Share on Facebook

Main News Page

ਸਿੱਖੋ ! ਇਨ੍ਹਾਂ ਦੇ "ਕੁੰਭ" ਨਾ ਜਾਇਉ ! ਨਹੀਂ ਤਾਂ ਮੁੱਕ ਜਾਉਗੇ – ਅਣਖੀ ਦਾ ਸੁਫਨਾ
(ਇਕ ਕੌੜਾ ਵਿਅੰਗ) - ਇੰਦਰਜੀਤ ਸਿੰਘ, ਕਾਨਪੁਰ

ਅੱਜ ਇਤਵਾਰ ਦੀ ਛੁੱਟੀ ਸੀ, ਅਣਖੀ ਸਵੇਰੇ ਸਵੇਰੇ ਹੀ ਜਾਗਿੰਗ ਕਰਦਾ ਹੋਇਆ ਘਰ ਆ ਗਇਆ। ਮੈਂ ਬ੍ਰੇਕ ਫਾਸਟ ਕਰ ਰਿਹਾ ਸੀ, ਉਸ ਨੂੰ ਵੀ ਕੁਝ ਲੈਂਣ ਲਈ ਕਹਿਆ। ਕਹਿਣ ਲਗਾ ਘਰ ਜਾ ਕਿ ਨਾਸ਼ਤਾ ਕਰਾਂਗਾ। ਇਕ ਕੱਪ ਚਾਹ ਪੀ ਲਵਾਂਗਾ। ਹਮੇਸ਼ਾਂ ਹਸਦਾ ਰਹਿਣ ਵਾਲਾ ਅਣਖੀ ਉਦਾਸ ਤਾਂ ਨਹੀਂ ਪਰ , ਅਜ ਕੁਝ ਗੰਭੀਰ ਜਰੂਰ ਲਗ ਰਿਹਾ ਸੀ। ਇਧਰ ਉਧਰ ਦੀ ਗਲ ਕਰਣ ਤੋਂ ਬਾਦ ਕਹਿਣ ਲਗਾ, “ਵੀਰ ਜੀ ਮੈਂ ਕਲ ਇਕ ਅਖਬਾਰ ਵਿੱਚ ਖਬਰ ਪੜ੍ਹੀ ਕੇ “ਵਿਸ਼ਵ ਹਿੰਦੂ ਪ੍ਰੀਸ਼ਦ" ਦਾ ਮੁੱਖੀ ਅਸ਼ੋਕ ਸਿੰਘਲ ਕੁਝ ਸਿੱਖ ਸਿਆਸੀ ਅਤੇ ਧਾਰਮਿਕ ਲੀਡਰਾਂ ਨਾਲ ਮਿਲਿਆ ਤੇ ਉਨਾਂ ਨੂੰ ਕਹਿਆ ਕਿ “ਸਿੱਖਾਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਿਰਕਤ ਕਰਣ ਲਈ ਪ੍ਰੇਰਿਤ ਕਰੋ।“ ਮੈਂ ਇਸ ਖਬਰ ਬਾਰੇ ਸੋਚਦਾ ਸੋਚਦਾ ਸੌਂ ਗਇਆ, ਕਿ ਸਾਡੇ ਮੂਰਖ ਆਗੁ ਇਨ੍ਹਾਂ ਦੀਆ ਗਲਾਂ ਅਤੇ ਖੁਸ਼ਾਮਦ ਵਿੱਚ ਕੌਮ ਨੂੰ ਹੀ “ਫਾਹੇ” ਲਾਈ ਜਾ ਰਹੇ ਹਨ।

ਚੂੰਕਿ ਸੌਣ ਵੇਲੇ ਇਹ ਖਬਰ ਪੜ੍ਹੀ ਸੀ, ਇਸ ਲਈ ਰਾਤੀ ਮੈਂ ਇਸ ਘਟਨਾਂ ਨਾਲ ਮਿਲਦਾ ਜੁਲਦਾ, ਬਹੁਤ ਹੀ ਅਜੀਬੋ ਗਰੀਬ ਸੁਫਨਾਂ ਵੇਖਿਆ, ਕਿ ਮੈਂ ਵੀ ਇਸੇ ਤਰ੍ਹਾ ਦੀ ਇਕ ਮੀਟਿੰਗ ਵਿੱਚ ਸ਼ਾਮਿਲ ਹਾਂ। ਇਹ ਮੀਟਿੰਗ ਇਕ ਹਿੰਦੂ ਲੀਡਰ ਜਿਸਦਾ ਨਾਮ “ਕੋੜ੍ਹ ਪਿੰਗਲ” ਸੀ ਅਤੇ ਕੁਝ ਸਿੱਖ ਸਿਆਸਤਦਾਨਾਂ ਵਿੱਚ ਹੋ ਰਹੀ ਸੀ। ਇਸ ਮੀਟਿੰਗ ਵਿਚ ਮੈਂ ਵੀ ਉਨਾਂ ਦੇ ਨਾਲ ਬੈਠਾ ਹੋਇਆ ਹਾਂ। ਇਹ ਹਿੰਦੂ ਲੀਡਰ ਵੀ ਸਿੱਖਾਂ ਨੂੰ “ਕੁੰਭ ” ਦੇ ਮੇਲੇ ਵਿੱਚ ਸ਼ਾਮਿਲ ਕਰਨ ਲਈ ਹੀ ਆਇਆ ਸੀ।

ਮੈਂ ਹਸਦਿਆਂ ਕਹਿਆ ਕਿ ਇਹ ਕਿਸ ਤਰ੍ਹਾਂ ਦਾ ਨਾਮ ਹੈ, “ਕੋੜ੍ਹ ਪਿੰਗਲ”? ਅਣਖੀ ਅਪਣੀ ਹਾਜਿਰ ਜਵਾਬੀ ਵਿੱਚ ਮਾਹਿਰ ਹੈ, ਬੋਲਿਆ ਕੇ ਉਸ ਦਾ ਨਾਮ ਮੈਂ ਥੋੜੀ ਹੀ ਰਖਿਆ ਹੈ, ਜੋ "ਸੁਫਨੇ ਦੇ ਡਾਇਰੇਕਟਰ" ਨੇ ਰਖਿਆ ਹੈ, ਅਤੇ ਉਸ ਸੁਫਨੇ ਵਿੱਚ ਜੋ ਉਸ ਦਾ ਨਾਮ ਸੀ ਉਹ ਹੀ ਤਾਂ ਮੈਂ ਦਸਣਾਂ ਹੈ। ਫੇਰ ਇਹੋ ਜਹੇ ਲੋਕੀ ਤੇ ਦੂਜੀਆ ਕੌਮਾਂ ਨੂੰ “ਕੋੜ੍ਹੀ ਅਤੇ ਪਿੰਗਲਾ” ਬਣਾਂ ਕੇ ਖਤਮ ਕਰਨ ਦਾ ਕੰਮ ਕਰਦੇ ਨੇ। ਸ਼ਾਇਦ ਇਸ ਕਰਕੇ ਹੀ ਸੁਫਨੇ ਦੇ ਡਾਈਰੇਕਟਰ ਨੇ ਇਸ ਪਾਤਰ ਦਾ ਨਾਮ “ਕੋੜ੍ਹ ਪਿੰਗਲ” ਹੀ ਰੱਖ ਦਿਤਾ ਹੋਣਾਂ ਹੈ। ਇਹ ਕਹਿੰਦਿਆਂ ਹੀ ਅਣਖੀ ਨੇ ਤਾਂ ਹਮੇਸ਼ਾ ਵਾਂਗ ਅਪਣਾਂ ਮੁੰਹ ਪੀਡ੍ਹਾ ਕਰ ਲਿਆ, ਲੇਕਿਨ ਮੇਰਾ ਹੱਸ ਹਸ ਕੇ ਬੁਰਾ ਹਾਲ ਹੋ ਗਇਆ ।

