Share on Facebook

Main News Page

ਅੱਖੀਂ ਦੇਖ ਕੇ ਕਿਵੇਂ ਅਣਡਿਠ ਕਰਾਂ
-
ਪ੍ਰੋ. ਦਰਸ਼ਨ ਸਿੰਘ ਖਾਲਸਾ

04 ਅਕਤੂਬਰ 2012 (ਬਰੈਂਪਟਨ): ਪਿਛਲੇ ਦਿਨੀ ਇੰਟਰਨੈਟ ‘ਤੇ ਗੁਰਬਾਣੀ ਅਨੁਸਾਰ ਦਿਲ ਖੋਟੇ ਆਕੀ ਫਿਰਨ ਵਾਲੇ ਸ੍ਰੀ ਚੰਦ ਦੇ ਜਨਮ ਦਿਨ ਦੀ ਵੀਡਿਓ ਦੇਖੀ ਅਤੇ ਹੁਣ ਟਕਸਾਲ ਵੱਲੋਂ ਸ੍ਰੀ ਚੰਦ ਦਾ ਦਿਨ ਬੜੀ ਸ਼ਰਧਾ ਨਾਲ ਮਨਾਇਆ ਗਿਆ। ਉਸ ਵੀਡਿਓ ਵਾਲੇ ਸਮਾਗਮ ਜੋ ਕਿ ਹਰਿਆਣੇ ਵਿਖੇ ਹੋਇਆ ਸੀ, ਉਸ ਸਮਾਗਮ ਵਿਚ ਹੋਰ ਹੋਰ ਗੁਰੂ ਭੁਲੇ ਆਗੂਆਂ ਨਾਲ ਸਸ਼ੋਭਿਤ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਵਲੋਂ ਸਟੇਜ ਤੇ ਜਿਥੇ ਸ੍ਰੀ ਚੰਦ ਦੀ ਉਪਮਾ ਦੇ ਪੁਲ ਬੰਨੇ ਗਏ, ਓਥੇ ਇਹ ਭੀ ਅਨਾਉਂਸ ਕੀਤਾ ਗਿਆ ਕੇ ਕੱਲ ਨੂੰ ਇਸ ਸਮਾਗਮ ਵਿਚ ਅੰਮ੍ਰਿਤ ਸੰਚਾਰ ਹੋਵੇਗਾ।

ਉਸ ਵੱਕਤ ਪਿਛਲੇ ਪਾਸੇ ਸ੍ਰੀ ਚੰਦ ਦੀ ਫੋਟੋ ਲੱਗੀ ਹੋਈ ਸੀ, ਜਿਸ ਵਿਚ ਸ੍ਰੀ ਚੰਦ ਦੇ ਤੇੜ ਲੰਗੋਟੀ ਅਤੇ ਮੂਹ ਤੋਂ ਦਾੜਾ ਸਾਫ ਸੀ। ਮੈਂ ਸੋਚ ਰਿਹਾ ਸਾਂ ਜੱਥੇਦਾਰ ਜੀ ਅਤੇ ਧੁੰਮਾ ਜੀ, ਜੇ ਅੰਮ੍ਰਿਤ ਦੀ ਗੱਲ ਕਹਿਕੇ ਲੋਕਾਂ ਸਾਹਮਣੇ ਇਕ ਹੋਰ ਨਵਾਂ ਬਚਿੱਤਰ ਨਾਟਕ ਕਰਨਾ ਹੀ ਸੀ, ਤਾਂ ਪਹਿਲੇ ਪਿਛੇ ਲੱਗੀ ਫੋਟੋ ਵਿਚ ਸ੍ਰੀ ਚੰਦ ਦੀ ਲੰਗੋਟੀ ਲੁਹਾਕੇ, ਕਛੈਹਿਰਾ ਤਾਂ ਪਵਾ ਲਉ, ਅਤੇ ਕਿਸੇ ਪੇਂਟਰ ਨੂੰ ਆਖ ਕੇ ਕੂਚੀ ਨਾਲ ਉਸਦੇ ਮੂੰਹ ‘ਤੇ ਦਾੜੀ ਦਾ ਰੂਪ ਤਾਂ ਬਨਵਾ ਲੈਂਦੇ, ਇਸ ਤਰ੍ਹਾਂ ਹੋ ਸਕਦਾ ਹੈ, ਤੁਹਾਡਾ ਬਚਿੱਤਰ ਨਾਟਕ ਸਫਲ ਹੋ ਜਾਂਦਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top