ ਪਾ ਪਾ ਕੇ ਇਸ ਅਗੇ ਸਿੱਖਾਂ ਕੋਲੋਂ ਮੱਥਾ ਟਿਕਵਾ ਕੇ ਗੁਰਦੁਆਰਿਆ ਦੀਆਂ ਗੋਲਕਾਂ ਭਰਦੇ ਰਹੋਗੇ? ਜੋ ਸੱਚ ਹੈ ਉਹ ਤਾਂ ਸਿਰ ਚੜ੍ਹ ਕੇ ਬੋਲੇਗਾ। ਗਿਆਨੀ ਜੀ! ਇਸ ਬਾਰੇ ਹੁਣ ਤੁਹਾਡੀਆ ਇਹ ਤਕਰੀਰਾਂ ਕਿਸੇ ਕਮ ਨਹੀਂ ਜੇ ਆਉਣੀਆਂ।

ਕੌਮ ਇਸ ਵਿਸ਼ੇ ਬਾਰੇ ਜਾਗ ਚੁਕੀ ਹੈ। ਕੌਮ ਇਹ ਪੁਛ ਰਹੀ ਹੈ, ਕਿ "ਚਰਿਤ੍ਰਯੋ ਪਾਖਿਯਾਨ" ਦਾ ਨੰਗੇਜ ਅਤੇ ਕਾਮ ਖੇਡਾਂ ਅਤੇ ਨਸ਼ੇ ਪ੍ਰੇਰਕ ਕਹਾਨੀਆਂ ਸਾਨੂੰ ਕੀ ਦੇ ਰਹੀਆਂ ਨੇ? "ਚੌਬੀਸ ਅਵਤਾਰ" ਅਤੇ "ਗਿਆਨ ਗਪੌੜ" ਦੇ ਇਨ੍ਹਾਂ ਯਗਾਂ ਅਤੇ ਅਨਮਤ ਦੇ ਇਨ੍ਹਾਂ ਦੇਵੀ ਦੇਵਤੇ ਅਤੇ ਅਵਤਾਰਾਂ ਨਾਲ ਸਾਡਾ ਕੀ ਲੈਣਾਂ ਦੇਣਾਂ ਹੈ? "ਸ਼ਸ਼ਤਰ ਨਾਮ ਮਾਲਾ" ਦੀਆਂ ਕਰਦਾਂ, ਛੁਰੀਆਂ, ਤੀਰ ਅਤੇ ਸਰੋਹੀ "ਸਾਡੇ ਪੀਰ ਕਿਸ ਤਰ੍ਹਾਂ ਬਣ ਗਏ?" ਸਾਡਾ ਪੀਰ ਤੇ "ਇਕ ਸ਼ਬਦ ਗੁਰੂ ਸੀ"? ਸਾਡੇ ਦਸਮ ਪਿਤਾ ਨੇ ਸਾਨੂੰ ਉਸ "ਸ਼ਬਦ ਗੁਰੂ" ਦੇ ਹੀ ਲੜ ਲਾਇਆ ਸੀ, ਤੇ ਉਸ ਨੂੰ ਹੀ ਗੁਰੂ ਮੰਨਣ ਦਾ ਆਦੇਸ਼ ਵੀ ਦਿਤਾ ਸੀ। "ਚੰਡੀ ਚਰਿਤ੍ਰ" ਅਤੇ "ਚੰਡੀ ਕੀ ਵਾਰ" ਪੜਾ ਕੇ ਸਾਨੂੰ ਦੁਰਗਾ ਦੇਵੀ ਦੀ ਉਸਤਤਿ ਕਰਨੀ ਕਿਉਂ ਸਿਖਾਈ ਜਾ ਰਹੀ ਹੈ,  ਜਦਕਿ ਸਾਡਾ ਸ਼ਬਦ ਗੁਰੂ ਤੇ ਇਹੇ ਜਹੇ ਦੇਵੀ ਦੇਵਤਿਆਂ ਦੀ ਹੋਂਦ ਨੂੰ ਹੀ ਨਕਾਰਦਾ ਹੈ।