ਮੈਂ ਉਸ ਨੂੰ, ਉਸ ਦੇ ਹੀ ਵਿਅੰਗ ਭਰੇ ਲਹਿਜੇ ਵਿੱਚ ਕਹਿਆ, "ਅਣਖੀ, ਫਿਰ ਤਾਂ ਅਗਲੀਆਂ ਚੋਣਾਂ ਵਿੱਚ ਤੇਰੀ ਸੀਟ ਪੱਕੀ, ਤੁੰ ਤਾਂ ਸਿਆਸਤਦਾਨਾਂ ਦਾ ਕਰੀਬੀ ਬਣ ਗਇਆ ਹੈ"। ਉਹ ਮੁਸਕੁਰਾ ਕੇ ਕਹਿਣ ਲਗਾ, “ਵੀਰ ਜੀ, ਮੈਂ ਜੋ ਸੁਫਨੇ ਵਿੱਚ ਵੇਖਿਆ ਉਹ ਤੁਹਾਨੂੰ ਦਸਦਾ ਹਾਂ। ਛੁੱਟੀ ਦਾ ਦਿਨ ਸੀ, ਵੈਸੇ ਵੀ ਅਣਖੀ ਦੀ ਗਲ, ਭਾਂਵੇ ਮਜ਼ਾਕੀ ਲਹਿਜੇ ਵਿੱਚ ਹੋਵੇ ਜਾਂ ਗੰਭੀਰ ਮੁੱਦੇ ਤੇ ਹੋਵੇ, ਉਹ ਕੀਮਤੀ ਬਹੁਤ ਹੁੰਦੀ ਹੈ। ਇਸ ਲਈ ਮੈਂ ਉਸਨੂੰ ਕਹਿਆ, ਸੁਣਾਂ ਵੀਰਾ। ਉਹ ਚਾਹ ਦੀਆਂ ਚੁਸਕੀਆਂ ਲੈਂਦਾ, ਸੁਨਾਉਣ ਲੱਗਾ-

ਪਿੰਗਲ ਸਿੱਖ ਸਿਆਸਤਦਾਨਾਂ ਨੂੰ ਕਹਿ ਰਿਹਾ ਸੀ: ਸਰਦਾਰ ਸਾਹਿਬ, ਤੁਹਾਨੂੰ ਇਹ ਕੁਰਸੀ ਅਸੀਂ ਇਸੇ ਕਰਕੇ ਦਿੱਤੀ ਸੀ, ਅਤੇ ਤੁਹਾਡੇ ਨਾਲ ਸਿਆਸੀ ਭਾਈ ਵਾਲੀ ਇਸੇ ਕਰਕੇ ਕੀਤੀ ਸੀ ਕਿ "ਸਿੱਖ ਕੌਮ ਨੂੰ ਛੇਤੀ ਤੋਂ ਛੇਤੀ ਹਿੰਦੂ ਸਮਾਜ ਦਾ ਇਕ ਅਨਿਖੜਵਾਂ ਅੰਗ ਘੋਸ਼ਿਤ ਕਰ ਦਿਉਗੇ। ਇਹ ਕੰਮ ਕਿਥੋਂ ਤੱਕ ਅਪੜਿਆ ਹੈ?

ਨੀਲੀ ਪੱਗ ਵਾਲਾ ਨੌਜੁਆਨ ਸਿਆਸਤ ਦਾਨ ਬੋਲਿਆ: ਪਿੰਗਲ ਸਾਹਿਬ ਜੀ, ਇਸ ਪ੍ਰੋਜੇਕਟ ਤੇ ਜਿੱਨਾਂ ਕੰਮ ਅਸੀਂ ਕੀਤਾ, ਇਨ੍ਹਾਂ ਕੰਮ ਹਿੰਦੁਸਤਾਨ ਵਿੱਚ, ਬਾਹਰੋਂ ਅਤੇ ਅੰਦਰੋਂ ਆਉਣ ਵਾਲੇ ਕਿਸੇ ਹਾਕਿਮ ਨੇ ਅੱਜ ਤਕ ਨਹੀਂ ਕੀਤਾ ਹੋਣਾਂ। ਤੁਸੀਂ ਵੀ ਤਾਂ ਸਿੱਖਾਂ ਨੂੰ ਹਿੰਦੂ ਬਨਾਉਣ ਵਿਚ ਦੋ ਸਦੀਆਂ ਤੋਂ ਲਗੇ ਹੋਏ ਹੋ, ਇਹ ਕੰਮ ਤੁਹਾਡੇ ਕੋਲੋਂ ਵੀਨਹੀਂ ਹੋਇਆ, ਜੋ ਅਸੀਂ 15-20 ਵਰ੍ਹਿਆਂ ਵਿੱਚ ਹੀ ਕਰ ਵਖਾਇਆ ਹੈ।

ਪੰਜਾਬ ਵਿੱਚ ਦਸ –ਪੰਦ੍ਰਿਹ ਵਰ੍ਹੇ ਪਹਿਲਾਂ ਕਿਸੇ ਸਿੱਖ ਨੂੰ ਹਿੰਦੀ ਪੜ੍ਹਨੀਨਹੀਂ ਸੀ ਆਉਦੀ। ਹਿੰਦੀ ਦੀ ਇਕ ਅਖਬਾਰ ਚਲਦੀ ਸੀ, ਉਸ ਨੂੰ ਵੀ ਹਿੰਦੂ ਲਾਲੇ ਹੀ ਪੜ੍ਹਦੇ ਸੀ। ਹੁਣ ਘੱਟੋ ਘਟ, ਦਸ ਅਖਬਾਰਾਂ ਹਿੰਦੀ ਦੀਆਂ ਇਥੇ ਪੂਰੇ ਜੋਰ ਸ਼ੋਰ ਨਾਲ ਵਿੱਕ ਰਹੀਆਂ ਨੇ, ਅਤੇ ਸਿੱਖ ਵੀ ਉਹੀ ਅਖਬਾਰਾਂ ਪੜ੍ਹਦੇ ਨੇ ।

ਵੈਸੇ ਵੀ ਅਸੀਂ ਪੰਜਾਬ ਵਿੱਚ ਸਿੱਖ ਰਹਿੰਣ ਹੀ ਕਿਸਨੂੰ ਦਿਤਾ ਹੈ। ਸਾਡੇ ਪੰਜਾਬੀ ਚੈਨਲਾਂ ਨੇ ਐਸਾ ਪ੍ਰਚਾਰ ਕੀਤਾ ਕਿ ਜੋ ਕੇਸਾਧਾਰੀ ਸਨ ਉਹ ਵੀ ਬਿਹਾਰੀ ਭਈਆਂ ਨਾਲ ਜਾ ਰਲੇ ਹਨ। ਸਾਡੇ ਪੰਜਾਬੀ ਚੈਨਲ ਤੁਹਾਡਾ ਹੀ ਕੰਮ ਤਾਂ ਕਰ ਰਹੇ ਨੇ ਪਿੰਗਲ ਸਾਹਿਬ, ਸਿੱਖਾਂ ਨੂੰ ਹਿੰਦੂ ਬਨਾਉਣ ਦਾ। ਪੰਜਾਬ ਆਏ ਹੋ, ਕਿੰਨੇ ਕੁ ਸਿੱਖ ਤੁਹਾਨੂੰ ਪੱਗਾਂ ਵਾਲੇ ਅਤੇ ਕੇਸਾਧਾਰੀ ਦਿਸਦੇ ਹਨ? ਜਿੰਨੇ ਪੱਗ ਬਨ੍ਹ ਵੀ ਲਈ, ਉਸ ਦੇ ਸਿਰ ਮੂੰਹ ਤੇ ਕੁਝਨਹੀਂ ਹੈ। ਸਾਡੇ ਪੰਜਾਬੀ ਚੈਨਲ ਤੁਹਾਡਾ ਹੀ ਕੰਮ ਤਾਂ ਕਰ ਰਹੇ ਨੇ, ਪਿੰਗਲ ਸਾਹਿਬ ।

ਪਿੰਗਲ: ਵੋ ਕੈਸੇ ? ਸਰਦਾਰ ਸਾਹਿਬ?

