Share on Facebook

Main News Page

ਜੋਂਕ ਤੇ ਅਜੋਕੇ ਸਾਧ
- ਹਰਮਿੰਦਰ ਸਿੰਘ ਲੁਧਿਆਣਾ

ਦੋਸਤੋ ....ਅੰਗਰੇਜੀ ਦਾ ਲਫਜ਼ Leech ਜਿਸ ਦਾ ਪੰਜਾਬੀ ਅਨੁਵਾਦ "ਜੋਂਕ" ਬਣਦਾ ਹੈ, ਬਾਰੇ ਆਪਾਂ ਕੁਝ ਜਾਨਣ ਦੀ ਕੋਸ਼ਿਸ਼ ਕਰਾਂਗੇ।

ਤੁਸੀਂ ਹੈਰਾਨ ਹੋ ਕੇ ਸੋਚਦੇ ਹੋਵੋਂਗੇ ਕੀ ਇਹ ਕੋਈ "ਡਿਸ੍ਕਵਰੀ ਚੈਨਲ " ਤੇ ਹੈ ਨਹੀਂ ਫੇਰ ਇਥੇ ਇਹ ਵਿਸ਼ਾ ਕਿਉਂ ਛੁਹਿਆ ਜਾ ਰਿਹਾ... ਘਬਰਾਓ ਨਹੀਂ ਥੋੜਾ ਅੱਗੇ ਚੱਲ ਕੇ ਤੁਸੀਂ ਆਪ ਹੀ ਸਮਝ ਜਾਓਂਗੇ। ਪੰਜਾਬੀ ਦੇ ਇਤਿਹਾਸ ਦੇ ਮਾਹਿਰਾਂ ਵੱਲੋਂ ਮੈ ਅਗਾਊਂ ਹੀ ਮਾਫੀ ਮੰਗ ਲੈਂਦਾ, ਜੇ ਮੇਰਾ ਅੰਦਾਜ਼ਾ ਗਲਤ ਹੋਵੇ ਤਾਂ। ਪੰਜਾਬੀ ਪ੍ੜਦੇ-ਬੋਲਦੇ ਵੀਰਾਂ ਭੈਣਾ ਨੇ "ਲੀਚ੍ੜ " ਸ਼ਬਦ ਆਮ ਹੀ ਵਰਤਿਆ-ਸੁਣਿਆ ਹੋਵੇਗਾ, ਜਿਸ ਦਾ ਮਤਲਬ ਹੈ ਜੋ ਇਕ ਵਾਰੀ ਚੰਬੜ ਜਾਵੇ, ਤਾਂ ਪਿਛੋਂ ਲਹਿਣ ਦਾ ਨਾਮ ਹੀ ਨਾ ਲਵੇ। ਤੁਸੀਂ ਚਾਹੁੰਦੇ ਹੋਏ ਵੀ ਤਰਾਂ ਤਰਾਂ ਦੇ ਕੋਸ਼ਿਸ਼ਾਂ-ਬਹਾਨੇ - ਘੜ ਕੇ ਵੀ ਏਸ ਤੋਂ ਪਿਛਾ ਨਹੀਂ ਛੁਡਾ ਸਕਦੇ । ਇਹ ਲੀੱਚੜ ਸ਼ਬਦ Leech ਤੋਂ ਬਣਿਆ ਹੈ, ਭਾਵ ਜੋਂਕ (Leech) ਵੀ ਜੇ ਕਿਤੇ ਚੰਬੜ ਜਾਵੇ ਤਾਂ ਜਲਦੀ ਨਹੀਂ ਛੁਟਦੀ। ਜੋਂਕ ਹਰ ਤਰਾਂ ਦੇ ਮਾਹੌਲ ਵਿਚ ਦੇਖੀਆਂ ਜਾ ਸਕਦੀਆਂ ਹਨ, ਪਾਣੀ, ਨਮੀ, ਹਰਿਆਵਲ, ਜਮੀਨ,ਪਹਾੜ ਆਦਿ। ਪੂਰੀ ਦੁਨੀਆਂ ਵਿਚ ਇਨ੍ਹਾਂ ਦੀਆਂ ਲਗਭਗ 700 ਕਿਸਮਾਂ ਪਾਈਆਂ ਜਾਂਦੀਆਂ ਹਨ। ਇਹਨਾ ਦੇ ਸਰੀਰ ਦੀ ਚਰਬੀ ਕਾਫੀ ਮੋਟੀ ਹੁੰਦੀ ਹੈ ਅਤੇ ਇਹ ਆਪਣੀ ਖੁਰਾਕ ਵੱਜੋਂ ਕਿਸੇ ਜੀਵ ਦੇ ਖੂਨ ਤੇ ਨਿਰਭਰ ਹੁਦੀਆਂ ਹਨ। ਇਨ੍ਹਾਂ ਵਿੱਚ ਇਕ ਖਾਸਿਆਤ ਹੈ, ਕਿ ਇਹ ਜਦੋਂ ਕਿਸੇ ਨੂੰ ਚੰਬੜ ਜਾਣ, ਤਾਂ ਸਭ ਤੋਂ ਪਹਿਲਾ ਇਹ ਮੁੰਹ ਵਿਚੋਂ ਅਜੇਹਾ ਦ੍ਰਵ ਕੱਢਦੀਆਂ ਹਨ, ਜਿਸ ਨਾਲ ਓਸ ਜੀਵ ਦੀ ਓਹ ਜਗਾ ਸੁੰਨ ਹੋ ਜਾਂਦੀ ਹੈ, ਅਤੇ ਓਸ ਨੂੰ ਇਸ ਚੀਜ਼ ਦਾ ਆਭਾਸ ਹੀ ਨਹੀਂ ਹੁੰਦਾ। ਫੇਰ ਇਹ ਮਜੇ ਨਾਲ ਓਸ ਜੀਵ ਦਾ ਖੂਨ ਚੁਸਦੀਆਂ ਰਹਿਦੀਆਂ ਹਨ । ਜਦ ਤਕ ਓਸ ਜੀਵ ਨੂੰ ਪਤਾ ਚਲਦਾ ਹੈ ਓਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਕ ਹੋਰ ਖਾਸੀਅਤ ਏਹਨਾ ਦੀ ਕੀ ਇਹ ਸਰੀਰ ਦੇ ਦੋਵੇਂ ਸਿਰੀਆਂ ਤੋਂ ਖੂਨ ਚੁਸਦੀਆਂ ਹਨ।........