ਗਿਆਨੀ ਗੁਰਬਚਨ ਸਿੰਘ ਜੀ! ਇਹ ਕੂੜ ਕਿਤਾਬ, ਜਿਸ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਦਸ ਰਹੇ ਹੋ, ਸਿੱਖੀ ਦੀਆਂ ਜੜਾਂ ਨੂੰ ਖੋਖਲਾ ਕਰ ਚੁਕੀ ਹੈ। ਪੰਜਾਬ ਵਿੱਚ ਤੁਹਾਡਾ ਚਹੇਤਾ ਆਸ਼ੂਤੋਸ਼ ਇਹ ਖੁਲਾ ਪ੍ਰਚਾਰ ਕਰਦਾ ਹੈ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ "ਸ਼ੰਕਰ" ਦੀ ਪਤਨੀ" "ਸ਼ਿਵਾ" ਦੀ ਪੂਜਾ ਕੀਤੀ ਅਤੇ ਉਸ ਕੋਲੋਂ ਵਰ ਮੰਗਿਆ "ਦੇਹਿ ਸਿਵਾ ਬਰ ਮੋਹਿ.............।" ਜੇ ਉਸ ਨੂੰ ਕੁਝ ਪਤਰਕਾਰਾਂ ਨੇ ਕਹਿਆ ਕਿ "ਤੁਸੀਂ ਸਿੱਖਾਂ ਦੇ ਗੁਰੂਆਂ ਬਾਰੇ ਇਹੋ ਜਹੀਆਂ ਗੱਲਾਂ ਕਰਕੇ ਉਨਾਂ ਦੀ ਧਾਰਮਿਕ ਭਾਵਨਾਂ ਨੂੰ ਕਿਉਂ ਭੜਕਾਂਦੇ ਹੋ? ਜੋ ਬਾਦ ਵਿਚ ਹਿੰਸਾ ਦਾ ਕਾਰਣ ਬਣਦਾ ਹੈ"। ਇਸ ਤੇ ਆਸ਼ੂਤੋਸ਼ ਨੇ ਜਵਾਬ ਦਿੱਤਾ ਕਿ "ਇਹ ਮੈਂ ਅਪਣੇ ਕੋਲੋਂ ਥੋੜੀ ਹੀ ਕਹਿ ਰਿਹਾਂ ਹਾਂ, ਕਿ ਗੁਰੂ ਗੋਬਿੰਦ ਸਿੰਘ ਨੇ "ਸ਼ਿਵਾ" ਦੀ ਉਸਤਤਿ ਕੀਤੀ ਹੈ। ਇਹ ਤੇ ਇਨ੍ਹਾਂ ਦੇ ਗੁਰੂ ਦੀ ਲਿਖੀ "ਦਸਮ ਗ੍ਰੰਥ ਦੀ ਬਾਣੀ ਹੈ, ਜੋ ਆਪ ਕਹਿ ਰਹੀ ਹੈ ਕੇ "ਸ਼ਿਵਾ" ਦੇਵੀ ਦੀ ਉਸਤਤਿ ਇਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਨੇ ਆਪ ਕੀਤੀ ਹੈ। ਇਹ ਮੈਂ ਥੋੜੀ ਹੀ ਕਹਿ ਰਿਹਾ ਹਾਂ ਕਿ ਇਨ੍ਹਾਂ ਦੇ ਗੁਰੂ "ਲਵ ਕੁਸ਼ ਦੀ ਔਲਾਦ" ਨੇ। ਇਨ੍ਹਾਂ ਦੇ ਦਸਮ ਗ੍ਰੰਥ ਵਿਚ ਇਨ੍ਹਾਂ ਦਾ ਗੁਰੂ ਨੇ ਆਪ ਇਹ ਸਭ ਲਿਖਿਆ ਹੈ। ਜਾ ਕੇ ਪੁਛ ਲਵੋ ਉਨ੍ਹਾਂ ਖਾੜਕੂਆਂ ਤੋਂ, ਜਿਨ੍ਹਾਂ ਨੇ ਖਾਲਿਸਤਾਨ ਦਾ ਰਾਸ਼ਟਰੀ ਗੀਤ ਹੀ ਇਸ ਸ਼ਬਦ ਨੂੰ ਬਣਾਇਆ ਹੋਇਆ ਹੈ। "ਇਨ੍ਹਾਂ ਦੇ ਅਕਾਲ ਤਖਤ ਦੇ ਜੱਥੇਦਾਰ ਕੋਲੋਂ ਜਾ ਕੇ ਪੁਛੋ ਕਿ ਇਹ "ਦਸਮ ਬਾਣੀ" ਹੈ ਕਿ ਨਹੀਂ? ਉਹ ਤਾਂ ਆਪ ਕਹਿੰਦਾ ਹੈ ਕਿ "ਇਹ ਦਸਮ ਬਾਣੀ" ਹੈ। ਹੇਠ ਦਿਤੇ ਲਿੰਕ ਤੇ ਆਸ਼ੂਤੋਸ਼ ਦੇ ਚੇਲੇ ਦਾ ਇਹ ਬਿਆਨ ਸੁਣ ਸਕਦੇ ਹੋ।

 