ਹੁਣ ਤਾਂ ਗਿਣੇ ਚੁਣੇ ਸਿੱਖ ਗੁਰਬਾਣੀ ਸੁਣਦੇ ਨੇ ਪਿੰਗਲ ਸਾਹਿਬ। ਅਪਣਾਂ ਭਵਿਖ ਖਰਾਬ ਕਰ ਚੁਕੇ ਸਿੱਖ, ਹੁਣ ਅਪਣਾਂ ਭਵਿਖ “ਅਪਣਾਂ ਭਵਿਖ” ਅਤੇ “ਰਾਸ਼ੀ ਫਲ” ਵਾਲੇ ਪ੍ਰੋਗ੍ਰਾਮਾਂ ਵਿੱਚ ਭਾਲਦੇ ਹਨ। ਉਨਾਂ ਨੂੰ ਕੀ ਪਤਾ ਕਿ ਤੁਹਾਡੇ ਭਵਿਖ ਦਾ ਨਕਸ਼ਾ ਤਾਂ ਅਸੀਂ ਉਲੀਕ ਚੁਕੇ ਹਾਂ। ਸਿੱਖਾਂ ਦੇ ਭਵਿਖ ਵਿੱਚ ਹੁਣ ਹਨੇਰੇ ਤੋਂ ਸਿਵਾ ਹੋਰ ਕੁਝਨਹੀਂ ਰਹਿ ਗਇਆ। ਪਿੰਗਲ ਸਾਹਿਬ, ਕਲੀਨ ਸ਼ੇਵਨ ਗਾਇਕਾਂ ਅਤੇ ਕਲਾਕਾਰਾਂ ਨੂੰ ਸਾਡੇ ਪੰਜਾਬੀ ਚੈਨਲਾਂ ਤੋਂ ਅਸੀਂ ਇਨ੍ਹਾਂ ਪ੍ਰਮੋਟ ਕੀਤਾ ਕਿ ਉਹ ਲਚਰ, ਅਸ਼ਲੀਲ ਅਤੇ ਨਸ਼ਿਆਂ ਨੂੰ ਪ੍ਰੇਰਿਤ ਕਰਨ ਵਾਲੇ ਗਾਇਕ, ਸਿੱਖ ਨੌਜੁਆਨਾਂ ਦਾ “ਰੋਲ ਮਾਡਲ” ਬਣ ਚੁਕੇ ਹਨ। ਸਿੱਖ ਨੌਜੁਆਨ ਗੁਰਦੁਆਰੇ ਬਹੁਤ ਘੱਟ ਗਿਣਤੀ ਵਿੱਚ ਆਉਦੇ, ਗੁਰਬਾਣੀਨਹੀਂ ਪੜ੍ਹਦੇ, ਉਹ ਤਾਂ ਸ਼ਾਮੀਂ ਠੇਕਿਆਂ, ਪੱਬਾਂ ਅਤੇ ਕਲਬਾਂ ਵਿੱਚ ਖੁਆਰ ਹੋ ਰਹੇ ਹਨ। ਹੁਣ ਤਾਂ ਸੜਕ 'ਤੇ, ਨਸ਼ੇ ਵਿੱਚ ਬੇਹੋਸ਼ ਹੋਈਆਂ ਸਿੱਖ ਕੁੜੀਆਂ ਦੀਆ ਫੋਟੂਆਂ ਆਏ ਦਿਨ ਅਖਬਾਰਾਂ ਵਿਚ ਵੇਖਣ ਨੂੰ ਮਿਲਦੀਆਂ ਹਨ, ਕੀ ਤੁਸੀਂ ਕਦੀ ਨਹੀਂ ਵੇਖੀਆਂ?

ਪਿੰਗਲ : ਹਾਂ ਦੇਖਤਾ ਹੂੰ । ਸਰਦਾਰ ਸਾਹਿਬ, ਤੁਮ੍ਹਾਰੇ ਬੜੇ ਗੁਰਦੁਆਰੇ ਮੈਂ ਤੋ ਬਹੁਤ ਭੀੜ ਹੋਤੀ ਹੈ। ਏਕ ਏਕ ਘੰਟਾ ਇੰਤਜਾਰ ਕਰਨਾਂ ਪੜਤਾ ਹੈ ਅੰਦਰ ਜਾਨੇ ਕੇ ਲਿਏ। ਆਪ ਕਹਿ ਰਹੇ ਹੈ ਕਿ ਸਿੱਖ ਨੌਜੂਆਨ ਗੁਰਬਾਣੀ ਕਮ ਸੁਨਤੇ ਹੈਂ?

ਸਿੱਖ ਸਿਆਸਤਦਾਨ ਦਾ ਇਕ ਚਮਚਾ: ਉਹ ਤੇ ਜਿਆਦਾ ਤਰ ਪੇਂਡੂ ਲੋਕ ਹੁੰਦੇ ਨੇ ,ਜਾਂ ਬਾਹਰੋ ਆਏ ਹੋਏ ਲੋਕੀ ਹੁੰਦੇ ਹਨ। ਕੋਈ ਸੰਗ੍ਰਾਦ ਕਰਕੇ ਆਂਉਦਾ ਹੈ, ਕੋਈ ਮਸਿਆ ਮਨਾਉਣ ਆਉਂਦਾ ਹੈ ਤੇ ਕੋਈ ਪੂਰਨਮਾਸ਼ੀ ਲਈ ਆਂਉਦਾ ਹੈ। ਕੋਈ ਮੰਨਤ ਮੰਗਣ ਆਉਦਾ ਹੈ, ਤੇ ਕੋਈ ਮੰਨਤ ਪੂਰੀ ਹੋਣ 'ਤੇ ਆਉਂਦਾ ਹੈ। ਤੁਹਾਡੇ ਬਿਹਾਰੀ ਲੰਗਰ ਵੀ ਛਕਦੇ ਨੇ ਤੇ ਦਰਸ਼ਨ ਮੇਲਾ ਵੀ ਕਰ ਜਾਂਦੇ ਨੇ। ਤੁਹਾਡੇ ਬਿਹਾਰੀਏ ਵੀ ਤਾਂ ਉਸੀ ਭੀੜ ਵਿੱਚ ਹੀ ਹੁੰਦੇ ਨੇ। ਅਸੀਂ ਵੀ ਤੇ ਤੁਹਾਡੀ ਸੰਗ੍ਰਾਂਦ, ਮਸਿਆ ਅਤੇ ਪੂਰਨਮਾਸੀ ਨੂੰ ਪ੍ਰਮੋਟ ਕਰਨ ਵਾਸਤੇ ਹੀ ਤਾਂ ਨਾਨਕ ਸ਼ਾਹੀ ਕੈਲੰਡਰ ਨੂੰ ਤੁਹਾਡੀ ਬ੍ਰਾਹਮਣੀ ਜੰਤਰੀ ਵਿੱਚ ਤਬਦੀਲ ਕਰ ਦਿਤਾ ਹੈ, ਪਿੰਗਲ ਸਾਹਿਬ।

ਪਿੰਗਲ ਹਸਦਾ ਹੋਇਆ: ਬਹੁਤ ਚਾਲਾਕ ਹੋ ਸਰਦਾਰ ਸਾਹਿਬ, ਅਗਰ ਸੰਗ੍ਰਾਂਦ, ਪੂਰਨਮਾਸੀ ਔਰ ਮਸਿਆ ਕੋ ਤੁਮ ਪ੍ਰਮੋਟਨਹੀਂ ਕਰੋਗੇ ਤੋਂ, ਇਨ ਦਿਨੋ ਭੀੜ ਕਹਾਂ ਸੇ ਇਕੱਠੀ ਕਰੋਗੇ? ਇਤਨਾਂ ਚੜ੍ਹਾਵਾ ਕਹਾਂ ਸੇ ਆਏਗਾ। ਭੋਲੇ ਭਾਲੇ ਪੇਂਡੂ ਸਿੱਖੋਂ ਕੋ ਬੇਵਕੂਫ ਬਣਾਏ ਰਖੋ, ਸੰਗ੍ਰਾਂਦ, ਪੂਰਨਮਾਸੀ ਕੇ ਨਾਮ ਪਰ, ਔਰ ਹਮਾਰਾ ਕਾਮ ਭੀ ਬਨਾ ਰਹੇ। ਹਾ ਹਾ ਹਾ...

