Share on Facebook

Main News Page

ਪੁਜਾਰੀਆਂ ਵੱਲੋਂ ਡੇਰੇ ਨੂੰ ਕਲੀਨ ਚਿੱਟ ਦੇ ਕੇ ਡੇਰੇ ਦੀ ਅਧੀਨਗੀ ਕਬੂਲੀ
-
ਡਾ. ਦਿਲਗੀਰ

ਅੰਮ੍ਰਿਤਸਰ (ਇੱਕਵਾਕ ਸਿੰਘ ਪੱਟੀ): ਬੀਤੇ ਦਿਨੀਂ ਵੜੈਚ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਦੇਰਾ ਰਾਧਾ ਸੁਆਮੀਆਂ ਵੱਲੋਂ ਢਾਹੇ ਜਾਣ ਦੇ ਫੈਸਲੇ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਵੱਲੋਂ ਉਕਤ ਡੇਰੇ ਨੂੰ ਕਲੀਨ ਚਿੱਟ ਦੇ ਕੇ, ਉਲਟਾ ਰੋਸ ਜ਼ਾਹਿਰ ਕਰ ਰਹੀਆਂ ਜਥੇਬੰਦੀਆਂ ਨੂੰ ਤਾੜਨਾ ਕਰਨਾ, ਸਿੱਖ ਵਿਦਵਾਨਾਂ ਨੂੰ ਹਜ਼ਮ ਨਹੀਂ ਹੋ ਰਿਹਾ । ਅੱਜ ਅੰਮ੍ਰਿਤਸਰ ਵਿਖੇ ਪੁੱਜੇ ਸਿੱਖ ਇਤਿਹਾਸਕਾਰ ਡਾ. ਹਰਿੰਜਦਰ ਸਿੰਘ ਦਿਲਗੀਰ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਪੁਜਾਰੀਵਾਦ ਨੇ ਉਕਤ ਡੇਰੇ ਨੂੰ ਕਲੀਨ ਚਿੱਟ ਦੇ ਸਿੱਧੇ ਰੂਪ ਵਿੱਚ ਡੇਰੇ ਦੀ ਅਧੀਨਗੀ ਕਬੂਲ ਕਰ ਲਈ ਹੈ ਅਤੇ ਭਵਿੱਖ ਵਿੱਚ ਗੁਰਦੁਆਰਾ ਸਾਹਿਬ ਦੀ ਢਾਹੀ ਗਈ ਇਮਾਰਤ ਦੇ ਇਵਜ਼ ਵੱਜੋਂ ਹੋ ਸਕਦਾ ਹੈ, ਕਿ ਡੇਰਾ ਮੁੱਖੀ ਨੂੰ ਪੰਥ ਰਤਨ ਦਾ ਖਿਤਾਬ ਵੀ ਦੇ ਦਿੱਤਾ ਜਾਵੇ ।

ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਸਿੱਖ ਆਗੂ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਇੱਕ ਪਾਸੇ ਗੁਰਦੁਆਰਾ ਸਾਹਿਬ ਢਾਹ ਕੇ ਗੁਰੁ ਘਰ ਦੀ ਬੇਅਦਬੀ ਕੀਤੀ ਗਈ ਅਤੇ ਬਿਨ੍ਹਾਂ ਕੋਈ ਕੇਸ ਦਰਜ ਕੀਤਿਆਂ, ਕਾਨੂੰਨੀ ਕਾਰਵਾਈ ਕੀਤਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੁਜਾਰੀਆਂ ਵੱਲੋਂ ਡੇਰੇ ਨੂੰ ਕਲੀਨ ਚਿੱਟ ਦੇ ਦੇਣਾ ਅਤੇ ਉਲਟਾ ਸਿੱਖ ਜਥੇਬੰਦੀਆਂ ਨੂੰ ਤਾਛਨਾ ਕਰਨਾ ਸਾਬਿਤ ਕਰਦਾ ਹੈ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ 295-ਏ ਕੇਵਲ ਸਿੱਖ ਲੇਖਕਾਂ/ਸੰਪਾਦਕਾਂ/ਵਿਦਵਾਨਾਂ ਸਮੇਤ ਹਰੇਕ ਪੰਥ ਹਿਤੈਸ਼ੀਆਂਥ ਲਈ ਰਾਖਵੀਂ ਹੈ, ਪਰ ਪੰਥ ਵਿਰੋਧੀਆਂ ਲਈ ਫਖਰ-ਏ-ਕੌਮ, ਪੰਥ ਰਤਨ, ਅਤੇ ਹੋਰ ਕਈ ਤਰਹਾਂ ਦੀ ਉਪਾਧੀਆਂ ਹਨ। ਗੁਰੂ ਨਾਨਕ ਮਿਸ਼ਨ ਯੂਥ ਕਲੱਬ ਦੇ ਮੈਂਬਰ ਸ. ਦਮਨਦੀਪ ਸਿੰਘ, ਹਰਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਸਰਕਾਰ ਤੋਂ ਬਾਅਦ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਸਿੱਖੀ ਦਾ ਨੁਕਸਾਨ ਕਰ ਰਹੇ ਡੇਰਾਵਾਦ ਨੂੰ ਬੜਾਵਾ ਮਿਲੇਗਾ ਤਾਂ ਭਵਿੱਖ ਵਿੱਚ ਸਿੱਖ ਵਿਰੋਧੀਆਂ ਤਾਕਤਾਂ ਨੂੰ ਹੋਰ ਬਲ ਮਿਲੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top