ਬਸ - ਬਸ ਦੋਸਤੋ ..ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਹੁਣ ਆਉਂਦੇ ਹਾਂ ਆਪਾਂ ਆਪਨੇ ਵਿਸ਼ੇ 'ਤੇ ਕਿਉਂਕਿ ਕਿਸੇ ਨੂੰ ਸਮਝਾਉਣ ਲਈ ਦੁਨਿਆਵੀ ਵਰਤੋਂ 'ਚ ਆਉਣ ਵਾਲੀਆਂ ਉਦਾਹਰਨਾਂ ਦੇ ਕੇ ਸੇਹ੍ਜੇ ਹੀ ਸਮਝਾਇਆ ਜਾ ਸਕਦਾ।

ਆ ਜਾਵੋ ਫੇਰ ਮਨੁਖਾਂ ਨੂੰ ਚੰਬੜੀਆਂ ਜੋਕਾਂ ਰੂਪੀ ਅਖੌਤੀ ਸਾਧਾਂ 'ਤੇ। ਕਰਵਾ ਲਵੋ ਆਪ ਹੀ ਸਮਾਨਤਾ ਅਤੇ ਮੁਕਾਬਲਾ ਦੋਵਾਂ ਵਿਚ। ਦੋ ਚਾਰ (ਔ)ਗੁਣ ਜਿਆਦਾ ਹੀ ਹੋਣਗੇ ਅਖੌਤੀ ਸਾਧਾਂ ਵਿਚ। ਹੁਣ ਜੇ ਇਹ ਕਿਸੇ ਨੂੰ ਚੰਬੜ ਜਾਣ ਤਾਂ ਲਹਿੰਦੇ ਨੇ ਗੱਲੋਂ ਛੇਤੀ ਕਿਤੇ ? ? ਹਰ ਥਾਂ /ਮਾਹੌਲ ਤੇ ਤਾਂ ਇਹ ਵੀ ਪਾਏ ਜਾਂਦੇ ਨੇ। ਕਿਸਮਾਂ ਤਾਂ ਤੁਸੀਂ ਮੇਰੇ ਤੋਂ ਜਿਆਦਾ ਜਾਣਦੇ ਓ। ਬ੍ਰਹਮਗਿਆਨੀ/108/1008/ਲੋਪੋਂ ਵਾਲੇ /ਦੌਧਰ ਵਾਲੇ/ਰਾੜੇ ਵਾਲੇ /ਤਰਮਾਲੇ ਵਾਲੇ /ਬਗੀਚੀ ਵਾਲੇ / ਢੱਡਰੀਆਂ ਵਾਲੇ / ਪਿਹੋਵੇ ਵਾਲੇ / ਨਾਨਕਸਰ ਵਾਲੇ / ........ਬਾਕੀ ਤੁਸੀਂ ਆਪ ਹੀ ਗਿਣ ਲਇਉ, 700 ਤੋਂ ਤੇ ਦੋ ਚਾਰ ਵਧ ਈ ਹੋਣਗੇ। ਚਰਬੀ ਤੇ ਏਹਨਾ ਦੀ ਵੀ ਮਾਸ਼ਾ-ਅਲ੍ਲਾਹ ਸ੍ਪੋੰਜੀ (Spongy) ਹੁੰਦੀ ਐ। ਕਹਿੰਦੇ ਆ ਬੰਦਾ ਤੇ ਕੱਦੂ ਜਮੀਨ ਤੇ ਪਏ-ਪਏ ਹੀ ਵਧਦੇ ਆ। ਏਹਨਾ ਕੇਹੜਾ ਕੋਈ ਹੱਲ ਵਾਹੁਣਾ। ਲੁੱਟਦੇ ਇਹ ਵੀ ਦੋਵੇਂ ਹਥਾਂ ਨਾਲ ਨੇ ਙਜੋਂਕ ਦੂਜਿਆਂ ਦੇ ਖੂਨ 'ਤੇ ਨਿਰਭਰ ਐ ਤੇ ਇਹ ਦੂਜਿਆਂ ਦੀ ਖੂਨ ਪਸੀਨੇ ਦੇ ਕਮਾਈ ਤੇ।ਹੋ ਗਈ ਨਾ ਸਮਾਨਤਾ ??

ਪਰ ਅਜੇ ਜਾਇਓ ਨਾ ਪਤੇ ਦੀ ਗੱਲ ਤੇ ਅਜੇ ਦਸਣੀ ਆ । ਜਿਸ ਤਰਾਂ ਜੋਂਕ ਖੂਨ ਚੂਸਣ ਤੋਂ ਪਹਿਲਾ ਓਸ ਥਾਂ ਨੂੰ ਸੁੰਨ ਕਰ ਦੇਂਦੀ ਹੈ, ਓਸੇ ਤਰਾਂ ਆਪਣੀ ਖੁਰਾਕ ਰੂਪੀ ਜੀਵ ਭਾਵ ਅਰਥ ਸ਼ਰਧਾਲੂ ਦੀ ਮੱਤ ਨੂੰ ਵੀ ਇਹ ਸੁੰਨ ਕਰ ਦਿੰਦੇ ਨੇ। ਵਜਾਈ ਚੱਲੋ ਓਹਦੇ ਕੰਨਾ ਨੇੜੇ ਢੋਲ ...ਓਹ ਨਈਂ ਸੁਣਦਾ ਕੋਈ ਨਸੀਹਤ ....ਕੋਈ ਅਪੀਲ ...ਕੋਈ ਦਲੀਲ ......ਬੀ ਓਹਦੇ ਨਾਲ ਐਦਾਂ ਹੋਇਆ ..ਓਹਨੇ ਇਉਂ ਕੀਤਾ .....ਫੇਰ ਤੇ ਸ਼ਰਧਾਲੂ ਰੂਪੀ ਮਜਨੂੰ ਨੂੰ ਲੈਲਾ, ਕਾਲੀ ਨਹੀਂ ਦਿਸਦੀ ..ਉਲਟਾ ਕਹਿੰਦਾ ਹੈ, ਕਿਸੇ ਕੋਲ ਅਜੇਹਾ ਪੱਕਾ ਰੰਗ ?...ਐਵੇਂ ਸੜਦੇ ਪਏ ਓ ....ਗੋਰਾ ਰੰਗ ਤੇ ਕਿਸੇ ਵੀ ਰੰਗ 'ਚ ਢਲ ਜਾਂਦਾ .......ਹੁਣ ਇਥੇ ਆ ਕੇ ਤੇ ਭਾਈ ਆਪਨੇ ਵੀ ਹਥ ਖੜੇ ਐ ........


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top