ਅਗੋਂ ਸਾਰੇ ਹਸਦੇ ਨੇ। ਕਮੇਟੀ ਦਾ ਪ੍ਰਧਾਨ ਕਹਿੰਦਾ ਹੈ, ਪਿੰਗਲ ਸਾਹਿਬ, ਆਪ ਲੋਗੋਂ ਕੋ ਹਮੇਸ਼ਾ ਸ਼ਿਕਾਇਤ ਬਨੀ ਰਹਤੀ ਹੈ, ਕਿ ਹਮ ਕੁਛਨਹੀਂ ਕਰ ਰਹੇ। ਹਮਨੇ ਆਪਕਾ ਬ੍ਰਾਹਮਣੀ ਕੈਲੰਡਰ ਪ੍ਰਮੋਟ ਕਰਨੇ ਕੇ ਲਿਏ ਗੁਰੂ ਕੀ ਗੋਲਕ ਸੇ ਲਾਖੋਂ ਰੁਪਿਆ ਪੰਜਾਬ ਕੇ ਬਾਹਰ ਗੁਰਦੁਆਰੋਂ ਕੇ ਪ੍ਰਧਾਨੋਂ ਕੋ ਬਾਂਟਾ ਕਿ, ਵੋਹ ਗੁਰੂ ਗੋਬਿੰਦ ਸਿੰਘ ਸਾਹਿਬ ਕਾ ਪ੍ਰਕਾਸ਼ ਪੁਰਬ 5 ਜਨਵਰੀ ਕੀ ਬਜਾਏ ਆਪਕੀ ਬਣਾਈ ਜੰਤਰੀ ਕੇ ਹਿਸਾਬ ਸੇ ਮਨਾਏ। ਮੈਨੇ ਤੋ ਏਕ ਸਾਲ ਮੇਂ ਏਕ ਕਰੋੜ ਸੱਤਰ ਲਾਖ ਕਾ ਪੇਟਰੋਲ ਫੂੰਕ ਦਿਆ, ਨਾਨਕ ਸ਼ਾਹੀ ਕੈਲੰਡਰ ਕੋ ਰੱਦ ਕਰਵਾਨੇ ਕੇ ਲਿਏ। ਲੇਕਿਨ ਆਪ ਕੀ ਜੰਤਰੀ ਕੀ ਮਾਨ ਕਰ ਹਮ ਫੰਸ ਗਏ ਹੈ। ਇਸ ਸਾਲ ਆਪਨੇ ਹਮੇ ਗੁਰੂ ਗੋਬਿੰਦ ਸਿੰਘ ਸਾਹਿਬ ਕਾ ਪ੍ਰਕਾਸ਼ ਦਿਹਾੜਾ ਮਨਾਨੇ ਕੀ ਇਜਾਜਤ ਹੀਨਹੀਂ ਦੀ। ਕਿਉ ਕੇ 2012 ਮੈਂ ਆਪਕੀ ਜੰਤਰੀ ਮੇਂ ਯਹਿ ਦਿਨ ਸਾਮਿਲ ਹੀ ਕਹੀਨਹੀਂ ਹੈ। ਅਬ ਤੋ ਸਿੱਖ ਆਪਕੇ ਹੁਕਮ ਸੇ ਹੀ ਅਪਣੇ ਦਿਨ ਦਿਹਾੜੇ ਮਨਾਇਆ ਕਰੇਂਗੇ ।

ਭਈ ਸਰਦਾਰ ਜੀ ਬਾਤ ਐਸੇ ਬਣੇਗੀਨਹੀਂ, ਕਾਮ ਤੇਜ ਕਰਨਾਂ ਪੜੇਗਾ ਆਪ ਕੋ? ਅਭੀ ਭੀ ਆਪਕੇ ਬਹੁਤ ਸੇ ਜਾਗਰੂਕ ਕਹਿਲਾਣੇ ਵਾਲੇ ਸਿਰਫਿਰੇ ਸਿੱਖ ਪ੍ਰਚਾਰਕ ਸਿੱਖੀ ਕਾ ਪ੍ਰਚਾਰ ਕਰ ਰਹੇ ਹੈ। ਜਬ ਤਕ ਉਨਕੀ ਜੁਬਾਨਨਹੀਂ ਬੰਦ ਹੋਗੀ, ਸਿੱਖ ਕੌਮ ਹਿੰਦੂ ਮੱਤ ਕੇ ਪੇਟ ਮੈਂ ਕੈਸੇ ਸਮਾਏਗੀ? ਪਿੰਗਲ ਥੋੜਾ ਔਖਾ ਹੁੰਦਿਆ ਬੋਲਿਆ।

ਚਿਟੇ ਕੁਰਤੇ ਪਜਾਮੇ ਤੇ ਕਾਲੀ ਸਦਰੀ ਵਾਲਾ ਸਿੱਖ ਸਿਆਸਤਦਾਨ ਜਰਾ ਗੁੱਸੇ ਭਰੇ ਲਹਿਜੇ ਵਿੱਚ ਬੋਲਿਆ। ਤੇ ਹੁਣ ਸਾਰੇ ਹੀ ਉਸ ਨਾਲ ਹਿੰਦੀ ਵਿੱਚ ਹੀ ਗਲ ਕਰਨ ਲਗ ਪਏ ਸਨ। - ਪਿੰਗਲ ਸਾਹਿਬ ਆਪ ਤੋ ਹਥੇਲੀ ਪਰ ਸਰਸੋਂ ਉਗਾਨਾਂ ਚਾਹਤੇ ਹੈਂ। ਕਿਸੀ ਜਿੰਦਾ ਕੌਮ ਕੋ ਖਤਮ ਕਰ ਦੇਨਾਂ ਇਤਨਾਂ ਆਸਾਨਨਹੀਂ ਹੋਤਾ। ਜੈਸਾ ਕੀ ਆਪ ਸੋਚਤੇ ਹੈ। ਸਿੱਖੋ ਕੋ ਮਾਰਨੇ ਸੇ ਯਹਿ ਮਰਤੇ ਹੋਤੇ, ਤੇ ਇਨਕੇ ਲਿਏ 1984 ਹੀ ਕਾਫੀ ਥਾ । 25- 25 ਹਜਾਰ ਲਾਵਾਰਿਸ ਘੋਸ਼ਿਤ ਕਰਕੇ ਸਿੱਖ ਨੌਜੁਆਨੋਂ ਕੀ ਲਾਸ਼ੋਂ ਕਾ ਅਂਤਿਮ ਸੰਸਕਾਰ ਕਰ ਦਿਆ ਗਇਆ। ਹਜਾਰੋਂ ਸਿੱਖ ਨੌਜੁਆਨ ਜੇਲੋਂ ਮੇ ਸੜ ਰਹੇ ਹੈ। ਫਿਰ ਭੀ ਇਨਕੋ ਦੇਖੋ ! ਕਹਿ ਰਹੇ ਹੈ ਕਿ ਹਮ ਅਪਣੀ ਫਾਂਸੀ ਕੀ ਅਪੀਲਨਹੀਂ ਕਰੇਂਗੇ। ਕਿਆ ਸਿੱਖੋਂ ਕੋ ਮਾਰਨੇ ਸੇ ਸਿੱਖ ਖਤਮ ਹੋ ਗਏ? ਸਿੱਖ ਕੈਸੇ ਮਰੇਗਾ? ਜਿਹ ਆਪ ਭੀ ਜਾਨਤੇ ਹੈ, ਔਰ ਹਮ ਭੀ ਜਾਣਤੇ ਹੈ। ਇਸ ਕੇ ਲਿਏ ਆਪ ਔਰ ਹਮ ਮਿਲਜੁਲ ਕਰ ਕਾਮ ਕਰ ਹੀ ਰਹੇ ਹੈ। ਸਿੱਖ ਮਰੇਗਾ, ਗੁਰੂ ਗ੍ਰੰਥ ਸਾਹਿਬ ਸੇ ਟੂਟ ਕਰ, ਅਨਮਤਿ ਕੀ ਰੀਤੀਉਂ ਕੋ ਅਪਣਾਅ ਕਰ। ਯਹਿ ਕਾਮ ਹਮ ਕਰ ਰਹੇ ਹੈਂ। ਸਾਂਪ ਭੀ ਮਰ ਜਾਏ ਔਰ ਲਾਠੀ ਭੀ ਨਾਂ ਟੂਟੇ, ਹਮੇ ਕਾਮ ਇਸ ਨੀਤੀ ਸੇ ਹੀ ਕਰਨਾਂ ਹੈ, ਪਿੰਗਲ ਸਾਹਿਬ।

ਪਿੰਗਲ : ਜਿਹ ਬਾਤੇ ਤੋਂ ਚਲੋ ਠੀਕ ਹੈ? ਉਨ ਪ੍ਰਚਾਰਕੋ ਕਾ ਕਿਯਾ ਕਿਆ ਆਪਨੇ, ਜੋ ਦਸਮ ਗ੍ਰੰਥ ਕੇ ਪੀਛੇ ਹਾਥ ਧੋ ਕੇ ਪੜੇ ਹੈ। ਔਰ ਜਹਿ ਪ੍ਰਚਾਰ ਕਰ ਰਹੇ ਹੈ ਕਿ “ਸਭ ਸਿੱਖਨ ਕੋ ਹੁਕਮਿ ਹੈ, ਗੁਰੂ ਮਾਨਿਉ ਗ੍ਰੰਥ................. । ਅਗਰ ਯਹਿ ਦਸਮ ਗ੍ਰੰਥ ਰੱਦ ਹੋ ਗਇਆ, ਤੋ ਹਮਾਰਾ ਮਿਸ਼ਨ ਹੀ ਫੇਲ ਹੋ ਜਾਏਗਾ। ਸਿੱਖ ਇਸ ਗ੍ਰੰਥ ਕੋ ਛੋੜ ਕਰ ਗੁਰੂ ਗ੍ਰੰਥ ਸਾਹਿਬ ਸੇ ਜੁੜ ਗਏ, ਤੋ ਯਹਿ ਕਭੀ ਖਤਮਨਹੀਂ ਹੋ ਸਕੇਂਗੇ। ਕੈਸੇ ਬਣਾਉਗੇ, ਦਸਮ ਗ੍ਰੰਥ ਕੋ ਇਨਕਾ ਦੂਸਰਾ ਗੁਰੂ ?

