Share on Facebook

Main News Page

ਜਿਸ ਦਿਨ ਨੇ ਸਿੱਖ ਕੌਮ ਨੂੰ ਨਸਲਕੁਸੀ, ਹਿਜ਼ਰਤ ਤੇ ਜਲਾਲਤ ਦਿੱਤੀ ਹੋਵੇ, ਉਸ ਦਿਨ ਨੂੰ ਆਜ਼ਾਦੀ ਦੇ ਤੌਰ ਤੇ ਕਿਉਂ ਮਨਾਈਏ?
-
ਸਿਮਰਨਜੀਤ ਸਿੰਘ ਮਾਨ

ਫਤਹਿਗੜ੍ਹ ਸਾਹਿਬ, 16 ਅਗਸਤ :- “1947 ਦੀ ਪਾਕਿਸਤਾਨ ਵੰਡ ਨੇ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਨੂੰ ਇਧਰੋ-ਉੱਧਰ, ਉੱਧਰੋ-ਇਧਰ ਉਜਾੜਾਂ, ਨਸ਼ਲਕੁਸੀ ਅਤੇ ਜ਼ਲਾਲਤ ਦਿੱਤੀ ਹੋਵੇ, 15 ਲੱਖ ਸਿੱਖ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਹੋਵੇ, ਸਿੱਖਾਂ ਨੂੰ ਆਪਣੇ ਘਰਬਾਰ, ਜ਼ਮੀਨ-ਜ਼ਾਇਦਾਦਾਂ ਛੱਡਣੀਆਂ ਪਈਆ। ਸਿੱਖ ਕੌਮ ਦੀ ਨਸ਼ਲੀ ਸਫ਼ਾਈ, ਹਿਜ਼ਰਤ ਅਤੇ ਜ਼ਲਾਲਤ ਸਹਿਣੀ ਪਈ ਹੋਵੇ, ਉਸ ਦਿਨ ਨੂੰ ਸਿੱਖ ਕੌਮ “ਆਜ਼ਾਦੀ” ਦੇ ਤੌਰ ਤੇ ਕਿਉਂ ਮਨਾਵੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂ ਕੌਮ ਤੇ ਹਿੰਦੂਤਵ ਹੁਕਮਰਾਨਾਂ ਵੱਲੋਂ 15 ਅਗਸਤ ਦੇ ਦਿਨ ਨੂੰ ਖੁਸ਼ੀਆਂ-ਚਾਵਾਂ ਨਾਲ ਮਨਾਉਣ ਦੇ ਵਰਤਾਰੇ ਤੋ ਸਮੁੱਚੀ ਸਿੱਖ ਕੌਮ ਨੂੰ ਇਨ੍ਹਾਂ ਸਮਾਗਮਾਂ ਤੋ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਸ ਹੋਈ ਵੰਡ ਨਾਲ ਮੁਸਲਿਮ ਕੌਮ ਨੂੰ ਆਪਣਾ ਆਜ਼ਾਦ ਮੁਲਕ ਪਾਕਿਸਤਾਨ ਮਿਲ ਗਿਆ ਤੇ ਮੁਸਲਿਮ ਕੌਮੀਅਤ ਕੌਮਾਂਤਰੀ ਪੱਧਰ ਤੇ ਪ੍ਰਾਪਤ ਹੋ ਗਈ। ਹਿੰਦੂਆਂ ਨੂੰ ਆਪਣਾ ਆਜ਼ਾਦ ਮੁਲਕ ਹਿੰਦੂਸਤਾਨ ਮਿਲ ਗਿਆ ਅਤੇ ਹਿੰਦੂ ਕੌਮੀਅਤ ਪ੍ਰਾਪਤ ਹੋ ਗਈ। ਪਰ ਤੀਸਰੀ ਧਿਰ ਸਿੱਖ ਕੌਮ ਨੂੰ ਇਸ ਵੰਡ ਵਿਚੋਂ ਨਸ਼ਲਕੁਸੀ, ਉਜਾੜਾਂ ਅਤੇ ਜ਼ਲਾਲਤ ਤੋ ਇਲਾਵਾਂ ਕੁਝ ਨਹੀਂ ਮਿਲਿਆ । ਵੰਡ ਕਰਵਾਉਣ ਵਾਲੀਆਂ ਤਿੰਨ ਸਿਆਸੀ ਸਖਸ਼ੀਅਤਾਂ ਸ੍ਰੀ ਜਵਾਹਰ ਲਾਲ ਨਹਿਰੂ ਨੂੰ “ਚਾਚਾ” ਅਖ਼ਵਾਉਣ ਦਾ ਰੁਤਬਾ ਮਿਲ ਗਿਆ, ਮਹਾਤਮਾ ਗਾਂਧੀ ਨੂੰ “ਬਾਪੂ” ਕਹਾਉਣ ਦਾ ਰੁਤਬਾ ਮਿਲ ਗਿਆ ਅਤੇ ਸ੍ਰੀ ਜਿ਼ਨਾਹ ਨੂੰ “ਕਾਇਦੇ-ਆਜ਼ਮ” ਦਾ ਰੁਤਬਾ ਪ੍ਰਾਪਤ ਹੋ ਗਿਆ। ਸਿੱਖ ਕੌਮ ਨੂੰ ਨਾ ਤਾਂ ਆਪਣਾ ਆਜ਼ਾਦ ਮੁਲਕ ਮਿਲਿਆ ਅਤੇ ਨਾ ਹੀ ਕੌਮੀਅਤ। ਫਿਰ ਸਿੱਖ ਕੌਮ ਦੇ ਨੌਜ਼ਵਾਨ ਅਤੇ ਸਿੱਖ ਬੀਬੀਆਂ 15 ਅਗਸਤ ਦੇ ਦਿਨ ਨੂੰ ਘੁੰਗਰੂ ਪਾ ਕੇ ਇਨ੍ਹਾਂ ਸਮਾਗਮਾਂ ਤੇ ਭੰਗੜੇ ਅਤੇ ਗਿੱਧੇ ਪਾ ਕੇ ਕਿਸ ਗੱਲ ਦੀ ਖੁਸ਼ੀ ਮਨਾ ਰਹੇ ਹਨ ?

