Share on Facebook

Main News Page

ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦਾ ਹਿੰਦੂਤਵੀ ਮੀਡੀਏ ਵੱਲੋਂ ਘਿਨਾਉਣਾ ਮਜ਼ਾਕ, ਸਿੱਖ ਕੌਮ ਤੇ ਲੀਡਰਾਂ ਦੀ ਜ਼ਮੀਰ ਪਰਖਣ ਲਈ ਕੀਤਾ ਗਿਆ ਕੋਝਾ ਮਜ਼ਾਕ
- ਗੁਰਚਰਨ ਸਿੰਘ ਗੁਰਾਇਆ

ਜਰਮਨ:- ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਇੰਟਰਨੈਟ ਤੇ ਚਲਾਏ ਜਾਦੇ ਜੈ ਹਿੰਦ ਟੀਵੀ ਚੈਨਲ ਦੇ ਐਂਕਰ ਸੁਮੀਤ ਰਾਘਵਨ ਨੇ 101 ਸਾਲਾ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਨਾਲ ਤੇ 84 ਦੇ ਸਿੱਖ ਕਤਲੇਆਮ ਦਾ ਮੁਜ਼ਾਕ ਉਡਾਕੇ ਆਪਣੀ ਹਿੰਦੂਤਵੀ ਘਿਨਾਉਣੀ ਸੋਚ ਦਾ ਪ੍ਰਗਟਾਵਾਂ ਕੀਤਾ,ਉੱਥੇ ਸਿੱਖ ਕੌਮ ਤੇ ਇਸ ਦੇ ਲੀਡਰਾਂ ਦੀ ਜ਼ਮੀਰ ਦੀ ਪਰਖ ਕਰਨ ਦੀ ਵੀ ਕੋਸ਼ਿਸ਼ ਵੀ ਕੀਤੀ ਹੈ।

ਹਿੰਦੂਤਵੀ ਸੋਚ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਘੱਟਗਿਣਤੀਆਂ ਤੇ ਆਪਣੀ ਚਾਣਕੀਆਂ ਦੀ ਸਾਮ, ਭੇਦ, ਦਾਮ, ਦੰਡ ਦੀ ਨੀਤੀ ਅਪਣਾਉਦੀ ਆ ਰਿਹੀ ਹੈ, ਤੇ ਇਸੇ ਤਹਿਤ ਹੀ ਸਿੱਖ ਕੌਮ ਦੇ ਅੰਦਰੋਂ ਸਿੱਖੀ ਸਪਿਰਟ, ਸਿੱਖੀ ਸਿਧਾਤ, ਸਿੱਖੀ ਸਰੂਪ ਖਤਮ ਕਰਨ ਤੇ ਸਿੱਖੀ ਦਾ ਮੁਜ਼ਾਕ ਉਡਾਣ ਦੇ ਹੱਥ ਕੰਡੇ ਵਰਤਦੀ ਆ ਰਿਹੀ ਹੈ। ਇਸੇ ਕੜੀ ਵਿੱਚ ਸੁਮੀਤ ਰਾਘਵਨ ਨੇ ਮੀਡੀਏ ਦੇ ਅਸੂਲਾਂ ਸਿਧਾਤਾਂ ਦੇ ਉਲਟ ਜਾਕੇ ਆਪਣੀ ਹਿੰਦੂਤਵੀ ਮਾਨਸਿਕਤਾਂ ਦੇ ਪ੍ਰਗਟਾਵੇ ਰਾਹੀ ਆਪਣੀ ਪ੍ਰਸਿੱਧੀ ਖੱਟਣ ਲਈ ਜੋ ਇਹ ਘਟੀਆ ਹੱਥਕੰਡੇ ਅਪਣਾਏ ਹਨ, ਇਹ ਉਸ ਨੂੰ ਮਹਿੰਗੇ ਵੀ ਪੈ ਸਕਦੇ ਹਨ। ਸਿੱਖ ਕੌਮ ਦੀਆਂ ਧਾਰਮਿਕ ਪੱਦਵੀਆਂ, ਸਿੱਖ ਸੰਪਰਦਾਵਾਂ ਤੇ ਕੁਰਸੀ, ਦਲੌਤ, ਸ਼ੋਹਰਤ ਦੇ ਭੁਖੇ ਲੀਡਰਾਂ ਤੇ ਐਸ਼ੋ ਅਰਾਮ ਤੇ ਇਹ ਜੱਗ ਮਿੱਠਾ ਅਗਲਾ ਕਿੰਨ ਡਿੱਠਾ ਸੋਚ ਵਾਲੀ ਬਹੁਗਿਣਤੀ ਸਿੱਖ ਕੌਮ ਨੂੰ ਬ੍ਰਹਮਵਾਦੀ ਅਜਗਰ ਆਪਣੇ ਲਪੇਟੇ ਵਿੱਚ ਲੈ ਕੇ, ਸਿੱਖ ਕੌਮ ਨੂੰ ਖਤਮ ਕਰਨ ਜਾਂ ਇਸ ਨੂੰ ਕੇਸਾਧਾਰੀ ਹਿੰਦੂਆਂ ਦਾ ਇੱਕ ਅੰਗ ਸਮਝਣ ਜਾ ਬਣਾਉਣ ਦਾ ਭਰਮ ਹੀ ਪਾਲ ਰਹੇ ਹਨ।