ਨੀਲੀ ਪੱਗ ਵਾਲਾ ਸਿਆਸਤਦਾਨ ਫਿਰ ਗੁੱਸੇ ਵਿੱਚ ਆਕੇ – ਪਿੰਗਲ ਸਾਹਿਬ ਟਕਸਾਲ ਮੈ ਤੁਮ੍ਹਾਰਾ ਬੰਦਾ ਪਗੜੀ, ਕੇਸ਼ ਔਰ ਦਾੜ੍ਹੀ ਰੱਖ ਕੇ ਕਾਬਿਜ ਹੈ। ਜੈਸਾ ਆਪ ਲੋਗ ਕਹਿ ਰਹੇ ਹੋ ਵੋ ਵੈਸਾ ਹੀ ਕਰ ਰਹਾ ਹੈ। ਕਾਫੀ ਸੀਟੇਂ ਕਮੇਟੀ ਮੇਂ ਦੇ ਦੀ ਉਨਕੋ ਕਿ ਜੰਮ ਜੰਮ ਕੇ ਅਪਨਾ ਕਾਮ ਕਰੋ। ਦੋ ਤਖਤੋਂ ਕੇ ਜੱਥੇਦਾਰ ਪਹਿਲੇ ਸੇ ਹੀ ਤੁਮ੍ਹਾਰੇ ਹੈ, ਔਰ ਰਾਸ਼ਟ੍ਰੀ ਸਿੱਖ ਸੰਗਤ ਕੇ ਸਰਗਰਮ ਮੇਂਬਰ ਹੈਂ। ਦੋ ਤਖਤ ਭੀ ਤੁਮ ਹੀ ਚਲਾ ਰਹੇ ਹੋ। ਤੁਮਹਾਰੀ ਬਣਾਈ ਹੁਈ ਮਰਿਆਦਾ ਹੀ ਲਾਗੂ ਹੈ ਵਹਾਂ, ਘੰਟੀਆ ਬਜਾਤੇ ਹੋ, ਤਿਲਕ ਲਗਾਤੇ ਹੋ। ਹਮ ਉਨਕੋ, ਅਪਣੇ ਤਖਤ ਪਰ ਬਿਠਾ ਕੇ ਉਨਕਾ ਹੁਕਮ ਚਲਵਾਤੇ ਹੈ, ਤਾਂ ਕਿ ਭੋਲੇ ਭਾਲੇ ਸਿੱਖ ਉਨਕੇ ਖਿਲਾਫ ਅਵਾਜ ਨਾਂ ਉਠਾਏਂ , ਉਨਕੋ ਸਤਕਾਰ ਕੀ ਨਜਰ ਸੇ ਦੇਖੇਂ। ਅਪਣੇ ਜੱਥੇਦਾਰੋਂ ਕੋ ਆਏ ਦਿਨ ਉਨਕੇ ਜਹਾਂ ਭੇਜਤੇ ਹੈ। ਵੋ ਵਹਾਂ ਜਾ ਕਰ ਅਪਣਾਂ ਪੈਜਾਮਾਂ ਭੀ ਉਤਾਰ ਦੇਤੇ ਹੈ। ਔਰ ਕਿਆ ਚਾਹਤੇ ਹੋ ਆਪ, ਪਿੰਗਲ ਸਾਹਿਬ?

ਰਹੀ ਬਾਤ ਮਿਸ਼ਨਰੀ ਔਰ ਜਾਗਰੂਕ ਤਬਕੇ ਕੀ। ਜੋ ਜਿਆਦਾ ਬੋਲਤੇ ਥੇ ਉਨਕੀ ਜੁਬਾਨ ਬੰਦ ਕਰ ਦੀ ਗਈ ਹੇ “ਸਕੱਤਰੇਤ” ਮੈਂ ਬੁਲਾ ਕਰ । ਮੀਡੀਆ ਕੇ ਸਾਮ੍ਹਣੇ ਦੋ ਦੋ ਕੌੜੀ ਕੇ ਰਾਗੀਉਂ ਸੇ ਉਨਕੀ ਬੇਇਜੱਤੀ ਕਰਵਾਈ। ਇਨਕਾ ਸਲੇਬਸ ਭੀ ਮੰਗਵਾ ਲਿਆ ਹੈ "ਇਕਸਾਰ" ਕਰਨੇ ਕੇ ਲਿਏ। ਜੋ ਬਹੁਤ ਜਿਆਦਾ ਤੁਮ ਲੋਗੋਂ ਕੇ ਖਿਲਾਫ ਬੋਲਤਾ ਥਾ ਪ੍ਰੋਫੇਸਰ ਦਰਸ਼ਨ ਸਿੰਘ, ਉਸ ਕੋ ਭੀ ਹਮਨੇ ਅਪਣੇ ਜੱਥੇਦਾਰੋਂ ਸੇ ਕਹਿ ਕੇ ਪੰਥ ਸੇ ਨਿਕਲਵਾ ਦਿਆ। ਆਪਕੋ ਮਾਲੂਮ ਹੈ ਕਿ ਇਸਕਾ ਕਿਤਨਾਂ ਬੜਾ ਵਿਰੋਧ ਹਮਨੇ ਝੇਲਾ ਹੈ, ਔਰ ਝੇਲ ਰਹੇ ਹੈ। ਉਸਕੇ ਬਹੁਤ ਸੇ ਸਮਰਥਕ ਹੈ, ਜੋ ਆਜ ਭੀ ਉਸਕਾ ਉਤਨਾਂ ਹੀ ਸਤਿਕਾਰ ਕਰਤੇ ਹੈ ਜਿਤਨਾਂ ਪਹਿਲੇ ਕਰਤੇ ਥੇ। ਹੋ ਗਈ ਨਾਂ ਫਜੀਹਤ ਹਮਾਰੇ "ਫਤਵੋਂ" ਕੀ?

ਕਿਆ ਅਬ ਪ੍ਰੋਫੇਸਰ ਦਰਸ਼ਨ ਸਿੰਘ ਨਹੀਂ ਬੋਲੇਗਾ? ਪਿੰਗਲ ਡਰਦਿਆਂ ਬੋਲਿਆ?

ਨੀਲੀ ਪੱਗ ਵਾਲਾ ਨੌਜੁਆਨ ਸਿਆਸਤਦਾਨ ਥੋੜਾ ਰੋਹ ਵਿੱਚ ਆ ਕੇ : ਆਪ ਲੋਗੋ ਨੇ ਸਿੱਖੋ ਕੋ ਹਿੰਦੂ ਮਤਿ ਮੈ ਗਰਕ ਕਰਨੇ ਕਾ ਸਾਰਾ ਕਾਮ ਹਮ ਪਰ ਛੋੜ ਦਿਆ ਹੈ। ਕਿਆ ਆਪ ਲੋਗੋਂ ਕਾ ਕੋਈ ਫਰਜਨਹੀਂ ਬਨਤਾ। ਆਪਨੇ ਹਜਾਰੋਂ ਗੁਰਦੁਆਰੋਂ ਮੈਂ ਅਪਣੇ ਕੇਸਾਧਾਰੀ, ਪਗੜੀ ਧਾਰੀ ਹਿੰਦੂਉਂ ਕੋ ਟ੍ਰੇਂਡ ਕਰਕੇ ਪ੍ਰਧਾਨ ਔਰ ਹੇਡ ਗ੍ਰੰਥੀ ਬਨਾਇਆ ਹੁਆ ਹੈ। ਕਿਆ ਜਰੂਰਤ ਥੀ ਇੰਗਲੈਂਡ ਵਾਲੇ ਦਲਜੀਤ ਸਿੰਘ ਨਿਰਮਲੇ ਕੀ ਵੀਡਿਉ ਜਾਰੀ ਕਰਨੇ ਕੀ? ਕਿਆ ਜਰੂਰਤ ਥੀ ਰਿਤੰਭਰਾ ਸਾਧਵੀ ਕੋ ਉਸ ਕੇ ਘਰ ਭੇਜ ਕੇ ਹਵਨ ਕਰਵਾਨੇ ਕੀ? ਕਿਆ ਜਰੂਰਤ ਥੀ ਉਸ ਘੂੰਘਟ ਵਾਲੇ ਸਾਧੂ ਕੋ ਉਸ ਕੇ ਘਰ ਭੇਜਨੇ ਕੀ? ਤੁਮ੍ਹਾਰੇ ਹਜਾਰੋਂ ਲੋਗ ਵਿਲਾਇਤ ਕੀ ਠੰਡੀ ਹਵਾ ਖਾ ਰਹੇ ਹੈ, ਮੌਜ ਕਰ ਰਹੇ ਹੈ। ਬੇਚਾਰੇ ਗਰੀਬ ਪੰਜਾਬੀ ਤੋ ਵੀਜ਼ਾ ਲੇਨੇ ਕੇ ਲਿਏ ਹੀ ਅਪਣੀ ਖੇਤੀ ਬਾੜੀ ਬੇਚ ਦੇਤੇ ਹੈ । ਦਲਜੀਤ ਸਿੰਘ ਨਿਰਮਲੇ ਕਾ ਏਕਸਪੋਜ਼ ਹੋਨੇ ਕੇ ਬਾਦ ਹਮਾਰੀ ਮੁੰਹਿਮ ਕੋ ਬਹੁਤ ਬੜਾ ਝਟਕਾ ਲਗਾ ਹੈ। ਇਸ ਸੇ ਜਹਿ ਸਾਬਿਤ ਹੋ ਗਇਆ ਹੈ ਕਿ ਆਪਕੇ ਆਦਮੀ ਸਿੱਖੋਂ ਕੇ ਧਾਰਮਿਕ ਅਦਾਰੋਂ ਪਰ ਕਿਸ ਤਰ੍ਹਾਂ ਕਾਬਿਜ ਹੈ।

