Share on Facebook

Main News Page

ਬੜਾ ਬਦਮਾਸ਼ ਹੈ ਮਨੂ !
ਡਾ: ਹਰਜਿੰਦਰ ਸਿੰਘ ਦਿਲਗੀਰ

ਬੜਾ ਬਦਮਾਸ਼ ਹੈ ਮਨੂ !
ਮਨੂ ਸੰਮ੍ਰਿਤੀ ਲਿਖ ਕੇ ਕਦੀ ਸ਼ੂਦਰ ਮਰਵਾਉਂਦਾ ਹੈ;
ਕਦੇ ਰਾਮ ਦੇ ਹੱਥੋਂ ਸ਼ੰਭੂਕ ਨੂੰ ਸ਼ਹੀਦ ਕਰਾਉਂਦਾ ਹੈ।
ਪਠਾਣਾਂ ਦਾ ਹੋਵੇ ਹਮਲਾ
ਤਾਂ ਧੀਆਂ ਪੇਸ਼ ਕਰ ਕੇ ਜਾਨ ਬਚਾਉਂਦਾ ਹੈ।
ਪਰ ਕਦੇ ਮੁਗ਼ਲਾਂ ਤੋਂ ਡਰਦਾ
ਗੁਰੁ ਹਰਿਗੋਬਿੰਦ ਦੇ ਪੈਰਾਂ ‘ਚ ਪੈਂਦਾ ਹੈ।
ਉਹੀ ਅਕ੍ਰਿਤਘਣ ਫਿਰ ਮੁਗ਼ਲਾਂ ਨਾਲ ਮਿਲ ਕੇ
ਗੁਰੁ ਗੋਬਿੰਦ ਸਿੰਘ ਨਾਲ ਦਗ਼ਾ ਕਮਾਉਂਦਾ ਹੈ।
ਨਮਕ ਹਰਾਮ ਸਰਹੰਦ ਤੋਂ ਫਿਰ
ਪਾਪ ਦੀ ਜੰਞ ਮੰਗਵਾਉਂਦਾ ਏ।
ਕਦੇ ਸੁੱਚਾ ਨੰਦ ਬਣ ਕੇ
ਗੁਰੁ ਦੇ ਪੁੱਤਰ ਨੀਹਾਂ ਵਿਚ ਚਿਣਵਾਉਂਦਾ ਏ।
ਫਿਰ ਲਖਪਤ ਬਣ ਕੇ ਜਨਮ ਲੈਂਦਾ ਹੈ
ਤੇ ਘੱਲੂਘਾਰਾ ਕਰਵਾਉਂਦਾ ਏ।
ਕਦੇ ਆਕਲ ਦਾਸ ਬਣ ਕੇ
ਜੰਡਿਆਲਿਓਂ ਚਿੱਠੀਆਂ ਲਿਖ ਲਿਖ ਕੇ
ਦੁੱਰਾਨੀ ਦੀ ਫ਼ੌਜ ਮੰਗਵਾਉਂਦਾ ਹੈ।
ਬੜਾ ਬਦਮਾਸ਼ ਹੈ ਮਨੂ!

ਬਰੇਲੀ ਤੋਂ ਮਿਸਰਾ ਟੱਬਰ ਫੇਰ ਲਾਹੌਰ ‘ਚ ਘਰ ਬਣਾਉਂਦਾ ਹੈ।
ਨਸ਼ੇ ਤੇ ਔਰਤਾਂ ਦੇ ਦੇ ਕੇ ਰਣਜੀਤ ਨੂੰ ਕਾਬੂ ਕਰਦਾ ਹੈ
ਤੇ ਫ਼ਰੰਗੀਆਂ ਨਾਲ ਮਿਲ ਜਾਂਦੈ
ਰਣਜੀਤ ਦਾ ਰਾਜ ਗੁਆਉਂਦਾ ਹੈ।
ਬੜਾ ਬਦਮਾਸ਼ ਹੈ ਮਨੂ!