ਗਿਆਨੀ ਜੀ! ਕੀ ਜਵਾਬ ਹੈ ਤੁਹਾਡੇ ਕੋਲ ਇਸਦਾ? ਇਹ ਸਾਰਾ ਜਹਿਰ ਇਸ "ਕਾਲੀ ਦੀ ਕਿਤਾਬ" ਕਰਕੇ ਹੀ ਤੇ ਇਹ ਉਗਲ ਰਿਹਾ ਹੈ। ਜੇ ਇਹ ਕਿਤਾਬ ਨਾਂ ਹੁੰਦੀ, ਤੇ ਇਸ ਦੀ ਕੀ ਔਕਾਤ ਸੀ, ਕਿ ਇਹ ਗਲ ਕਹਿ ਲੈਂਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ "ਸ਼ਿਵਾ" ਕੋਲੋਂ ਵਰ ਮੰਗਿਆ ਸੀ। ਅਸੀਂ ਇਨ੍ਹਾਂ ਪੰਥ ਦੋਖੀਆਂ ਨਾਲ ਮਰਨ ਮਾਰਨ ਤੇ ਫੌਰਨ ਉਤਾਰੂ ਹੋ ਜਾਂਦੇ ਹਾਂ। ਲੇਕਿਨ ਕਦੀ ਇਨ੍ਹਾਂ ਰੋਸ਼ ਅਤੇ ਗੁੱਸਾ ਅਸੀਂ ਇਸ "ਝੂਠ ਦੀ ਕਿਤਾਬ" ਤੇ ਕਿਉਂ ਨਹੀਂ ਉਤਾਰਿਆ? ਇਹ ਕਿਤਾਬ ਸਾਡੇ ਗੁਰੂ ਨੂੰ ਤਾਂ ਬਦਨਾਮ ਕਰ ਹੀ ਰਹੀ ਹੈ, ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਰੱਬੀ ਸਿਧਾਂਤਾਂ ਦਾ ਅਪਮਾਨ ਵੀ ਕਰ ਰਹੀ ਹੈ। ਤੇ ਤੁਹਾਡੇ ਵਰਗੇ ਆਗੂ ਇਸਨੂੰ ਗੁਰੂ ਦਾ ਰਚਿਤ ਗ੍ਰੰਥ ਕਹਿ ਕੇ ਇਨ੍ਹਾਂ ਪੰਥ ਦੋਖੀਆਂ ਦਾ ਹੀ ਪੱਖ ਪੂਰ ਰਹੇ ਨੇ। ਆਉਣ ਵਾਲੇ ਸਮੇਂ ਅੰਦਰ ਤੁਹਾਡੇ ਇਨ੍ਹਾਂ ਬਿਆਨਾਂ ਅਤੇ ਤਕਰੀਰਾਂ ਦਾ ਕਿਨਾਂ ਭਿਆਨਕ ਅਸਰ ਹੋਵੇਗਾ? ਸ਼ਾਇਦ ਇਸ ਬਾਰੇ ਤੁਸੀਂ ਵੀ ਅਨਜਾਨ ਹੋ।

ਗਿਆਨੀ ਜੀ, ਕਿਉਂ ਕੌਮ ਵਿਚ ਵੰਡੀਆਂ ਪਾਉਣ ਤੇ ਉਤਾਰੂ ਹੋ? ਇਹੋ ਜਹੇ ਬਿਆਨ ਦੇ ਕੇ ਕੌਮ ਵਿਚ ਹੋਰ ਵੰਡੀਆਂ ਨਾਂ ਪਾਉ। ਵੈਸੇ ਹੀ ਕੌਮ, ਸਿੱਖੀ ਤੋਂ ਬਹੁਤ ਦੂਰ ਹੂੰਦੀ ਜਾ ਰਹੀ ਹੈ। ਨਵੀਂ ਪਨੀਰੀ ਨੂੰ ਸਮਝ ਹੀ ਨਹੀਂ ਆ ਰਹੀ ਕਿ, ਕੀ ਸੱਚ ਹੈ ਤੇ ਝੂਠ ਕੀ। ਕਿਉਂਕਿ ਕਿ ਤੁਹਾਡੇ ਵਰਗੇ ਕੌਮ ਦੇ ਆਗੂਆਂ ਨੇ ਕੌਮ ਵਿਚ ਪਏ ਹੋਏ ਭੰਬਲਭੂਸਿਆਂ ਨੂੰ ਹਲ ਕਰਨ ਦੀ ਬਜਾਇ, ਉਨਾਂ ਨੂੰ ਹੋਰ ਵਧਾਉਣ ਦਾ ਹੀ ਕਮ ਕੀਤਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top