ਪਿੰਗਲ : ਹਮਨੇ ਉਸਕੀ ਵੀਡੀਉ ਜਾਰੀ ਥੋੜੀ ਹੀ ਕੀ ਥੀ, ਵੋ ਤੋ ਕਿਸੀ ਟਕਸਾਲੀ ਕਾ ਕਾਮ ਥਾ।

ਨੀਲੀ ਪੱਗ ਵਾਲਾ ਸਿਆਸਤਦਾਨ : ਟਕਸਾਲੀ ਭੀ ਤੋ ਤੁਮ੍ਹਾਰੇ ਹੀ ਬੰਦੇ ਹੈ । ਤੁਮ ਚਾਹਤੇ ਹੋ ਕਿ ਤੁਮ੍ਹਾਰਾ ਸਾਰਾ ਕਾਮ ਭੀ ਹਮ ਕਰੇਂ, ਔਰ ਤੁਮ੍ਹਾਰੇ ਘੂਸਪੈਠੀਉ ਕੋ ਕੰਟ੍ਰੋਲ ਭੀ ਹਮ ਕਰੇ। ਕੋਈ ਸੌ ਦੋ ਸੌ ਬੰਦਾ ਹੋ ਤੁਮ੍ਹਾਰਾ, ਤੋ ਹਮ ਕੰਟ੍ਰੋਲ ਕਰੇਂ। ਕੋਈ "ਪੀਪਲ ਵਾਲਾ" ਹੈ ਕੋਈ “ਬਰਗਦ ਵਾਲਾ”। ਸਾਰਾ ਪੰਜਾਬ ਹੀ ਇਨਸੇ ਭਰਾ ਪੜਾ ਹੇ। ਕਿਆ ਜਰੂਰਤ ਹੈ, ਥਾਈਲੈਂਡ ਔਰ ਸਿਂਘਾਪੁਰ ਮੇਂ ਉਸਕੇ ਪੋਤਰੇ ਕਾ “ਬਰਥਡੇ” ਮਨਾਣੇ ਕੀ। ਜਾਗਰੂਕ ਤਬਕਾ ਭੜਕ ਗਇਆ ਤੋਂ ਹਮ ਕਿਸੀ ਕਾਮ ਕੇ ਨਹੀਂ ਰਹਿ ਜਾਏਗੇ। ਅਬ ਏਕ ਤੇਰ੍ਹਾ ਸਾਲ ਕੀ ਲੜਕੀ ਮਾਰ ਦੀ ਤੁਮ੍ਹਾਰੀ ਸਰਪੰਚਨੀ ਨੇ। ਕਿਸੀ ਤਰਹਿ ਬਾਤ ਆਈ ਗਈ ਹੋ ਗਈ। ਉਸ ਭੂਤਨੀ ਕੋ ਵਹਾਂ “ਮਹਾਕਾਲ ਔਰ ਦੁਰਗਾ” ਕੀ ਫੋਟੋ ਲਗਾਨੇ ਕੀ ਕਿਆ ਜਰੂਰਤ ਥੀ। ਏਕ ਕੁਰਸੀ ਕੇ ਲਿਏ ਇਤਨਾਂ ਜੋਖਿਮ ਵਾਲਾ ਕਾਮ ਕਰਨਾਂ ਇਤਨਾਂ ਆਸਾਨ ਨਹੀਂ ਹੈ, ਜਿਤਨਾਂ ਆਪ ਸਮਝਤੇ ਹੋ ਪਿੰਗਲ ਸਾਹਿਬ ।

ਪਿੰਗਲ ਹਸਦਾ ਹੋਇਆ – ਏਕ ਨਹੀਂ ਸਰਦਾਰ ਸਾਹਿਬ , ਦੋ ਕੁਰਸਿਆਂ ਕਹੋ ।ਹਮਨੇ ਤੋ ਆਪਕੋ ਦੋ ਦੋ ਕੁਰਸਿਉ ਪਰ ਬਿਠਾਇਆ ਹੁਆ ਹੈ। ਉਸੀ ਕੀ ਤੋ ਕੀਮਤ ਹਮ ਵਸੂਲ ਰਹੇ ਹੈ। ਸਾਰੇ ਠਹਾਕਾ ਮਾਰਕੇ, ਬੇਸ਼ਰਮਾਂ ਵਾਂਗੂ ਹਸਦੇ ਨੇ।

ਪਿੰਗਲ : ਸਰਦਾਰ ਸਾਹਿਬ ਮਾਨ ਗਏ ਆਪਕੀ ਕੌਮ ਕੋ 102 ਸਾਲ ਕਾ ਬੁੱਢ੍ਹਾ ਸਰਦਾਰ ਫੌਜਾ ਸਿੰਘ ਉਲ਼ੇੰਪਿਕ ਕੀ ਮਸ਼ਾਲ ਲੇ ਕੇ ਦੌੜਾ।

ਨੀਲੀ ਪੱਗ ਵਾਲੇ ਸਿਆਸਤ ਦਾਨ ਦੇ ਨਾਲ ਬੈਠਾ ਉਸ ਦਾ ਚਮਚਾ ਬੋਲਿਆ: ਦੇਖੋ ਪਿੰਗਲ ਸਾਹਿਬ, ਸਿੱਖ ਨੌਜੂਆਨ ਤੋਂ ਹਮਨੇ ਛੋੜੇ ਨਹੀਂ। ਅੱਬ ਬੁੱਢ੍ਹੇ ਹੀ ਰਹਿ ਗਏ ਹੈ । ਨੌਜੁਆਨ ਤੋ ਕੁਛ ਬਾਹਰ ਚਲੇ ਗਏ, ਕੁਛ ਜੇਲੋਂ ਮੇ ਸੱੜ ਗਏ, ਕੁਛ ਨਸ਼ੇ ਮੇ ਗਲਤਾਨ ਹੈ। ਬੇਸ਼ਰਮੀ ਨਾਲ ਫੇਰ ਸਾਰੇ ਹਸਦੇ ਹੋਏ। ਹਮਨੇ ਤੋ ਸਿੱਖ ਨੌਜੁਆਨੋ ਕੋ ਇਤਨਾ ਨਸ਼ਾ ਬਾਂਟਾ, ਕਿ ਕੇ ਹਰ ਨੌਜੁਆਨ ਅਪਣੇ ਸੋਚਨੇ ਸਮਝਨੇ ਕੀ ਤਾਕਤ ਹੀ ਖੋ ਬੈਠਾ ਹੈ। ਅਬ ਹਮਾਰੀ ਯੋਜਨਾਂ ਪੰਜਾਬ ਮੇਂ “ਕੇਸੀਨੋ ਬਾਰ” ਖੋਲਨੇ ਕੀ ਹੈ। ਰਹੀ ਸਹੀ ਕਸਰ ਵਹਾਂ ਪੂਰੀ ਹੋ ਜਾਏਗੀ। ਸਿੱਖ ਨੌਜੁਆਨ ਨਸ਼ੇਬਾਜ ਤੋ ਬਨ ਹੀ ਚੁਕਾ ਹੈ, ਜੁਆੜੀ ਭੀ ਬਨ ਜਾਏਗਾ। ਜੋ ਪੁਰਖੋਂ ਕੀ ਜਮੀਨ ਜਾਇਦਾਦ ਬੱਚੀ ਹੈ ਉਸ ਸੇ ਭੀ ਹਾਥ ਧੋ ਬੈਠੈਂਗਾ।

