ਸਰਦਾਰ
ਜਸਵੀਰ ਸਿੰਘ ਇੱਕ ਬੜੇ ਸੂਝਵਾਨ ਅਤੇ ਨਿਧੜਕ ਕਿਰਤੀ ਪ੍ਰਚਾਰਕ ਹਨ, ਜਿਥੇ ਇਹ ਤੱਤ ਗੁਰਮਤਿ ਨੂੰ
ਪੰਜਾਬ ਰੇਡੀਓ ਰਾਹੀਂ ਪੂਰੇ ਇੰਗ੍ਲੈਂਡ ਅਤੇ ਯੁਰਪ ਵਿਚ ਪ੍ਰਚਾਰਦੇ ਹਨ, ਉਥੇ ਇਸ ਸਰਬ
ਸਾਂਝੀਵਾਲਤਾ ਦੇ ਪਰਚਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ, ਸਮੁੱਚੀ ਕਮਿਉਨਿਟੀ ਦੀ ਸੇਵਾ
ਵਿਚ ਭੀ ਜੁਟੇ ਰਹਿੰਦੇ ਹਨ।
ਇਨ੍ਹਾਂ ਦੀਆਂ ਇਹ ਸੇਵਾਵਾਂ ਨੂੰ ਮੁੱਖ ਰਖਦੇ ਹੋਏ, ਹਿਲ੍ਇੰਗਡਨ ਕੌਂਸਲ
(London Borough of Hillingdon
Council), ਅਕ੍ਸਬ੍ਰਿਜ ਕੌਲੇਜ (Uxbridge
Collage), ਹਿਲ੍ਇੰਗਡਨ ਇੰਟਰਫੈਥ (Hillingdon
Interfaith) ਅਤੇ ਹਿਲ੍ਇੰਗਡਨ ਐਸੋਸੀਏਸ਼ਨ ਆਫ ਵੌਲਨਟੀਏਰ (Hillingdon
Association of Voluntary Services) ਇੰਨਾ ਚਾਰ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ
ਸਰਵੇ ਅਨੁਸਾਰ, ਇਸ ਵਾਰ ਸਰਦਾਰ ਜਸਵੀਰ ਸਿੰਘ ਜੀ ਨੂੰ ਹਿਲ੍ਇੰਗਡਨ ਵੌਲਨਟੀਏਰ ਅਵਾਰਡ ੨੦੧੨ (Hillingdon
Volunteer Award 2012) ਨਾਲ ਨਿਵਾਜਿਆ ਗਿਆ, ਜੋ ਕੀ ਸਿੱਖ ਪੰਥ ਲਈ ਬਹੁਤ ਮਾਣ ਦੀ
ਗੱਲ ਹੈ।
ਟਾਈਗਰ ਜਥਾ, ਖ਼ਾਲਸਾ ਨਿਊਜ਼ ਅਤੇ ਸਿੰਘ ਸਭਾ ਯੂ.ਐੱਸ.ਏ
ਇਨ੍ਹਾਂ ਨੂੰ ਲੱਖ-ਲੱਖ ਵਧਾਈ ਦੇਂਦਾ ਹੈ ਅਤੇ ਅਕਾਲ ਪੁਰਖ ਅੱਗੇ ਇੰਨ੍ਹਾਂ ਦੀ ਚੜਦੀਕਲਾ ਦੀ
ਅਰਦਾਸ ਕਰਦਾ ਹੈ, ਤਾਂ ਕਿ ਇਹ ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਜੀ ਦੇ ਇਲਾਹੀ ਸਿਧਾਂਤ ''ਸਭ
ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ'' ਨੂੰ ਪ੍ਰਚਾਰਦੇ ਹੋਏ, ਸਮੂਹ ਕਮਿਉਨਿਟੀ ਦੀ
ਸੇਵਾ ਕਰਦੇ ਹੋਏ, ਸਿੱਖ ਕੌਮ ਦਾ ਮਾਣ ਵਧਾਉਂਦੇ ਰਹਿਣ।