ਕਦੇ ਨਰੈਣੂ, ਕਦੇ ਗਾਂਧੀ, ਕਦੇ ਮੋਤੀ ਜਵਾਹਰ ਵੀ;
ਕਦੇ ਵੱਲਭ, ਕਦੇ ਤ੍ਰਿਵੇਦੀ
ਕਦੇ ਪੰਤ ਤੇ ਕਦੇ ਨੰਦਾ
ਬਣ ਬਣ ਕੇ ਆਉਂਦਾ ਹੈ।
ਪੰਥ ਨਾਲ ਧ੍ਰੋਹ ਕਮਾਉਂਦਾ ਹੈ।
ਬੜਾ ਬਦਮਾਸ਼ ਹੈ ਮਨੂ!

84 ਸੰਨ ਜਦ ਚੜ੍ਹਦਾ ਏ
ਤਾਂ ਫਿਰ ਡੈਣ-ਰੂਪ ਬਣ ਕੇ
ਚਰਨ ਸਿੰਹ, ਅਡਵਾਨੀ ਦਾ ਚੁੱਕਿਆ
ਦਰਬਾਰ ‘ਤੇ ਚੜ੍ਹ ਕੇ ਆਉਂਦਾ ਹੈ।
ਹਜ਼ਾਰਾਂ ਬੇਗੁਨਾਹਾਂ ਨੂੰ ਕੋਹੰਦਾ ਏ;
ਜ਼ੁਲਮ ਦਾ ਨਾਚ ਕਰਦਾ ਏ।
ਰੋਜ਼ ਕਤਲੇਆਮ ਕਰਾਉਂਦਾ ਏ।
ਬੜਾ ਬਦਮਾਸ਼ ਹੈ ਮਨੂ!

ਪਰ
ਗ਼ੁਲਮ ਦੀ ਉਮਰ ਛੋਟੀ ਏ।
ਸਿਤਮ ਦੀ ਜਿੰਦ ਨਿੱਕੀ ਹੈ
ਤਾਰੀਖ਼ ਨੇ ਸਾਂਭ ਰੱਖੀ ਹੈ
ਨਾ ਮਨੂ ਹੈ, ਨਾ ਚੰਦੂ ਹੈ;
ਨਾ ਗੰਗੂ ਹੈ ਨਾ ਲੱਖੂ ਹੈ;
ਨਾ ਤੇਜੂ ਹੈ, ਨਾ ਲਾਲੂ ਹੈ;
ਧਿਆਨਾ ਵੀ ਨਹੀਂ ਬਚਿਆ।
ਜ਼ਾਲਮ ਨਾ ਮਰਨ ਭਲੀ ਮੌਤੇ!
ਉਨ੍ਹਾਂ ਦੇ ਪੁੱਟੇ ਖੂਹ ਉਨ੍ਹਾਂ ਨੂੰ ਨਾਲ ਲੈ ਡੁੱਬੇ।
ਨਰਕਧਾਰੀ ਨੂੰ ਸੋਧਾ ਅਜੇ ਤਾਂ ਕਲ੍ਹ ਦੀ ਸਾਖੀ ਏ।
ਅਜ ਫਿਰ ਮਹਿਤਾਬ ਸਿੰਘ ਸੁੱਖਾ ਸਿੰਘ
ਰਣਜੀਤ ਸਿੰਘ ਵਿਚ ਸਮੋਇਆ ਏ।
ਕਾਬਲ ਸਿੰਘ ਨੂੰ ਨਾਲ ਲੈ ਕੇ;
ਨਰਕਧਾਰੀ ਦਾ ਕਾਲ ਬਣ ਕੇ,
ਉਠ ਖਲੋਇਆ ਏ।
ਹਰ ਇਕ ਮਨੂ ਨੇ ਆਖ਼ਰ ਮਰਨਾ ਹੈ
ਪਤਾ ਨਹੀਂ ਕਿਸ ਕਿਸ ਸਿੰਘ ਦੀ ਬੰਦੂਕ ਨੇ
ਇਹ ਇਤਹਾਸ ਲਿਖਣਾ ਏ।

15.4.1984
ਪੰਜਾਬ ਟਾਈਮਜ਼, ਲੰਡਨ 20 ਅਪ੍ਰੈਲ 1984


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top