ਉਸਕਾ ਤੋ ਵਿਰੋਧ ਹੋ ਰਹਾ ਹੈ ? ਪਿੰਗਲ ਬੋਲਿਆ।

ਨੀਲੀ ਪੱਗ ਵਾਲਾ ਮੂਹ ਰੰਗਿਆ ਚਮਚਾ : ਵਿਰੋਧ ਕੁਛ ਨਹੀਂ ਹੋਤਾ। ਹਮ ਸਿੱਖੋ ਕੋ ਦੇਵੀ ਪੂਜਕ ਬਨਾਣੇ ਕੇ ਲਿਏ ਆਨਂਦਪੁਰ ਸੇ ਨੈਨਾ ਦੇਵੀ ਤਕ ਰੋਪ ਵੇ ਬਨਾਣੇ ਜਾ ਰਹੇ ਹੈ, ਕਿਆ ਹੁਆ? ਹਮ ਜੋ ਚਾਹੇ ਕਰ ਸਕਤੇ ਹੈ, ਪਿੰਗਲ ਸਾਹਿਬ। ਹਮ ਆਪ ਸੇ ਬੜੇ ਹਿੰਦੂ ਹੈ, ਹਿੰਦੂ ਹਿੱਤੂ ਹੈਂ। ਹਮ ਦੇਵੀ ਕੀ ਪੂਜਾ ਕਰਤੇ ਹੈ। ਹਵਨ ਕਰਤੇ ਹੈ। ਸ਼ਿਵ ਲਿੰਗ ਕੀ ਪੂਜਾ ਕਰਤੇ ਹੈ। ਆਪਕੇ ਹਰ ਤਿਉਹਾਰ ਕੋ ਬੜੇ ਉਤਸਾਹ ਸੇ ਮਨਾਤੇ ਹੈ। ਦਿਵਾਲੀ ਮੈਂ ਲਾਖੋ ਰੁਪਏ ਗੁਰੂ ਕੀ ਗੋਲਕ ਸੇ, ਆਤਿਸ਼ਬਾਜੀ ਕੇ ਰੂਪ ਮੇਂ ਜਲਾ ਦੇਤੇ ਹੈ। ਜਬਕੀ ਭਾਈ ਮਨੀ ਸਿੰਘ ਸਹੀਦ ਕੀ ਅੰਸ਼ “ਬੰਜਾਰਾ ਸਿੱਖ” ਗਰੀਬੀ ਔਰ ਮੁਫਲਿਸੀ ਸੇ ਮਰ ਰਹੀ ਹੈ। ਕਿਸਾਨ ਕਰਜੋ ਔਰ ਕੇਂਸਰ ਜੈਸੀ ਨਾਮੁਰਾਦ ਬੀਮਾਰੀ ਸੇ ਬਰਬਾਦ ਹੋ ਕਰ ਆਤਮ ਹਤਿਆ ਕਰ ਰਹੇ ਹੈ। ਯਹਿ ਸਾਰਾ ਕਾਮ ਆਪ ਕੇ ਤਿਉਹਾਰ ਕੋ ਹੀ ਤੋ ਪ੍ਰਮੋਟ ਕਰਨੇ ਕੇ ਲਿਏ ਖਰਚ ਕਰਤੇ ਹੈ, ਇਤਨਾਂ ਪੈਸਾ ਬਰਬਾਦ ਕਰਕੇ।

ਪਿੰਗਲ : ਨਹੀਂ, ਨਹੀਂ ਵੋ ਤੋ ਆਪ ਬੰਦੀ ਛੋੜ ਦਿਵਸ ਮਨਾਤੇ ਹੋ ।

ਚਮਚਾ: ਪਿੰਗਲ ਸਾਹਿਬ, ਹਮ ਤੋ ਪੱਕੇ ਹਿੰਦੂ ਹੈਂ। ਆਪ ਕੋ ਤੋ ਸਿੱਖੋ ਕਾ ਸਾਰਾ ਇਤਿਹਾਸ ਪਤਾ ਹੈ ਕਿ ਹਮਾਰੇ ਛੇਵੇਂ ਗੁਰੂ ਗਵਾਲਿਯਰ ਕੇ ਕਿਲੇ ਸੇ ਛੂਟ ਕਰ ਫਰਵਰੀ ਮਹੀਨੇ ਮੇ ਅੰਮ੍ਰਿਤਸਰ ਪਹੂੰਚੇ ਥੇ। ਜਿਹ ਤੋ ਹਮ ਆਪ ਵਾਲੀ ਦੀਵਾਲੀ ਹੀ ਮਨਾਤੇ ਹੈਂ, ਜਬ ਰਾਮ ਚੰਦਰ ਜੀ ਅਯੋਧਿਆ ਪਹੂੰਚੇ ਥੇ।

ਪਿੰਗਲ : ਚਲੋ ਛੋੜੋ ਇਨ ਬਾਤੋਂ ਕੋ। ਦਿਲੀ ਕੀ ਕਮੇਟੀ ਕੇ ਚੁਨਾਵ ਹੋਣੇ ਜਾ ਰਹੇ ਹੈ, ਵਹਾਂ ਕੀ ਕਿਆ ਤਿਆਰੀ ਹੈ ?

ਫਿਕਸੋ ਨਾਲ ਚੰਬੜੀਆਂ, ਕਾਲੀਆ ਕੀਤੀਆ ਮੁੱਛਾਂ ਤੇ ਹਥ ਫੇਰਦਾ ਹੋਇਆ ਦਿੱਲੀ ਵਾਲਾ ਚਮਚਾ, ਕਾਪਰ ਸਿੰਘ: ਵਹਾਂ ਤੋਂ ਮੈਂ ਅਕੇਲਾ ਕਾਫੀ ਹੂੰ। ਦੇਖੋ “ਰਾਮਸੇਤੂ” ਕਾ ਮਸਲਾ ਆਇਆ ਤੋ ਮੈਂਨੇ “ਜੈ ਸੀਤਾ ਰਾਮ”, ਜੈ ਸੀਆ ਰਾਮ” ਕੇ ਕਿਤਨੇ ਨਾਰੇ ਲਗਾਏ। ਪੱਕਾ ਕੇਸਾਧਾਰੀ ਹਿੰਦੂ ਹੂੰ , ਬਹੁਤ ਸੇ ਗੂੰਡੇ ਭੀ ਮੈਨੇ ਦਿੱਲੀ ਮੇਂ ਪਾਲ ਰੱਖੇ ਹੈ , ਜੋ ਆਪਕੇ “ਭਗਵਾ” ਬ੍ਰਿਗੇਡ ਕੇ ਸਾਥ ਮੇਰਾ ਕਾਮ ਅਸਾਨ ਕਰ ਦੇਂਗੇ। ਦਿੱਲੀ ਕੀ ਚਿੰਤਾ ਆਪ ਨਾ ਕਰੋ। ਕੁੰਭ ਮੇਲੇ ਕੀ ਤਿਆਰੀ ਕਰੋ ਆਪ। ਦੋ ਲਾਖ “ਭੇਡੂ” ਸਿੱਖ, ਮੈਂ ਵਹਾਂ ਲੇ ਕਰ ਆਊਂਗਾ, ਔਰ ਉਨਕੋ ਜਹਿ ਬਤਾਉਗਾ ਕਿ “ਵਾਹਿਗੁਰੂ” ਮੇਂ “” ਵਿਸ਼ਨੂ ਸੇ। “” ਹਨੁਮਾਨ ਸੇ। “” ਗਣੇਸ਼ ਸੇ ਔਰ “” ਰਾਮ ਸੇ ਬਨਾ ਹੈ। ਇਸ ਲਿਏ ਹਮ ਸਭ ਹਿੰਦੂ ਹੈ। ਭਾਈ ਭਾਈ ਹੈ। ਹਮਾਰੇ ਗੁਰੂ ਪਹਿਲੇ ਹਿੰਦੂ ਹੀ ਥੇ। ਵਹਿ “ਲਵ ਕੁਸ਼” ਕੀ ਅੰਸ਼ ਹੈ। ਗੁਰੂ ਗ੍ਰੰਥ ਸਾਹਿਬ ਵੇਦੋਂ ਕਾ ਸਾਰ ਹੈ। ਉਸ ਮੇਂ ਭੀ ਹਜਾਰੋਂ ਬਾਰ ਰਾਮਚੰਦ੍ਰ ਜੀ ਕਾ ਨਾਮ ਆਇਆ ਹੈ। ਇਸ ਤਰ੍ਹਾਂ “ਸਾਂਝੀਵਾਲਤਾ ਕੇ ਬਹਾਨੇ “ਸਿੱਖ ਕੌਮ ਕਾ “ਹਿੰਦੂਕਰਣ” ਬਹੁਤ ਜਲਦੀ ਹੋ ਜਾਏਗਾ।