ਸ. ਮਾਨ ਨੇ ਕਿਹਾ ਕਿ ਦੂਸਰਾ ਸਿੱਖ ਕੌਮ ਦੇ ਸਿੱਖ ਸਟੇਂਟ ਦੀ ਰਾਜਧਾਨੀ ਲਾਹੌਰ ਵੀ ਸਾਡੇ ਕੋਲੋ ਖੋਹ ਲਈ ਗਈ । ਸਿੱਖ ਪਹਿਰਾਵੇ, ਸੱਭਿਆਚਾਰ ਅਤੇ ਪੰਜਾਬੀ ਗੁਰਮੁੱਖੀ ਬੋਲੀ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪਿਆ । ਹੁਣ ਪਾਕਿਸਤਾਨ ਤੋ ਹਿੰਦੂ ਚੜਦੇ ਪੰਜਾਬ ਰਾਹੀ ਇੱਧਰ ਆ ਰਹੇ ਹਨ ਅਤੇ ਬੰਗਲਾਦੇਸ ਵਿਚੋਂ ਮੁਸਲਮਾਨ ਅਸਾਂਮ ਵਿਚ ਆ ਰਿਹਾ ਹੈ । ਹਿੰਦ ਦੇ ਆਜ਼ਾਦ ਹੋਣ ਉਪਰੰਤ 1984 ਵਿਚ ਸਿੱਖਾਂ ਦਾ ਵੱਡੇ ਪੱਧਰ ਤੇ ਕਤਲੇਆਮ ਅਤੇ ਸਾਜ਼ਸੀ ਢੰਗ ਨਾਲ ਨਸ਼ਲਕੁਸੀ ਕੀਤੀ ਗਈ । 1984 ਵਿਚ ਹੀ ਹਿੰਦੂਤਵ ਤਾਕਤਾਂ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਰਾਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਨੂੰ ਸ਼ਹੀਦ ਕੀਤਾ । ਹੁਣ ਵੜੈਚ (ਬਿਆਸ) ਦੇ ਗੁਰਦੁਆਰੇ ਨੂੰ ਜ਼ਬਰੀ ਢਹਿ ਢੇਰੀ ਕਰਕੇ ਰਾਧਾ ਸੁਆਮੀਆਂ ਦਾ ਕਬਜ਼ਾਂ ਕਰਵਾ ਦਿੱਤਾ ਗਿਆ । 1984 ਦੇ ਸਿੱਖਾਂ ਦੇ ਕਾਤਿਲ ਜਗਦੀਸ ਟਾਈਟਲਰ, ਸੱਜਣ ਕੁਮਾਰ, ਕੇ.ਪੀ.ਐਸ. ਗਿੱਲ, ਸੁਮੇਧ ਸੈਣੀ ਵਰਗੇ ਅਨੇਕਾਂ ਹੀ ਸਿਆਸਤਦਾਨ ਅਤੇ ਅਫ਼ਸਰ ਜਿਨ੍ਹਾਂ ਉਤੇ ਹਿੰਦ ਵਿਧਾਨ ਦੇ ਅਨੁਸਾਰ ਕਤਲ ਕੇਸ ਦਰਜ ਹੋਣੇ ਚਾਹੀਦੇ ਹਨ, ਉਹ ਦਨਦਨਾਉਦੇ ਸਰੇਆਮ ਫਿਰ ਰਹੇ ਹਨ । ਅਕਲੀਆ (ਮਾਨਸਾ) ਵਿਖੇ ਪੁਲਿਸ ਨੇ ਦੋ ਸਿੱਖ ਜਿੰਮੀਦਾਰਾਂ ਨੂੰ ਖ਼ਤਮ ਕਰ ਦਿੱਤਾ ਹੈ । ਜਸਪਾਲ ਸਿੰਘ ਚੌੜ ਸਿੱਧਵਾਂ ਦੇ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ । ਰਾਧਾ ਸੁਆਮੀਏ, ਨਿਰੰਕਾਰੀਏ, ਆਸੂਤੋਸੀਏ, ਸਿਰਸੇ ਵਾਲੇ ਆਦਿ ਡੇਰੇਦਾਰਾਂ ਵੱਲੋਂ ਕੇਵਲ ਸਿੱਖ ਧਰਮ ਵਿਰੁੱਧ ਹੀ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਬਲਕਿ ਪੰਜਾਬ ਦੀ ਮਨੁੱਖਤਾ ਪੱਖੀ ਪਵਿੱਤਰ ਧਰਤੀ ਤੇ ਸਾਜਸ਼ੀ ਢੰਗ ਨਾਲ ਕੌਮਾਂ ਫਿਰਕਿਆਂ ਵਿਚ ਨਫ਼ਰਤ ਪੈਦਾ ਕਰਕੇ ਆਪਣੀਆਂ ਧਾਰਮਿਕ ਅਤੇ ਸਿਆਸੀ ਦੁਕਾਨਾਂ ਚਲਾਈਆ ਜਾ ਰਹੀਆ ਹਨ । ਸਿੱਖੀ ਚਿੰਨ੍ਹ ਕਿਰਪਾਨ ਤੇ ਦਸਤਾਰ ਦੇ ਸੰਜ਼ੀਦਾਂ ਮਸਲਿਆਂ ਨੂੰ ਹੱਲ ਕਰਨ ਵਿਚ ਕੋਈ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ ।

