Share on Facebook

Main News Page

ਸਿੱਖ ਆਪਣੇ ਇਤਿਹਾਸ ਤੋਂ ਵੀ ਕੋਰੇ ਹਨ
-
ਪ੍ਰੋ. ਕੰਵਲਦੀਪ ਸਿੰਘ

ਭਾਰਤੀ ਟੀਵੀ ਚੈਨਲ ਸੋਨੀ ਐਂਟਰਟੇਨਮੈਂਟ ਦੇ ਸਮਾਨ-ਗਿਆਨ ਸੰਬੰਧਿਤ ਲੜੀਵਾਰ "ਕੌਣ ਬਣੇਗਾ ਕਰੋੜਪਤੀ" ਦੇ ਪਲੇਠੇ ਅੰਕ ਵਿੱਚ ਇੱਕ ਅਜਿਹਾ ਸਿੱਖ ਮੁੰਡਾ ਹੈਰਾਨੀਜਨਕ ਢੰਗ ਨਾਲ ਸਭ ਤੋਂ ਤੇਜ਼ ਸਹੀ ਜਵਾਬ ਦੇ ਕੇ ਪਹਿਲੇ ਖਿਡਾਰੀ ਵਜੋਂ ਖੇਡ-ਮੰਚ "ਤਪਦੀ-ਕੁਰਸੀ" 'ਤੇ ਆ ਕੇ ਬੈਠਦਾ ਹੈ, ਜੋ ਸਿੱਖ-ਇਤਿਹਾਸ ਦੇ ਮੁੱਢਲੇ ਸਵਾਲ ਗੁਰੂ ਨਾਨਕ ਸਾਹਿਬ ਦੇ ਜਨਮ ਦੇ (ਚਲਦੀ ਰੀਤੀ ਅਨੁਸਾਰ) ਕਦੋਂ ਮਨਾਏ ਜਾਣ ਬਾਰੇ ਜਾਂ ਪੰਜਾਬੀ ਇਤਿਹਾਸ ਅਤੇ ਭੂਗੋਲ ਦੇ ਆਰੰਭਿਕ ਸਵਾਲਾਂ ਵਿੱਚੋਂ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅੰਗਰੇਜ਼ਾਂ ਨਾਲ ਹੋਈ ਸੰਧੀ ਦੇ ਅਧਾਰ 'ਤੇ ਸੀਮਾ ਬਣੇ ਦਰਿਆ ਬਾਰੇ ਕੁਝ ਵੀ ਨਹੀਂ ਜਾਣਦਾ ਸੀ; ਜਿਸਨੂੰ ਵੇਖ ਕੇ ਉਸਦੀ ਇੱਕ ਪ੍ਰਤਿਯੋਗੀ ਵਜੋਂ ਚੋਣ ਹੋਣਾ ਹੀ, ਕੁਝ ਦੁਚਿੱਤੀ ਨੂੰ ਜਨਮ ਦਿੰਦੀ ਹੈ, ਕਿ ਕਿਨ੍ਹਾਂ ਚੋਣ-ਨਿਯਮਾਂ ਜਾਂ ਕਿਸ ਯੋਗਤਾ ਦੇ ਅਧਾਰ ਉੱਤੇ ਅਜਿਹਾ ਵਿਅਕਤੀ ਉੱਥੇ ਪੁੱਜਣ ਵਿੱਚ ਸਫਲ ਹੋ ਗਿਆ ਅਤੇ ਨਾਲ ਹੀ ਨਾਲ ਉਸਦੀ ਮੌਜੂਦਗੀ ਨਾਲ ਇੱਕ ਅਜਿਹੀ ਖੇਡ ਦੇ ਪਹਿਲੇ ਅੰਕ ਦੀ ਸ਼ੁਰੂਆਤ ਕੀਤੀ ਗਈ, ਜਿਸ ਬਾਰੇ ਲੋਕ-ਖਿੱਚ ਪੈਦਾ ਕਰਨ ਲਈ ਬੜੇ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ, ਕਿ ਇਹ ਇੱਕ ਅਜਿਹਾ ਮੰਚ ਹੈ, ਜਿੱਥੇ ਬਾਕੀ ਸਭ ਗੱਲਾਂ ਤੇ ਭੇਦਭਾਵ ਮੁੱਕ ਜਾਂਦੇ ਹਨ ਤੇ ਸਿਰਫ਼ ਤੇ ਸਿਰਫ਼ ਗਿਆਨ ਹੀ ਅਸਲੀ ਹੱਕ ਦਿਵਾਉਂਦਾ ਹੈ !

ਕੀ ਇਸ ਅੰਕ ਪਿੱਛੇ ਕੋਈ ਗੁੱਝਾ ਭੇਦ ਜਾਂ ਮਕਸਦ ਤੇ ਨਹੀਂ, ਜਿਸ ਅਧੀਨ ਕਿਤੇ (ਜਾਣਬੁਝ ਕੇ ਕਿਸੇ ਅਜਿਹੇ ਵਿਅਕਤੀ ਨੂੰ ਅੱਗੇ ਲਿਆ ਕੇ) ਕਿਸੇ ਖਾਸ ਧਰਮ-ਵਿਸ਼ੇਸ਼ ਦੇ ਉੱਚ-ਸਿੱਖਿਆ-ਖੇਤਰ ਵਿੱਚ ਪੜੇ-ਲਿਖੇ ਨੌਜਵਾਨ ਵਰਗ ਦੇ ਸਮਾਨ-ਗਿਆਨ ਉੱਤੇ ਸਵਾਲੀਆ ਨਿਸ਼ਾਨ ਲਗਾਉਣ ਦਾ ਯਤਨ ਕੀਤਾ ਗਿਆ ਹੋਵੇ? ਜਾਂ ਫੇਰ ਕਿਤੇ ਟਿਚਕਰ ਸਹਿਤ ਇਹ ਸਾਬਿਤ ਕਰਨ ਦੀ ਕੋਸ਼ਿਸ਼, ਕਿ ਕਿਸੇ ਧਰਮ-ਵਿਸ਼ੇਸ਼ ਦੀ ਮੌਜੂਦਾ ਨੌਜਵਾਨੀ ਆਪਣੇ ਹੀ ਵਿਰਸੇ ਨਾਲੋਂ ਪੂਰੀ ਤਰ੍ਹਾਂ ਟੁੱਟ ਚੁਕੀ ਹੈ?

ਜੋ ਵੀ ਹੋਵੇ ਇਕ ਘਟਨਾ ਵਜੋਂ ਜਿੱਥੇ ਇਸਨੂੰ ਆਪਣਾ ਸ਼ੀਸ਼ਾ ਸਮਝ ਕੇ ਰਤਾ ਕੁ ਗੰਭੀਰਤਾ ਨਾਲ ਲੈਣਾ ਬਣਦਾ ਹੈ, ਉੱਥੇ ਹੀ ਜੇ ਕੋਈ ਵੀ ਸੁਧਾਰਯੋਗ ਗਲਤੀ ਨਜ਼ਰ ਆਉਂਦੀ ਹੈ ਤਾਂ ਉਸਨੂੰ ਸੁਧਾਰਨ ਦਾ ਉਪਰਾਲਾ ਕਰਨਾ ਵੀ .......


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top