ਪਿਛਲੇ ਦਿਨੀਂ ਆਪ ਜੀ ਨੇ ਸ੍ਰੀ ਮੰਜੀ ਸਾਹਿਬ ਵਿਖੇ ਹੁਕਮਨਾਮੇ ਦੀ ਕਥਾ
ਕਰਦਿਆਂ ਕਿਹਾ ਕਿ ਕਈ ਲੋਕ ਗੁਰਬਾਣੀ ਦਾ ਪਾਠ ਜਾਂ ਵਿਆਖਿਆ ਕਰਦਿਆਂ ਲਗਾਂ ਮਾਤਰਾਂ ਦਾ ਉਚਾਰਨ ਨਹੀਂ
ਕਰਦੇ। ਆਪ ਜੀ ਨੇ ਕਿਹਾ ਕਿ ਆਮ ਤੌਰ ਤੇ ‘ਵਾਹੁ’ ਦਾ ਉਚਾਰਣ ਵਾਹ ਕੀਤਾ ਜਾਂਦਾ ਹੈ,
ਜੋ ਠੀਕ ਨਹੀਂ। ਇਸ ਤਰ੍ਹਾਂ ਹੀ ਸਿਹਾਰੀ, ਬਿਹਾਰੀ, ਔਕੜ,
ਲਾਂ ਦੁਲਾਵਾਂ, ਬਿੰਦੀ, ਟਿੱਪੀ
ਆਦਿ ਦਾ ਉਚਾਰਣ ਜ਼ਰੂਰੀ ਹੈ।
ਆਪ ਜੀ ਨੇ ਇਹ ਵੀ ਕਿਹਾ ਕਿ ਲਗਾਂ ਮਾਤਰਾਂ ਉਚਾਰਨ ਕਰਨ ਲਈ ਹੀ ਲਿਖੀਆਂ
ਗਈਆਂ ਹਨ। ਮੰਜੀ ਸਾਹਿਬ ਤੋਂ ਕੀਤੀ ਕਥਾ ਦਾ ਪੀ.ਟੀ.ਸੀ. ਚੈਨਲ ਰਾਹੀਂ ਸਿੱਧਾ ਪ੍ਰਸਾਰਨ ਬਹੁਤ
ਸਾਰੇ ਦੇਸ਼ਾ ਵਿੱਚ ਵੇਖਿਆ ਸੁਣਿਆ ਜਾਂਦਾ ਹੈ।
ਗਿਆਨੀ ਜੀ! ਜੇਕਰ ਗੁਰਬਾਣੀ ਵਿੱਚ ਲੱਗੀਆਂ ਸਾਰੀਆਂ ਮਾਤ੍ਰਾਂ ਦਾ ਉਚਾਰਣ
ਹੋਣਾ ਹੈ ਤਾਂ ਕ੍ਰਿਪਾ ਕਰਕੇ ਦਸੋ ਕਿ ਗੁਰਬਾਣੀ ਵਿੱਚ ਆਏ ਦੋ ਮਾਤ੍ਰਾਂ ਵਾਲੇ ਸ਼ਬਦਾਂ ਦਾ ਉਚਾਰਣ
ਕਿਵੇਂ ਕਰਨਾ ਹੈ। ਜਿਵੇਂ
ਆਦਿ ਸ਼ਬਦਾਂ ਦਾ
ਉਚਾਰਣ ਕੀ ਕਰਨਾ ਹੈ। ਜੇਕਰ ਔਂਕੜ ਦਾ ਉਚਾਰਨ ਹਰ ਥਾਂ ਕਰਨਾ ਹੈ ਤਾਂ ਅਨੰਦੁ, ਜਪੁ, ਨਾਨਕੁ, ਦਰਸੁ,
ਨਾਮੁ ਸੁਖੁ ਤੇ ਅਨੇਕਾਂ ਅਜਿਹੇ ਸ਼ਬਦ ਹਨ, ਜਿਹਨਾਂ ਵਿੱਚ ਔਂਕੜ ਦਾ ਉਚਾਰਨ ਕਿਸੇ ਵੀ ਹਾਲ ਨਹੀਂ
ਕੀਤਾ ਜਾ ਸਕਦਾ। ਆਪ ਖੁੱਦ ਵੀ ਇਹਨਾਂ ਸ਼ਬਦਾਂ ਨੂੰ ਲੱਗੇ ਔਂਕੜ ਦਾ ਉਚਾਰਨ ਨਹੀਂ ਕਰਦੇ ਹੋਵੋਗੇ,
ਤਾਂ ਫਿਰ ਆਪ ਜੀ ਹੀ ਦਸੋ ਕਿ ਇਹਨਾਂ ਸ਼ਬਦਾਂ
ਦਾ ਉਚਾਰਨ ਕਿਵੇਂ ਕਰਨਾ ਹੈ।
ਪ੍ਰੋ. ਸਹਿਬ ਸਿੰਘ
ਜੀ ਅਨੁਸਾਰ ਵਾਹੁ, ਸਾਹੁ, ਵੇਪਰਵਾਹੁ, ਪਾਤਿਸਾਹੁ
ਆਦਿ ਸ਼ਬਦਾਂ ਦਾ ਉਚਾਰਨ ਬਿਨ੍ਹਾਂ ਔਂਕੜ ਤੋਂ ਕਰਨਾ ਸ਼ੁਧ ਹੈ।
ਆਸ ਹੈ, ਕਿ ਆਪ ਜੀ ਉਤਰ ਦੇ ਕਿ ਗੁਰਬਾਣੀ ਉਚਾਰਨ ਬਾਰੇ ਜ਼ਰੂਰ ਸ਼ਪਸ਼ਟਤਾ ਬਖ਼ਸ਼ੋਗੇ।