Share on Facebook

Main News Page

ਅਫਵਾਹਾਂ ਤੋਂ ਬਚੋ !! ਰੱਖੜੀ ਸਿੱਖਾਂ ਦਾ ਹੀ ਤਿਉਹਾਰ ਹੈ
-
ਇਕਵਾਕ ਸਿੰਘ ਪੱਟੀ, ਅੰਮ੍ਰਿਤਸਰ

ਕਿਉਂਕਿ ਸਿੱਖ ਔਰਤਾਂ ਦਾ ਮੰਨਣਾ ਹੈ ਕਿ ਉਹ ਅਬਲਾ ਹਨ, ਕਮਜ਼ੋਰ ਹਨ, ਉਹ ਗੁਰੂ ਨਾਨਕ ਸਾਹਿਬ ਵੱਲੋਂ ਔਰਤ ਨੂੰ ਮਿਲੀ ਬਰਾਬਰੀ ਨੂੰ ਨਹੀਂ ਮੰਨਦੀਆਂ। ਉਹ ਨਹੀਂ ਮੰਨਦੀਆਂ ਕਿ ਮਾਈ ਭਾਗੋ ਨੇ ਕੋਈ ਇਤਿਹਾਸ ਸਿਰਜਿਆ ਸੀ। ਉਹਨਾਂ ਨੂੰ ਵਿਸ਼ਵਾਸ਼ ਹੀ ਨਹੀਂ ਹੈ ਕਿ ਉਹ ਬੀਬੀ ਭਾਨੀ, ਮਾਤਾ ਸਾਹਿਬ ਕੌਰ ਦੀਆਂ ਵਾਰਿਸਾਂ ਹਨ। ਉਹ ਹੋਰਨਾਂ ਮੱਤਾਂ ਦੇ ਗ੍ਰੰਥਾਂ ਨੂੰ ਮੰਨਦੀਆਂ ਹਨ ਅਤੇ ਅਨਮੱਤੀ ਵੀਚਾਰਵਾਨਾਂ ਦੇ ਵਿਚਰਾਂ ਨੂੰ ਤਰਜ਼ੀਹ ਦਿੰਦੀਆਂ ਹਨ ਕਿ ਉਹ ਨਸ਼ੀਲੀ ਸ਼ਰਾਬ ਹਨ, ਪੈਰ ਦੀ ਜੁੱਤੀ ਹਨ, ਮਰਦ ਪ੍ਰਧਾਨ ਸਮਾਜ ਵਿੱਚ ਉਹ ਨਿਮਾਣੀਆਂ-ਨਿਤਾਣੀਆਂ ਹਨ।

ਉਹਨਾਂ ਨੂੰ ਢੋਲ ਗਵਾਰ ਤੇ ਪਸ਼ੂਆਂ ਵਾਂਗ ਕੁੱਟ ਪੈਣੀ ਚਾਹੀਦੀ ਹੈ, ਅਤੇ ਉਸ ਕੁੱਟ ਅਤੇ ਜ਼ੁਲਮ ਤੋਂ ਬੱਚਣ ਲਈ ਉਹ ਆਪਣੇ ਭਰਾਵਾਂ ਕੋਲੋਂ ਰੱਖੜੀ ਬੰਨਵਾ ਕੇ ਪ੍ਰਣ ਲੈਂਦੀਆਂ ਹਨ ਕਿ ਉਹ ਰਖਸ਼ਾ ਕਰੇ ਉਹਨਾਂ ਦੀ, ਕਿਉਂਕਿ ਉਹਨਾਂ ਨੂੰ ਬਾਬੇ ਨਾਨਕ ਨੇ ਕੀ ਕਿਹਾ ਜਾਂ ਗੁਰਬਾਣੀ ਵਿੱਚ ਕੀ ਲਿਖਿਆ ਉਸ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਔਰ ਸ਼ਾਮ ਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ੍ਹੇ ਨਿਸ਼ਾਨ ਸਾਹਿਬ ਨੂੰ ਵੀ ਰੱਖੜੀ ਬੰਨਣ ਜਾਣਾ ਹੈ ਅਤੇ ਕਈ ਬੰਨ ਵੀ ਆਈਆਂ ਨੇ।

ਕਿਉਂ ਭੈਣੋ!! ਸਹੀ ਕਿਹਾ ਜਾਂ ਗਲਤ ਜੁਆਬ ਦੇਣ ਦੀ ਖੇਚਲ ਜ਼ਰੂਰ ਕਰਨਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top