ਪਤਾ ਨਹੀਂ ਵੀਰ ਜੀ, ਇਨ੍ਹਾਂ ਦੀਆਂ ਗੱਲਾਂ ਸੁਣਦਿਆਂ ਮੈਨੂੰ ਅਚਾਨਕ ਕੀ ਹੋ ਗਇਆ ਕੀ ਕਿ ਮੈਂ ਪਿੰਗਲ ਦੀ ਗੀਚੀ ਫੜ ਲਈ, ਤੇ ਕਹਿਣ ਲਗ ਪਿਆ ਕਿ ਇਸ ਖਬਰ ਵਿੱਚ ਮੈਂ ਇਹ ਵੀ ਪੜ੍ਹਿਆ ਹੈ ਕਿ ਤੂੰ ਬੋਧੀਆਂ ਅਤੇ ਜੈਨੀਆਂ ਕੋਲ ਵੀ “ਕੁੰਭ ਮੇਲੇ ਵਿਚ ਸ਼ਾਮਿਲ “ਹੋਣ ਦਾ ਸੱਦਾ ਦੇਣ ਗਇਆ ਸੀ? ਪਾਰਸੀਆਂ, ਬੋਧੀਆਂ ਅਤੇ ਜੈਨੀਆਂ ਨੂੰ ਤੇ ਤਾਂ ਤੁਸਾਂ ਇਹ ਸੱਦੇ ਦੇ ਦੇ ਕੇ ਹਿੰਦੁਸਤਾਨ ਵਿੱਚ, ਜੜੋਂ ਹੀ ਮੁਕਾ ਦਿਤਾ ਹੈ। ਹੁਣ ਤੁਹਾਡੀ ਨਜਰ ਸਿੱਖਾਂ ਤੇ ਹੈ। ਮੈਂ ਤੁਹਾਡੀ ਇਹ ਕੋਝੀ ਚਾਲ “ਕਾਮਯਾਬ”ਨਹੀਂ ਹੋਣ ਦਿਆਂਗਾ।

ਮੈ ਸ਼ਬਦ ਗੁਰੂ ਦਾ ਸਿੱਖ ਹਾਂ, ਕੋਈ ਬੋਧੀ, ਜੈਨੀ, ਜਾਂ ਪਾਰਸੀਨਹੀਂ ਕਿ “ਕੁੰਭ ਦੇ ਮੇਲਾਆਂ", ਅਤੇ “ਮਾਘੀ ਦੇ ਮੇਲਿਆਂ” ਵਿੱਚ ਸ਼ਾਮਿਲ ਕਰ ਕਰ ਕੇ ਮੈਨੂੰ ਤੁਸੀਂ ਮੁਕਾ ਸਕੋ ? ਮੈਂ ਉਸ ਦੀ ਗੀਚੀ ਦੱਬੀ ਜਾ ਰਿਹਾ ਸੀ, ਅਤੇ ਸਾਰੇ ਮੈਨੂੰ ਫੜ ਕੇ ਛੁਡਾ ਰਹੇ ਸੀ। ਮੇਰੇ ਵਿੱਚ ਪਤਾ ਨਹੀਂ ਕਿੰਨੀ ਤਾਕਤ ਆ ਗਈ ਸੀ ਕਿ ਮੈਂ ਛੁਟ ਹੀ ਨਹੀਂ ਰਿਹਾ ਸੀ। ਇੰਨੇ ਵਿੱਚ ਕਿਸੇ ਨੀਲੀ ਪੱਗ ਵਾਲੇ ਨੇ ਮੇਰੇ ਢਿਡ ਵਿੱਚ ਕਿਰਪਾਨ ਖੋਭ ਦਿਤੀ, ਤੇ ਮੈਂ ਹੜਬੜਾ ਕੇ ਨੀੰਦ ਤੋਂ ਜਾਗ ਕੇ, ਉਬੜ੍ਹ ਵਾਇਆ ਪਲੰਗ ਤੋਂ ਉਠ ਕੇ ਬੈਠ ਗਇਆ ।

ਬਹੁਤ ਦੇਰ ਤਕ ਬੈਡ ਤੇ ਹੀ ਬੈਠ ਕੇ ਸੁਫਨੇ ਵਿੱਚ ਹੋਇਆ ਵਾਕਿਆ ਮੈਂ ਸੋਚਦਾ ਰਿਹਾ। ਫਿਰ ਇਕ ਗਲਾਸ ਪਾਣੀ ਪੀ ਕੇ ਸੈਰ ਨੂੰ ਤੁਰ ਪਇਆ ਅਤੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਮਨਾਇਆ ਕਿ ਇਹ ਇਕ ਸੁਫਨਾਂ ਹੀ ਸੀ,ਨਹੀਂ ਤਾਂ ਨੀਲੀ ਪੱਗ ਵਾਲੇ ਦੇ ਵਾਰ ਨਾਲ ਮੈਂ ਤਾਂ ਮਰ ਹੀ ਗਇਆ ਹੋਣਾਂ ਸੀ। ਰਾਹ ਵਿੱਚ ਦਿਲ ਨਹੀਂ ਲਗਿਆ, ਤੇ ਤੁਹਾਡੇ ਵਲ ਆ ਗਇਆ।

ਉਸ ਦਾ ਸਾਰਾ ਸੁਪਨਾਂ ਮੈਂ ਇਕ ਟੱਕ ਹੋ ਕੇ ਸੁਣਿਆ। ਤੇ ਉਸ ਨੂੰ ਵਿਅੰਗ ਭਰੇ ਲਹਿਜੇ ਵਿੱਚ ਕਹਿਆ, “ਭਾਈ ਜਾਵੇਂਗਾ “ਕੁੰਭ ਦੇ ਮੇਲੇ ਵਿੱਚ”?” ਉਹ ਕਹਿਣ ਲਗਾ ਭਰਾਵਾਂ, ਇਹ ਸੁਫਨਾਂ ਪੂਰੇ ਸ਼ਹਿਰ ਵਿੱਚ ਛਪਵਾ ਕੇ ਵੰਡਾਗਾਂ ਤੇ ਸਿੱਖਾਂ ਨੂੰ ਇਹ ਹਲੂਣਾਂ ਦਿਆਂਗਾ ਕਿ ਇਨ੍ਹਾਂ ਦੇ “ਕੁੰਭ” ਵਲ ਨਾਂ ਜਾਇਉ। ਇਨ੍ਹਾਂ ਨੇ ਬੋਧੀਆਂ ਨੂੰ ਵੀ ਬਹੁਤ “ਕੁੰਭ” ਵਿੱਚ ਇਸ਼ਨਾਨ ਕਰਵਾਇਆ, ਉਹ ਖਤਮ ਹੋ ਗਏ। ਜੈਨੀਆਂ ਨੂੰ ਵੀ “ਕੁੰਭ” ਵਿਚ ਐਸੀ ਚੁੱਭੀ ਮਰਵਾਈ, ਕਿ ਉਹ ਉਕਾ ਹੀ ਡੁਬ ਗਏ। ਇਨ੍ਹਾਂ ਦੇ ਤੀਜ ਤਿਉਹਾਰ ਮਨਾਂਉਦੇ ਮਨਾਂਉਦੇ , ਪਾਰਸੀ ਵੀ ਮੁੱਕ ਗਏ, ਸਿੱਖੋ! ਹੁਣ ਤੁਹਾਡੀ ਵਾਰੀ ਹੈ, ਸਿੱਖੋ! ਇਨ੍ਹਾਂ ਦੇ “ਕੁੰਭ” ਵਲ ਨਾ ਜਾਇਉ, ਤੁਹਾਨੂੰ ਅਪਣੇ ਰੱਬ ਦਾ ਵਾਸਤਾ ਜੇ !! ਨਹੀਂ ਤਾਂ ਤੁਸੀਂ ਵੀ ਮੁੱਕ ਜਾਂਣਾਂ ਜੇ। ਇਹ ਕਹਿੰਦਾ, ਅਣਖੀ ਉਠਿਆ ਅਤੇ ਅਪਣੇ ਘਰ ਵਲ ਤੁਰ ਪਿਆ। ਮੈਂ ਉਸ ਦੀ ਸੁਣਾਈ ਸੁਫਨੇ ਵਾਲੀ ਕਹਾਣੀ ਵਿਚੋਂ, ਸਿੱਖ ਕੌਮ ਦੀ ਅਜੋਕੀ ਹਾਲਤ ਨੂੰ ਲਭਣ ਲਗ ਪਿਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top