ਪਰ ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਜੀ ਦੇ ਚਲਾਏ ਇਸ ਨਿਰਮਲੇ ਸਿੱਖ ਪੰਥ ਨੂੰ ਖਤਮ ਕਰਦੇ ਬਹੁਤੇ ਆਪ ਹੀ ਖਤਮ ਹੋ ਗਏ। ਬੋਤਾ ਸਿੰਘ ਤੇ ਗਰਜਾ ਸਿੰਘ ਦੇ ਵਾਰਸ ਅੱਜ ਵੀ ਇਸ ਬ੍ਰਾਹਮਣਵਾਦ ਦੇ ਬੁਣੇ ਹਰ ਜਾਲ ਦਾ ਸਾਹਿਬ ਸ੍ਰੀ ਗੁਰੂ ਗ੍ਰੂੰਥ ਸਾਹਿਬ ਜੀ ਦੇ ਸਿਧਾਂਤ ਤੋਂ ਸੇਧ ਲੈਕੇ, ਕਿ ਕਿਸੇ ਵੀ ਭੈ ਤੋਂ ਰਹਿਤ ਨਿਧੱੜਕ ਹੋ ਕੇ ਪ੍ਰਚਾਰ ਕਰ ਰਹੇ ਹਨ। ਉਹਨਾਂ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਬਾਹਰੀ ਤੇ ਸਿੱਖੀ ਭੇਸ ਵਾਲੇ ਹਿੰਦੂਤਵੀਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜੇ ਪਾਸੇ ਇਸ ਬ੍ਰਾਹਮਣਵਾਦੀ ਨਿਜ਼ਾਮ ਦੀ ਗੁਲਾਮੀ ਤੇ ਇਹਨਾਂ ਹਮਲਿਆਂ ਦੇ ਸਦੀਵੀ ਹਲ ਲਈ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਸੰਘਰਸ਼ ਜਾਰੀ ਰੱਖ ਰਹੇ ਹਨ, ਬੇਸ਼ੱਕ ਉਹ ਬਹੁਤ ਥੋੜੀ ਗਿਣਤੀ ਵਿੱਚ ਹਨ ਜਿੰਨ੍ਹਾਂ ਨੇ ਹਿੰਦੂਤਵੀ ਸੋਚ ਦੀ ਗੁਲਾਮੀ ਕਬੂਲਣ ਦੀ ਬਜਾਏ ਸ਼ਹਾਦਤਾਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਤੇ ਇਸ ਹਿੰਦੂਤਵੀ ਦੇਸ਼ ਨੂੰ ਆਲਵਿਦਾ ਕਿਹ ਕੇ, ਇਸ ਹਿੰਦੂਤਵੀ ਦੇਸ਼ ਦੇ ਕਾਲੇ ਕਾਰਨਾਮਿਆਂ ਨੂੰ ਸੰਸਾਰ ਅੰਦਰ ਉਜਾਗਰ ਕਰ ਰਹੇ ਹਨ।