ਇਥੇ ਹੀ ਬਸ ਨਹੀਂ ਪਾਕਿਸਤਾਨ ਵਿਚ ਹਿੰਦੂਆਂ ਉੱਤੇ ਹੋ ਰਹੀ ਬੇਇਨਸਾਫ਼ੀ ਵਿਰੁੱਧ ਪਾਰਲੀਮੈਂਟ ਵਿਚ ਖੁਬ ਰੋਲਾ ਪਾ ਕੇ ਕਾਰਵਾਈ ਠੱਪ ਕੀਤੀ ਜਾ ਰਹੀ ਹੈ । ਜਦੋ ਅਮਰੀਕਾ ਨੇ ਆਪਣੇ 6 ਸਿੱਖ ਨਾਗਰਿਕਾਂ ਦੀ ਮੌਤ ਹੋ ਜਾਣ, ਤੇ ਇਕ ਹਫ਼ਤੇ ਲਈ ਸਮੁੱਚੇ ਸੰਸਾਰ ਵਿਚ ਅਮਰੀਕਨ ਝੰਡੇ ਨੂੰ ਨੀਵਾਂ ਕਰਕੇ ਅਫ਼ਸੋਸ ਜਤਾਇਆ, ਉਦੋਂ ਹਿੰਦੂਤਵ ਹੁਕਮਰਾਨਾਂ ਵੱਲੋਂ ਪਾਰਲੀਮੈਟ ਵਿਚ ਨਾ ਤਾਂ ਕਈ ਅਫ਼ਸੋਸ ਮਤਾ ਪਾਇਆ ਗਿਆ ਅਤੇ ਨਾ ਹੀ ਸਿੱਖ ਮੌਤਾਂ ਉਤੇ ਕੋਈ ਪਾਰਲੀਮੈਟ ਵਿਚ ਬਹਿਸ ਹੋਈ । ਫਿਰ ਸਿੱਖ ਕੌਮ ਵੱਲੋਂ 15 ਅਗਸਤ ਦੇ ਸਰਕਾਰੀ ਸਮਾਗਮਾਂ ਵਿਚ ਹਾਜ਼ਰੀ ਲਗਾਉਣ ਦੀ ਕੋਈ ਵੀ ਰਤੀ ਭਰ ਵੀ ਤੁਕ ਨਹੀਂ ਬਣਦੀ । ਉਹਨਾਂ ਸਿੱਖ ਕੌਮ ਨੂੰ ਆਪਣੇ ਬਿਆਨ ਦੇ ਅਖੀਰ ਵਿਚ ਅਪੀਲ ਕੀਤੀ ਕਿ ਉਹ ਆਪਣਾ ਆਜ਼ਾਦ ਮੁਲਕ ਕਾਇਮ ਕਰਨ ਤੇ ਸਿੱਖ ਕੌਮੀਅਤ ਨੂੰ ਕੌਮਾਂਤਰੀ ਪੱਧਰ ਉਤੇ ਮਾਨਤਾ ਦਿਵਾਉਣ ਲਈ ਅੱਗੇ ਆਉਣ ਨਾ ਕਿ ਗੁਲਾਮਾਂ ਦੇ ਗੁਲਾਮ ਸ. ਬਾਦਲ ਜਾਂ ਬਾਦਲ ਦਲੀਆਂ ਦੀਆਂ ਗੈਰ ਇਖ਼ਲਾਕੀ ਕਾਰਵਾਈਆਂ ਵਿਚ ਸਾਥ ਦੇਣ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top