Share on Facebook

Main News Page

ਪਿਹੋਵੇ ਵਾਲੇ ਸਾਨ੍ਹ ਦਾ ਪ੍ਰੋਗ੍ਰਾਮ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਬੜ੍ਹਕ "ਜੇ ਕੋਈ ਹੈ ਤਾਂ ਆਵੇ, ਮਹਾਪੁਰਖਾਂ ਦੇ ਸਾਹਮਣੇ!"

ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਬੇਸ਼ਰਮ ਪ੍ਰਬੰਧਕ ਓਕ ਕ੍ਰੀਕ ਦੇ ਗੋਲੀ ਕਾਂਡ ਦਾ ਲਾਭ ਉਠਾਉਂਦੇ ਨਜ਼ਰ ਆ ਰਹੇ ਹਨ, ਜਿਵੇਂ ਕਿ ਟਾਈਗਰ ਜਥੇ ਅਤੇ ਖਾਲਸਾ ਨਿਓਜ਼ ਵੱਲੋ ਕੱਲ ਭੀ ਯੂ ਏਸ ਏ ਦੀਆਂ ਸੰਗਤਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਪਿਹੋਵੇ ਵਾਲਾ ਸਾਨ ਗੁਰਦੁਅਰਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿੱਚ ਵਿਰਲਾਪ ਕਰਨ ਜਾ ਰਿਹਾ ਹੈ, ਅਤੇ ਇਸਦਾ ਇੱਕ ਹੀ ਪ੍ਰੋਗਰਾਮ ਇਸ ਗੁਰਦਵਾਰੇ ਵਿਚ ਬੁਕ ਸੀ, ਪਰ ਜਿਵੇਂ ਕਿ ਇਸ ਵੇਲੇ ਓਕ ਕ੍ਰੀਕ ਦੇ ਗੋਲੀ ਕਾਂਡ ਕਰਕੇ ਅਮਰੀਕਾ ਹੀ ਨਹੀਂ, ਸਗੋਂ ਸਾਰੀ ਸਿੱਖ ਕੌਮ ਬੜੇ ਨਾਜੁਕ ਦੌਰ ਵਿਚੋਂ ਗੁਜਰ ਰਹੀ ਹੈ ਅਤੇ ਸਾਰਿਆਂ ਦਾ ਧਿਆਨ ਇਸ ਵੱਡੇ ਮਸਲੇ ਵੱਲ ਹੈ।

ਇਸਦਾ ਫਾਇਦਾ ਉਠਾਉਂਦੇ ਹੋਏ, ਇੰਨ੍ਹਾਂ ਪ੍ਰਬੰਧਕਾਂ ਨੇ ਪਿਹੋਵੇ ਵਾਲੇ ਸਾਨ੍ਹ ਦਾ ਪੂਰੇ ਹਫਤੇ ਦਾ ਪ੍ਰੋਗਰਾਮ ਬੁਕ ਕਰ ਲਿਆ ਹੈ, ਅਤੇ ਡੀਂਗਾਂ ਮਾਰ ਰਹੇ ਹਨ, ਕਿ ਐਵੇਂ ਮੰਡੀਰ ਫੋਨ ਤੇ ਫੋਨ ਖੜਕਾਈ ਜਾਂਦੀ ਸੀ, ਜੇ ਕੋਈ ਹੈ ਤਾਂ ਆਵੇ, ਮਹਾਪੁਰਖਾਂ ਦੇ ਸਾਹਮਣੇ!

ਅਗਰ ਆਸ ਪਾਸ ਵਸਦੇ ਕਿਸੇ ਵੀਰ ਜਾਂ ਭੈਣ ਦਾ ਅਜੇ ਵੀ ਪੰਥਿਕ ਜ਼ਮੀਰ ਜਾਗ ਪਵੇ ਤਾਂ ਇਸਦਾ ਵਿਰੋਧ ਜਰੂਰ ਕਰੇ।

ਇਸ ਵੇਲੇ ਉਸ ਇਲਾਕੇ ਵਿੱਚ ਸਿਰਫ ਬੀਬੀ ਪਰਮਜੀਤ ਕੌਰ ਅਤੇ ਕੁਝ ਹੋਰ ਸਿੰਘ ਹੀ ਇਸਦਾ ਡਟ ਕੇ ਵਿਰੋਧ ਕਰ ਰਹੇ ਹਨ। ਉਨ੍ਹਾਂ ਨਾਲ ਸ਼ਾਮਿਲ ਹੋਣ ਲਈ ਅਤੇ ਇਕ ਟੀਮ ਦੇ ਰੂਪ ਵਿਚ ਸ਼ਾਂਤਮਈ ਰੂਪ ਵਿਚ ਪ੍ਰਬੰਧਕਾਂ ਦੀ ਬੇਫ੍ਕੂਫੀ ਦੇ ਵਿਰੁਧ ਰੋਸ ਜਾਹਿਰ ਕਰਨ ਲਈ ਹੇਠਾ ਦਿੱਤੇ ਨਬਰ 'ਤੇ ਫੋਨ ਕਰੋ ਜੀ।

ਬੀਬੀ ਪਰਮਜੀਤ ਕੌਰ - 001 347 328 0095


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top