ਸ਼ਾਇਦ ਇਸ ਹਿੰਦੂਤਵੀ ਸੋਚ ਵਾਲੇ ਸੁਮੀਤ ਐਂਕਰ ਨੇ "ਜੈ ਹਿੰਦ" ਟੀਵੀ ਤੇ ਸਿੱਖਾਂ ਨੂੰ ਜਗਦੀਸ਼ ਟਾਈਟਲ ਜਾਂ ਮੋਦੀ ਅੱਗੇ 84 ਤੋਂ ਦੌੜ ਰਹੇ ਕਹਿਣ ਤੋਂ ਪਹਿਲਾਂ ਆਪਣੇ ਇਹਨਾਂ ਘੁਰਨੇ ਦੇ ਗਿੱਦੜਾਂ ਨਾਲ ਸਲਾਹ ਕਰ ਲੈਣੀ ਚਾਹੀਦੀ ਸੀ, ਕਿ ਇਹ ਆਮ ਇਨਸਾਨਾਂ ਵਾਂਗ ਘੁੰਮ ਫਿਰ ਕਿ ਦਿਖਾਉਣ, ਤੇ ਇਸ ਜਗਦੀਸ਼ ਟਾਈਟਲਰ ਨੂੰ ਤਰੇਲੀਆਂ ਆਉਦੀਆਂ ਤੇ ਇਹ ਮਾਫੀਆਂ ਕਿਉ ਮੰਗਦੇ ਹਨ ਤੇ ਕਹਿਣ ਕਿ ਸਿੱਖਾਂ ਨੂੰ ਦੌੜਾਇਆ ਹੈ ਤੇ ਦੌੜਾ ਰਿਹਾ ਹਾਂ, ਅਸਲ ਵਿੱਚ ਇਹ ਆਪ ਆਪਣੇ ਗੁਨਾਹਾਂ ਅੱਗੇ ਦੌੜ ਰਹੇ ਹਨ, ਜਾਂ ਇਹੋ ਅਜਿਹੀਆਂ ਗੱਲਾਂ ਕਰਕੇ ਇਹ ਲੋਕ ਸਿੱਖਾਂ ਨੂੰ ਜ਼ਲੀਲ ਕਰਨ ਦਾ ਕੋਈ ਵੀ ਮੌਕਾਂ ਨਹੀਂ ਗਵਾਉਣਾ ਚਾਹੁੰਦੇ। ਪਰ ਹੁਣ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਗੰਭੀਰਤਾਂ ਨਾਲ ਲੈਣਾ ਚਹੀਦਾ ਹੈ। ਹਿੰਦੋਸਤਾਨ ਦੀ ਹਕੂਮਤ ਨੂੰ ਸਿੱਖਾਂ ਦੀ ਕਾਤਲ ਦਰਸਾਕੇ ਵਿਦੇਸ਼ਾਂ ਵਿੱਚ ਸੈੱਟ ਹੋਏ ਹਨ ਤੇ ਹੁਣ ਉਹ ਇੰਡੀਅਨ ਪਾਸਪੋਰਟ ਤੇ ਵੀਜ਼ੇ ਲੈਣ ਲਈ ਇਹਨਾਂ ਹਿੰਦੋਸਤਾਨੀ ਕਰਿੰਦਿਆਂ ਅੱਗੇ ਆਪਣੀ ਜ਼ਮੀਰ ਮਾਰਕੇ ਲੇਲੜੀਆਂ ਕੱਢਣ ਵਾਲੇ, ਆਪ ਤਾਂ ਜ਼ਲੀਲ ਹੁੰਦੇ ਹਨ ਉਥੇ ਸਿੱਖ ਕੌਮ ਨੂੰ ਵੀ ਜ਼ਲੀਲ ਕਰਨ ਦੇ ਭਾਗੀਦਾਰ ਬਣਦੇ ਹਨ। ਉਹ ਇਸ ਬਾਰੇ ਗੰਭੀਰਤਾ ਨਾਲ ਸੋਚਣ, ਕਿ ਮੰਜ਼ਿਲ ਦੇ ਰਸਤੇ ਤੋਂ ਭਟਕਣ ਅਤੇ ਭੱਜਣ ਵਾਲੇ ਲੋਕਾਂ ਕਰਕੇ ਇਹ ਹਿੰਦੂਤਵੀ ਮੀਡੀਆਂ ਤੇ ਇਸਦੇ ਕਰਿੰਦਿਆਂ ਨੂੰ ਮੌਕਾ ਨਾ ਦੇਈਏ ਅਤੇ ਮੈਰਾਥਨ ਦੌੜਾਕ ਸਿੱਖਾਂ ਦੀ ਸ਼ਾਨ ਬਾਬਾ ਫੌਜਾਂ ਸਿੰਘ ਤੇ ਸਿੱਖ ਕੌਮ ਦਾ ਮੁਜ਼ਾਕ ਉਡਾਣ ਵਾਲੇ ਹਿੰਦੂਤਵੀ ਮੀਡੀਏ ਤੇ ਸੁਮੀਤ ਵਰਗਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਦੇ ਨਾਲ ਨਾਲ ਢੁਕਵਾਂ ਜਵਾਬ ਦੇਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top