Share on Facebook

Main News Page

ਜਗਰਾਉਂ ਵਿਖੇ ਪਹਿਲੀ ਅਕਤੂਬਰ ਨੂੰ ਸਿੰਘ ਸਭਾ ਲਹਿਰ ਦਾ 140ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ

* ਡਾ: ਸੰਦੀਪ ਕੌਰ ਸੇਖੋਂ ਅਤੇ ਸ: ਜਸਪਾਲ ਸਿੰਘ ਹੇਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ

ਬਠਿੰਡਾ, 30 ਸਤੰਬਰ (ਕਿਰਪਾਲ ਸਿੰਘ): ਡਾ. ਪਰਮਜੀਤ ਸਿੰਘ ਸਮਰਾ ਅਤੇ ਸ: ਦਰਸ਼ਨ ਸਿੰਘ ਆਸਟ੍ਰੇਲੀਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਲਾਕੇ ਦੇ ਧਰਮ ਪ੍ਰਚਾਰ ਪ੍ਰਤੀ ਸੁਚੇਤ ਸਿੰਘਾਂ ਦੇ ਉਦਮ ਅਤੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ, ਤਹਿਸੀਲ ਰੋਡ ਜਗਰਾਉਂ, ਜਿਲ੍ਹਾ ਲੁਧਿਆਂਣਾ (ਪੰਜਾਬ) ਵਿਖੇ ਪਹਿਲੀ ਅਕਤੂਬਰ 2012 ਦਿਨ ਸੋਮਵਾਰ ਨੂੰ ਠੀਕ 11 ਵਜੇ ਤੋਂ 2ਵਜੇ ਦੁਪਿਹਰ ਤਕ ਸਿੰਘ ਸਭਾ ਲਹਿਰ ਦਾ 140ਵਾਂ ਸੰਥਾਪਨਾ ਦਿਵਸ ਮਨਾਇਆ ਜਾਵੇਗਾ। ਜਿਸ ਦੌਰਾਨ ਇਸ ਲਹਿਰ ਦੇ ਸੰਸਥਾਪਕ ਗਿਆਨੀ ਦਿੱਤ ਸਿੰਘ ਅਤੇ ਪ੍ਰੋ: ਗੁਰਮੁਖ ਸਿੰਘ ਦੇ ਜੀਵਨ, ਉਸ ਸਮੇਂ ਦੇ ਪੁਜਾਰੀਆਂ ਵੱਲੋਂ ਪਾਈਆਂ ਗਈਆਂ ਬੇਅੰਤ ਔਕੜਾਂ ਦੇ ਬਾਵਯੂਦ ਉਨ੍ਹਾਂ ਵੱਲੋਂ ਸਿੱਖੀ ਦੇ ਪ੍ਰਚਾਰ ਵਿੱਚ ਪਾਏ ਗਏ ਭਾਰੀ ਯੋਗਦਾਨ ਸਬੰਧੀ ਖੁਲ੍ਹੀਆਂ ਵੀਚਾਰਾਂ ਕਰਨ ਉਪ੍ਰੰਤ ਸਿੰਘ ਸਭਾ ਲਹਿਰ ਦੀ ਪੁਨਰਜਾਗ੍ਰਤੀ ਲਈ ਵੀ ਵੀਚਾਰ ਪੇਸ਼ ਕੀਤੇ ਜਾਣਗੇ।

ਇਸ ਸਮਾਗਮ ਵਿੱਚ ਬੀਬੀ (ਡਾਕਟਰ) ਸੰਦੀਪ ਕੌਰ ਸੇਖੋਂ, ਜਿਨ੍ਹਾਂ ਨੇ ਸਿੰਘ ਸਭਾ ਲਹਿਰ ਦੇ ਸੰਸਥਾਪਕ ਮੈਂਬਰ ਭਾਈ ਗਿਆਨੀ ਦਿੱਤ ਸਿੰਘ ਜੀ ਬਾਰੇ ਪੀਐੱਚਡੀ ਕੀਤੀ ਹੈ, ਨੂੰ ਸਮਾਨਤ ਕੀਤਾ ਜਾਵੇਗਾ। ਡਾ: ਸੇਖੋਂ ਤੋਂ ਇਲਾਵਾ ਰੋਜ਼ਾਨਾ ਪਹਿਰੇਦਾਰ ਪੰਜਾਬੀ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top